Bihari Mander Dr7ਇਹ ਗੱਲ ਸਾਡੇ ਅੰਦਰ ਘਰ ਕਰ ਗਈ ਹੈ ਕਿ ਸਰਪੰਚੀ ਤਾਂ ਪੈਸੇ ਵਾਲੇ ਬੰਦੇ ਦੀ ਹੈ। ਇਸ ਮਿਥ ...”
(10 ਅਕਤੂਬਰ 2024)

ਸਾਡੇ ਸੂਬੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਾ ਹੈਪੰਜਾਬ ਦੇ ਪਿੰਡਾਂ ਵਿੱਚ ਚੋਣ ਸਰਗਰਮੀਆਂ ਜ਼ੋਰ ਫੜ ਗਈਆਂ ਹਨਸਰਪੰਚੀ ਦੇ ਉਮੀਦਵਾਰ ਪਰਿੰਦਿਆਂ ਦੀ ਤਾਕਤ ਵਾਂਗ ਆਪੋ ਆਪਣੇ ਪਰ ਤੋਲ ਰਹੇ ਹਨਕਈ ਪਿੰਡਾਂ ਵਿੱਚ ਇਹ ਸਰਗਰਮੀਆਂ ਕੁਝ ਜ਼ਿਆਦਾ ਹੀ ਤੇਜ਼ ਹੋ ਚੁੱਕੀਆਂ ਹਨਪਕੌੜੇ ਜਲੇਬੀਆਂ ਅਤੇ ਸ਼ਾਮ ਨੂੰ ਸੋਮ ਰਸ ਵੀ ਵਰਤਣਾ ਸ਼ੁਰੂ ਹੋ ਚੁੱਕਾ ਹੈ ਦੁਕਾਨਾਂ ’ਤੇ ਗੁੜ ਦੀ ਵਿਕਰੀ ਵਧ ਗਈ ਹੈਸਰਪੰਚੀ ਦੇ ਉਮੀਦਵਾਰ ਆਪਣਾ ਪੂਰਾ ਜ਼ੋਰ ਤਾਣ ਲਾ ਰਹੇ ਹਨ, ਖਰਚਾ ਵੀ ਵੱਧ ਤੋਂ ਵੱਧ ਕਰਨ ਲਈ ਤਿਆਰ ਬੈਠੇ ਹਨਕਈ ਥਾਈਂ ਤਾਂ ਸੁਣਿਆ ਹੈ ਕਿ ਸਰਪੰਚੀ 50 ਲੱਖ ਨੂੰ ਵੀ ਟੱਪੇਗੀ ਪ੍ਰੰਤੂ ਇਸ ਸਭ ਕਾਸੇ ਵਿੱਚ ਪਿੰਡ ਦੀ ਭਲਾਈ ਅਤੇ ਸਰਬਾਂਗੀ ਵਿਕਾਸ ਦਾ ਮੁੱਦਾ ਗਾਇਬ ਹੈਇਹ ਮੌਕਾ ਸੰਜੀਦਗੀ ਮੰਗਦਾ ਹੈ ਅਕਸਰ ਅਸੀਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਦੋਸ਼ ਦਿੰਦੇ ਹਾਂ ਜਦੋਂ ਕਿ ਉਹਨਾਂ ਸਰਕਾਰਾਂ ਦੇ ਨੁਮਾਇੰਦੇ ਅਸੀਂ ਚੁਣਦੇ ਹਾਂਚਲੋ ਇਹ ਵੀ ਮੰਨ ਲੈਂਦੇ ਹਾਂ ਕਿ ਉਸ ਸਮੇਂ ਪਾਰਟੀਬਾਜ਼ੀ ਭਾਰੂ ਹੋ ਜਾਂਦੀ ਹੈ ਪਰ ਪੰਚਾਇਤੀ ਚੋਣ ਸਮੇਂ ਇਹ ਸਾਡਾ ਰੋਲ ਨਿੱਜੀ ਮੁੱਦਾ ਹੈਐਤਕੀਂ ਸਰਪੰਚੀ ਪਾਰਟੀ ਚੋਣ ਨਿਸ਼ਾਨ ’ਤੇ ਵੀ ਨਹੀਂ ਲੜੀ ਜਾਵੇਗੀ ਪਰ ਪੰਜਾਬ ਵਿੱਚ ਸਰਬ ਸੰਮਤੀ ਨਾਲ ਬਣਨ ਵਾਲੀਆਂ ਪੰਚਾਇਤਾਂ ਦੀ ਗਿਣਤੀ ਬਹੁਤ ਘੱਟ ਹੈਇਸ ਤਰ੍ਹਾਂ ਪੰਜਾਬ ਵਿੱਚ ਸਹੂਲਤਾਂ ਸੰਪੰਨ ਪਿੰਡਾਂ ਦੀ ਵੀ ਗਿਣਤੀ ਘੱਟ ਹੈ ਠੀਕ ਹੈ ਕਿ ਪਿੰਡਾਂ ਦੇ ਵਿਕਾਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਪਰ ਕੀ ਇਸ ਵਿੱਚ ਸਾਡਾ ਆਪਣਾ ਜਾਂ ਪੰਚਾਇਤ ਦਾ ਕੋਈ ਰੋਲ ਬਿਲਕੁਲ ਵੀ ਨਹੀਂ? ਸਗੋਂ ਪੰਚਾਇਤ ਤਾਂ ਪਿੰਡ ਦੇ ਵਿਕਾਸ ਲਈ ਬਣੇ ਢਾਂਚੇ ਦੀ ਮੁਢਲੀ ਇਕਾਈ ਹੈਜੇਕਰ ਮੁਢਲੀ ਇਕਾਈ ਹੀ ਠੀਕ ਤਰ੍ਹਾਂ ਕੰਮ ਨਹੀਂ ਕਰੇਗੀ ਤਾਂ ਪਿੰਡਾਂ ਦਾ ਵਿਕਾਸ ਅਸੰਭਵ ਹੈ

ਪਿੰਡਾਂ ਦੇ ਵਿਕਾਸ ਦਾ ਪੱਧਰ ਅਜੇ ਵੀ ਗਲੀਆਂ ਨਾਲੀਆਂ ਅਤੇ ਧਰਮਸ਼ਾਲਾਵਾਂ ਬਣਾਉਣ ਤਕ ਰੁਕਿਆ ਹੋਇਆ ਹੈਪੰਜਾਬ ਵਿੱਚ ਗਿਣਤੀ ਦੇ ਪਿੰਡ ਹਨ ਜਿੱਥੇ ਸੀਵਰੇਜ ਪਿਆ ਹੋਵੇ ਅਤੇ ਠੀਕ ਤਰ੍ਹਾਂ ਕੰਮ ਕਰ ਰਿਹਾ ਹੋਵੇਸਾਨੂੰ ਸਾਡੇ ਪਿੰਡਾਂ ਦੇ ਵਿਕਾਸ ਲਈ ਜਾਗਰੂਕ ਹੋਣ ਦੀ ਜ਼ਰੂਰਤ ਹੈਇਸ ਕੰਮ ਲਈ ਸਾਨੂੰ ਪੰਚਾਇਤ ਦੀ ਚੋਣ ਕਰਨ ਦੇ ਕਾਰਜ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈਪੰਚਾਇਤ ਬਣਨ ਤੋਂ ਬਾਅਦ ਗ੍ਰਾਮ ਸਭਾਵਾਂ ਨਾ ਸੱਦਣ ਦਾ ਬਹੁਤ ਰੌਲਾ ਪੈਂਦਾ ਹੈ ਜ਼ਰੂਰਤ ਹੈ ਕਿ ਅਸੀਂ ਹੁਣ ਗ੍ਰਾਮ ਸਭਾਵਾਂ ਸੱਦੀਏਗ੍ਰਾਮ ਸਭਾ ਵਿੱਚ ਪਿੰਡ ਦੇ ਵਿਕਾਸ ਲਈ ਚੁਣੀ ਜਾਣ ਵਾਲੀ ਪੰਚਾਇਤ ਸੰਬੰਧੀ ਵਿਚਾਰ ਚਰਚਾ ਕਰੀਏਹਉਮੈ, ਸ਼ਰੀਕੇਬਾਜ਼ੀ, ਚੌਧਰ ਨੂੰ ਛੱਡ ਕੇ ਪਿੰਡ ਦੇ ਵਿਕਾਸ ਦੀ ਗੱਲ ਕਰੀਏਕੋਸ਼ਿਸ਼ ਕਰੀਏ ਕਿ ਗ੍ਰਾਮ ਸਭਾ ਵਿੱਚ ਵਿਚਾਰ ਚਰਚਾ ਕਰਕੇ ਪਿੰਡ ਨੂੰ ਯੋਗ ਅਗਵਾਈ ਦੇਣ ਵਾਲੀ ਪੰਚਾਇਤ ਚੁਣੀਏ ਅਤੇ ਭਵਿੱਖ ਦੀਆਂ ਚੁਣੌਤੀਆਂ ਦੇ ਸਨਮੁਖ ਹੋਈਏ

ਇਹ ਗੱਲ ਸਾਡੇ ਅੰਦਰ ਘਰ ਕਰ ਗਈ ਹੈ ਕਿ ਸਰਪੰਚੀ ਤਾਂ ਪੈਸੇ ਵਾਲੇ ਬੰਦੇ ਦੀ ਹੈਇਸ ਮਿਥ ਨੂੰ ਹੀ ਤੋੜਨਾ ਹੈਜੇਕਰ ਤੁਸੀਂ ਸਰਬ ਸੰਮਤੀ ਨਾਲ ਯੋਗ ਸਰਪੰਚ ਚੁਣੋਗੇ ਅਤੇ ਸਾਰਾ ਪਿੰਡ ਉਸਦੀ ਪਿੱਠ ’ਤੇ ਹੋਵੇਗਾ ਤਾਂ ਉਹ ਸਰਪੰਚ ਤੁਹਾਡਾ ਸਭ ਤੋਂ ਤਕੜਾ ਸਰਪੰਚ ਹੋਵੇਗਾਇੱਕ ਹੋਰ ਗੱਲ ਧਿਆਨ ਮੰਗਦੀ ਹੈ ਕਿ ਨਵੇਂ ਕਾਨੂੰਨਾਂ ਵਿੱਚ ਪੁਲਿਸ ਨੂੰ ਮਿਲੇ ਵੱਧ ਅਧਿਕਾਰਾਂ ਦੀ ਰੋਸ਼ਨੀ ਵਿੱਚ ਕਿਸੇ ਇਕੱਲੇ ਕਾਰੇ ਪੰਚ ਸਰਪੰਚ ਦੀ ਕੋਈ ਵੁੱਕਤ ਨਹੀਂ ਰਹਿਣੀਭਾਵੇਂ ਉਹ ਪੈਸੇ ਪੱਖੋਂ ਕਿੰਨਾ ਵੀ ਸੰਪੰਨ ਕਿਉਂ ਨਾ ਹੋਵੇਹਾਂ ਜੇਕਰ ਸਰਪੰਚ ਦੇ ਪਿੱਛੇ ਸਾਰਾ ਪਿੰਡ ਖੜ੍ਹਾ ਹੋਏਗਾ ਤਾਂ ਹੀ ਤੁਹਾਡੀ ਥਾਣੇ, ਕਚਹਿਰੀ, ਸਰਕਾਰੇ-ਦਰਬਾਰੇ ਸੁਣੀ ਜਾਏਗੀਅੱਜ ਪਿੰਡ ਪੱਧਰ ’ਤੇ ਏਕੇ ਦੀ ਬਹੁਤ ਜ਼ਰੂਰਤ ਹੈ ਜੇਕਰ ਪਿੰਡ ਪੱਧਰ ’ਤੇ ਤੁਹਾਡੀ ਪੰਚਾਇਤ ਬਣਾਉਣ ਦੇ ਰੂਪ ਵਿੱਚ ਏਕਤਾ ਨਹੀਂ ਰਹਿੰਦੀ ਤਾਂ ਭਵਿੱਖ ਵਿੱਚ ਤੁਹਾਡੀ ਖੱਜਲ ਖੁਆਰੀ ਅਤੇ ਲੁੱਟ ਤੈਅ ਹੈਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਾਡਾ ਪਿੰਡ ਪੱਧਰ ’ਤੇ ਇੱਕ ਮਜ਼ਬੂਤ ਸੰਸਥਾ ਪੰਚਾਇਤ ਦੇ ਰੂਪ ਵਿੱਚ ਆਉਣਾ ਅੱਤ ਜ਼ਰੂਰੀ ਹੈਸੋ ਇਹ ਸਮਾਂ ਹੋ ਹੱਲੇ ਦਾ ਜਾਂ ਚਾਰ ਦਿਨ ਦੀ ਚਾਂਦਨੀ ਮਾਣਨ ਦਾ ਨਹੀਂਸਾਡਾ ਸੁਭਾਅ ਹੈ ਕਿ ਅਸੀਂ ਹੋ ਹੱਲਾ ਬਹੁਤ ਕਰਦੇ ਹਾਂ, ਖਾਸ ਕਰਕੇ ਪੰਚਾਇਤੀ ਚੋਣਾਂ ਵਿੱਚਪਿੰਡਾਂ ਵਿੱਚ ਬੈਠੇ ਸੰਵੇਦਨਸ਼ੀਲ ਸੂਝਵਾਨ ਮੋਹਤਵਰਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਇਹਨਾਂ ਚੋਣਾਂ ਨੂੰ ਹੋ ਹੱਲਾ ਨਾ ਬਣਨ ਦੇਣਇਸ ਮੌਕੇ ਦੀ ਅਹਿਮੀਅਤ ਨੂੰ ਸਮਝਦੇ ਹੋਏ ਕਿ ਅਗਲੇ ਪੰਜ ਸਾਲ ਅਸੀਂ ਪਿੰਡ ਨੂੰ ਤਰੱਕੀ ਦੀ ਕਿਸ ਦਿਸ਼ਾ ਵਿੱਚ ਲੈ ਕੇ ਜਾਣਾ ਹੈ, ਇਹ ਤੈਅ ਕਰਨ ਲਈ ਅੱਗੇ ਆਉਣਪੰਚੀ ਸਰਪੰਚੀ ਦੇ ਉਮੀਦਵਾਰਾਂ ਨੂੰ ਪਿੰਡ ਦੇ ਵਿਕਾਸ ਲਈ ਸੱਥ ਵਿੱਚ ਸਵਾਲ ਪੁੱਛਣ ਦਾ ਇਹ ਸਹੀ ਸਮਾਂ ਹੈ ਫਿਰ ਪੰਜ ਸਾਲ ਤੁਹਾਨੂੰ ਕਿਸੇ ਨੇ ਜਵਾਬ ਨਹੀਂ ਦੇਣਾ

ਪਿੰਡ ਦੇ ਵਿਕਾਸ ਦੀਆਂ ਚਾਬੀਆਂ ਪੰਜ ਸਾਲ ਲਈ ਕਿਸੇ ਨੂੰ ਸੌਂਪਣ ਤੋਂ ਪਹਿਲਾਂ 100 ਵਾਰੀ ਸੋਚਣ ਦੀ ਲੋੜ ਹੈਪਾਰਟੀਬਾਜ਼ੀ ਨੇ ਸਾਡੇ ਪਿੰਡਾਂ ਅੰਦਰ ਵਸਦੇ ਭਾਈਚਾਰਿਆਂ ਵਿੱਚ ਤਰੇੜਾਂ ਹੀ ਪਾਈਆਂ ਨੇ ਹੁਣ ਸਮਾਂ ਹੈ ਕਿ ਅਸੀਂ ਉਹ ਤਰੇੜਾਂ ਬੰਦ ਕਰਕੇ ਆਪਸੀ ਭਾਈਚਾਰਾ ਕਾਇਮ ਕਰੀਏਅੱਜ ਸਾਡੇ ਪਿੰਡਾਂ ਦੇ ਕਿੰਨੇ ਹੀ ਮੁੱਦੇ ਹਨ, ਸਿਹਤ, ਸਿੱਖਿਆ, ਪੀਣ ਵਾਲਾ ਪਾਣੀ, ਗੰਦੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ, ਖੇਤਾਂ ਲਈ ਨਹਿਰੀ ਪਾਣੀ ਦਾ ਪ੍ਰਬੰਧ ਅਤੇ ਹੋਰਕਿੰਨੇ ਹੀ ਇਹ ਮੁੱਦੇ ਸਾਡੀ ਇੱਕਸੁਰਤਾ ਦੀ ਮੰਗ ਕਰਦੇ ਹਨਅਸੀਂ ਸਾਰੇ ਜਾਣਦੇ ਹਾਂ ਕਿ ਬਗੈਰ ਇੱਕ ਸੁਰਤਾ ਦੇ ਇੱਕ ਨਾਲੀ ਕੱਢਣੀ ਵੀ ਔਖੀ ਹੋ ਜਾਂਦੀ ਹੈਸੋ ਸੌ ਹੱਥ ਰੱਸਾ ਸਿਰੇ ਤੇ ਗੰਢ ਵਾਲੇ ਅਖਾਣ ਦੀ ਤਰ੍ਹਾਂ ਇਸ ਸਾਰੇ ਕਾਸੇ ਦਾ ਹੱਲ ਸਰਬ ਸੰਮਤੀ ਨਾਲ ਪਿੰਡ ਦੀ ਪੰਚਾਇਤ ਬਣਾਉਣ ਵਿੱਚ ਪਿਆ ਹੈ ਜਿੱਥੇ ਕਿਤੇ ਚੋਣ ਵੀ ਹੁੰਦੀ ਹੈ ਤਾਂ ਚੋਣ ਵੋਟ ਪਿੰਡ ਦੇ ਵਿਕਾਸ ਦੇ ਮੁੱਦੇ ’ਤੇ ਪਾਈ ਜਾਵੇ ਨਾ ਕਿ ਉਮੀਦਵਾਰ ਵੱਲੋਂ ਵਰਤਾਈ ਗਈ ਸ਼ਰਾਬ ਦੇ ਬਰਾਂਡ ਦੇ ਅਧਾਰ ’ਤੇ ਇਹਨਾਂ ਚੋਣਾਂ ਨੇ ਹੀ ਤੈਅ ਕਰ ਦੇਣਾ ਹੈ ਕਿ ਤੁਸੀਂ ਅਸੀਂ ਕਿਹੋ ਜਿਹਾ ਰਾਜਭਾਗ ਚਾਹੁੰਦੇ ਹਾਂ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5350)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਡਾ. ਬਿਹਾਰੀ ਮੰਡੇਰ

ਡਾ. ਬਿਹਾਰੀ ਮੰਡੇਰ

Mander, Mansa, Punjab, India.
Phone: (91 - 98144 - 65017)
Email: (biharimander6@gmail.Com)

More articles from this author