VijayKumarPri7ਕੇਵਲ ਰਸਮ ਨਿਭਾਉਣ ਅਤੇ ਆਪਣੀ ਹਾਜ਼ਰੀ ਲਾਉਣ ਆਏ ਲੋਕਾਂ ਨੂੰ ਸ਼ੋਕ ਸਭਾਵਾਂ ਇਹ ਸੁਨੇਹਾ ...
(29 ਜੁਲਾਈ 2025)


ਕੁਝ ਮਹੀਨੇ ਪਹਿਲਾਂ ਮੇਰੇ ਇੱਕ ਨਿੱਘੇ ਮਿੱਤਰ ਦੀ ਸ਼ੋਕ ਸਭਾ ਸੀ
ਉਹ ਕਾਲਜ ਵਿੱਚੋਂ ਪ੍ਰੋਫੈਸਰ ਸੇਵਾ ਮੁਕਤ ਹੋਇਆ ਸੀਆਪਣੇ ਇਕੱਲੇ ਪੁੱਤਰ ਦੇ ਬੱਚੇ ਦੀ ਦੇਖਭਾਲ ਲਈ ਉਸ ਨੂੰ ਅਤੇ ਉਸਦੀ ਪਤਨੀ ਨੂੰ ਸੇਵਾ ਮੁਕਤੀ ਤੋਂ ਬਾਅਦ ਕਈ ਸਾਲਾਂ ਤੋਂ ਬੰਗਲੌਰ ਵਸਣਾ ਪਿਆ ਸੀ ਪਰ ਉਹ ਆਪਣੇ ਪਿਛੋਕੜ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਸੀਉਹ ਆਪਣੇ ਮਿੱਤਰਾਂ ਦੋਸਤਾਂ, ਰਿਸ਼ਤੇਦਾਰਾਂ ਅਤੇ ਜਾਣਕਾਰਾਂ ਦੇ ਦੁੱਖਾਂ-ਸੁੱਖਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਕਦੇ ਹੱਥੋਂ ਨਹੀਂ ਜਾਣ ਦਿੰਦਾ ਸੀਉਸਦੀ ਮੌਤ ਅਤੇ ਦਾਹ ਸੰਸਕਾਰ ਤੋਂ ਬਾਅਦ ਉਸਦੇ ਪਰਿਵਾਰ ਨੇ ਉਸਦੇ ਮਿੱਤਰਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਸੁਝਾਅ ਨੂੰ ਮੰਨਕੇ ਉਸਦੀ ਸ਼ੋਕ ਸਭਾ ਉਸ ਸ਼ਹਿਰ ਵਿੱਚ ਕਰਨ ਦਾ ਫੈਸਲਾ ਕੀਤਾ ਜਿੱਥੇ ਉਸਨੇ ਜ਼ਿੰਦਗੀ ਦਾ ਕਾਫੀ ਸਮਾਂ ਗੁਜ਼ਾਰਿਆ ਸੀਲੋਕਾਂ ਦੇ ਮੂੰਹ ਤੋਂ ਅਕਸਰ ਹੀ ਇਹ ਸ਼ਬਦ ਸੁਣਨ ਨੂੰ ਮਿਲਦੇ ਹਨ ਕਿ ਲੋਕ ਉਦੋਂ ਤਕ ਤੁਹਾਡੇ ਦੁੱਖ ਸੁੱਖ ਵਿੱਚ ਸ਼ਾਮਲ ਹੁੰਦੇ ਹਨ ਜਦੋਂ ਤਕ ਉਨ੍ਹਾਂ ਨੂੰ ਤੁਹਾਡੇ ਨਾਲ ਵਾਹ ਹੁੰਦਾ ਹੈ ਪਰ ਮੇਰੇ ਮਿੱਤਰ ਦੀ ਉਸ ਸ਼ੋਕ ਸਭਾ ਵਿੱਚ ਇਕੱਠੇ ਹੋਏ ਲੋਕਾਂ ਦਾ ਹਜ਼ਾਰਾਂ ਦਾ ਇਕੱਠ ਇਹ ਸੁਨੇਹਾ ਦੇ ਰਿਹਾ ਸੀ ਕਿ ਤੁਹਾਡਾ ਮਿਲਵਰਤਨ, ਚੰਗਾ ਸੁਭਾਅ, ਕਿਰਦਾਰ, ਤੁਹਾਡੀ ਨੇਕ ਨੀਤੀ ਅਤੇ ਸ਼ਖਸੀਅਤ ਤੁਹਾਡੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਵੀ ਲੋਕਾਂ ਨੂੰ ਤੁਹਾਡੇ ਨਾਲ ਜੋੜੀ ਰੱਖਦੇ ਹਨ

ਉਸ ਸ਼ੋਕ ਸਭਾ ਵਿੱਚ ਉਸ ਨਾਲ ਕੰਮ ਕਰ ਚੁੱਕੇ ਦੂਰ ਦੁਰਾਡੇ ਥਾਂਵਾਂ ਤੋਂ ਸੇਵਾ ਮੁਕਤ ਪ੍ਰੋਫੈਸਰਾਂ, ਕਰਮਚਾਰੀਆਂ, ਪ੍ਰਿੰਸੀਪਲਾਂ, ਅਧਿਆਪਕ ਜਥੇਬੰਦੀਆਂ ਦੇ ਅਹੁਦੇਦਾਰਾਂ ਦਾ ਆਉਣਾ ਇਹ ਸੁਨੇਹਾ ਦੇ ਰਿਹਾ ਸੀ ਕਿ ਮੌਤ ਤੋਂ ਬਾਅਦ ਵੀ ਮਨੁੱਖ ਦੀ ਪਛਾਣ ਦਾ ਪਤਾ ਚੱਲ ਜਾਂਦਾ ਹੈਉਸ ਸ਼ੋਕ ਸਭਾ ਵਿੱਚ ਆਏ ਲੋਕਾਂ ਵੱਲੋਂ ਉਸਦੇ ਬਤੌਰ ਪ੍ਰੋਫੈਸਰ ਕੰਮ ਕਰਨ ਦੇ ਢੰਗ ਦਾ ਜ਼ਿਕਰ ਕਰਦਿਆਂ ਇਹ ਕਹਿਣਾ ਕਿ ਉਹ ਬਹੁਤ ਹੀ ਇਮਾਨਦਾਰ, ਨੇਕ ਦਿਲ, ਗਰੀਬਾਂ ਦਾ ਭਲਾ ਕਰਨ ਵਾਲਾ ਅਤੇ ਬਹੁਤ ਹੀ ਨਿਮਰਤਾ ਨਾਲ ਭਰਿਆ ਹੋਇਆ ਇਨਸਾਨ ਸੀ, ਇਹ ਸੁਨੇਹਾ ਦੇ ਰਿਹਾ ਸੀ ਕਿ ਮਨੁੱਖ ਨੂੰ ਆਪਣੇ ਅਹੁਦੇ ਦੇ ਨਾਲ-ਨਾਲ ਇੱਕ ਚੰਗਾ ਇਨਸਾਨ ਹੋਣਾ ਵੀ ਬਹੁਤ ਜ਼ਰੂਰੀ ਹੈਸ਼ੋਕ ਸਭਾ ਵਿੱਚ ਲੋਕਾਂ ਦੇ ਉਦਾਸ ਚਿਹਰੇ ਇਹ ਦੱਸ ਰਹੇ ਸਨ ਕਿ ਲੋਕ ਦਿਲੋਂ ਉਸਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹੋਏ ਹਨਉਸ ਨੂੰ ਸ਼ਰਧਾਂਜ਼ਲੀ ਦੇਣ ਵਾਲੇ ਲੋਕਾਂ ਦੇ ਸ਼ਬਦ ਸੱਚਮੁੱਚ ਹੀ ਉਸਦੇ ਇਸ ਦੁਨੀਆ ਤੋਂ ਤੁਰ ਜਾਣ ਨਾਲ ਉਸਦੇ ਮਿੱਤਰਾਂ ਦੋਸਤਾਂ, ਰਿਸ਼ਤੇਦਾਰਾਂ, ਜਾਣਕਾਰਾਂ ਅਤੇ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਪੈਦਾ ਹੋਏ ਖਲਾਅ ਦਾ ਸੁਨੇਹਾ ਦੇ ਰਹੇ ਸਨਉਸ ਦਰਵੇਸ਼ ਇਨਸਾਨ ਵੱਲੋਂ ਰਿਸ਼ਤੇ ਵਿੱਚ ਇੱਕ ਚੰਗੇ ਪੁੱਤਰ, ਪਤੀ, ਪਿਤਾ, ਭਰਾ, ਮਿੱਤਰ ਅਤੇ ਸਹੁਰੇ ਵਜੋਂ ਨਿਭਾਈ ਗਈ ਭੂਮਿਕਾ ਇਹ ਸੁਨੇਹਾ ਦਿੰਦੀ ਹੈ ਕਿ ਮਨੁੱਖ ਨੂੰ ਜ਼ਿੰਦਗੀ ਕਿਵੇਂ ਜਿਉਣੀ ਚਾਹੀਦੀ ਹੈਕੇਵਲ ਰਸਮ ਨਿਭਾਉਣ ਅਤੇ ਆਪਣੀ ਹਾਜ਼ਰੀ ਲਾਉਣ ਆਏ ਲੋਕਾਂ ਨੂੰ ਸ਼ੋਕ ਸਭਾਵਾਂ ਇਹ ਸੁਨੇਹਾ ਦਿੰਦੀਆਂ ਹਨ ਕਿ ਉਨ੍ਹਾਂ ਦੀ ਵੀ ਇੱਕ ਦਿਨ ਸ਼ੋਕ ਸਭਾ ਹੋਣੀ ਹੈਸ਼ੋਕ ਸਭਾ ਵਿੱਚ ਹੱਸਣਾ, ਗੱਲਾਂ ਕਰਨੀਆਂ, ਫੋਨ ਚਲਾਈ ਜਾਣਾ ਅਤੇ ਫੋਨ ਉੱਤੇ ਗੱਲਾਂ ਕਰੀ ਜਾਣਾ ਸ਼ੋਕ ਸਭਾ ਵਿੱਚ ਬੈਠਣ ਦਾ ਸਲੀਕਾ ਸਿੱਖਣ ਦਾ ਸੁਨੇਹਾ ਦਿੰਦਾ ਹੈਸ਼ੋਕ ਸਭਾ ਵਿੱਚ ਪੰਜ ਜਾਂ ਦਸ ਮਿੰਟ ਪਹਿਲਾਂ ਆਉਣ ਵਾਲੇ, ਸ਼ਕਲ ਵਿਖਾਕੇ ਚਲੇ ਜਾਣ ਵਾਲੇ ਜਾਂ ਫਿਰ ਕੇਵਲ ਲੰਗਰ ਛਕਣ ਆਏ ਲੋਕਾਂ ਨੂੰ ਇਹ ਸਬਕ ਸਿੱਖਣਾ ਚਾਹੀਦਾ ਹੈ ਕਿ ਲੋਕ ਉਨ੍ਹਾਂ ਬਾਰੇ ਕੀ ਸੋਚਦੇ ਹੋਣਗੇਉਨ੍ਹਾਂ ਦਾ ਸਮਾਜ ਵਿੱਚ ਕਿਹੋ ਜਿਹਾ ਪ੍ਰਭਾਵ ਬਣੇਗਾਮੌਤ ਨਾਲੋਂ ਸਮੇਂ ਦੀ ਅਹਿਮੀਅਤ ਵਧੇਰੇ  ਨਹੀਂ ਹੋ ਸਕਦੀ

ਸ਼ੋਕ ਸਭਾ ਵਿੱਚ ਲੋਕਾਂ ਦੇ ਬੜੇ ਇਕੱਠ ਅਤੇ ਉਸ ਵਿਅਕਤੀ ਨੂੰ ਸ਼ਰਧਾਂਜਲੀ ਦੇਣ ਵਾਲੇ ਲੋਕਾਂ ਵੱਲੋਂ ਉਸ ਬਾਰੇ ਕਹੀਆਂ ਜਾਣ ਵਾਲੀਆਂ ਗੱਲਾਂ ਮਨੁੱਖ ਨੂੰ ਇਹ ਸੋਚਣ ਦਾ ਸੁਨੇਹਾ ਦਿੰਦੀਆਂ ਸਨ ਕਿ ਕੀ ਉਸਦਾ ਕਿਰਦਾਰ ਉਸ ਮਨੁੱਖ ਵਰਗਾ ਹੈ? ਉਸ ਨੂੰ ਉਸ ਜਿਹਾ ਬਣਨ ਲਈ ਆਪਣੇ ਵਿੱਚ ਕੀ ਸੁਧਾਰ ਕਰਨ ਦੀ ਲੋੜ ਹੈਇੱਕ ਸ਼ੋਕ ਸਭਾ ਵਿੱਚ ਇੱਕ ਪ੍ਰੇਰਕ ਪ੍ਰਸੰਗ ਸੁਣਾਇਆ ਗਿਆਇੱਕ ਅਮੀਰ ਆਦਮੀ ਵੱਲੋਂ ਇੱਕ ਅਖਬਾਰ ਵਿੱਚ ਇਹ ਇਸ਼ਤਿਹਾਰ ਦਿੱਤਾ ਗਿਆ ਕਿ ਜਿਹੜਾ ਵਿਅਕਤੀ ਮੈਨੂੰ ਆਪਣੀ ਸਾਰੀ ਕਮਾਈ ਮੌਤ ਤੋਂ ਬਾਅਦ ਨਾਲ ਲਿਜਾਣ ਦਾ ਢੰਗ ਦੱਸ ਦੇਵੇਗਾ, ਉਸ ਨੂੰ ਮੈਂ ਪੰਜ ਲੱਖ ਰੁਪਏ ਇਨਾਮ ਦੇਵਾਂਗਾਇੱਕ ਬਹੁਤ ਹੀ ਸੁਲਝੇ ਹੋਏ ਵਿਅਕਤੀ ਨੇ ਉਸ ਨੂੰ ਢੰਗ ਦੱਸਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਸਾਨੂੰ ਦੂਜੇ ਦੇਸ਼ਾਂ ਵਿੱਚ ਜਾ ਕੇ ਆਪਣੇ ਦੇਸ਼ ਦੀ ਕਰੰਸੀ ਉਸ ਦੇਸ਼ ਦੀ ਕਰੰਸੀ ਵਿੱਚ ਬਦਲਾਉਣੀ ਪੈਂਦੀ ਹੈ, ਉਸੇ ਤਰ੍ਹਾਂ ਹੀ ਉੱਪਰ ਜਾਕੇ ਸਾਡੇ ਚੰਗੇ ਕਰਮਾਂ ਦੀ ਹੀ ਕਰੰਸੀ ਹੀ ਚਲਦੀ ਹੈਉਹ ਅਮੀਰ ਆਦਮੀ ਉਸ ਵਿਅਕਤੀ ਦੀ ਗੱਲ ਤੋਂ ਜ਼ਿੰਦਗੀ ਜਿਊਣ ਦਾ ਅਰਥ ਸਮਝ ਗਿਆਇੱਕ ਸ਼ੋਕ ਸਭਾ ਵਿੱਚ ਇੱਕ ਪਾਠੀ ਨੇ ਬੋਲਦਿਆਂ ਹੋਇਆਂ ਕਿਹਾ ਕਿ ਜੇਕਰ ਸ਼ੋਕ ਸਭਾ ਵਿੱਚ ਅਸੀਂ ਆਪਣੀ ਹਉਮੈਂ, ਸੰਸਾਰ ਵਿੱਚੋਂ ਕਦੇ ਵੀ ਨਾ ਜਾਣ ਦਾ ਭੁਲੇਖਾ, ਲਾਲਚ ਅਤੇ ਸਵਾਰਥ ਨੂੰ ਭੁਲਾਕੇ ਆਈਏ ਤਾਂ ਸਾਨੂੰ ਸ਼ੋਕ ਸਭਾ ਵਿੱਚ ਆਉਣ ਦਾ ਅਰਥ ਸਮਝ ਆ ਸਕਦਾ ਹੈਜੇਕਰ ਇਨ੍ਹਾਂ ਸ਼ੋਕ ਸਭਾਵਾਂ ਦੇ ਸੁਨੇਹਿਆਂ ਨੂੰ ਗੱਠੜੀ ਵਿੱਚ ਬੰਨ੍ਹ ਲਿਆ ਜਾਵੇ ਤਾਂ ਬੰਦੇ ਨੂੰ ਰੱਬ ਯਾਦ ਰਹਿ ਸਕਦਾ ਹੈਉਸ ਨੂੰ ਜ਼ਿੰਦਗੀ ਜਿਊਣ ਦੇ ਅਰਥ ਸਮਝ ਆ ਸਕਦੇ ਹਨਉਹ ਇਨਸਾਨੀਅਤ ਦੀ ਪਰਿਭਾਸ਼ਾ ਸਿੱਖ ਸਕਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Vijay Kumar Principal

Vijay Kumar Principal

Phone: (91 - 98726 - 27136)
Email: (vijaykumarbehki@gmail.com)

More articles from this author