BaljinderDr7ਸਭ ਤੋਂ ਵੱਧ ਮਿਲਾਵਟ ਡਿਟਰਜੈਂਟਕਾਸਟਿਕ ਸੋਡਾਗਲੂਕੋਜ਼ਚਿੱਟੇ ਰੰਗ ਅਤੇ ਰਿਫਾਈਂਡ ਤੇਲ ਦੇ ...
(21 ਨਵੰਬਰ 2025)

 

ਆਂਧਰਾ ਪ੍ਰਦੇਸ਼ ਦਾ ਸ਼ਹਿਰ ਹੈ ਤਿਰੂਪਤੀਇੱਥੇ ਹੈ ਇੱਕ ਮੰਦਰ - ਸਵਾਮੀ ਵੈਂਕਟੇਸ਼ਵਰ ਮੰਦਰ, ਜਿੱਥੇ ਮੁਲਕ ਭਰ ਤੋਂ ਸ਼ਰਧਾਲੂ ਆਸਥਾ ਮੂਜਬ ਯਾਤਰਾ ਕਰਨ ਨੂੰ ਆਪਣਾ ਧੰਨਭਾਗ ਸਮਝਦੇ ਹਨਇਸ ਮੰਦਰ ਅਤੇ ਆਂਧਰਾ ਪ੍ਰਦੇਸ਼ ਦੇ ਹੋਰਨਾਂ ਕਾਫ਼ੀ ਮੰਦਰਾਂ ਦੀ ਸੇਵਾ ਸੰਭਾਲ ਅਤੇ ਪ੍ਰਬੰਧਨ ਲਈ ਸਰਕਾਰ ਦੀ ਨਿਗਰਾਨੀ ਹੇਠ ਇੱਕ ਆਜ਼ਾਦ ਟ੍ਰਸਟ ਤਿਰੂਮਲਾ ਤਿਰੂਪਤੀ ਦੇਵਾਸਥਾਨਮਜ਼ (ਟੀਟੀਡੀ) ਕਾਇਮ ਕੀਤਾ ਹੋਇਆ ਹੈਪਿਛਲੇ ਸਾਲ ਅਕਤੂਬਰ ਵਿੱਚ ਇੱਥੇ ਚੜ੍ਹਾਏ ਜਾਣ ਵਾਲੇ ਪ੍ਰਸਾਦ ਰੂਪੀ ਲੱਡੂਆਂ ਵਿੱਚ ਮਿਲਾਵਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆਸੁਪਰੀਮ ਕੋਰਟ ਕੋਲ ਇਹ ਮਾਮਲਾ ਪਹੁੰਚਿਆ, ਕੋਰਟ ਨੇ ਇਸ ਮਸਲੇ ’ਤੇ ਸਿਆਸੀ ਰੋਟੀਆਂ ਸੇਕਣ ਨੂੰ ਗ਼ਲਤ ਕਹਿੰਦਿਆਂ ਇਸ ਮਸਲੇ ਨੂੰ ਸੀਬੀਆਈ ਦੇ ਸਪੁਰਦ ਕਰ ਦਿੱਤਾਅੱਗੋਂ ਸੀਬੀਆਈ ਨੇ ਇਹਦੇ ਲਈ ਇੱਕ ਸਪੈਸ਼ਲ ਜਾਂਚ ਟੀਮ ਯਾਨੀ ਕਿ ਐੱਸਆਈਟੀ ਦਾ ਗਠਨ ਕਰ ਦਿੱਤਾ ਟੀਮ ਨੇ ਆਪਣੀ ਜਾਂਚ ਕਰਕੇ ਦਿੱਤੀ ਰਿਪੋਰਟ ਵਿੱਚ ਕਿਹਾ ਹੈ ਕਿ ਲੱਡੂਆਂ ਵਿੱਚ ਮਿਲਾਵਟ ਦਾ ਇਹ ਘੁਟਾਲਾ ਕੋਈ ਹੁਣ ਦਾ ਤਾਜ਼ਾ ਮਾਮਲਾ ਨਹੀਂ ਹੈ ਬਲਕਿ ਇਹ ਤਾਂ 2019 ਤੋਂ ਹੀ ਚੱਲ ਰਿਹਾ ਹੈਰਿਪੋਰਟ ਨੇ ਇਹ ਵੀ ਦੱਸਿਆ ਹੈ ਕਿ 2019 ਤੋਂ ਲੈ ਕੇ 2024 ਤਕ ਦੇ ਪੰਜ ਸਾਲਾਂ ਦੇ ਅਰਸੇ ਦੌਰਾਨ ਇੱਥੇ ਲੱਡੂਆਂ ਨੂੰ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਦੇਸੀ ਘਿਓ ਦੀ ਥਾਂ ’ਤੇ ਨਕਲੀ ਘਿਓ ਸਪਲਾਈ ਕੀਤਾ ਜਾਂਦਾ ਰਿਹਾ ਹੈਘਿਓ ਦੀ ਕੀਤੀ ਗਈ ਰਸਾਇਣਕ ਜਾਂਚ ਦੱਸਦੀ ਹੈ ਕਿ ਇਹ ਜਾਅਲੀ ਘਿਓ ਮੋਨੋਗਲਿਸਰਾਈਡਜ਼, ਡਾਈਗਲਿਸਰਾਈਡਜ਼ ਅਤੇ ਐਸੇਟਿਕ ਏਸਿਡ ਐਸਟਰਜ਼ ਕੈਮੀਕਲਾਂ ਨੂੰ ਮਿਲਾਕੇ ਤਿਆਰ ਕੀਤਾ ਗਿਆ ਪਦਾਰਥ ਸੀਯਾਦ ਰਹਿਣਾ ਚਾਹੀਦਾ ਹੈ ਕਿ ਇਹ ਉਹ ਕੈਮੀਕਲ ਪਦਾਰਥ ਹਨ, ਜਿਹੜੇ ਬੇਕਰੀ ਤੇ ਡੇਅਰੀ ਪਦਾਰਥਾਂ ਨੂੰ ਚਿਕਣਾ ਬਣਾਉਣ ਅਤੇ ਉਹਨਾਂ ਦੀ ਸ਼ੈਲਫ ਲਾਈਫ ਯਾਨੀ ਕਿ ਖਰਾਬ ਹੋਣ ਦੀ ਮਿਆਦ (ਬੈੱਸਟ ਬਿਫੋਰ) ਵਧਾਉਣ ਲਈ ਵਰਤੋਂ ਵਿੱਚ ਲਿਆਂਦੇ ਜਾਂਦੇ ਹਨ

ਪੰਜ ਸਾਲਾਂ ਦੇ ਇਸ ਅਰਸੇ ਦੌਰਾਨ ਘਿਓ ਦੀ ਸਪਲਾਈ ਦਾ ਠੇਕਾ ਉੱਤਰਾਖੰਡ ਦੀ ਭਗਵਾਨਪੁਰਾ ਸਥਿਤ ਡੇਅਰੀ ਭੋਲੇ ਬਾਬਾ ਆਰਗੈਨਿਕ ਡੇਅਰੀ ਨੂੰ ਦਿੱਤਾ ਗਿਆ ਸੀਹੋਰ ਡੂੰਘੀ ਛਾਣਬੀਣ ਤੋਂ ਪਤਾ ਲੱਗਾ ਹੈ ਕਿ ਇਸ ਡੇਅਰੀ ਨੇ ਇਸ ਅਰਸੇ ਦੌਰਾਨ ਘਿਓ, ਮਖਣੀ ਜਾਂ ਦੁੱਧ ਵਰਗੀ ਕਿਸੇ ਵਸਤ ਦੀ ਕੋਈ ਖ਼ਰੀਦੋ ਫਰੋਖਤ ਹੀ ਨਹੀਂ ਕੀਤੀਪਰ ਹੈਰਾਨੀ ਦੀ ਗੱਲ ਹੈ ਕਿ ਇਸ ਵੱਲੋਂ ਸਪਲਾਈ ਕੀਤੇ ਗਏ 250 ਕਰੋੜ ਰੁਪਏ ਦੀ ਕੀਮਤ ਦੇ 68 ਲੱਖ ਕਿਲੋ ਜਾਅਲੀ ਘਿਓ ਨੇ ਮੰਦਰ ਦੇ ਲੱਡੂ ਵੱਟੇਇਸ ਘੁਟਾਲੇ ਵਿੱਚ ਗ੍ਰਿਫਤਾਰ ਕੀਤੇ ਗਏ ਅਜੇ ਕੁਮਾਰ ਸੁਗੰਧ ਨੇ ਖੁਲਾਸਾ ਕੀਤਾ ਕਿ ਉਹਨੇ ਕਈ ਸਾਲਾਂ ਤਕ ਉਪਰੋਕਤ ਰਸਾਇਣਾਂ ਦੀ ਸਪਲਾਈ ਇਸ ਡੇਅਰੀ ਦੇ ਡਾਇਰੈਕਟਰਾਂ ਪੋਮਿਲ ਜੈਨ ਅਤੇ ਵਿਪਿਨ ਜੈਨ ਨੂੰ ਕੀਤੀ, ਜਿਨ੍ਹਾਂ ਨੇ ਇਨ੍ਹਾਂ ਨੂੰ ਮਿਲਾਕੇ ਇਹ ਜਾਅਲੀ ਦੇਸੀ ਘਿਓ ਤਿਆਰ ਕੀਤਾਐਨਾ ਹੀ ਨਹੀਂ, ਉਹਨਾਂ ਨੇ ਜਾਅਲੀ ਲੇਬਲ ਲਾਕੇ ਘਿਓ ਸਪਲਾਈ ਕੀਤਾ ਅਤੇ ਦੁੱਧ ਖਰੀਦ ਦੇ ਝੂਠੇ ਰਿਕਾਰਡ ਵੀ ਤਿਆਰ ਕੀਤੇ

ਗੱਲ ਇੱਥੇ ਹੀ ਨਹੀਂ ਮੁੱਕ ਜਾਂਦੀ, ਜਦੋਂ 2022 ਵਿੱਚ ਇਸ ਡੇਅਰੀ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਤਾਂ ਉਨ੍ਹਾਂ ਨੇ ਵੈਸ਼ਨਵੀ ਡੇਅਰੀ (ਤਿਰੂਪਤੀ), ਮਾਲ ਗੰਗਾ ਡੇਅਰੀ (ਉੱਤਰ ਪ੍ਰਦੇਸ਼) ਅਤੇ ਏਆਰ ਡੇਅਰੀ (ਤਾਮਿਲਨਾਡ) ਦੇ ਨਾਮ ਹੇਠ ਘਿਓ ਤਿਆਰ ਕਰਨ ਵਾਲੇ ਨਵੇਂ ਅਦਾਰੇ ਰਜਿਸਟਰ ਕਰਵਾਕੇ ਮੰਦਰ ਨੂੰ ਨਕਲੀ ਘਿਓ ਦੀ ਸਪਲਾਈ ਵਿੱਚ ਕੋਈ ਵਿਘਨ ਨਹੀਂ ਪੈਣ ਦਿੱਤਾ

ਇਹ ਵੀ ਪਤਾ ਲੱਗਿਆ ਹੈ ਕਿ ਜਦੋਂ 2023 ਵਿੱਚ ਗੰਗਾ ਡੇਅਰੀ ਵੱਲੋਂ ਸਪਲਾਈ ਕੀਤੇ ਘਿਓ ਦੇ ਸੈਂਪਲ ਜਾਅਲੀ ਘਿਓ ਦੇ ਪਾਏ ਗਏ ਅਤੇ ਗੰਗਾ ਡੇਅਰੀ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਅਤੇ ਮੰਦਰ ਨੂੰ ਪਸ਼ੂਆਂ ਦੀ ਚਰਬੀ ਨੂੰ ਮਿਲਾਕੇ ਬਣਾਏ ਗਏ ਘਿਓ ਨੂੰ ਸਪਲਾਈ ਕਰਨ ਵਾਲੇ ਚਾਰ ਟੈਂਕਰਾਂ ਨੂੰ ਵਾਪਸ ਮੋੜ ਦਿੱਤਾ ਗਿਆ ਤਾਂ ਡੇਅਰੀ ਪ੍ਰਬੰਧਕਾਂ ਨੇ ਘਿਓ ਦੇ ਟੀਨਾਂ ਤੋਂ ਪੁਰਾਣੇ ਲੇਬਲ ਉਤਾਰਕੇ ਨਵੇਂ ਲੇਬਲ ਚਿਪਾਕਾ ਕੇ ਉਹੀ ਘਿਓ ਮੰਦਰ ਨੂੰ ਮੁੜ ਸਪਲਾਈ ਕਰ ਦਿੱਤਾਐਫਐੱਸਐੱਸਏਆਈ ਤੇ ਸੀਬੀਆਈ ਦੀ ਟੀਮ ਜਦੋਂ ਤਾਮਿਲਨਾਡ ਸਥਿਤ ਉਸ ਡੇਅਰੀ ਕੰਪਲੈਕਸ ਪਹੁੰਚੀ ਤਾਂ ਪਤਾ ਲੱਗਿਆ ਕਿ ਵਾਪਸ ਮੋੜੇ ਗਏ ਟੈਂਕਰਾਂ ਨੂੰ ਡੇਅਰੀ ਵਿੱਚ ਲਿਜਾਣ ਦੀ ਬਜਾਏ ਡੇਅਰੀ ਦੇ ਨੇੜੇ ਹੀ ਸਥਿਤ ਇੱਕ ਸਟੋਨ ਕਰੱਸ਼ਰ ਯੂਨਿਟ ਵਿੱਚ ਲਿਜਾਕੇ ਨਕਲੀ ਘਿਓ ਦੇ ਟੀਨਾਂ ’ਤੇ ਨਵੇਂ ਲੇਬਲ ਚੇਪਕੇ ਮੁੜ ਤੋਂ ਟੀਟੀਡੀ ਨੂੰ ਭੇਜ ਦਿੱਤਾ ਗਿਆ ਸੀ

ਇਹ ਜਾਣਨਾ ਵੀ ਜ਼ਰੂਰੀ ਹੈ ਕਿ ਇਸ ਮੰਦਰ ਦੇ ਦਰਸ਼ਨਾਂ ਲਈ ਹਰ ਰੋਜ਼ 60 ਹਜ਼ਾਰ ਸ਼ਰਧਾਲੂ ਪਹੁੰਚਦੇ ਹਨਭਾਵ ਸਾਲ ਭਰ ਵਿੱਚ 2 ਕਰੋੜ 40 ਲੱਖ ਲੋਕ ਅਤੇ ਸਾਲ ਮਗਰੋਂ ਹੋਣ ਵਾਲੇ ਬ੍ਰਹਮੋਤਸਵਾਂ ਮੌਕੇ ਜਾਂ ਫਿਰ ਛੁੱਟੀਆਂ ਵਾਲੇ ਦਿਨਾਂ ਵਿੱਚ ਤਾਂ ਰੋਜ਼ ਦੀ 60 ਹਜ਼ਾਰ ਵਾਲੀ ਇਹ ਗਿਣਤੀ ਇੱਕ ਲੱਖ ਨੂੰ ਵੀ ਟੱਪ ਜਾਂਦੀ ਹੈਗਿਣਤੀ ਇਸ ਲਈ ਦਿੱਤੀ ਗਈ ਹੈ ਕਿ ਆਸਥਾ ਦੇ ਇਸ ਸਥਾਨ ਦੀ ਮਕਬੂਲੀਅਤ ਦਾ ਅੰਦਾਜ਼ਾ ਹੋ ਸਕੇ

ਗੱਲ ਇਕੱਲੇ ਘੁਟਾਲੇ ਦੀ ਨਹੀਂ ਹੈਇਹ ਵੀ ਜ਼ਿਕਰਯੋਗ ਹੈ ਕਿ ਸ਼ਰਧਾ ਸਥਲ ਹੋਣ ਕਰਕੇ ਆਮ ਸਪਲਾਈ ਚੇਨ ਵਾਂਗ ਇੱਥੇ ਕਿਸੇ ਵੀ ਹੋਰ ਆਸਥਾ ਨਾਲ ਸਬੰਧਤ ਵਿਅਕਤੀ ਇਸ ਮੰਦਰ ਲਈ ਸਪਲਾਈ ਕਰਨ ਦਾ ਹੱਕ ਨਹੀਂ ਰੱਖਦਾਸਿਰਫ ਇੱਕ ਹਿੰਦੂ ਧਰਮ ਨਾਲ ਤੁਅੱਲਕ ਰੱਖਣ ਵਾਲੇ ਵਿਅਕਤੀ ਹੀ ਇੱਥੇ ਰਸਦ ਆਦਿ ਸਪਲਾਈ ਕਰ ਸਕਦੇ ਹਨਅਤੇ ਇਓਂ ਗੱਲ ਉਹਨਾਂ ਉਸੇ ਧਰਮ ਦੇ ਪੈਰੋਕਾਰ ਵਿਅਕਤੀਆਂ ਵੱਲੋਂ ਹੀ ਆਮ ਭੋਲੇ ਭਾਲੇ ਲੋਕਾਂ ਦੀ ਆਸਥਾ/ਸ਼ਰਧਾ ਭਾਵਨਾ ਨਾਲ ਖਿਲਵਾੜ ਕਰਨ ਦੀ ਹੈ ਅਤੇ ਆਸਥਾ ਨੂੰ ਆਪਣੀ ਮੋਟੀ ਕਮਾਈ ਦਾ ਸਾਧਨ ਬਣਾਉਣ ਦੀ ਵੀ ਹੈਲੋਕਾਂ ਦੀ ਸ਼ਰਧਾ ਭਾਵਨਾ ਨਾਲ ਖਿਲਵਾੜ ਕਰਨਾ, ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਧਾਰਮਕ ਬੇਅਦਬੀ ਕਰਨ ਵਾਲੇ ਜੁਰਮ ਦੀ ਸ਼੍ਰੇਣੀ ਵਿੱਚ ਆਉਂਦਾ ਹੈ, ਜਿਸ ਲਈ ਭਾਰਤੀ ਹਕੂਮਤ ਨੇ 295 ਏ ਨਾਮਕ ਕਾਨੂੰਨ ਲਾਗੂ ਕੀਤਾ ਹੋਇਆ ਹੈ

ਮੋਦੀ ਦੀ ਅਗਵਾਈ ਹੇਠਲੀ ਕੇਂਦਰੀ ਹਕੂਮਤ ਨੇ ਪਿਛਲੇ ਬਾਰਾਂ ਸਾਲਾਂ ਦੇ ਅਰਸੇ ਦੌਰਾਨ ਅਤੇ ਖ਼ਾਸਕਰ ਪਿਛਲੇ ਸਾਲ ਰਾਮ ਮੰਦਰ ਦੀ ਉਸਾਰੀ ਵੇਲੇ ਲੋਕਾਂ ਵੱਲੋਂ ਸਰਕਾਰ ਦੇ ਇਸ ਕਦਮ ਨੂੰ ਵਿਗਿਆਨਕ ਵਿਚਾਰਧਾਰਾ ਦਾ ਪ੍ਰਚਾਰ ਪਸਾਰ ਕਰਨ ਦੇ ਸੰਵਿਧਾਨਕ ਫਰਜ਼ ਦੀ ਯਾਦ ਦੁਆਉਂਦੀਆਂ ਸੋਸ਼ਲ ਮੀਡੀਆ ’ਤੇ ਕੀਤੀਆਂ ਟਿੱਪਣੀਆਂ ਤੋਂ ਔਖੇ ਹੋਕੇ ਮੁਲਕ ਭਰ ਅੰਦਰ ਹੀ ਅਨੇਕਾਂ ਵਿਅਕਤੀਆਂ ਖ਼ਿਲਾਫ ਧਾਰਮਕ ਬੇਅਦਬੀ ਦੇ ਕਾਨੂੰਨ ਤਹਿਤ ਮਾਮਲੇ ਦਰਜ ਕੀਤੇ ਗਏ ਸਨ; ਜਦਕਿ ਉਹ ਸਾਰੇ ਮਾਮਲੇ ਸਰਕਾਰ ਦੀ ਸੰਵਿਧਾਨ ਪ੍ਰਤੀ ਜਵਾਬਦੇਹੀ ਨੂੰ ਲੈ ਕੇ ਲੋਕਾਂ ਨੇ ਉਠਾਏ ਸਨਪਰ ਇੱਥੇ ਤਾਂ ਮਾਮਲਾ ਸਿੱਧਾ ਹੀ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚਾਉਣ ਦਾ ਬਣਦਾ ਹੈ, ਉਹਨਾਂ ਨੂੰ ਗਊ ਚਰਬੀ ਵਰਗੇ ਧਾਰਮਕ ਤੌਰ ’ਤੇ ਵਰਜਿਤ ਪਦਾਰਥ ਉਹਨਾਂ ਦੇ ਸੰਘੀਂ ਧੱਕਣ ਦਾ ਹੈਸਬੰਧਤ ਵਿਅਕਤੀਆਂ ਨੂੰ ਚਾਹੇ ਗ੍ਰਿਫਤਾਰ ਤਾਂ ਕਰ ਲਿਆ ਗਿਆ ਹੈ ਪਰ ਉਹਨਾਂ ਖਿਲਾਫ ਧਾਰਮਿਕ ਬੇਅਦਬੀ ਦੀਆਂ ਧਾਰਾਵਾਂ ਆਇਦ ਨਹੀਂ ਕੀਤੀਆਂ ਗਈਆਂਅਤੇ ਨਾਲ ਹੀ ਇਹ ਵੀ ਕੋਈ ਘੱਟ ਅਹਿਮ ਨਹੀਂ ਹੈ ਕਿ ਇਹ ਸਥਾਨ ਅਤੇ ਹੋਰ ਮੰਦਰ ਇੱਕ ਸਰਕਾਰੀ ਟ੍ਰਸਟ ਦੇ ਅਧੀਨ ਹਨ ਅਤੇ ਆਈਏਐੱਸ ਜਾਂ ਸੂਬਾਈ ਕਾਡਰ ਦਾ ਪ੍ਰਸ਼ਾਸਨਿਕ ਅਧਿਕਾਰੀ ਇਹਦਾ ਮੁੱਖ ਪ੍ਰਬੰਧਕ ਹੁੰਦਾ ਹੈ, ਤਾਂ ਮੰਦਰ ਦਾ ਪੂਰਾ ਦਾਰੋਮਦਾਰ ਉਹਦੀ ਹੀ ਨਿਗਰਾਨੀ ਹੇਠ ਹੁੰਦਾ ਹੈਅਜਿਹੀ ਹਾਲਤ ਵਿੱਚ ਉਸ ਖਿਲਾਫ ਵੀ ਧਾਰਮਕ ਬੇਅਦਬੀ ਦਾ ਮਾਮਲਾ ਦਾਇਰ ਕਰਨਾ ਬਣਦਾ ਹੈ

ਇੱਕ ਹੋਰ ਵਰਤਾਰਾ ਵੀ ਦੇਖਣ ਵਾਲਾ ਹੈ ਕਿ ਆਸਥਾ ਅਤੇ ਵਪਾਰ ਦੀ ਜੋਟੀ ਮੋਦੀ ਹਕੂਮਤ ਦੇ ਪਿਛਲੇ ਬਾਰਾਂ ਸਾਲਾਂ ਦੇ ਰਾਜਭਾਗ ਦੌਰਾਨ ਹੋਰ ਪੱਕੀ ਹੋਈ ਹੈਇਸ ਅਰਸੇ ਦੌਰਾਨ ਧਾਰਮਕ ਬਾਬਿਆਂ ਨੇ ਆਪੋ ਆਪਣੇ ਵਪਾਰਕ ਸਾਮਰਾਜ ਉਸਾਰੇ ਹਨਮਾਮਲਾ ਚਾਹੇ ਰਾਮਦੇਵ ਦਾ ਹੋਵੇ, ਸ੍ਰੀ ਸ੍ਰੀ ਰਵੀ ਸ਼ੰਕਰ ਜਾਂ ਫਿਰ ਬਾਪੂ ਆਸਾ ਰਾਮ, ਦਿੱਵਿਆ ਜਯੋਤੀ ਸੰਸਥਾਨ ਜਾਂ ਅਜਿਹੇ ਹੀ ਹੋਰਾਂ ਦਾ ਹੋਵੇ; ਧਰਮ ਦੀ ਪੁਸ਼ਤਪਨਾਹੀ ਹੇਠ ਆਪਣੇ ਨਿੱਜੀ ਐਂਪਾਇਰ ਉਸਾਰਨ ਦਾ ਸਿਲਸਿਲਾ ਜਾਰੀ ਹੈ

ਦੂਧ ਨਹੀਂ ਜ਼ਹਿਰ ਪੀਤਾ ਹੈ ਇੰਡੀਆ

ਸਾਡੇ ਮੁਲਕ ਦੇ ਵੱਡੀ ਗਿਣਤੀ ਵਾਲੇ ਲੋਕ ਵੈਸ਼ਨੂੰ ਭੋਜਨ ਖਾਣ ਨੂੰ ਤਰਜੀਹ ਦਿੰਦੇ ਹਨਇਸ ਹਾਲਤ ਵਿਚ ਉਹਨਾਂ ਦੀ ਖੁਰਾਕ ਦਾ ਮੁੱਖ ਤੱਤ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ- ਪਨੀਰ, ਦਹੀਂ, ਖੋਆ, ਘਿਓ ਆਦਿ ਬਣਦੇ ਹਨਅਜਿਹੀ ਹਾਲਤ ਵਿੱਚ ਜਾਅਲੀ ਘਿਓ ਦੀ ਸਪਲਾਈ ਨੂੰ ਮੰਦਰ ਤਕ ਹੀ ਸੀਮਿਤ ਕਰਕੇ ਦੇਖਣਾ ਕਾਫ਼ੀ ਨਹੀਂ ਹੈ

ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ ਵੇਚਣ ਵਾਲੀ ਮੁਲਕ ਦੀ ਸਭ ਤੋਂ ਵੱਡੀ ਸਹਿਕਾਰੀ ਕੰਪਨੀ ਅਮੂਲ ਨੇ ਆਪਣੀ ਇੱਕ ਮਸ਼ਹੂਰੀ ਵਿੱਚ ਇਹ ਸੁਨੇਹਾ ਦਿੱਤਾ ਸੀ- “ਅਮੂਲ ਦੂਧ ਪੀਤਾ ਹੈ ਇੰਡੀਆ।” ਪਰ ਅੱਜ ਦੇ ਸਮੇਂ ਨੂੰ ਦੇਖਦਿਆਂ ਇਹਦੇ ਵਿੱਚ ਸੋਧ ਕਰਕੇ ਇਹ ਕਹਿਣਾ ਬਣਦਾ ਹੈ ਕਿ ਦੂਧ ਨਹੀਂ ਜ਼ਹਿਰ ਪੀਤਾ ਹੈ ਇੰਡੀਆ, ਕਿਉਂਕਿ ਮਿਲਾਵਟ ਅਤੇ ਨਕਲੀ ਘਿਓ, ਦੁੱਧ ਆਦਿ ਬਣਾਉਣ ਅਤੇ ਵੇਚਣ ਦਾ ਮਾਮਲਾ ਸਿਰਫ ਇਸ ਮਕਬੂਲ ਮੰਦਰ ਤਕ ਸੀਮਿਤ ਨਹੀਂ ਹੈ ਬਲਕਿ ਇਸ ਨਾਮੁਰਾਦ ਬਿਮਾਰੀ ਨੇ ਸਮੁੱਚੇ ਮੁਲਕ ਨੂੰ ਹੀ ਆਪਣੀ ਗ੍ਰਿਫਤ ਵਿੱਚ ਜਕੜ ਰੱਖਿਆ ਹੈਇੱਕ ਰਿਪੋਰਟ ਅਨੁਸਾਰ ਮੁਲਕ ਅੰਦਰ ਦੁੱਧ ਦਾ ਕੁੱਲ ਸਲਾਨਾ ਉਤਪਾਦਨ 170 ਮਿਲਿਅਨ ਟਨ ਹੈ ਜਦਕਿ ਸਲਾਨਾ ਖਪਤ 640 ਮਿਲੀਅਨ ਟਨ ਹੈਯਾਨੀ ਕਿ 6 ਗੁਣਾ ਵੱਧਤਾਂ ਸਵਾਲ ਖੜ੍ਹਾ ਹੁੰਦਾ ਹੈ ਕਿ ਸਪਲਾਈ ਅਤੇ ਮੰਗ ਦਰਮਿਆਨ ਐਡਾ ਪਾੜਾ ਕਿੱਥੋਂ ਪੂਰਾ ਕੀਤਾ ਜਾਂਦਾ ਹੈ?

ਹਰ ਸਾਲ ਦਿਵਾਲੀ ਦੇ ਤਿਓਹਾਰ ਮੌਕੇ ਮੁਲਕ ਦੇ ਹਰ ਛੋਟੇ ਵੱਡੇ ਸ਼ਹਿਰ ਵਿੱਚ ਸਰਕਾਰੀ ਮਹਿਕਮਿਆਂ ਵੱਲੋਂ ਛਾਪਾਮਾਰੀ ਕਰਕੇ ਲੱਖਾਂ ਟਨ ਨਕਲੀ ਖੋਆ ਬਰਾਮਦ ਕੀਤਾ ਜਾਂਦਾ ਹੈਇਹ ਕਿੱਥੋਂ ਆਉਂਦਾ ਹੈ? ਹਰ ਇਨਸਾਨ ਨੂੰ ਸਵੇਰੇ ਉੱਠਦੇ ਨੂੰ ਹੀ ਇਹ ਖਤਰਾ ਸਤਾ ਰਿਹਾ ਹੁੰਦਾ ਹੈ ਕਿ ਕੀ ਅੱਜ ਉਹਨੂੰ ਖਾਲਸ ਦੁੱਧ ਦੀ ਸਪਲਾਈ ਹੋਵੇਗੀ? ਸਾਲ 2018 ਦੀ ਇੱਕ ਰਿਪੋਰਟ ਮੁਤਾਬਿਕ ਪਸ਼ੂ ਵੈੱਲਫੇਅਰ ਬੋਰਡ ਆਫ ਇੰਡੀਆ ਦੇ ਮੈਂਬਰ ਮੋਹਣ ਸਿੰਘ ਆਹਲੂਵਾਲੀਆ ਮੁਤਾਬਿਕ ਮੁਲਕ ਅੰਦਰ ਵਿਕਰੀ ਲਈ ਆਉਣ ਵਾਲੇ ਦੁੱਧ ਅਤੇ ਇਹਦੇ ਤੋਂ ਬਣਨ ਵਾਲੇ ਉਤਪਾਦਾਂ ਦਾ 68% ਹਿੱਸਾ ਨਕਲੀ/ਜਾਅਲੀ/ਜ਼ਹਿਰੀ ਹੈਉਹਨਾਂ ਮੁਤਾਬਿਕ ਸਭ ਤੋਂ ਵੱਧ ਮਿਲਾਵਟ ਡਿਟਰਜੈਂਟ, ਕਾਸਟਿਕ ਸੋਡਾ, ਗਲੂਕੋਜ਼, ਚਿੱਟੇ ਰੰਗ ਅਤੇ ਰਿਫਾਈਂਡ ਤੇਲ ਦੇ ਰੂਪ ਵਿੱਚ ਕੀਤੀ ਜਾਂਦੀ ਹੈਅਜਿਹੇ ਮਿਲਾਵਟੀ ਪਦਾਰਥਾਂ ਤੋਂ ਮਿਲਕੇ ਬਣੇ ਦੁੱਧ ਉਤਪਾਦਾਂ ਨੂੰ ਖਾਣ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਵਧ ਜਾਂਦਾ ਹੈਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਕਹਿੰਦੀ ਹੈ ਕਿ 2025 ਤਕ ਭਾਰਤ ਦੀ 87% ਅਬਾਦੀ ਨੂੰ ਕੈਂਸਰ ਦਾ ਖ਼ਤਰਾ ਬਣਿਆ ਹੋਇਆ ਹੈ

ਸਾਡੇ ਵਰਗੇ ਮੁਲਕਾਂ ਅੰਦਰ ਜਿੱਥੇ ਕਿਸੇ ਮਨੁੱਖ ਦੀ ਜ਼ਿੰਦਗੀ ਦੀ ਕੋਈ ਵੀ ਕੀਮਤ ਨਹੀਂ ਹੈ, ਵਸਤਾਂ ਵਿੱਚ ਮਿਲਾਵਟ ਕਰਨਾ, ਨਕਲੀ/ਜਾਅਲੀ ਵਸਤਾਂ ਦਾ ਬਜ਼ਾਰ ਅੰਦਰ ਸ਼ਰੇਆਮ ਵਿਕਰੀ ਲਈ ਮੌਜੂਦ ਹੋਣ ਵਾਂਗ ਖਾਣ ਪੀਣ ਵਾਲੀਆਂ ਵਸਤਾਂ ਅੰਦਰ ਮਿਲਾਵਟਖੋਰੀ ਇੱਕ ਪੂਰਾ ਸੂਰਾ ਧੰਦਾ ਬਣ ਚੁੱਕਿਆ ਹੈਲੋਕਾਂ ਦੀ ਸਿਹਤ ਨਾਲ ਖੇਡਣ ਦੇ ਨਾਲ ਨਾਲ ਇਹ ਮੁਲਕ ਅੰਦਰਲੀਆਂ ਖਰੀਆਂ ਵਸਤਾਂ ਸਪਲਾਈ ਕਰਨ ਵਾਲਿਆਂ ਲਈ ਵੀ ਬਹੁਤ ਵੱਡਾ ਚੈਲੈਂਜ ਹੈਮਿਲਾਵਟ ਵਾਲੀਆਂ ਵਸਤਾਂ ਵੇਚਣ ਵਾਲੇ ਸਾਮਰਾਜੀ ਕਾਰਪੋਰੇਟਾਂ ਦੀਆਂ ਮਹਿੰਗੀਆਂ ਵਸਤਾਂ ਲਈ ਬਜ਼ਾਰ ਮੁਹਈਆ ਕਰਦੇ ਹਨ, ਸਾਡੇ ਮੁਲਕ ਦੀ ਆਜ਼ਾਦਾਨਾ ਸਨਅਤੀ ਤਰੱਕੀ ਨੂੰ ਬੰਨ੍ਹ ਮਾਰਦੇ ਹਨਜਿਵੇਂ ਪਹਿਲਾਂ ਪਾਣੀ ਨੂੰ ਪ੍ਰਦੂਸ਼ਿਤ ਕਰਕੇ ਬਾਅਦ ਵਿੱਚ ਘਰ-ਘਰ ਆਰਓ ਲਵਾਉਣ ਦੀ ਮੁਨਿਆਦੀ ਅਤੇ ਵਿੱਕਰੀ, ਹੁਣ ਇੱਕ ਨਵਾਂ ਸ਼ਗੂਫਾ- ਅਲਕਾਲਾਈਨ ਪਾਣੀ ਨੂੰ ਹਰ ਮਰਜ਼ ਦੀ ਦਾਰੂ ਪ੍ਰਚਾਰਕੇ ਸਾਮਰਾਜੀ ਕੰਪਨੀਆਂ ਲਈ ਮੰਡੀ ਤਿਆਰ ਕਰਨਾ ਹੈਲੋਕਾਂ ਦੀ ਸਰਗਰਮ ਲਾਮਬੰਦੀ, ਲੋਕਪੱਖੀ ਹਕੂਮਤ ਅਤੇ ਆਵਾਮ ਦੀ ਜਾਗਰੂਕਤਾ ਹੀ ਅਜਿਹੇ ਮਿਲਾਵਟਖੋਰ ਵਰਤਾਰਿਆਂ ਨੂੰ ਸਿੱਕੇਬੱਧ ਰੂਪ ਵਿੱਚ ਬੰਨ੍ਹ ਮਾਰਨ ਦੇ ਕਾਬਲ ਹੋ ਸਕਦੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)।

About the Author

ਡਾ. ਬਲਜਿੰਦਰ

ਡਾ. ਬਲਜਿੰਦਰ

WhatsApp: (91 - 94170 - 79720)
Email: (singh.drbaljinder@gmail.com)