KuldipSSahil7ਜਨਸੰਖਿਆ ਵਧਣ ਦੇ ਕਈ ਕਾਰਨਾਂ ਵਿੱਚੋਂ ਇੱਕ ਕਾਰਨ ਗਰੀਬੀ ਅਤੇ ਅਨਪੜ੍ਹਤਾ ਵੀ ਹੈ। ਅਨਪੜ੍ਹਤਾ ...
(19 ਜੁਲਾਈ 2025)


ਹਰ ਸਾਲ 11 ਜੁਲਾਈ ਦਾ ਦਿਨ ਪੂਰੀ ਦੁਨੀਆਂ ਵਿੱਚ ਵਿਸ਼ਵ ਅਬਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜਿਸਦਾ ਮਕਸਦ ਲਗਾਤਾਰ ਵਧ ਰਹੀ ਅਬਾਦੀ ’ਤੇ ਚਿੰਤਨ ਕਰਨਾ ਅਤੇ ਇਸ ਨੂੰ ਸੀਮਿਤ ਰੱਖਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਕੁਝ ਨੀਤੀਆਂ ਬਣਾਉਣਾ ਹੈ
ਕਿਸੇ ਵੀ ਦੇਸ਼ ਦੇ ਆਰਥਿਕ ਵਿਕਾਸ ਦਾ ਮਾਪ ਦੰਡ ਉਸ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਹੁੰਦੀ ਹੈ। ਸ਼ਾਇਦ ਇਹੀ ਕਾਰਨ ਹੈ ਭਾਰਤ ਵਿੱਚ ਲਗਾਤਾਰ ਵਧ ਰਹੀ ਅਬਾਦੀ ਕਾਰਨ ਪ੍ਰਤੀ ਵਿਅਕਤੀ ਆਮਦਨ ਕਾਫੀ ਘੱਟ ਹੁੰਦੀ ਜਾ ਰਹੀ ਹੈਲਗਾਤਾਰ ਜ਼ਰੂਰਤ ਨਾਲੋਂ ਅਬਾਦੀ ਦਾ ਵਧਦੇ ਰਹਿਣਾ ਦੇਸ਼, ਸੂਬੇ ਅਤੇ ਸਮਾਜ ਲਈ ਹਮੇਸ਼ਾ ਹੀ ਨੁਕਸਾਨਦੇਹ ਸਾਬਤ ਹੋਇਆ ਹੈਅਜੇ ਕੁਝ ਦਿਨ ਪਹਿਲਾਂ ਹੀ ਸੰਯੁਕਤ ਰਾਸ਼ਟਰ ਦੇ ਸਰਵੇ ਦੇ ਅੰਕੜਿਆਂ ਮੁਤਾਬਕ ਭਾਰਤ ਅਬਾਦੀ ਪੱਖੋਂ 2024 ਦੇ ਮੁਕਾਬਲੇ ਇੱਕ ਕਰੋੜ ਹੋਰ ਅਬਾਦੀ ਵਧਣ ਨਾਲ ਦੁਨੀਆਂ ਦੇ ਪਹਿਲੇ ਨੰਬਰ ’ਤੇ ਹੀ ਚੱਲ ਰਿਹਾ ਹੈ ਜੋ ਕਿ ਦੇਸ਼ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ

ਅਜ਼ਾਦੀ ਤੋਂ ਬਾਅਦ ਭਾਰਤ ਦੀ ਜਨਸੰਖਿਆ ਕੇਵਲ 30 ਕਰੋੜ ਸੀ1951 ਦੀ ਜਨਗਣਨਾ ਦੇ ਅਨੁਸਾਰ ਭਾਰਤ ਦੀ ਅਬਾਦੀ 36 ਕਰੋੜ ਹੋ ਗਈ। 1991 ਦੀ ਜਨਗਣਨਾ ਦੇ ਅਨੁਸਾਰ ਇਹ ਅੰਕੜਾ 96 ਕਰੋੜ ਤੋਂ ਉੱਪਰ ਪਹੁੰਚ ਗਿਆ। ਕੁੱਲ ਮਿਲਾ ਕੇ ਅਜ਼ਾਦੀ ਤੋਂ ਬਾਅਦ ਦੇਸ਼ ਦੀ ਅਬਾਦੀ ਚਾਰ ਗੁਣਾ ਤੋਂ ਵੀ ਜ਼ਿਆਦਾ ਵਧ ਚੁੱਕੀ ਹੈ। ਹੁਣ ਤਕ ਦੀਆਂ ਸਰਕਾਰਾਂ ਅਬਾਦੀ ਦੀ ਦਰ ਘਟਾਉਣ ਵਿੱਚ ਨਾਕਾਮਯਾਬ ਰਹੀਆਂ ਹਨਕਿਸੇ ਵੀ ਸਰਕਾਰ ਨੇ ਅਬਾਦੀ ਨੂੰ ਕੰਟਰੋਲ ਕਰਨ ਲਈ ਕੋਈ ਵੀ ਕਾਨੂੰਨ ਬਣਾਉਣ ਦੀ ਹਿੰਮਤ ਨਹੀਂ ਕੀਤੀ, ਜਿਸਦਾ ਨਤੀਜਾ ਇਹ ਹੋਇਆ ਕਿ ਅਬਾਦੀ ਦੇ ਨਾਲ ਨਾਲ ਦੇਸ਼ ਵਿੱਚ ਬੇਰੁਜ਼ਗਾਰੀ, ਮਹਿੰਗਾਈ, ਗਰੀਬੀ, ਭੁੱਖਮਰੀ ਅਤੇ ਭ੍ਰਿਸ਼ਟਾਚਾਰ ਵਰਗੀਆਂ ਅਲਾਮਤਾਂ ਵੀ ਵਧਦੀਆਂ ਗਈਆਂ। ਦੂਜੇ ਪਾਸੇ ਚੀਨ ਦੇਸ਼, ਜੋ ਕਿ ਅਬਾਦੀ ਪੱਖੋਂ ਭਾਰਤ ਨਾਲੋਂ ਕਾਫ਼ੀ ਅੱਗੇ ਸੀ, ਅੱਜ ਆਪਣੀ ਸੂਝਬੂਝ ਨਾਲ ਅਤੇ ਸਖ਼ਤ ਕਾਨੂੰਨ ਬਣਾਉਣ ਕਰਕੇ ਅਬਾਦੀ ’ਤੇ ਕੰਟਰੋਲ ਕਰਨ ਵਿੱਚ ਕਾਮਯਾਬ ਹੋ ਚੁੱਕਾ ਹੈ

2025 ਦੇ ਸੰਯੁਕਤ ਰਾਸ਼ਟਰ ਸਰਵੇ ਦੇ ਅੰਕੜਿਆਂ ਮੁਤਾਬਕ ਭਾਰਤ 146 ਕਰੋੜ ਤੋਂ ਵੀ ਵੱਧ ਜਨਸੰਖਿਆ ਨਾਲ ਦੁਨੀਆਂ ਦਾ ਨੰਬਰ ਇੱਕ ਮੁਲਕ ਬਣਨ ਚੁੱਕਾ ਹੈ ਜਦੋਂ ਕਿ ਗੁਆਂਢੀ ਮੁਲਕ ਚੀਨ ਦੀ ਜਨਸੰਖਿਆ ਇਸ ਵੇਲੇ 141 ਕਰੋੜ ਦੇ ਆਸ ਪਾਸ ਹੈਅੱਜ ਤਕ ਭਾਰਤ ਦੀ ਸੰਸਦ ਵਿੱਚ ਇਸ ਮੁੱਦੇ ’ਤੇ ਕਦੇ ਵੀ ਚਰਚਾ ਨਹੀਂ ਹੋਈ, ਨਾ ਹੀ ਅਬਾਦੀ ਨੂੰ ਕੰਟਰੋਲ ਕਰਨ ਲਈ ਕੋਈ ਕਾਨੂੰਨ ਬਣਾਉਣ ਬਾਰੇ ਗੱਲ ਚੱਲੀ ਹੈਜਨਸੰਖਿਆ ਦੇ ਲਗਾਤਾਰ ਵਾਧੇ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਜਿਸ ਵਿੱਚ ਜਨਮ ਅਤੇ ਮੌਤ ਦਰ ਵਿੱਚ ਬਹੁਤ ਜ਼ਿਆਦਾ ਅੰਤਰ ਹੋਣਾ। ਕੋਈ ਵੀ ਦੇਸ਼ ਮੌਤ ਦਰ ਵਧਾਉਣ ਦੀ ਗੱਲ ਨਹੀਂ ਕਰੇਗਾ ਪ੍ਰੰਤੂ ਜਨਮ ਦਰ ਨੂੰ ਘਟਾਉਣ ਵਿੱਚ ਕਈ ਮੁਲਕ ਸਫਲ ਹੋਏ ਹਨ। ਅਬਾਦੀ ਵਧਣ ਦੇ ਹੋਰ ਕਾਰਨ, ਸਰਕਾਰਾਂ ਵੱਲੋਂ ਕੋਈ ਸਖਤ ਕਾਨੂੰਨ ਨਾ ਬਣਾਉਣਾ, ਲੋਕਾਂ ਵਿੱਚ ਜਾਗਰੂਕਤਾ ਦੀ ਘਾਟ, ਅਨਪੜ੍ਹਤਾ, ਗਰੀਬੀ ਅਤੇ ਇੱਕ ਤੋਂ ਜ਼ਿਆਦਾ ਵਿਆਹ, ਆਦਿ ਹਨਭਾਰਤ ਵਿੱਚ ਵਧ ਰਹੀ ਅਬਾਦੀ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਕਹਿਣਾ ਕੋਈ ਗਲਤ ਨਹੀਂ ਹੋਵੇਗਾਬੇਰੁਜ਼ਗਾਰੀ, ਮਹਿੰਗਾਈ, ਗਰੀਬੀ, ਪ੍ਰਦੂਸ਼ਣ, ਦੁਰਘਟਨਾਵਾਂ ਆਦਿ ਸਮੱਸਿਆਵਾਂ ਦਾ ਕਾਰਨ ਵੀ ਸ਼ਾਇਦ ਇਹੋ ਹੀ ਹੈ

ਚੀਨ ਨੇ 1979 ਵਿੱਚ ਇੱਕ ਤੋਂ ਵੱਧ ਬੱਚੇ ਪੈਦਾ ਕਰਨ ’ਤੇ ਨੌਕਰੀ ਅਤੇ ਹੋਰ ਸਹੂਲਤਾਂ ਨਾ ਦੇਣ ਸਬੰਧੀ ਸਖ਼ਤ ਕਾਨੂੰਨ ਬਣਾਇਆ ਸੀ, ਜਿਸਦੇ ਚਲਦਿਆਂ ਚੀਨ ਅਬਾਦੀ ਘੱਟ ਕਰਨ ਵਿੱਚ ਕਾਫੀ ਸਫਲ ਰਿਹਾ। ਲੇਕਿਨ ਅਫਸੋਸ ਕਿ ਭਾਰਤ ਦੇਸ਼ ਵਿੱਚ ਅਜੇ ਵੀ ਬਹੁਤ ਸਾਰੇ ਲੋਕ ਬੱਚਿਆਂ ਨੂੰ ਪ੍ਰਮਾਤਮਾ ਦੀ ਦੇਣ ਸਮਝਦੇ ਹਨ। ਅਜੇ ਵੀ ਕਈ ਖੇਤਰਾਂ ਵਿੱਚ 5 ਤੋਂ 6 ਬੱਚੇ ਪੈਦਾ ਕਰਨ ਅਤੇ ਇੱਕ ਤੋਂ ਜ਼ਿਆਦਾ ਵਿਆਹ ਕਰਨ ਦਾ ਰਿਵਾਜ਼ ਬਣਿਆ ਹੋਇਆ ਹੈ। ਇਸ ਨੂੰ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਕਹਿਣਾ ਵੀ ਗਲਤ ਨਹੀਂ ਹੋਵੇਗਾਸਮਾਜ ਵਿੱਚ ਅੱਜ ਵੀ ਮੁੰਡੇ ਦੀ ਇੱਛਾ ਰੱਖਣ ਵਾਲੇ ਲੋਕ, ਪਰਿਵਾਰ ਨਿਯੋਜਨ ਅਪਣਾਉਣ ਨੂੰ ਤਿਆਰ ਨਹੀਂ ਹੁੰਦੇ ਅਤੇ ਕਈ ਵਾਰ ਤਾਂ ਮੁੰਡਾ ਪੈਦਾ ਕਰਨ ਦੇ ਚੱਕਰ ਵਿੱਚ ਪਰਿਵਾਰ ਜ਼ਿਆਦਾ ਵਧਾ ਲਿਆ ਜਾਂਦਾ ਹੈ

ਜਨਸੰਖਿਆ ਵਧਣ ਦੇ ਕਈ ਕਾਰਨਾਂ ਵਿੱਚੋਂ ਇੱਕ ਕਾਰਨ ਗਰੀਬੀ ਅਤੇ ਅਨਪੜ੍ਹਤਾ ਵੀ ਹੈਅਨਪੜ੍ਹਤਾ ਕਾਰਨ ਲੋਕ ਪਰਿਵਾਰ ਨਿਯੋਜਨ ਦੇ ਮਹੱਤਵ ਨੂੰ ਨਹੀਂ ਸਮਝਦੇ ਅਤੇ ਹੋਰਨਾਂ ਖਤਰਿਆਂ ਨੂੰ ਜਨਮ ਦਿੰਦੇ ਹਨ, ਜੋ ਕਿ ਅਸੀਂ ਆਏ ਦਿਨ ਦੇਖਦੇ ਰਹਿੰਦੇ ਹਾਂਦੇਸ਼ ਦੀ ਹਾਲਤ ਇਹ ਹੋ ਗਈ ਹੈ ਕਿ ਆਏ ਦਿਨ ਭਾਰਤ ਵਿੱਚ ਗਰੀਬੀ, ਬੇਰੁਜ਼ਗਾਰੀ ਤੇ ਧਾਰਮਿਕ ਮੁੱਦੇ ਜ਼ੋਰ ਫੜਦੇ ਜਾ ਰਹੇ ਹਨ। ਬੇਰੁਜ਼ਗਾਰੀ ਵਰਗੇ ਮੁੱਦਿਆਂ ਲਈ ਧਰਨੇ ਲੱਗਦੇ ਹਨਰਾਜਨੀਤਿਕ ਪਾਰਟੀਆਂ ਖੁੱਲ੍ਹੀਆਂ ਨੌਕਰੀਆਂ ਦਾ ਸੱਦਾ ਦੇ ਕੇ ਅਤੇ ਝੂਠੇ ਵਾਅਦਿਆਂ ਦੇ ਸਹਾਰੇ ਚੋਣਾਂ ਜਿੱਤ ਜਾਂਦੀਆਂ ਹਨ ਪਰ 78 ਸਾਲਾਂ ਤੋਂ ਪਰਨਾਲਾ ਉੱਥੇ ਦਾ ਉੱਥੇ ਹੀ ਹੈਤਿੰਨ ਦਹਾਕੇ ਤੋਂ ਗਰੀਬੀ, ਮਹਿੰਗਾਈ ਅਤੇ ਬੇਰੁਜ਼ਗਾਰੀ ਦਾ ਮੁੱਦਾ ਜ਼ੋਰ ਫੜਦਾ ਜਾ ਰਿਹਾ ਹੈਭਾਰਤ ਵਿੱਚ ਹਰ ਰਾਜਨੀਤਿਕ ਪਾਰਟੀ ਮੁੱਦੇ ਤਾਂ ਲੱਭਦੀ ਹੈ ਪਰ ਉਨ੍ਹਾਂ ਦੇ ਹੱਲ ਨਹੀਂ ਲੱਭਦੀ। 1975 ਵਿੱਚ ਐਮਰਜੈਂਸੀ ਲੱਗੀ ਤਾਂ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬੇਟੇ ਸੰਜੇ ਗਾਂਧੀ ਨੇ ਅਬਾਦੀ ਨੂੰ ਕਾਬੂ ਕਰਨ ਲਈ ਮੁੱਖ ਮੁੱਦਾ ਬਣਾ ਲਿਆਸਹੀ ਸਮੇਂ ’ਤੇ ਸਹੀ ਤਰੀਕਾ ਅਪਣਾਉਣਾ ਚੰਗੀ ਗੱਲ ਸੀਪਰਿਵਾਰ ਸੀਮਿਤ ਕਰਨ ਲਈ ਸਰਕਾਰ ਵੱਲੋਂ ਐਮਰਜੈਂਸੀ ਵਾਲਾ ਕਾਨੂੰਨ ਵੀ ਲਾਗੂ ਕਰ ਦਿੱਤਾ ਗਿਆ ਪਰ ਇਸ ’ਤੇ ਪ੍ਰਸ਼ਾਸਨ ਵੱਲੋਂ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ ਅਤੇ ਵਿਰੋਧੀ ਪਾਰਟੀਆਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆਸਿੱਖਿਆ ਦੀ ਘਾਟ ਕਰਕੇ ਆਮ ਜਨਤਾ ਨੇ ਵੀ ਇਸ ਪਾਸੇ ਬਹੁਤਾ ਧਿਆਨ ਨਾ ਦਿੱਤਾਸਰਕਾਰ ਬਦਲ ਗਈ, ਕੰਮ ਬੰਦ ਹੋਣੇ ਹੀ ਸਨ48 ਸਾਲ ਗੁਜ਼ਰ ਗਏ ਪਰ ਅਬਾਦੀ ਉਸੇ ਤਰ੍ਹਾਂ ਵਧਦੀ ਚਲੀ ਆ ਰਹੀ ਹੈਬੇਰੁਜ਼ਗਾਰੀ ਅਤੇ ਮਹਿੰਗਾਈ ਨੇ ਵਧਣਾ ਹੀ ਹੈ, ਜਿਸ ਕਰਕੇ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਜੋ ਕਿ ਸਭ ਦੇ ਸਾਹਮਣੇ ਹੈ

ਜਦੋਂ ਵੀ ਲੋਕ ਸਭਾ ਜਾਂ ਵਿਧਾਨ ਸਭਾਵਾਂ ਦੀਆਂ ਚੋਣਾਂ ਆਉਂਦੀਆਂ ਹਨ, ਹਰੇਕ ਰਾਜਨੀਤਿਕ ਪਾਰਟੀ ਦਾ ਨਾਅਰਾ ਹੁੰਦਾ ਹੈ, ਅਸੀਂ ਰੁਜ਼ਗਾਰ ਦੇਵਾਂਗੇ, ਮਹਿੰਗਾਈ ਘੱਟ ਕਰਾਂਗੇ, ਪਰ ਅਬਾਦੀ ਨੂੰ ਕੰਟਰੋਲ ਕਰਨਾ ਅੱਜ ਤਕ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਮੁੱਦਾ ਨਹੀਂ ਬਣਿਆ। ਫਿਰ ਹੱਲ ਕਿਵੇਂ ਹੋ ਸਕਦਾ ਹੈ? ਜੇਕਰ ਅਬਾਦੀ ਕਾਬੂ ਕੀਤੀ ਜਾਵੇ ਭਾਰਤ ਵਿੱਚ ਬਹੁਤ ਸਾਰੇ ਉੱਭਰਦੇ ਮਸਲੇ ਆਪਣੇ ਆਪ ਹੱਲ ਹੋ ਜਾਣਗੇ। ਫਿਰ ਕਿਸੇ ਰਾਜਨੀਤਿਕ ਪਾਰਟੀ ਦਾ ਕੋਈ ਚੋਣ ਮੁੱਦਾ ਹੋਵੇਗਾ ਹੀ ਨਹੀਂ ਪਰ ਰਾਜਨੀਤਕ ਪਾਰਟੀਆਂ ਇਹ ਚਾਹੁੰਦੀਆਂ ਹੀ ਨਹੀਂ ਕਿ ਰਾਜਨੀਤਕ ਮੁੱਦੇ ਖਤਮ ਹੋਣਰਾਜਨੀਤਕ ਪਾਰਟੀਆਂ ਸਿਰਫ ਕਿਸੇ ਨਾ ਕਿਸੇ ਤਰੀਕੇ ਸੱਤਾ ਹਾਸਲ ਕਰਨ ਤਕ ਸੀਮਿਤ ਹੋ ਕੇ ਰਹਿ ਗਈਆਂ ਹਨ। ਜਿਸ ਦਿਨ ਸਾਡੀਆਂ ਰਾਜਨੀਤਕ ਪਾਰਟੀਆਂ ਅਤੇ ਬੁੱਧੀਜੀਵੀਆਂ ਦੀ ਸੋਚ ਇਸ ਪਾਸੇ ਵੱਲ ਆਈ ਤਾਂ ਅਸੀਂ ਵੀ ਚੀਨ ਦੇਸ਼ ਵਾਂਗ ਅਬਾਦੀ ਉੱਤੇ ਕੰਟਰੋਲ ਕਰਕੇ ਦੇਸ਼ ਨੂੰ ਸੁਪਰ ਬਣਾ ਸਕਦੇ ਹਾਂਲੋਕਾਂ ਨੂੰ ਪਰਿਵਾਰ ਨਿਯੋਜਨ ਬਾਰੇ ਰੇਡੀਓ, ਟੈਲੀਵਿਜ਼ਨ, ਅਖਬਾਰਾਂ ਅਤੇ ਰਸਾਲਿਆਂ ਦੀ ਮਦਦ ਲੈ ਕੇ ਵੀ ਸਮਝਾਇਆ ਜਾ ਸਕਦਾ ਹੈ, ਜਿਸ ਨਾਲ ਅਬਾਦੀ ਦਾ ਵਧਣਾ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਰੋਕਿਆ ਜਾ ਸਕਦਾ ਹੈਸਿੱਖਿਆ ਦਾ ਪੱਧਰ ਵਧਣ ਅਤੇ ਲੋਕਾਂ ਵਿੱਚ ਜਾਗਰੂਕਤਾ ਮੁਹਿੰਮ ਦੇ ਪ੍ਰਚਾਰ ਅਤੇ ਪ੍ਰਸਾਰ ਨਾਲ ਅਬਾਦੀ ਦੇ ਵਾਧੇ ਨੂੰ ਰੋਕਿਆ ਜਾ ਸਕਦਾ ਹੈਸਾਨੂੰ ਅਬਾਦੀ ਨੂੰ ਕਾਬੂ ਕਰਨ ਲਈ ਚੀਨ ਦੇਸ਼ ਵਾਲੇ ਗੁਰ ਅਪਣਾਉਣ ਦੀ ਲੋੜ ਹੈ, ਜਿਸ ਵਿੱਚ ਲੋਕਾਂ ਅਤੇ ਸਰਕਾਰ ਦੇ ਸਹਿਯੋਗ ਦੀ ਬਹੁਤ ਲੋੜ ਹੈਜੇਕਰ ਸਮੇਂ ਸਿਰ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਇਹ ਲਗਾਤਾਰ ਵਧ ਰਹੀ ਅਬਾਦੀ ਆਉਣ ਵਾਲੇ ਸਮੇਂ ਵਿੱਚ ਖੁਸ਼ਹਾਲੀ ਨਹੀਂ, ਦੇਸ਼ ਦੀ ਬਰਬਾਦੀ ਦਾ ਕਾਰਨ ਬਣ ਸਕਦੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਕੁਲਦੀਪ ਸਿੰਘ ਸਾਹਿਲ

ਕੁਲਦੀਪ ਸਿੰਘ ਸਾਹਿਲ

Retired SDO, Rajpura, Patiala, Punjab, India.
Phone:: (91 - 94179 - 90040)
Email: (sderttc.rja@gmail.com)