MohanSinghPro7ਸਰ, ਪਾਸ ਤਾਂ ਮੈਂ ਹੋ ਨਹੀਂ ਸੀ ਰਿਹਾ। ਅਖੀਰ, ਸਾਡੀ ਪੈਲ਼ੀ ਹੈਗੀ ਸੀ, ਮੈਂ ਪਿੰਡ ਦੇ ਬਾਹਰ ਆਪਣਾ ਸਕੂਲ ਹੀ ਖੋਲ੍ਹ ਲਿਆ ...
(19 ਅਕਤੂਬਰ 2024)

 

ਮਾਰਚ ਸੰਨ 1947, ਪੰਜਵੀਂ ਜਮਾਤ ਦੇ ਨਤੀਜੇ ਦਾ ਦਿਨਖਾਹਮਖਾਹ ਦੀ ਚਿੰਤਾਇੱਕ ਗੀਤ ਪ੍ਰਚਲਤ ਸੀ ‘ਕੋਠੇ ’ਤੇ ਕਾਂ ਬੋਲੇ, ਬਾਬਾ ਜੀ ਸਾਨੂੰ ਪਾਸ ਕਰੋ, ਸਾਡਾ ਛੇਵੀਂ ’ਚ ਨਾਂਅ ਬੋਲੇ।’ ਮੈਂ ਸੁੱਖਣਾ ਸੁੱਖੀ, ਬਾਬਾ ਜੀ, ਪਾਸ ਕਰ ਦਿਉ, ਪੰਜਾਂ ਪੈਸਿਆਂ ਦੀਆਂ ਫੁੱਲੀਆਂ ਚੜ੍ਹਾਵਾਂਗਾ।’ ਪਾਸ ਹੋ ਗਏਫੁੱਲੀਆਂ ਭੁੱਲ ਗਈਆਂਵੇਖਦੇ ਵੇਖਦੇ ਛੇਵੀਂ ਜਮਾਤ ਦੇ ਨਤੀਜੇ ਦਾ ਦਿਨ ਆ ਗਿਆਹੁਣ? ‘ਬਾਬਾ ਜੀ, ਪਿਛਲੀਆਂ ਫੁੱਲੀਆਂ ਵੀ ਚੜ੍ਹਾ ਦੇਵਾਂਗਾ।’ ਹਰ ਸਾਲ ਮੇਰਾ ਫੁਲੀਆਂ ਦਾ ਹਿਸਾਬ ਵਧਦਾ ਗਿਆਜਦੋਂ ਰਕਮ ਰੁਪਏ ਤੋਂ ਵੀ ਵੱਧ ਹੋ ਗਈ ਤਾਂ ਸੁੱਖਣਾ ਸੁੱਖਣੀ ਬੰਦ ਕਰ ਦਿੱਤੀਕੁਝ ਅਕਲ ਦੇ ਪਾਸਿਓਂ ਨਿੱਕੇ ਨਿੱਕੇ ਬੁੱਲੇ ਵੀ ਆਉਣ ਲੱਗ ਪਏ ਸਨ

ਮਾਰਚ 1952, ਦਸਵੀਂ ਦਾ ਇਮਤਿਹਾਨ ਪੰਜਾਬ ਯੂਨੀਵਰਸਿਟੀ ਲੈਂਦੀ ਸੀ। “ਉਏ ਧੌਣ ਕਿਉਂ ਮਲ਼ਦਾ ਪਿਆ ਏਂ? ਕੀ ਹੋਇਆ ਈ?” ਮੇਰੇ ਵੱਡੇ ਭਰਾ ਨੇ ਪੁੱਛਿਆ

ਮੈਂ ਕਿਹਾ, “ਉੱਥੇ, ਸੈਂਟਰ ਵਿੱਚ ਧੌਣ ਨਹੀਂ ਚੁੱਕਣ ਦਿੰਦੇ” ਮੈਂ ਇਸ ਮੁਹਾਵਰੇ ਦਾ ਸ਼ਬਦੀ ਅਰਥ ਹੀ ਸਮਝਿਆ ਸੀ ਅਤੇ ਪੂਰੇ ਤਿੰਨ ਘੰਟੇ ਧੌਣ ਨਹੀਂ ਸੀ ਚੁੱਕੀਖੈਰ … ਉਦੋਂ ਨਕਲ ਮਾਰਨਾ, ਅਨੁਚਿਤ ਤਰੀਕੇ ਵਰਤਣਾ, ਪ੍ਰਸ਼ਨ ਪੱਤਰ ਵਿੱਚ ਕੋਈ ਗਲਤੀ ਹੋ ਸਕਣਾ ਬਿਲਕੁਲ ਮੰਨਣਯੋਗ ਨਹੀਂ ਸੀਮੈਂ ਇਮਤਿਹਾਨਾਂ ਬਾਅਦ ਆਪਣੇ ਪਿੰਡ ਭੰਗਵੀਂ ਚਲਾ ਗਿਆਕਦੋਂ ਨਤੀਜਾ ਐਲਾਨਿਆ ਗਿਆ, ਮੈਨੂੰ ਨਹੀਂ ਪਤਾਨਤੀਜੇ ਤੋਂ ਹਫ਼ਤੇ ਕੁ ਬਾਅਦ ਜੀਜਾ ਜੀ ਫ਼ੌਜ ਵਿੱਚੋਂ ਛੁੱਟੀ ਆਏਉਹਨਾਂ ਦੇ ਭਰਾ ਨੇ ਵੀ ਇਮਤਿਹਾਨ ਦਿੱਤਾ ਹੋਇਆ ਸੀਜਦੋਂ ਉਹ ਅੰਗਰੇਜ਼ੀ ਦਾ ਅਖ਼ਬਾਰ ਲੈ ਕੇ ਪਿੰਡ ਅੱਪੜੇ, ਮੈਂ ਆਪਣੇ ਖੂਹ ’ਤੇ ਗਿਆ ਹੋਇਆ ਸਾਂ ਮੈਨੂੰ ਮਕਈ ਵਿੱਚ ਕਾਂ ਉਡਾਉਂਦੇ ਨੂੰ ਪਤਾ ਲੱਗਾ ਕਿ ਮੈਂ ਪਾਸ ਹਾਂਫਿਰ ਸਕੂਲੋਂ ਪਤਾ ਲੱਗਾ ਕਿ ਫਸਟ ਡਿਵੀਯਨ ਹੈ

ਸਕੂਲ ਵਿੱਚ ਸਾਇੰਸ ਨਹੀਂ ਸੀ ਪੜ੍ਹੀ, ਕਾਲਜ ਵਿੱਚ ਰੱਖ ਲਈਗੋਤੇ ਖਾਣ ਲੱਗੇਹਰ ਵਿਸ਼ੇ ਦੇ ਦੋ-ਦੋ ਪਰਚੇ ਹੁੰਦੇ ਸਨ, ਪੇਪਰ ‘ਏ’ ਅਤੇ ਪੇਪਰ ‘ਬੀ।’ ਸਾਲਾਨਾ ਇਮਤਿਹਾਨ ਦੀ ਬਹੁਤੀ ਤਿਆਰੀ ਨਹੀਂ ਸੀਸੋਚਿਆ ਹਿਸਾਬ ਵਿੱਚ ਕੰਪਾਰਟਮੈਂਟ ਲੈਂਦੇ ਹਾਂ, ਅਗਲੀ ਵਾਰੀ ਪੂਰੇ ਪੂਰੇ ਨੰਬਰ ਲਵਾਂਗੇਚਲਾਕੀ ਕੀਤੀਪੇਪਰ ‘ਏ’ ਦੇ ਕੁਝ ਕੁ ਸਵਾਲ ਕਰਕੇ, ਕੰਪਾਰਟਮੈਂਟ ਜੋਗੇ, ਬਾਕੀ ਪਰਚਾ ਛੱਡ ਦਿੱਤਾ ਤੇ ‘ਬੀ’ ਪੇਪਰ ਦਿੱਤਾ ਹੀ ਨਾਸਿੱਟਾ ਕੀ ਨਿਕਲਿਆ? ਯੂਨੀਵਰਸਿਟੀ ਨੇ ਰਿਆਇਤੀ ਨੰਬਰ ਦੇ ਕੇ ਪਾਸ ਹੀ ਕਰ ਦਿੱਤਾ ਅਤੇ ਆਪਾਂ ਥਰਡ ਡਿਵੀਜ਼ਨ ਵਿੱਚ ‘ਕਾਮਯਾਬ’ ਐਲਾਨੇ ਗਏ

ਬੀ.ਐੱਸਸੀ ਵਿੱਚ ਫ਼ਿਜ਼ਿਕਸ ਦੇ ਪ੍ਰੋਫ਼ੈੱਸਰ ਦੇਵ ਦੱਤ ਸਾਰਿਆਂ ਦੇ ਮਿੱਤਰ ਵੀ ਸਨ ਅਤੇ ਸ਼ੌਕ ਨਾਲ ਪੜ੍ਹਾਉਣ ਵਾਲੇ ਟੀਚਰ ਵੀਪ੍ਰੰਤੂ ਕੋਈ ਅਨੁਸ਼ਾਸਨ ਭੰਗ ਨਹੀਂ ਸੀ ਕਰ ਸਕਦਾਇੱਕ ਲੜਕਾ ਅਪਾਰ ਸਿੰਘ ਬਹੁਤ ਨੇੜੇ ਕਲਾਸ ਵਿੱਚੋਂ ਦਿਸਦੇ ਹੋਸਟਲ ਵਿੱਚ ਰਹਿੰਦਾ ਸੀਇੱਕ ਦਿਨ ਜਾਣ ਕੇ ਲੇਟ ਆਇਆਪ੍ਰੋ. ਦੇਵ ਦੱਤ ਨੇ ਕਾਲਜ ਦੀ ਮੇਨ ਬਿਲਡਿੰਗ ਦਾ ਦੌੜਾ ਕੇ ਚੱਕਰ ਲਵਾਇਆਅਸੀਂ ਦੋ ਜਣੇ ਲੈਬ ਦੇ ਸ਼ੈਲਫ ਅਤੇ ਉਪਕਰਨਾਂ ਦੀ ਸਫ਼ਾਈ ਤੇ ਸਾਂਭ ਸੰਭਾਲ ਦਾ ਸ਼ੌਕ ਰੱਖਦੇ ਸਾਂਹਰ ਪ੍ਰੈਕਟੀਕਲ ਦੀ ਪੂਰੀ ਸਮਝ ਆ ਗਈਨੰਬਰਾਂ ਦੇ ਅਧਾਰ ’ਤੇ ਬੀ.ਟੀ. ਵਿੱਚ ਸੀਟ ਮਿਲ ਗਈਪਿੰਡਾਂ ਦੇ ਸਕੂਲ ਵੇਖੇਪੜ੍ਹਾਉਣ ਦੇ ਮਜ਼ੇ ਲਏਖਾਲਸਾ ਕਾਲਜ ਸਕੂਲ ਵਿੱਚ ਸਾਇੰਸ ਮਾਸਟਰ ਲੱਗ ਗਿਆ

ਉਦੋਂ ਸਕੂਲਾਂ ਵਿੱਚ ਨਕਲ ਬਿਲਕੁਲ ਨਹੀਂ ਸੀ ਹੁੰਦੀ, ਪਰ ਸਾਡੇ ਵੇਖਦੇ ਵੇਖਦੇ 1960ਵਿਆਂ ਵਿੱਚ ਸੁਪਰਡੈਂਟਾਂ ਨੇ ਓਪਰੇ ਸਕੂਲਾਂ ਵਿੱਚੋਂ ਕਮਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂਕਿਤਾਬਾਂ ਵਿੱਚੋਂ ਪਾੜੇ ਹੋਏ ਵਰਕੇ, ਹੱਥ ਲਿਖ਼ਤ ਪਰਚੀਆਂ ਪ੍ਰੀਖਿਆ ਹਾਲ ਵਿੱਚ ਪਹੁੰਚਾਉਣ ਦੀਆਂ ਨਵੀਂਆਂ ਨਵੀਆਂ ਸਕੀਮਾਂ ਧਿਆਨ ਵਿੱਚ ਆਉਣੀਆਂ ਸ਼ੁਰੂ ਹੋਈਆਂਪਰਚਾ ਸ਼ੁਰੂ ਹੋਣ ਤੋਂ ਦਸ ਮਿੰਟ ਬਾਅਦ ਹੀ ਕਈਆਂ ਨੇ ਪਿਸ਼ਾਬ ਕਰਨ ਜਾਣ ਦੀ ਛੁੱਟੀ ਮੰਗਣੀਬਾਰ ਬਾਰ ਪਾਣੀ ਮੰਗਣਾ

ਕਾਲਜਾਂ ਵਿੱਚ ਨਕਲ ਮਾਰਨ ਦਾ ਰੁਝਾਨ 1969 ਵਿੱਚ ਯੂਨੀਵਰਸਿਟੀ ਬਣਨ ਤੋਂ ਬਾਅਦ ਆਰੰਭ ਹੋਇਆਮੈਂ ਵੀ ਕਾਲਜ ਵਿੱਚ ਨਵਾਂ ਨਵਾਂ ਸਾਂ ਪਰ ਮੈਂ ਸਕੂਲਾਂ ਦੀ ਹਾਲਤ ਵੇਖੀ ਹੋਈ ਸੀਉਹ ਬਿਮਾਰੀ ਕਾਲਜਾਂ ਵਿੱਚ ਵੀ ਆ ਗਈਕਾਲਜ ਦੇ ਵਿਦਿਆਰਥੀ ਹਮੇਸ਼ਾ ਅਨੁਸ਼ਾਸਨ ਵਿੱਚ ਰਹਿੰਦੇ ਸਨ, ਪ੍ਰੋਫ਼ੈੱਸਰਾਂ ਦੀ ਦਿਲੋਂ ਇੱਜ਼ਤ ਕਰਦੇ ਸਨ ਪਰ ਇਮਤਿਹਾਨਾਂ ਵਿੱਚ ਅਨੁਚਿਤ ਤਰੀਕੇ ਵਰਤਣ ਲਈ ਉਹਨਾਂ ਦੀਆਂ ਜੁਗਤਾਂ ਕਮਾਲ ਦੀਆਂ ਸਨਕਾਲਜ ਹਾਲ ਦੇ ਸਾਰੇ ਦਰਵਾਜ਼ਿਆਂ ਦੀਆਂ ਚੁਗਾਠਾਂ ਵਿੱਚ ਅੱਧੀ-ਅੱਧੀ ਇੰਚ ਮੋਟੇ ਛੇਕ ਕਰ ਛੱਡੇ, ਪਰਚੀਆਂ ਵਾੜਨ ਲਈਜੇ ਕਾਲਜ ਨੇ ਸੈਂਟਰ ਉੱਪਰਲੀ ਛੱਤ ’ਤੇ ਕਰ ਦਿੱਤਾ ਤਾਂ ਮੀਂਹ ਦੇ ਪਾਣੀ ਦੀਆਂ ਪਾਈਪਾਂ ਨਾਲ ਲੰਗੂਰਾਂ ਵਾਂਗ ਉੱਪਰ ਚੜ੍ਹਨ ਲੱਗੇਪਾਈਪਾਂ ਨੂੰ ਗ੍ਰੀਸ ਲਾਈ ਤਾਂ ਪਰਚੀਆਂ ਨੂੰ ਪੱਥਰਾਂ ਵਿੱਚ ਵਲ੍ਹੇਟ ਕੇ ਬਰਾਂਡਿਆਂ ਵਿੱਚ ਸੁੱਟਣ ਲੱਗੇਪਾਣੀ ਪਿਆਉਣ ਵਾਲਿਆਂ ਨਾਲ ਬਣਾਈ ਹੁੰਦੀ ਸੀਸ਼ਰਾਬ ਦੀ ਬੋਤਲ ’ਤੇ ਰੋਲ ਨੰਬਰ ਲਿਖ ਕੇ ਸੁਪਰਡੈਂਟ/ਸੁਪਰਵਾਈਜ਼ਰ ਦੇ ਘਰ ਜਾ ਕੇ ਗੱਲਬਾਤ ਹੁੰਦੀ ਸੀਪ੍ਰਚਲਿਤ ਮੁਹਾਵਰਾ ਸੀ ‘ਜਰਾ ਖਿਆਲ ਰੱਖਣਾ।’

ਇੱਕ ਦਿਨ ਸੈਕੰਡ ਯੀਅਰ ਕਲਾਸ ਵਿੱਚ ਮੈਂ ਕੁਝ ਲਿਖਾ ਰਿਹਾਂ ਸਾਂਸਭ ਤੋਂ ਪਿੱਛੇ ਬੈਠੇ ਇੱਕ ਲੜਕੇ ’ਤੇ ਸ਼ੱਕ ਜਿਹਾ ਹੋਇਆਪੁੱਛਿਆ ‘ਕੀ ਲਿਖਿਆ ਈ?? ਉਸਨੇ ਹੂ-ਬ-ਹੂ, ਜੋ ਲਿਖਾਇਆ ਸੀ ਪੜ੍ਹ ਸੁਣਾ ਦਿੱਤਾਥੋੜ੍ਹੀ ਦੇਰ ਬਾਅਦ ਮੈਂ ਉਸਦੀਆਂ ਉਂਗਲਾਂ ਦੀ ਹਰਕਤ ਨੂੰ ਧਿਆਨ ਨਾਲ ਵਾਚਿਆ ਫਿਰ ਲਾਗੇ ਜਾ ਕੇ ਉਸਦੀ ਕਾਪੀ ਵੇਖੀ ਅਤੇ ਮੇਰੇ ਹੋਸ਼ ਉਡ ਗਏਉਹ ਪੰਜਾਬੀ ਲਿਪੀ ਵਿੱਚ ਲਫ਼ਜ਼-ਬ-ਲਫ਼ਜ਼ ਬੜੀ ਸਫ਼ਾਈ ਨਾਲ ਲਿਖ ਚੁੱਕਾ ਸੀਪਤਾ ਲੱਗਾ ਕਿ ਉਸ ਨੂੰ ਅੰਗਰੇਜ਼ੀ ਸਕਰਿਪਟ ਲਿਖਣ ਦਾ ਕੋਈ ਤਜਰਬਾ ਨਹੀਂਮੈਂ ਕੀ ਕਰ ਸਕਦਾ ਸਾਂ? ਕੁਝ ਸਾਲਾਂ ਬਾਅਦ ਜਦੋਂ ਮੈਂ ਉਸ ਨੂੰ ਫਿਰ ਕਾਲਜ ਵਿੱਚ ਵੇਖਿਆ ਤਾਂ ਉਹ ਆਖਣ ਲੱਗਾ “ਸਰ, ਮੈਂ ‘ਸਕੋਰਟੀ’ ਲੈਣ ਆਇਆ ਹਾਂ” ਪੁੱਛਣ ’ਤੇ ਕਿ ਅੱਜ ਕੱਲ੍ਹ ਕੀ ਕਰਦਾ ਏਂ, ਉਸਨੇ ਬੜੇ ਵਿਸ਼ਵਾਸ ਨਾਲ ਕਿਹਾ, “ਸਰ, ਪਾਸ ਤਾਂ ਮੈਂ ਹੋ ਨਹੀਂ ਸੀ ਰਿਹਾ। ਅਖੀਰ, ਸਾਡੀ ਪੈਲ਼ੀ ਹੈਗੀ ਸੀ, ਮੈਂ ਪਿੰਡ ਦੇ ਬਾਹਰ ਆਪਣਾ ਸਕੂਲ ਹੀ ਖੋਲ੍ਹ ਲਿਆ, ਜੋ ਕਿ ਬਹੁਤ ਚੰਗੀ ਤਰ੍ਹਾਂ ਚੱਲ ਰਿਹਾ ਹੈ

ਫਿਰ ਪਰਚਿਆਂ ਮਗਰ ਜਾਣਾ, ਯੂਨੀਵਰਸਿਟੀ ਨਾਲ ਗੰਢ-ਤਰੁਪ ਕਰਕੇ ਰੀਇਵੈਲਿਊਏਸ਼ਨ ਕਰਵਾਉਣੀ, ਪਰਚੇ ਲੀਕ ਕਰਨੇ ਅਤੇ ਹੋਰ ਕਈ ਖਲਜਗਣ ਕਰਦਾ ਨਕਲ ਮਾਫ਼ੀਆ ਸਭ ਦੀਆਂ ਅਕਲਾਂ ਨੂੰ ਪਿੱਛੇ ਛੱਡ ਗਿਆ ਹੈਪਾਸ-ਫੇਲ ਦਾ ਤਾਂ ਹੁਣ ਮਸਲਾ ਹੀ ਨਹੀਂਦਸਵੀਂ-ਬਾਰ੍ਹਵੀਂ ਵਿੱਚ, ਜਿੱਥੇ ਹਰ ਵਿਸ਼ੇ ਵਿੱਚ 100% ਪ੍ਰਾਪਤ ਕਰਨ ਵਾਲੇ ਲੜਕੀਆਂ-ਲੜਕਿਆਂ ਦੀ ਭਰਮਾਰ ਹੈ, 90% ਵਾਲੇ ਰੋਂਦੇ ਵੇਖੀਦੇ ਹਨਹੁਣ ਮਸਲਾ ਹੈ ਮੈਡੀਕਲ ਜਾਂ ਆਈ.ਆਈ.ਟੀ ਵਿੱਚ ਸੀਟ ਦਾ, ਨੌਕਰੀ ਦਾ, ਤਰੱਕੀ ਦਾ, ਲਾਭ ਦਾਇਸ ਸਭ ਲਈ ਅਰਦਾਸਾਂ ਹੁੰਦੀਆਂ ਹਨਦੂਜੇ ਪਾਸੇ ਬਾਬਾ ਜੀ ਦਾ ਆਪਣਾ ਸਟੈਂਡਰਡ ਵੀ ਉਹ ਨਹੀਂ ਰਿਹਾਹੁਣ ਨਕਦੀ ਦੇ ਨਾਲ ਕਈ ਕਈ ਮੱਸਿਆ ਨਹਾਉਣੀਆਂ ਵੀ ਸੁੱਖਣੀਆਂ ਪੈਂਦੀਆਂ ਹਨ ਅਤੇ ਘੱਟੋ ਘੱਟ ਪੰਜ ਚੁਪਹਿਰੇ ਵੀ ਕੱਟਣੇ ਪੈਂਦੇ ਹਨ, ਉਹ ਵੀ ਐਤਵਾਰਾਂ ਨੂੰ ਮੈਨੂੰ ਆਪਣੀਆਂ ਪੰਜਾਂ ਪੈਸਿਆਂ ਦੀਆਂ ਫੁਲੀਆਂ ਯਾਦ ਆ ਰਹੀਆਂ ਹਨ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5375)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਪ੍ਰੋ. ਮੋਹਨ ਸਿੰਘ

ਪ੍ਰੋ. ਮੋਹਨ ਸਿੰਘ

WhatsApp: (91 - 80545 - 97595)
Email: (prof.mohansingh@yahoo.co.in)