MandeepKhurmi7ਜ਼ਿਆਦਾਤਰ ਕਵੀ ਬੀਅਰ ਜਾਂ ਸ਼ਰਾਬ ਨੂੰ ਦੇਖ ਕੇ ਇਉਂ ਲਾਚੜ ਜਾਂਦੇ ਹਨ, ਜਿਵੇਂ ਖਿੱਲਾਂ ਦੇਖ ਕੇ ਬਾਂਦਰ ...
(3 ਅਗਸਤ 2025)

 

ਮਾਂ ਬੋਲੀ ਦੀ ਸੇਵਾਦੇ ਨਾਮ ’ਤੇ ਦੇਸ਼ ਵਿਦੇਸ਼ ਵਿੱਚ ਹਜ਼ਾਰਾਂ ਸਾਹਿਤ ਸਭਾਵਾਂ, ਸੰਸਥਾਵਾਂ ਬਣੀਆਂ ਹੋਈਆਂ ਹਨਇਨ੍ਹਾਂ ਵਿੱਚੋਂ ਉਂਗਲਾਂ ਦੇ ਪੋਟਿਆਂ ’ਤੇ ਗਿਣੀਆਂ ਜਾ ਸਕਣ ਵਾਲੀਆਂ ਸੰਸਥਾਵਾਂ ਜਾਂ ਲੋਕ ਹੀ ਹੋਣਗੇ ਜੋ ਅਸਲ ਮਾਅਨਿਆਂ ਵਿੱਚ ਸੇਵਾ ਕਰਦੇ ਮਿਲਣਗੇ; ਨਹੀਂ ਤਾਂ ਵੱਡੀਆਂ ਬੰਨ੍ਹਾਂ (ਢੁੱਠਾਂ) ਵਾਲੇ ਸਾਹਿਤਕ ਢੱਟਿਆਂ ਦੀ ਭਰਮਾਰ ਹੀ ਮਿਲੇਗੀਇਹ ਸਭਾਵਾਂ, ਸੰਸਥਾਵਾਂ ਆਪਣੀ ਹੈਂਕੜ ਨੂੰ ਪੱਠੇ ਪਾਉਣ ਜਾਂ ਹੋਰਾਂ ਨੂੰ ਠਿੱਬੀਆਂ ਲਾਉਣ ਵਾਲੇ ਟੂਰਨਾਮੈਂਟਾਂ ਦਾ ਮੈਦਾਨ ਵਧੇਰੇ ਬਣਦੀਆਂ ਹਨਮੈਂ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਤਰਕਸ਼ੀਲ ਸੁਸਾਇਟੀ ਦੇ ਮੇਲੇ ਕਰਵਾਉਣ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਵੱਲ ਸਿੱਖ ਲਏਫਿਰ ਮੈਨੂੰ ਸਰਵ ਭਾਰਤ ਨੌਜਵਾਨ ਸਭਾ ਵਿੱਚ ਲੰਮਾ ਸਮਾਂ ਵਿਚਰਨ ਦਾ ਮੌਕਾ ਮਿਲਿਆਅਸਲੋਂ ਵਿਦਵਾਨ ਸ਼ਖਸੀਅਤਾਂ ਵਿੱਚ ਵਿਚਰ ਕੇ ਚੰਗੇ ਮਾੜੇ ਦੀ ਪਰਖ ਆ ਗਈਛੋਟੀ ਉਮਰ ਵਿੱਚ ਹੀ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਨਿਭਾ ਲੈਣ ਕਰਕੇ ਹੀ ਸ਼ਾਇਦ ਜਵਾਨੀ ਤਕ ਪ੍ਰਧਾਨਗੀਆਂ, ਸਕੱਤਰੀਆਂ ਦਾ ਝੱਸ ਮਨੋਂ ਲਹਿ ਜਿਹਾ ਗਿਆਕੰਮ ਕਰਨ ਲਈ ਹਰ ਵੇਲੇ ਤਿਆਰ ਪਰ ਅਹੁਦਿਆਂ ਦੀ ਭੁੱਖ ਤੋਂ ਦੂਰਸ਼ਾਇਦ ਇਹੀ ਵਜਾਹ ਹੋਵੇਗੀ ਕਿ ਮੈਂ ਹੁਣ ਤਕ ਕਿਸੇ ਵੀ ਸਭਾ ਜਾਂ ਸੰਸਥਾ ਦਾ ਮੈਂਬਰ ਵੀ ਨਹੀਂ ਬਣਿਆ

ਬਰਤਾਨੀਆ ਦੀ ਧਰਤੀ ’ਤੇ 2009 ਵਿੱਚ ਮੈਨੂੰ ਪਹਿਲੀ ਵਾਰ ਸਾਹਿਤਕ ਲੋਕਾਂ ਦੀ ਮੀਟਿੰਗ ਵਿੱਚ ਬੈਠਣ ਦਾ ਮੌਕਾ ਮਿਲਿਆ ਸੀਉਸ ਮੀਟਿੰਗ ਦਾ ਇਕੱਲਾ ਇਕੱਲਾ ਪਲ ਅੱਜ ਵੀ ਓਵੇਂ ਹੀ ਯਾਦ ਹੈਉਸ ਸਮੇਂ ਮੇਰੀ ਉਮਰ 29 ਸਾਲ ਸੀ ਪਰ ਉਮਰ ਦੇ ਬੀਤੇ 29 ਸਾਲਾਂ ਵਿੱਚ ਸਾਹਿਤ ਦੇ ਨਾਂ ’ਤੇ ਹੁੰਦੀਆਂ ਬਦਤਮੀਜ਼ੀਆਂ ਪਹਿਲਾਂ ਕਦੇ ਨਹੀਂ ਦੇਖੀਆਂ ਸਨ

ਜਨਰਲ ਸਕੱਤਰ ਸ਼ਬਦ ਦੀ ਆਪਣੇ ਨਾਂ ਪੱਕੀ ਰਜਿਸਟਰੀ ਕਰਵਾਉਣ ਵਾਲੇ ਇੱਕ ਵੀਰ ਦੇ ਘਰ ਮੈਂ ਤੇ ਬਾਈ ਜੱਗੀ ਕੁੱਸਾ ਬੈਠੇ ਸਾਂਨਵੀਂ ਸਭਾ ਦਾ ਕੋਠਾ ਛੱਤਣ ਅਤੇ ਪ੍ਰਧਾਨ, ਸਕੱਤਰ ਅਤੇ ਬਾਕੀ ਲੁੰਗ-ਲਾਣਾ ਚੁਣਨ ਲਈ ਦੁਪਹਿਰੇ ਕਿਸੇ ਹੋਰ ਥਾਂ ਇਕੱਠੇ ਹੋਣਾ ਸੀਪ੍ਰਧਾਨਗੀ ਅਤੇ ਸਕੱਤਰੀ ਦੇ ਦੋਵਾਂ ਅਹੁਦਿਆਂ ਲਈ ਤਿੰਨ ਧਿਰਾਂ ਮੁੱਠੀਆਂ ਵਿੱਚ ਥੁੱਕੀ ਫਿਰਦੀਆਂ ਸਨਇਉਂ ਲਗਦਾ ਸੀ ਜਿਵੇਂ ਮਾਂ ਬੋਲੀ ਦੀ ਸੇਵਾਲਈ ਸ਼ਹੀਦਹੋਣ ਲਈ ਵੀ ਤਿਆਰ ਹੋਣਸਕੱਤਰੀ ਦੇ ਰਜਿਸਟਰੀ ਹੋਲਡਰ ਵੀਰ ਜੀ ਇੱਕ ਉਮੀਦਵਾਰ ਦਾ ਫੋਨ ਰੱਖਣ ਤਾਂ ਦੂਜੇ ਦਾ ਆ ਜਾਵੇ, ਦੂਜੇ ਦਾ ਰੱਖਣ ਤਾਂ ਤੀਜੇ ਦਾ ਆ ਜਾਵੇਇੱਕ ਡਾਕਟਰ ਬੀਬੀ ਵੀ ਪ੍ਰਧਾਨ ਬਣਨ ਦੀ ਦਾਅਵੇਦਾਰ ਸੀ ਤੇ ਭਾਈ ਸਾਹਿਬ ਉਸ ਬੀਬੀ ਨੂੰ ਗੱਲਾਂ ਗੱਲਾਂ ਵਿੱਚ ਪ੍ਰਧਾਨ ਬਣਾਈ ਹੀ ਬੈਠੇ ਸਨ

“ਭੈਣ ਜੀ, ਕੋਈ ਜੰਮਿਆ ਈ ਨੀ ਜਿਹੜਾ ਆਪਣੀ ਗੱਲ ਉਲੱਦ ਜਾਵੇਤੁਸੀਂ ਪ੍ਰਧਾਨ ਤੇ ਮੈਂ ਜਨਰਲ ਸਕੱਤਰਤੁਸੀਂ ਮੀਟਿੰਗ ਵਿੱਚ ਆਉ ਜਲਦੀ ਜਲਦੀਆਪਣੇ ਮੋਹਰੇ ਬੋਲੂ ਕੌਣ? ਹੈ ਕਿਸੇ ਵਿੱਚ ਹਿੰਮਤ?”

ਇਹ ਸੁਣ ਕੇ ਇਉਂ ਲੱਗੇ ਜਿਵੇਂ ਸਭਾ ਤਾਂ ਬਣੀ ਹੋਈ ਐ, ਐਲਾਨ ਕਰਨਾ ਹੀ ਬਾਕੀ ਹੈਨਾਲ ਹੀ ਉਹ ਭਾਈ ਸਾਬ੍ਹ ਆਪਣੇ ਹੁਣ ਤਕ ਦੇ ਇੱਕ ਜੋਟੀਦਾਰ ਨੂੰ ਪ੍ਰਧਾਨਗੀ ਵਾਲਾ ਲੱਕੜ ਦਾ ਮੁੰਡਾ ਦੇ ਰਹੇ ਸਨ, “ਦਵਿੰਦਰਪਰੀਤ, ਚਿੰਤਾ ਨਾ ਕਰਤੂੰ ਪ੍ਰਧਾਨ ਤੇ ਮੈਂ ਜਨਰਲ ਸਕੱਤਰਆਪਣੇ ਮੋਹਰੇ ਕੌਣ ਖੰਘ ਜੂ?”

ਤੀਜੀ ਧਿਰ ਸੀ ਪੁਰਾਣੇ ਸਥਾਪਿਤ ਲੇਖਕਾਂ ਦੀ, ਜਿਨ੍ਹਾਂ ਨੇ ਘਾਟ ਘਾਟ ਦਾ ਪਾਣੀ ਪੀਤਾ ਹੋਇਆ ਸੀਲੱਕੜ ਦਾ ਮੁੰਡਾ, ਉਹਨਾਂ ਨੂੰ ਵੀ ਉਹੋ ਜਿਹਾ ਹੀ ਦਿੱਤਾ ਜਾ ਰਿਹਾ ਸੀ, “ਅੰਕਲ ਜੀ, ਤੁਸੀਂ ਤਾਂ ਸਾਨੂੰ ਰਾਹ ਦਿਖਾਉਨੇ ਆਂਤੁਸੀਂ ਪ੍ਰਧਾਨ ਬਣਿਓ, ਆਪਾਂ ਸਕੱਤਰ ਈ ਠੀਕ ਆਂ।”

ਜਿਉਂ ਹੀ ਮੀਟਿੰਗ ਸ਼ੁਰੂ ਹੋਈ, ਸਭ ਤਿਕੜਮਬਾਜ਼ੀਆਂ ਪੁੱਠੀਆਂ ਪੈ ਗਈਆਂ ਪਰ ਭਾਈ ਸਾਬ੍ਹ ਦੀ ਸਕੱਤਰੀ ਬਚੀ ਰਹਿ ਗਈਪਰ ਪ੍ਰਧਾਨਗੀ ਤਿੰਨੇ ਦਾਅਵੇਦਾਰਾਂ ਦੇ ਹੱਥਾਂ ਵਿੱਚੋਂ ਚਲਾਕ ਚਿੜੀ ਵਾਂਗ ਨਿਕਲ ਕੇ ਘਰ ਬਿਮਾਰ ਪਏ ਇੱਕ ਲੇਖਕ ਬਾਬੇ ਦੇ ਸਿਰ ਦਾ ਤਾਜ ਬਣ ਗਈਉਸ ਰਜਿਸਟਰੀ ਹੋਲਡਰ ਸਕੱਤਰ ਭਾਈ ਸਾਬ੍ਹ ਨੇ 16 ਸਾਲ ਬੀਤਣ ’ਤੇ ਵੀ ਆਪਣੀ ਸਕੱਤਰੀ ਨੂੰ ਆਂਚ ਨਹੀਂ ਆਉਣ ਦਿੱਤੀਪ੍ਰਧਾਨਗੀ ਲਈ ਰਬੜ ਦੀਆਂ ਮੋਹਰਾਂ ਸ਼ਿੰਗਾਰ ਕੇ ਰੱਖਦੇ ਆਏਜਦੋਂ ਪਹਿਲੀ ਮੀਟਿੰਗ ਵਿੱਚ ਪ੍ਰਧਾਨ ਬਣਨ ਦੇ ਲਾਰੇ ਪਿੱਛੋਂ ਬੇਆਬਰੂ ਹੋ ਕੇ ਮੁੜੀ ਬੀਬੀ ਨੂੰ ਅਜੇ ਵੀ ਪ੍ਰਧਾਨਗੀ ਰਹਿਤ ਮਾਂ ਬੋਲੀ ਦੀ ਸੇਵਾਕਰਦਿਆਂ ਦੇਖਦਾ ਹਾਂ ਤਾਂ ਹੈਰਾਨੀ ਹੁੰਦੀ ਹੈ ਕਿ ਉਸ ਡਾਕਟਰ ਬੀਬੀ ਦੇ ਸਾਹਿਤਕ ਤਿਕੜਮਬਾਜ਼ਾਂ ਨੇ ਪੈਰ ਹੀ ਨਹੀਂ ਲੱਗਣ ਦਿੱਤੇ

ਉਸ ਭਾਈ ਸਾਬ੍ਹ ਨੇ ਸਭਾ ਨੂੰ 16-17 ਸਾਲ ਵਰਤਕੇ ਆਪਣੇ ਪੁਰਾਣੇ ਬੇਲੀ ਨਾਲ ਰਲ ਕੇ ਬਰਾਬਰ ਇੱਕ ਵੱਖਰੀ ਦੁਕਾਨ ਖੋਲ੍ਹ ਲਈ ਤਾਂ ਹੁਣ ਅਗਲੇ ਪਿਛਲੇ ਸਭ ਸੇਵਾਦਾਰਠਿੱਠ ਜਿਹੇ ਹੋਏ ਇਉਂ ਤੁਰੇ ਫਿਰਦੇ ਹੁੰਦੇ ਹਨ, ਜਿਵੇਂ ਮੇਲੇ ਵਿੱਚ ਕੋਈ ਪੁਲਿਸ ਵਾਲਾ ਬਿਨ ਕਸੂਰੋਂ ਹੀ ਜੂਤ-ਪਤਾਣ ਕਰ ਗਿਆ ਹੋਵੇਮਾਂ ਬੋਲੀ ਦੀ ਸੇਵਾਲਈ ਖੁੱਲ੍ਹੀ ਨਵੀਂ ਦੁਕਾਨ ਵਿੱਚ ਸੌਦਾ ਪੱਤਾ ਤਾਂ ਪੁਰਾਣੇ ਸੇਵਾਦਾਰਵੀ ਸੇਵਾ ਵਜੋਂ ਵੇਚ ਜਾਂਦੇ ਹਨ ਪਰ ਜਦੋਂ ਇਹ ਗੱਲ ਯਾਦ ਆਉਂਦੀ ਹੈ ਕਿ ਮਲਾਈ ਤਾਂ ਦੋਵੇਂ ਜੋਟੀਦਾਰ ਖਾਣਗੇ... ਫਿਰ ਮੂੰਹ ਮਜੌਰਾਂ ਦੀ ਮਾਂ ਵਾਂਗ ਕਰ ਲੈਂਦੇ ਹਨ

ਉਸੇ ਮੀਟਿੰਗ ਦੀ ਇੱਕ ਹੋਰ ਯਾਦ ਵੀ ਹੈ ਕਿ ਜਦੋਂ ਸਾਰੇ ਵਿਦਵਾਨਆਪੋ ਆਪਣੇ ਵਿਚਾਰ ਪੇਸ਼ ਕਰ ਚੁੱਕੇ ਤਾਂ ਦਾਸ ਨੇ ਵੀ ਬੋਲਣ ਲਈ ਸਮਾਂ ਮੰਗਿਆਮੈਂ ਜਿਹੜੇ ਦੋ ਕੁ ਸ਼ਬਦ ਆਖੇ, ਸ਼ਾਇਦ ਉਹ ਹੀ “ਸਾਹਿਤ ਸਵਾਹ” ਵਾਲਿਆਂ ਨੂੰ ਹਜ਼ਮ ਨਾ ਹੋਏ ਹੋਣਮੈਂ ਕਿਹਾ, “ਸਾਲ ਬਾਅਦ ਤੁਸੀਂ ਇੱਕ ਦਿਨ ਕਵੀ ਦਰਬਾਰ ਕਰਦੇ ਹੋ ਪਰ ਉਸ ਦਿਨ ਜ਼ਿਆਦਾਤਰ ਕਵੀ ਬੀਅਰ ਜਾਂ ਸ਼ਰਾਬ ਨੂੰ ਦੇਖ ਕੇ ਇਉਂ ਲਾਚੜ ਜਾਂਦੇ ਹਨ, ਜਿਵੇਂ ਖਿੱਲਾਂ ਦੇਖ ਕੇ ਬਾਂਦਰ ਲਾਚੜਦਾ ਹੈਆਪਾਂ ਸਾਰੇ ਸਮਾਜ ਬਦਲਣ ਲਈ ਲਿਖਣ ਦਾ ਦਾਅਵਾ ਕਰਦੇ ਹਾਂ ਪਰ ਸਮਾਜ ਸਵਾਹ ਬਦਲਣੈ? ਇੱਕ ਦਿਨ ਲਈ ਅਸੀਂ ਆਪਣੀ ਜੀਭ ਦਾ ਸੁਆਦ ਤਾਂ ਬਦਲ ਨਹੀਂ ਸਕਦੇ?

ਉੱਥੇ ਹਾਜ਼ਰ ਬੀਬੀਆਂ ਨੇ ਤਾਂ ਮੇਰੇ ਹੱਕ ਵਿੱਚ ਵੋਟ ਪਾਈ ਪਰ ਬੀਅਰ ਮਾਰਕਾ ਸਾਹਿਤਕਾਰਮੇਰੇ ਵੱਲ ਇਉਂ ਝਾਕੇ ਜਿਵੇਂ ਮੈਂ ਡਾਂਗ ਮਾਰ ਦਿੱਤੀ ਹੋਵੇਸ਼ਾਇਦ ਉਹਨਾਂ ਨੂੰ ਸੋਫੀ ਕਵੀ ਦਰਬਾਰ ਦੀ ਥਾਂ “ਉਰਲ੍ਹ ਉਰਲ੍ਹ ਕਵੀ ਦਰਬਾਰ” ਵਧੇਰੇ ਚੰਗਾ ਲਗਦਾ ਸੀਉਸ ਸਮੇਂ ਤੋਂ ਲੈ ਕੇ ਹੁਣ ਤਕ ਆਪਾਂ ਨੂੰ ਉਸ ਸਭਾ ਵਾਲਿਆਂ ਨੇ ਸਮਾਗਮ ਵਿੱਚ ਸੱਦਣਾ ਵੀ ਮੁਨਾਸਿਬ ਨਹੀਂ ਸਮਝਿਆਹੁਣ ਜਦੋਂ ਉਸ ਸਭਾ ਤੋਂ ਪਾਸੇ ਹੋ ਕੇ ਮਲਾਈ ਛਕਣ ਦੇ ਚਾਹਵਾਨ ਜੋੜੇ ਨੇ ਆਪਣੀ ਵੱਖਰੀ ਦੁਕਾਨ ਖੋਲ੍ਹ ਲਈ ਹੈ ਤਾਂ ਸਾਹਿਤਕਾਰਾਂ ਦੇ ਮੇਲੇ ਦੇ ਨਾਂ ’ਤੇ ਬੀਅਰਾਂ ਦਾ ਦੌਰ ਓਵੇਂ ਹੀ ਚੱਲਿਆਦੋ ਦੋ ਕਵਿਤਾਵਾਂ ਸੁਣਾ ਕੇ ਕਵੀ ਜਨ ਆਥਣ ਨੂੰ ਬੀਅਰਾਂ ਵਿਸਕੀ ਨੂੰ ਇਉਂ ਲਪਕੇ ਜਿਵੇਂ ਮੱਝ ਸੁਆ ਕੇ ਆਏ ਹੋਣ16 ਸਾਲ ਪਹਿਲਾਂ ਵਾਲੀ ਮੀਟਿੰਗ ਵਿੱਚ ਬੈਠੀਆਂ ਬੀਬੀਆਂ ਅੱਜ ਸੀਲ ਮੁਰਗੀਆਂ ਵਾਂਗ ਬੈਠੀਆਂ ਅੱਖਾਂ ਸਾਹਮਣੇ ਬੀਅਰ ਵਿਸਕੀ ਦੇ ਜਾਮ ਛਲਕਦੇ ਦੇਖ ਰਹੀਆਂ ਸਨ

ਸੋ ਮਹਾਂਪੁਰਸ਼ੋ! ਇਸ ਲਿਖਤ ਦਾ ਤੱਤ ਸਾਰ ਇਹ ਐ ਕਿ ਅੱਜ ਕੱਲ੍ਹ ਮਾਂ ਬੋਲੀ ਦੀ ਸੇਵਾ ਦੇ ਨਾਂ ’ਤੇ ‘ਜੁਗਾੜ’ ਸ਼ਬਦ ਵਧੇਰੇ ਵਧ ਫੁੱਲ ਰਿਹਾ ਹੈਧਾਰਮਿਕ ਅਦਾਰਿਆਂ ਤੋਂ ਲੋਕਾਂ ਦਾ ਦਸਵੰਧ ਫੰਡ ਦੇ ਰੂਪ ਵਿੱਚ ਲੈ ਕੇ ਜਦੋਂ ਲੇਖਕ ਭਾਈਚਾਰਾ ਮੁਫਤ ਦਾ ਲਾਹਣ ਡੱਫਕੇ ਗੱਡੀਆਂ ਵਿੱਚ ਉਲਟੀਆਂ ਕਰਦਾ ਦਿਸਦਾ ਹੈ ਤਾਂ ਇਹੀ ਸ਼ਬਦ ਮੂੰਹੋਂ ਨਿੱਕਲਦੇ ਹਨ ਕਿ “ਮਾਂ ਬੋਲੀਏ! ਤੇਰਾ ਦ੍ਰੋਪਦੀ ਵਾਂਗ ਚੀਰਹਰਨ ਕਰਨ ਵਾਲੇ ਕੋਈ ਹੋਰ ਨਹੀਂ, ਸਗੋਂ ਤੇਰੇ ਆਪਣੇ ਸਕੇ ਪੁੱਤ ਹੀ ਹਨਇਹ ਐਨੇ ਕੁ ਅੰਨ੍ਹੇ ਹੋ ਗਏ ਹਨ ਕਿ ਆਪਣੀ ਪ੍ਰਧਾਨਗੀ ਜਾਂ ਸਕੱਤਰੀ ਦੀ ਸਲਾਮਤੀ ਲਈ ਤੈਨੂੰ ... ... ... ਮਜਬੂਰ ਕਰ ਸਕਦੇ ਹਨ।”

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Mandip Khurmi

Mandip Khurmi

Mandeep Khurmi Himmatpura. (Scotland, UK)
Phone: (44 - 75191 - 12312)

Email: (mandeepkhurmi4u@gmail.com)