JaspalSLoham7ਅਸੀਂ ਵੀ ਤਕੜਾ ਮਨ ਕਰਕੇ ਉੱਪਰ ਜਾਣ ਲੱਗੇ। ਇਹ ਚੜ੍ਹਾਈ ਬੜੀ ਕਠਨ ਸੀ। ਇਹ ਉਚਾਣ ...
(18 ਨਵੰਬਰ 2025)


ਬੱਚਿਆਂ ਨੇ ਇੱਕ ਦਿਨ ਸਵੇਰੇ ਅਚਾਨਕ ਘੁੰਮਣ ਦੀ ਯੋਜਨਾ ਬਣਾ ਲਈ
ਅਸੀਂ ਇੱਕ ਘੰਟੇ ਦੇ ਅੰਦਰ ਅੰਦਰ ਤਿਆਰ ਹੋ ਗਏਅਸੀਂ ਬੱਚਿਆਂ ਨੂੰ ਪੁੱਛਿਆ ਕਿ ਅੱਜ ਕਿੱਥੇ ਜਾਣਾ ਹੈ, ਕਿਸ ਪਾਸੇ ਚੱਲਣਾ, ਦੱਸੋ ਤਾਂ ਸਹੀਉਹਨਾਂ ਕਿਹਾ ਕਿ ਅੱਜ ਦਾ ਘੁੰਮਣਾ ਗੁਪਤ ਹੈਅਸੀਂ ਖਾਣਾ ਖਾ ਕੇ ਆਪਣੇ ਘਰ ਤੋਂ ਚੱਲ ਪਏਸ਼ਹਿਰ ਤੋਂ ਬਾਹਰ ਨਿੱਕਲਦਿਆਂ ਬੱਚਿਆਂ ਨੇ ਗੁਗਲ ਮੈਪ ਲਗਾ ਲਿਆ ਜਦੋਂ ਮੈਂ ਨਿਗਾਹ ਮਾਰੀ ਤਾਂ ਪਤਾ ਚੱਲਿਆ ਕਿ ਅਸੀਂ ਕਰੀਬ 100 ਕਿਲੋਮੀਟਰ ਦੂਰ ਜਾਵਾਂਗੇਅਸੀਂ ਹੁਣ ਟਰਾਂਸ ਕਨੇਡਾ ਹਾਈਵੇ ’ਤੇ ਪੁੱਜ ਗਏਇਹ ਹਾਈਵੇ ਫਰੇਜ਼ਰ ਦੇ ਨਦੀ ਦੇ ਨਾਲ ਨਾਲ ਚੱਲਦਾ ਹੈ। ਇੱਥੇ ਗੱਡੀਆਂ ਦੀ ਰਫਤਾਰ 90 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਹੈ। ਜਿਨ੍ਹਾਂ ਨੇ ਤੇਜ਼ ਜਾਣਾ ਹੁੰਦਾ ਹੈ, ਉਹ ਖੱਬੇ ਪਾਸੇ ਵੱਲ ਤੇ ਜਿਨ੍ਹਾਂ ਨੇ ਘੱਟ ਰਫਤਾਰ ਨਾਲ ਜਾਣਾ ਹੁੰਦਾ ਹੈ, ਉਹ ਸੱਜੇ ਪਾਸੇ ਵੱਲ ਰਹਿੰਦੇ ਹਨਇੱਥੇ ਕਿਤੇ ਕਿਤੇ ਐਚਓਵੀ ਲੇਨ ਹੁੰਦੀ ਸੀ ਜਿੱਥੇ ਉਹ ਗੱਡੀ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਸਵਾਰੀਆਂ ਹੋਣ, ਇਲੈਕਟਰਿਕ ਗੱਡੀ ਅਤੇ ਮੋਟਰਸਾਈਕਲ ਉਹ ਇਸ ਪਾਸੇ ਵੱਲ ਜਾਂਦੇ ਸਨਸਾਰੇ ਆਪਣੀ ਆਪਣੀ ਲੇਨ ਵਿੱਚ ਚਲਦੇ ਸਨ ਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਸਨ ਜੇ ਕਿਸੇ ਨੇ ਸੱਜੇ ਤੋਂ ਖੱਬੇ ਜਾ ਖੱਬੇ ਤੋਂ ਸੱਜੇ ਜਾਣਾ ਹੁੰਦਾ, ਉਹ ਇੰਡੀਕੇਟਰ ਦਿੰਦਾ ਸੀ ਤੇ ਉਹ ਉਦੋਂ ਹੀ ਜਾਂਦਾ ਸੀ, ਜਦੋਂ ਲੇਨ ਦੇ ਨਾਲ ਨਾਲ ਲੱਗੀਆਂ ਲਾਈਨਾਂ ਦਾਣੇਦਾਰ ਹੋਣਰਾਹ ਲੈਣ ਉਪਰੰਤ ਡਰਾਈਵਰ ਉਹ ਆਪਣੇ ਰਸਤੇ ’ਤੇ ਜਾ ਕੇ ਹੱਥ ਹਿਲਾ ਕੇ ਰਾਹ ਦੇਣ ਵਾਲੇ ਦਾ ਧੰਨਵਾਦ ਕਰਦਾ ਸੀਇਹ ਇੱਥੋਂ ਦੀ ਸਤਿਕਾਰ ਪਰੰਪਰਾ ਹੈ

ਇਹ ਸੜਕ ਬਹੁਤ ਹੀ ਚੌੜੀ ਸੀ ਇੱਕ ਪਾਸੇ ਹੀ ਚਾਰ ਲੇਨਾਂ ਸੀ ਤੇ ਇਸੇ ਤਰ੍ਹਾਂ ਦੂਜੇ ਪਾਸੇ ਚਾਰ ਲੇਨਾਂ ਸੀਹਰ ਥਾਂ, ਹਰ ਮੋੜ, ਹਰ ਚੌਕ, ਹਰ ਲਾਈਟ ਉੱਤੇ ਚਿੰਨ੍ਹ ਬੋਰਡ ਲੱਗੇ ਹੋਏ ਸਨ, ਜੋ ਅੱਗੇ ਜਾਣ ਬਾਰੇ ਬਿਆਨ ਕਰਦੇ ਸਨਇੱਥੇ ਯੂ ਟਰਨ ਤਾਂ ਹੈ ਹੀ ਨਹੀਂ ਸੀਜੇ ਕੋਈ ਕਿਸੇ ਚੌਕ ਵਿੱਚ ਗਲਤ ਲੇਨ ਵਿੱਚ ਚਲਾ ਜਾਵੇ ਤਾਂ ਫਿਰ ਉਸ ਨੂੰ ਕਾਫੀ ਘੁੰਮ ਕੇ ਆਉਣਾ ਪੈਂਦਾ ਹੈਇਸ ਲਈ ਪਹਿਲਾਂ ਹੀ ਚਕੰਨੇ ਹੋ ਕੇ ਗੱਡੀ ਚਲਾਉਣੀ ਪੈਂਦੀ ਹੈਨਾਗਰਿਕ ਬਹੁਤ ਹੀ ਸਮਝਦਾਰ ਹਨਹਰੇਕ ਦੀ ਕਦਰ ਕਰਦੇ ਹਨ, ਹਰੇਕ ਨੂੰ ਸਮਝਦੇ ਹਨਹਾਈਵੇ ’ਤੇ ਜਿੱਥੇ ਸੜਕਾਂ ਮਰਜ ਹੁੰਦੀਆਂ ਤਾਂ ਬਰਾਬਰ ਦੀ ਰਫਤਾਰ ਕਰਕੇ ਦੂਜਿਆਂ ਦਾ ਰਾਹ ਮੰਗ ਕੇ ਉਸ ਲੇਨ ਵਿੱਚ ਮਰਜ ਹੋਣਾ ਪੈਂਦਾ ਹੈ

ਅਸੀਂ ਜਲਦੀ ਹੀ ਅੱਗੇ ਚਿਲਾਵੈਕ ਪੁੱਜ ਗਏ ਇੱਥੋਂ ਅੱਗੇ 18 ਕਿਲੋਮੀਟਰ ਦਾ ਸਫਰ ਰਹਿ ਗਿਆ ਸੀਹਾਈਵੇ ਤੋਂ ਅੱਗੇ ਜਦੋਂ ਅਸੀਂ ਗਏ ਤਾਂ 15 ਕੁ ਮਿੰਟ ਬਾਅਦ ਸੱਜੇ ਪਾਸੇ ਬਰਾਈਡਲ ਵੀਲ ਫਾਲ ਦਾ ਬੋਰਡ ਦੇਖ ਕੇ ਅਸੀਂ ਉਸ ਪਾਸੇ ਵੱਲ ਮੁੜ ਪਏਸਾਰਾ ਇਲਾਕਾ ਬਹੁਤ ਹੀ ਖੂਬਸੂਰਤ ਸੀਸਾਫ ਸੁਥਰਾ ਹਰਿਆਲੀ ਭਰਿਆ ਸੀਇੱਥੇ ਪਾਰਕਿੰਗ ਵਿੱਚ ਮੈਂ ਆਪਣੀ ਪਾਣੀ ਵਾਲੀ ਬੋਤਲ ਕੱਢੀ ਤੇ ਨਿੱਘਾ ਜਿਹਾ ਕੋਸਾ ਜਿਹਾ ਪਾਣੀ ਪੀ ਕੇ ਅੱਗੇ ਚੱਲਣ ਲਈ ਤਿਆਰੀ ਵੱਟ ਲਈਇੱਥੇ ਪਾਰਕਿੰਗ ਕੋਲ ਚਾਰ ਪੰਜ ਟੇਬਲ ਬੈਠਣ ਲਈ ਪਏ ਸਨ ਅਤੇ ਆਲੇ ਦੁਆਲੇ ਬਹੁਤ ਹੀ ਸੁੰਦਰ ਨਜ਼ਾਰਾ ਸੀਇੱਥੋਂ ਹੀ ਅਸੀਂ ਚੜ੍ਹਾਈ ਚੜਨੀ ਸ਼ੁਰੂ ਕਰ ਦਿੱਤੀਇੱਥੇ ਤੁਰਨ ਵਾਲੇ ਪਹਾੜੀ ਰਸਤੇ ’ਤੇ ਬਰੀਕ ਬਜਰੀ ਪਾ ਕੇ ਰਗੜ ਵਧਾਈ ਹੋਈ ਸੀ, ਜਿਸ ਕਰਕੇ ਚੱਲਣ ਵਿੱਚ ਸੁਖਾਲਾ ਹੋ ਰਿਹਾ ਸੀਜੇ ਬਜਰੀ ਨਾ ਹੁੰਦੀ ਤਾਂ ਪੈਰ ਤਿਲ੍ਹਕ ਜਾਣਾ ਸੀਇੱਥੇ ਚਾਰੇ ਪਾਸੇ ਜੰਗਲ ਹੀ ਜੰਗਲ ਸੀਹਰ ਪਾਸੇ ਹਰਿਆਲੀ ਅਤੇ ਕੁਦਰਤ ਨਾਲ ਪਿਆਰ ਝਲਕਦਾ ਸੀਭਾਂਤ ਭਾਂਤ ਦੇ ਉੱਚੇ ਦਰੱਖਤ, ਸ਼ੁੱਧ ਹਵਾ, ਦਰੱਖਤਾਂ ਦੇ ਤਣਿਆਂ ਤੇ ਹਰੇਵਾਈ ਉੱਗੀ ਹੋਈ ਸੀ, ਜਿਸ ਨੂੰ ਲਾਈਕਿੰਨ ਕਹਿੰਦੇ ਹਨਇਹ ਉਦੋਂ ਹੀ ਉੱਗਦੀ ਹੈ ਜਦੋਂ ਹਵਾ ਸਾਫ ਸੁਥਰੀ ਹੋਵੇ, ਵਾਤਾਵਰਣ ਸ਼ੁੱਧ ਹੋਵੇ

ਇੱਥੋਂ ਝਰਨੇ ਤਕ ਚੜ੍ਹਾਈ ਸੀ, ਇਸ ਲਈ ਥੋੜ੍ਹੇ ਸਮੇਂ ਬਾਅਦ ਦਮ ਲੈ ਲੈਂਦੇ ਸੀਅੱਗੇ ਜਾ ਕੇ ਇੱਕ ਦਰੱਖਤ ਦਾ ਤਣਾ ਪਿਆ ਸੀ ਉੱਥੇ ਬੈਠ ਕੇ ਕੁਝ ਸਮਾਂ ਆਰਾਮ ਕੀਤਾਫਿਰ ਅੱਗੇ ਚੱਲ ਪਏਅੱਗੇ ਇੱਕ ਲੱਕੜ ਦਾ ਬਹੁਤ ਹੀ ਸੁੰਦਰ ਪੁਲ ਆਇਆ ਇੱਕ ਪਾਸੇ ਤੋਂ ਪਾਣੀ ਹੇਠਾਂ ਦੀ ਵਹਿ ਰਿਹਾ ਸੀ ਤੇ ਦੂਜੇ ਪਾਸੇ ਜਾ ਰਿਹਾ ਸੀਬੜਾ ਸੁੰਦਰ ਮੰਜ਼ਰ ਸੀਕੁਝ ਸਮੇਂ ਬਾਅਦ ਸਾਨੂੰ ਝਰਨਾ ਦਿਖਾਈ ਦੇਣ ਲੱਗਾਫਿਰ ਅੱਗੇ ਜਾ ਕੇ 600 ਵਰਗ ਫੁੱਟ ਦੇ ਕਰੀਬ ਥਾਂ ਸੀ, ਜਿਹੜੀ ਕੁਝ ਪੱਧਰੀ ਸੀਉਹਦੇ ਆਲੇ ਦੁਆਲੇ ਬਨੇਰਾ ਕੀਤਾ ਹੋਇਆ ਸੀਸਰਦੀਆਂ ਦੇ ਦਿਨਾਂ ਵਿੱਚ ਇਹ ਝਰਨਾ ਜੰਮ ਜਾਂਦਾ ਹੈ ਤੇ ਜੰਮੀ ਹੋਈ ਬਰਫ ਡਿਗਦੇ ਪਾਣੀ ਦੇ ਰੂਪ ਵਿੱਚ ਦਿਸਦੀ ਹੈਸਰਦੀਆਂ ਵਿੱਚ ਇੱਥੇ ਜਾਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ

ਅਸੀਂ ਇਸ ਪੱਧਰੀ ਜਗ੍ਹਾ ਤੇ ਖੜ੍ਹ ਕੇ ਅਨੰਦ ਮਾਣਿਆਫੋਟੋਗ੍ਰਾਫੀ ਕੀਤੀਜਦੋਂ ਅਸੀਂ ਉੱਪਰ ਝਰਨੇ ਵੱਲ ਨਿਗਾਹ ਮਾਰੀ ਤਾਂ ਉੱਥੇ ਝਰਨੇ ਦੇ ਕੋਲ ਬਹੁਤ ਸਾਰੇ ਲੋਕ ਗਏ ਹੋਏ ਸਨਉਸ ਝਰਨੇ ਦੇ ਠੰਢੇ ਪਾਣੀ ਵਿੱਚ ਕਈ ਨਹਾ ਰਹੇ ਸਨਇੱਥੋਂ ਝਰਨਾ ਬਹੁਤ ਉੱਚਾ ਚੌੜਾ ਤੇ ਹੇਠਾਂ ਨੂੰ ਆ ਰਿਹਾ ਸੀਅਸੀਂ ਵੀ ਤਕੜਾ ਮਨ ਕਰਕੇ ਉੱਪਰ ਜਾਣ ਲੱਗੇ। ਇਹ ਚੜ੍ਹਾਈ ਬੜੀ ਕਠਨ ਸੀਇਹ ਉਚਾਣ ਉੱਚੀ ਨੀਵੀਂ, ਵੱਡੇ ਛੋਟੇ ਪੱਥਰ, ਜੜ੍ਹਾਂ, ਤਣੇ, ਕਾਲਾ ਜਿਹਾ ਰਾਹ, ਸਲ੍ਹਾਬੀ ਮਿੱਟੀ ਸੀਅਸੀਂ ਹੌਲੀ ਹੌਲੀ ਇਨ੍ਹਾਂ ਨੂੰ ਫੜ ਕੇ ਅੱਗੇ ਚੜ੍ਹ ਗਏਅਸੀਂ ਉੱਪਰ ਝਰਨੇ ਕੋਲ ਪੁੱਜ ਗਏਝਰਨੇ ਦੇ ਪਾਣੀ ਦੀਆਂ ਬੂੰਦਾਂ ਦੂਰ ਦੂਰ ਤਕ ਖਿੰਡ ਕੇ ਜਾ ਰਹੀਆਂ ਸਨ, ਸਿੱਧੀਆਂ ਮੂੰਹ ’ਤੇ ਪੈ ਰਹੀਆਂ ਸਨਇਹ ਬਹੁਤ ਹੀ ਖੂਬਸੂਰਤ ਕੁਦਰਤੀ ਪਲ ਸਨਇੱਥੇ ਹੀ ਅਸੀਂ ਉੱਪਰੋਂ ਝਰਨੇ ਦਾ ਸੁੰਦਰ ਨਜ਼ਾਰਾ ਦੇਖਿਆਇੱਥੋਂ ਹੇਠਾਂ ਜਾਣ ਨੂੰ ਮਨ ਨਾ ਕਰੇਕੁਝ ਸਮੇਂ ਬਾਅਦ ਅਸੀਂ ਵਾਪਸ ਹੇਠਾਂ ਨੂੰ ਜਾਣ ਲੱਗੇਉੱਤਰਨਾ ਬੜਾ ਕਠਨ ਸੀਅਸੀਂ ਝੁਕ ਝੁਕ ਕੇ, ਰੁਕ ਰੁਕ ਕੇ, ਕਦੇ ਪੱਥਰਾਂ ਨੂੰ ਫੜ ਕੇ, ਕਦੇ ਲੱਕੜ ਨੂੰ ਫੜ ਕੇ ਹੇਠਾਂ ਉੱਤਰ ਰਹੇ ਸੀ

ਹੌਲੀ ਹੌਲੀ ਅਸੀਂ ਪੱਧਰੀ ਜਗ੍ਹਾ ’ਤੇ ਆ ਗਏ ਤੇ ਪਾਰਕਿੰਗ ਦੇ ਨੇੜੇ ਲੱਗੇ ਟੇਬਲ ਬੈਂਚਾਂ ’ਤੇ ਬੈਠ ਗਏਕੁਝ ਸਮਾਂ ਬੈਠ ਕੇ ਕੁਦਰਤ ਦਾ ਨਜ਼ਾਰਾ ਦੇਖਿਆ, ਫਿਰ ਪਾਰਕਿੰਗ ਵਿੱਚ ਪਹੁੰਚ ਕੇ ਘਰ ਵਾਪਸੀ ਕਰ ਲਈਅੱਜ ਫਰਾਈਡਲ ਵੀਲ ਫਾਲ ਦੇਖ ਕੇ ਖੂਬ ਮਜ਼ਾ ਆਇਆ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਪ੍ਰਿੰ. ਜਸਪਾਲ ਸਿੰਘ ਲੋਹਾਮ

ਪ੍ਰਿੰ. ਜਸਪਾਲ ਸਿੰਘ ਲੋਹਾਮ

Moga, Punjab, India.
WhatsApp: (91 - 97810 - 40140)
Email: (jaspal.loham@gmail.com)

More articles from this author