LehmberSTaggar 7ਜੇਕਰ 18 ਮਾਰਚ ਨੂੰ ਹੀ ਜਾਂ ਇਸ ਤੋਂ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਇੰਨੀ ਵੱਡੀ ...
(9 ਮਈ 2023)
ਇਸ ਸਮੇਂ ਪਾਠਕ: 208.


ਤੇ ਅੰਤ “ਓਪਰੇਸ਼ਨ ਅੰਮ੍ਰਿਤਪਾਲ” ਦਾ ਅੰਤ ਹੋ ਗਿਆ, ਡਰਾਪਸੀਨ ਹੋ ਗਿਆਗਵਿੱਚੋਂ ਗੱਲ ਉਹੋ ਨਿਕਲੀ ਜਿਹੜੀ ਅਸੀਂ ਅਤੇ ਸਾਡੇ ਵਰਗੇ ਹੋਰ ਸਹੀ ਸੋਚ ਵਾਲੇ ਲੋਕ ਕਹਿੰਦੇ ਆ ਰਹੇ ਸਨਅਸਲ ਵਿੱਚ ਇਹ ਕੋਈ ਓਪਰੇਸ਼ਨ ਅੰਮ੍ਰਿਤਪਾਲ” ਨਹੀਂ ਬਲਕਿ ਇੱਕ ਡਰਾਮਾ ਸੀ, “ਡਰਾਮਾ ਅੰਮ੍ਰਿਤਪਾਲ 23 ਅਪਰੈਲ ਵਾਲੇ ਦਿਨ ਅੰਮ੍ਰਿਤਪਾਲ ਸਿੰਘ ਨੂੰ ਸੰਤ ਭਿੰਡਰਾਂਵਾਲੇ ਦੇ ਪਿੰਡ ਰੋਡੇ (ਜ਼ਿਲ੍ਹਾ ਮੋਗਾ) ਤੋਂ ਗ੍ਰਿਫਤਾਰ ਕੀਤਾ ਗਿਆ ਵਿਖਾਇਆ ਗਿਆਪੰਜਾਬ ਪੁਲਿਸ ਦਾ ਵੱਡਾ ਅਫਸਰ ਸੁਖਚੈਨ ਸਿੰਘ ਗਿੱਲ ਕਹਿੰਦਾ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਪਾਲ ਸਿੰਘ ਪਿੰਡ ਰੋਡੇ ਦੇ ਗੁਰਦੁਆਰਾ ਸਾਹਿਬ ਵਿੱਚ ਆਇਆ ਹੋਇਆ ਹੈਅਸੀਂ ਉਸੇ ਵੇਲੇ ਪਿੰਡ ਨੂੰ ਘੇਰਾ ਪਾ ਲਿਆਮਰਿਯਾਦਾ ਦਾ ਖਿਆਲ ਰੱਖਦੇ ਹੋਏ ਪੁਲਿਸ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਗਈ ਜਿਉਂ ਹੀ ਅੰਮ੍ਰਿਤਪਾਲ ਸਿੰਘ ਬਾਹਰ ਨਿਕਲਿਆ, ਅਸੀਂ ਤੁਰੰਤ ਗ੍ਰਿਫਤਾਰ ਕਰ ਲਿਆਹੁਣ ਉਸ ਕੋਲ ਪੁਲਿਸ ਤੋਂ ਬਚ ਨਿਕਲਣ ਦਾ ਕੋਈ ਰਸਤਾ ਬਾਕੀ ਨਹੀਂ ਸੀ ਬਚਿਆ

ਭਾਈ ਅੰਮ੍ਰਿਤਪਾਲ ਸਿੰਘ ਨੇ ਗ੍ਰਿਫਤਾਰ ਹੋਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਅੰਦਰੋਂ ਵੀਡੀਓ ਪਾਈਆਂ ਕਿ ਮੈਂ ਆਪ ਆਤਮ ਸਮਰਪਣ (ਸੁਰੈਂਡਰ) ਕਰ ਰਿਹਾ ਹਾਂ, ਪੁਲਿਸ ਮੈਨੂੰ ਗਿਫਤਾਰ ਨਹੀਂ ਕਰ ਸਕੀਪਰ ਰੋਡੇ ਪਿੰਡ ਦੇ ਲੋਕ ਅਤੇ ਉਸ ਵੇਲੇ ਦੀਆਂ ਉੱਥੇ ਦੀਆਂ ਸੀ.ਸੀ.ਟੀ.ਵੀ. ਫੁਟੇਜ ਹੋਰ ਹੀ ਕਹਾਣੀ ਦੱਸ ਰਹੀਆਂ ਹਨਪਿੰਡ ਦੇ ਲੋਕਾਂ ਨੇ ਕਿਹਾ ਕਿ ਅਸੀਂ ਪੁਲਿਸ ਵੱਲੋਂ ਪਿੰਡ ਨੂੰ ਕੋਈ ਘੇਰਾ ਪਾਇਆ ਹੋਇਆ ਨਹੀਂ ਵੇਖਿਆ, ਪੁਲਿਸ ਦੀਆਂ ਚਾਰ ਪੰਜ ਗੱਡੀਆਂ ਜ਼ਰੂਰ ਆਈਆਂਉਹ ਜਿੱਧਰੋਂ ਆਏ, ਕੁਝ ਸਮੇਂ ਬਾਅਦ ਉੱਧਰ ਨੂੰ ਹੀ ਮੁੜ ਗਏਪਿੰਡ ਦੀਆਂ ਸੀ.ਸੀ.ਟੀ.ਵੀ. ਫੁਟੇਜ ਜੋ ਕਈ ਚੈਨਲਾਂ ਨੇ ਚਲਾਈਆਂ, ਵਿੱਚ ਸਾਫ ਦਿਸਦਾ ਹੈ ਕਿ ਪੁਲਿਸ ਦੀਆਂ ਗੱਡੀਆਂ ਦੇ ਮੂਹਰੇ ਮੂਹਰੇ ਪਰ ਨਾਲ ਹੀ ਇੱਕ ਗੱਡੀ ਆਉਂਦੀ ਹੈ, ਜਿਸ ਉੱਤੇ ਕੇਸਰੀ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ ਅਤੇ ‘ਕਾਰ ਸੇਵਾ’ ਲਿਖਿਆ ਹੋਇਆ ਹੈ ਅਤੇ ਉਸ ਵਿੱਚ ਅੰਮ੍ਰਿਤਪਾਲ ਸਿੰਘ ਵਰਗਾ ਕੋਈ ਵਿਅਕਤੀ ਬੈਠਾ ਹੈ ਕੁਝ ਸਮੇਂ ਬਾਅਦ ਗੱਡੀਆਂ ਵਾਪਸ ਮੁੜ ਜਾਂਦੀਆਂ ਹਨਕੋਈ ਰੌਲਾ ਰੱਪਾ ਨਹੀਂ, ਕੋਈ ਗੜਬੜ ਨਹੀਂਸੰਤ ਭਿੰਡਰਾਵਾਲੇ ਦੇ ਭਤੀਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਕਹਿੰਦੇ ਹਨ ਕਿ ਮੈਨੂੰ ਤਾਂ ਰਾਤ 12 ਵਜੇ ਪੁਲਿਸ ਨੇ ਪਿੰਡ ਰੋਡੇ ਪਹੁੰਚਣ ਲਈ ਕਿਹਾ ਸੀਪੁਲਿਸ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨਾ ਹੈਮੈਂ ਤੜਕੇ 4 ਵਜੇ ਪਿੰਡ ਪੁੱਜਾਬਹੁਤ ਸਾਰੇ ਚੈਨਲਾਂ ਵਾਲੇ ਸਪਸ਼ਟ ਕਹਿ ਰਹੇ ਹਨ ਕਿ ਇਸ ਸਾਰੀ ਪ੍ਰਕਿਰਿਆ ਤੋਂ ਸਾਫ ਤੇ ਸਪਸ਼ਟ ਸਿੱਧ ਹੋ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਪਹਿਲਾਂ ਹੀ ਪੁਲਿਸ ਜਾਂ ਏਜੰਸੀਆਂ ਦੇ ਕਬਜ਼ੇ ਵਿੱਚ ਸੀਖੈਰ ਕੁਝ ਵੀ ਹੋਵੇ, 23 ਅਪਰੈਲ ਸਵੇਰੇ ਪੌਣੇ ਸੱਤ ਵਜੇ ਅੰਮ੍ਰਿਤਪਾਲ ਸਿੰਘ ਮੋਗਾ ਪੁਲਿਸ ਦੀ ਹਿਰਾਸਤ ਵਿੱਚ ਸੀ

ਪੁਲਿਸ ਦੀ ਟੀਮ ਉਸ ਨੂੰ ਸਿੱਧਾ ਹੀ ਬਠਿੰਡਾ ਏਅਰਪੋਰਟ ’ਤੇ ਲੈ ਗਈ, ਜਿੱਥੇ ਹਵਾਈ ਜਹਾਜ਼ ਪਹਿਲਾਂ ਹੀ ਤਿਆਰ ਬਰ ਤਿਆਰ ਰੱਖਿਆ ਹੋਇਆ ਸੀ। ਦੋ ਚਾਰ ਘੰਟਿਆਂ ਵਿੱਚ ਹੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਪਹੁੰਚਦਾ ਕਰ ਦਿੱਤਾ ਗਿਆ, ਜਿੱਥੇ ਪਹਿਲਾਂ ਹੀ ਉਸ ਦੇ 9 ਸਾਥੀ ਹਾਜ਼ਰ ਸਨ। ਇੱਥੇ ਇੱਕ ਗੱਲ ਵਿਸ਼ੇਸ਼ ਤੌਰ ’ਤੇ ਨੋਟ ਕਰਨ ਵਾਲੀ ਹੈ ਕਿ ਗ੍ਰਹਿ ਮੰਤਰੀ ਅਮਿਤਸ਼ਾਹ ਨੇ ਇੱਕ ਦਿਨ ਪਹਿਲਾਂ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਇੱਕ ਦੋ ਦਿਨਾਂ ਵਿੱਚ ਫੜ ਲਿਆ ਜਾਵੇਗਾਉਸ ਦੇ ਇਹ ਕਹਿਣ ਤੋਂ ਦੂਸਰੇ ਦਿਨ ਹੀ ਇਹ ਗ੍ਰਿਫਤਾਰੀ ਵਾਲਾ ਨਾਟਕ ਹੋ ਗਿਆਅਮਿਤਸ਼ਾਹ ਦੇ ਇਨ੍ਹਾਂ ਐਲਾਨਾਂ/ਬਿਆਨਾਂ ਤੋਂ ਇਹ ਪੂਰੀ ਤਰ੍ਹਾਂ ਸਪਸ਼ਟ ਹੁੰਦਾ ਹੈ ਕਿ ਇਸ ਸਾਰੇ ਘਟਨਾਕਰਮ ਅਤੇ ਵਰਤਾਰੇ ਦੇ ਸੂਤਰਧਾਰ ਅਤੇ ਕਰਤਾ ਧਰਤਾ ਅਮਿਤਸ਼ਾਹ ਜੀ ਆਪ ਹੀ ਹਨਪਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਭਲਾ ਕਿਵੇਂ ਪਿੱਛੇ ਰਹਿ ਸਕਦੇ ਸਨਉਨ੍ਹਾਂ ਨੇ 23 ਅਪਰੈਲ ਨੂੰ ਹੀ ਦੋ ਬਿਆਨ ਠੋਕੇਪਹਿਲਾ ਇਹ ਕਿ ਮੈਂ ਤਾਂ ਸਾਰੀ ਰਾਤ ਸੁੱਤਾ ਹੀ ਨਹੀਂ, ਮੈਂ ਲਗਾਤਾਰ ਸਾਰੀ ਰਾਤ ਰਿਪੋਰਟ ਲੈਂਦਾ ਰਿਹਾ ਹਾਂਇਹ ਸਾਰਾ ਕੁਝ ਮੇਰੇ ਰਾਹੀਂ ਹੀ ਹੋਇਆ ਹੈ। ਦੂਸਰਾ ਇਹ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਕਿਸੇ ਨੂੰ ਵੀ ਏਕਤਾ, ਅਮਨ, ਸ਼ਾਂਤੀ, ਭਾਈਚਾਰਕ ਸਾਂਝ ਨੂੰ ਤਬਾਹ ਕਰਨ ਦੀ ਆਗਿਆ ਨਹੀਂ ਦੇਵੇਗੀਅਜਿਹਾ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈਕੇਜਰੀਵਾਲ ਨੇ ਵੀ ਦੱਸਣਾ ਸੀ ਕਿ ਪੰਜਾਬ ਦਾ ਚੌਧਰੀ ਭਗਵੰਤ ਮਾਨ ਨਹੀਂ ਬਲਕਿ ਉਸ ਤੋਂ ਵੀ ਵੱਡਾ ਚੌਧਰੀ ਮੈਂ ਹਾਂਉਸ ਨੇ ਵੀ ਉਸੇ ਦਿਨ ਬਿਆਨ ਦਾਗਿਆ ਕਿ ਸਾਡੀ ਸਰਕਾਰ ਪੰਜਾਬ ਵਿੱਚ ਸ਼ਾਂਤੀ ਤੇ ਸੁਰੱਖਿਆ ਲਈ ਵਚਨਬੱਧ ਹੈ… ਭਗਵੰਤ ਮਾਨ ਨੇ ਆਪਣੀ ਡਿਊਟੀ ਬਾਖੂਬੀ ਨਿਭਾਈ ਹੈਕੇਜਰੀਵਾਲ ਤੋਂ ਬਾਅਦ ਹਰਪਾਲ ਸਿੰਘ ਚੀਮਾ ਤੇ ਹੋਰ ਕਈਆਂ ਦੀ ਲਾਈਨ ਲੱਗ ਗਈ

ਅਸੀਂ ਲਗਾਤਾਰ ਕਹਿੰਦੇ ਆ ਰਹੇ ਹਾਂ ਕਿ ਅੰਮ੍ਰਿਤਪਾਲ ਸਿੰਘ ਦੇ ਨਾਂ ’ਤੇ ਜੋ ਵਰਤਾਰਾ ਵਰਤਦਾ ਆ ਰਿਹਾ ਹੈ ਇਹ ਮੋਦੀ-ਅਮਿਤਸ਼ਾਹ ਦੀ ਕੇਂਦਰੀ ਸਰਕਾਰ, ਆਰ.ਐੱਸ.ਐੱਸ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਪਲੈਨ ਕੀਤੀ ਗਈ ਇੱਕ ਰਾਜਸੀ ਚਾਲ ਹੈ, ਬਿਰਤਾਂਤ (ਨੈਰੇਟਿਵ) ਹੈ, ਜਿਸਦਾ ਉਦੇਸ਼ ਹੈ ਪੰਜਾਬ ਨੂੰ ਇੱਕ ਗੜਬੜ ਵਾਲਾ ਇਲਾਕਾ ਪੇਸ਼ ਕਰਕੇ ਬਾਕੀ ਸਾਰੇ ਹਿੰਦੁਸਤਾਨ ਦੇ ਲੋਕਾਂ ਦੇ ਜਜ਼ਬਾਤਾਂ ਨੂੰ ਭੜਕਾਉਣਾ ਅਤੇ ਇਸਦੇ ਆਧਾਰ ’ਤੇ 2024 ਦੀਆਂ ਚੋਣਾਂ ਜਿੱਤਣਾ; ਬਿਲਕੁਲ ਉਸੇ ਤਰਜ਼ ’ਤੇ ਜਿਸ ਤਰ੍ਹਾਂ 1980 ਵਿਆਂ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਨੇ ਸੰਤ ਭਿੰਡਰਾਂ ਵਾਲਿਆਂ ਨੂੰ ਅੱਗੇ ਰੱਖ ਕੇ ਪੰਜਾਬ ਦਾ ਮਾਹੌਲ ਸਿਰਜਿਆ ਸੀ ਅਤੇ ਹੁਣ ਜਿਹੋ ਜਿਹੇ ਅੰਦਾਜ਼ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਵਾਲਾ ਵਰਤਾਰਾ ਸਿਰਜਿਆ ਗਿਆ ਹੈ, ਉਸ ਨੇ ਸਾਡੇ ਅੰਦਾਜ਼ਿਆਂ ਤੇ ਖਦਸ਼ਿਆਂ ਨੂੰ ਸਹੀ ਸਾਬਤ ਕਰ ਦਿੱਤਾ ਹੈਸਾਡਾ ਇਹ ਕਹਿਣਾ ਵੀ ਸਹੀ ਸਾਬਤ ਹੋ ਗਿਆ ਹੈ ਕਿ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਅਤੇ ਉਸ ਦੀ ਭਗਵੰਤ ਮਾਨ ਸਰਕਾਰ ਨੂੰ ਵੀ ਅਮਿਤਸ਼ਾਹ ਸਰਕਾਰ ਨੇ ਆਪਣੀ ਇਸ ਪਲੈਨਿੰਗ ਦਾ ਹਿੱਸਾ ਬਣਾਇਆ ਹੋਇਆ ਹੈ

ਪੰਜਾਬ ਵਿੱਚ ਅਮਨਾਂ ਨੂੰ ਅੱਗ ਲਾਉਣ ਵਾਲੇ ਅਨਸਰਾਂ ਦੀਆਂ ਸਰਗਰਮੀਆਂ ਤਾਂ ਪਿਛਲੇ ਕਈ ਸਾਲਾਂ ਤੋਂ ਚੱਲਦੀਆਂ ਆ ਰਹੀਆਂ ਹਨ, ਜਿਨ੍ਹਾਂ ਦਾ ਅਸੀਂ ਸਮੇਂ ਸਮੇਂ ’ਤੇ ਨੋਟਿਸ ਲੈਂਦੇ ਰਹਿੰਦੇ ਹਾਂ ਅਤੇ ਪੰਜਾਬੀਆਂ ਨੂੰ ਸੁਚੇਤ ਕਰਦੇ ਰਹਿੰਦੇ ਹਾਂ। ਇਨ੍ਹਾਂ ਸਰਗਰਮੀਆਂ ਵਿੱਚ ਭਗਵੰਤ ਮਾਨ ਸਰਕਾਰ ਬਣਨ ਨਾਲ ਤੇਜ਼ੀ ਨਾਲ ਹੋਏ ਵਾਧੇ ਨੂੰ ਵੀ ਅਸੀਂ ਲਗਾਤਾਰ ਲੋਕਾਂ ਨੂੰ ਦੱਸਦੇ ਰਹਿੰਦੇ ਹਾਂਇਨ੍ਹਾਂ ਗੰਭੀਰ ਪ੍ਰਸਥਿਤੀਆਂ ਵਿੱਚ 29 ਸਤੰਬਰ 2022 ਵਾਲੇ ਦਿਨ ਸੰਤ ਜਰਨੈਲ ਸਿੰਘ ਭਿੰਡਰਾਵਲੇ ਦੇ ਪਿੰਡ ਰੋਡੇ (ਜ਼ਿਲ੍ਹਾ-ਮੋਗਾ) ਵਿਖੇ ਅਚਾਨਕ ਇੱਕ ਬਹੁਤ ਹੀ ਰਹੱਸਮਈ ਢੰਗ ਨਾਲ ਤੇ ਫਿਲਮੀ ਸਟਾਇਲ ਵਿੱਚ ਅੰਮ੍ਰਿਤਪਾਲ ਸਿੰਘ ਦੀ ਜ਼ੋਰਦਾਰ ਐਂਟਰੀ (ਦਾਖਲਾ) ਹੁੰਦੀ ਹੈਹਜ਼ਾਰਾਂ ਦਾ ਇਕੱਠ ਹੁੰਦਾ ਹੈਅੰਮ੍ਰਿਤਪਾਲ ਸਿੰਘ ਨੂੰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਮੁਖੀ ਐਲਾਨਿਆ ਜਾਂਦਾ ਹੈ। ਰਸਮ ਪਗੜੀ ਹੁੰਦੀ ਹੈ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੀਡੀਆ ਹਾਜ਼ਰ ਹੁੰਦਾ ਹੈ ਤੇ ਅੰਮ੍ਰਿਤਪਾਲ ਸਿੰਘ ਸੰਤ ਭਿੰਡਰਾਂਵਾਲਾ ਵਾਂਗ ਦਿਸਦੇ ਅੰਦਾਜ਼ ਵਿੱਚ ਸਾਹਮਣੇ ਆਉਂਦਾ ਹੈਇਸ ਸਾਰੇ ਸਮਾਗਮ ਦਾ ਪ੍ਰਬੰਧ ਵੀ ਜਥੇਦਾਰ ਜਸਵੀਰ ਸਿੰਘ ਰੋਡੇ ਨੇ ਹੀ ਕੀਤਾ ਸੀ, ਜਿਸ ਨੇ ਹੁਣ 23 ਅਪਰੈਲ ਨੂੰ ਅੰਮ੍ਰਿਤਪਾਲ ਸਿੰਘ ਦੀ ‘ਗ੍ਰਿਫਤਾਰੀ’ ਦੇ ਨਾਟਕ ਦਾ ਪ੍ਰਬੰਧ ਕੀਤਾ ਹੈਮੀਡੀਆ ਵਿੱਚ ਇਸਦੀ ਚਰਚਾ ਖੂਬ ਚੱਲ ਰਹੀ ਹੈ ਕਿ ਪੰਜਾਬ ਆਉਣ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੋ ਮਹੀਨੇ ਲਈ ਗੁਪਤ ਤੌਰ ’ਤੇ ਡੁਬਈ ਤੋਂ ਯੂਰੇਸ਼ੀਆਈ ਮੁਲਖ ਜਾਰਜੀਆ ਵਿੱਚ ਦੋ ਮਹੀਨੇ ਵਾਸਤੇ ਗਿਆ ਸੀ, ਜਿੱਥੇ ਉਸਦੇ ਚਿਹਰੇ ਦੀ ਸੰਤ ਭਿੰਡਰਾਵਾਲਿਆਂ ਨਾਲ ਮਿਲਦਾ ਜੁਲਦਾ ਦਿਖਾਉਣ ਲਈ ਕੌਸਮੈਟਿਕ ਸਰਜਰੀ ਕਰਵਾਈ ਗਈ ਸੀ

ਖੈਰ 27 ਸਤੰਬਰ ਤੋਂ ਲੈ ਕੇ 17 ਮਾਰਚ ਤਕ ਲਗਭਗ ਛੇ ਮਹੀਨੇ ਅੰਮ੍ਰਿਤਪਾਲ ਸਿੰਘ ਵੱਲੋਂ ਜੋ ਸਰਗਰਮੀਆਂ ਕੀਤੀਆਂ, ਭੜਕਾਊ ਭਾਸ਼ਨ ਦਿੱਤੇ ਗਏ, ਰੋਜ਼ਾਨਾ ਹਥਿਆਰਬੰਦਾਂ ਦੀਆਂ ਫੌਜਾਂ ਨਾਲ ਮਾਰਚ ਕੀਤੇ ਗਏ, ਗੁਰਦਵਾਰਿਆਂ ਵਿੱਚੋਂ ਕੁਰਸੀਆਂ, ਮੇਜ਼, ਡੈਸਕ, ਬੈਂਚ ਆਦਿ ਚੁੱਕ ਕੇ ਭੰਨੇ ਤੇ ਸਾੜੇ ਗਏ, ਤੇ ਅੰਤ ਅਜਨਾਲਾ ਥਾਣੇ ’ਤੇ ਹਮਲਾ ਕੀਤਾ ਗਿਆ ਤੇ ਉਸ ਤੋਂ ਬਾਅਦ ਵੀ ਪ੍ਰੋਗਰਾਮ ਚਲਦੇ ਰਹੇ, ਇਸ ਸਭ ਕੁਝ ਬਾਰੇ ਅਸੀਂ ਵੀ ਲਿਖਦੇ ਦੱਸਦੇ ਰਹੇ ਹਾਂ ਅਤੇ ਲੋਕ ਵੀ ਸਭ ਕੁਝ ਜਾਣਦੇ ਰਹੇ ਹਨਇਸ ਬਾਰੇ ਚਰਚਾ ਕਰਨ ਦੀ ਹੁਣ ਬਹੁਤੀ ਲੋੜ ਨਹੀਂ ਰਹਿ ਗਈਹੁਣ ਸਵਾਲਾਂ ਦਾ ਸਵਾਲ ਅਤੇ ਸਭ ਤੋਂ ਵੱਡਾ ਸਵਾਲ ਸਭ ਦੇ ਸਾਹਮਣੇ ਇਹ ਖੜ੍ਹਾ ਹੈ ਕਿ ਇੰਨਾ ਲੰਬਾ ਸਮਾਂ ਇਹ ਸਰਗਰਮੀਆਂ ਪੰਜਾਬ ਸਰਕਾਰ ਨੇ ਅਤੇ ਕੇਂਦਰ ਸਰਕਾਰ ਨੇ ਚੱਲਣ ਕਿਉਂ ਦਿੱਤੀਆਂ? ਜਦੋਂ ਉਹ ਗੁਰਦਵਾਰਿਆਂ ਵਿੱਚ ਕੁਰਸੀਆਂ, ਮੇਜ਼, ਬੈਂਚਾਂ ਨੂੰ ਭੰਨਦੇ ਅਤੇ ਫੂਕਦੇ ਸਨ, ਜਦੋਂ ਅੰਮ੍ਰਿਤਪਾਲ ਸਿੰਘ ਨੇ ਐਲਾਨ ਕੀਤਾ ਸੀ ਕਿ ਮੈਂ ਭਾਰਤੀ ਨਹੀਂ ਹਾਂ ਅਤੇ ਭਾਰਤ ਦਾ ਨਾਗਰਿਕ ਨਹੀਂ ਹਾਂ, ਜਦੋਂ ਤੁਹਾਨੂੰ (ਸਰਕਾਰਾਂ ਨੂੰ) ਪਤਾ ਲੱਗਾ ਕਿ ਉਸਦੇ ਆਈ.ਐੱਸ.ਐੱਸ. ਨਾਲ ਸਬੰਧ ਹਨ, ਜਦੋਂ ਉਸ ਵਿਰੁੱਧ ਲਗਾਤਰ ਐੱਫ.ਆਈ.ਆਰ ਦਰਜ ਹੋ ਰਹੀਆਂ ਸਨ, ਜਦੋਂ ਉਹ ਸੋਧੇ ਲਾਉਣ ਦੇ ਐਲਾਨ ਕਰ ਰਿਹਾ ਸੀ ਅਤੇ ਸਭ ਤੋਂ ਵੱਧ, ਜਦੋਂ ਉਸਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਅਜਨਾਲਾ ਥਾਣੇ ਉੱਤੇ ਹਮਲਾ ਕੀਤਾ ਸੀ ਤਾਂ ਇਨ੍ਹਾਂ ਸਾਰਿਆਂ ਮੌਕਿਆਂ ਉੱਪਰ ਉਸ ਨੂੰ ਗ੍ਰਿਫਤਾਰ ਕਿਉਂ ਨਾ ਕੀਤਾ ਗਿਆ ਅਤੇ ਅੰਤ ਜਦੋਂ 18 ਮਾਰਚ ਵਾਲੇ ਦਿਨ ਉਸ ਨੂੰ ਗ੍ਰਿਫਤਾਰ ਕਰਨ ਲਈ “ਓਪਰੇਸ਼ਨ ਅੰਮ੍ਰਿਤਪਾਲ” ਸ਼ੁਰੂ ਕੀਤਾ ਗਿਆ ਤਾਂ ਇੰਨਾ ਵੱਡਾ ਪਰਪੰਚ ਕਿਉਂ ਰਚਿਆ ਗਿਆ? ਉਸ ਨੂੰ ਸਵੇਰੇ ਘਰੋਂ ਹੀ ਕਿਉਂ ਨਾ ਗ੍ਰਿਫਤਾਰ ਕੀਤਾ ਗਿਆ? ਘਰੋਂ ਨਹੀਂ ਤਾਂ ਘਰੋਂ ਬਾਹਰ ਨਿਕਲਦੇ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀਇੱਕ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਸਾਢੇ ਬਾਰਾਂ ਹਜ਼ਾਰ ਦੀ ਗਿਣਤੀ ਵਿੱਚ ਕੇਂਦਰੀ ਫੋਰਸਾਂ ਕਿਉਂ ਮੰਗਵਾਈਆਂ ਗਈਆਂ? ਕੀ ਪੰਜਾਬ ਦੀ 80, 000 ਤੋਂ ਵੱਧ ਗਿਣਤੀ ਦੀ ਪੁਲਿਸ ਫੋਰਸ ਇੱਕ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਨਹੀਂ ਕਰ ਸਕਦੀ ਸੀ? ਅਸਲੀ ਮਨਸ਼ਾ ਕੇਂਦਰੀ ਸਰਕਾਰ ਅਤੇ ਪੰਜਾਬ ਸਰਕਾਰ ਦੀ ਇਹ ਸੀ ਕਿ ਉਹ ਅੰਮ੍ਰਿਤਪਾਲ ਸਿੰਘ ਦੀਆਂ ਸਰਗਰਮੀਆਂ ਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕਰਨਾ ਚਾਹੁੰਦੀਆਂ ਹਨ ਤੇ ਸਾਰੇ ਦੇਸ਼ ਸਾਹਮਣੇ ਇਹ ਪੇਸ਼ ਕਰਨਾ ਚਾਹੁੰਦੀਆਂ ਹਨ ਕਿ ਦੇਖੋ ਪੰਜਾਬ ਵਿੱਚ ਕਿੰਨੀ ਵੱਡੀ ਦੇਸ਼ ਵਿਰੋਧੀ ਸਾਜ਼ਸ਼ ਅਤੇ ਲਹਿਰ ਚੱਲ ਰਹੀ ਸੀ, ਜਿਸ ਨੂੰ ਅਸੀਂ ਠੱਪ ਕਰ ਦਿੱਤਾਸਾਰੇ ਪੰਜਾਬ ਵਿੱਚ ਕੇਂਦਰੀ ਫੋਰਸਾਂ ਅਤੇ ਪੰਜਾਬ ਪੁਲਿਸ ਨੂੰ ਤਾਇਨਾਤ ਕਰ ਦਿੱਤਾ ਗਿਆਦਫਾ 144 ਲਗਾ ਦਿੱਤਾ ਗਈਇੰਟਰਨੈਂਟ ਬੰਦ ਕਰ ਦਿੱਤਾ ਗਿਆਵੱਡੇ ਪੈਮਾਨੇ ’ਤੇ ਗ੍ਰਿਫਤਾਰੀਆਂ ਦਾ ਚੱਕਰ ਚਲਾ ਦਿੱਤਾ ਗਿਆ ਕੁਝ ਵਿਅਕਤੀਆਂ ਵਿਰੁੱਧ ਨੈਸ਼ਨਲ ਸਕਿਉਰਟੀ ਐਕਟ (ਐੱਨ.ਐੱਸ.ਏ.) ਲਗਾ ਕੇ ਉਨ੍ਹਾਂ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਅਤੇ ਸਾਰੇ ਦੇਸ਼ ਵਿੱਚ ਗੋਦੀ ਮੀਡੀਆ ਨੇ ਚੀਕਣਾ ਸ਼ੁਰੂ ਕਰ ਦਿੱਤਾ ਕਿ ਪੰਜਾਬ ਵਿੱਚ ਬਹੁਤ ਵੱਡੀ ਦੇਸ਼ ਵਿਰੋਧੀ ਸਾਜ਼ਿਸ਼ ਚੱਲ ਰਹੀ ਸੀ, ਜਿਸ ਨੂੰ ਦਬਾ ਦਿੱਤਾ ਗਿਆ ਹੈਠੱਪ ਕਰ ਦਿੱਤਾ ਗਿਆ ਹੈ500 ਤੋਂ ਵੱਧ ਗ੍ਰਿਫਤਾਰੀਆਂ ਕਰ ਲਈਆਂ ਗਈਆਂਅੰਮ੍ਰਿਤਪਾਲ ਸਿੰਘ ਨੂੰ ਇੱਕ ‘ਰੌਬਿਨ ਹੁੱਡ’ ਦੇ ਤੌਰ ’ਤੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਗਿਆ

ਪੂਰੇ 37 ਦਿਨ ਇਹੋ ਚੀਕ ਚਿਹਾੜਾ ਪਾਇਆ ਜਾਂਦਾ ਰਿਹਾ ਕਿ ਅੱਜ ਅੰਮ੍ਰਿਤਪਾਲ ਸਿੰਘ ਸ਼ਾਹਕੋਟ ਤੋਂ ਨਿਕਲ ਗਿਆਅੱਜ ਲੁਧਿਆਣਾ ਦੇਖਿਆ ਗਿਆ, ਅੱਜ ਹਰਿਆਣੇ ਵਿੱਚ, ਅੱਜ ਪਟਿਆਲੇ ਵਿੱਚ, ਅੱਜ ਦਿੱਲੀ ਵਿੱਚ, ਅੱਜ ਉੱਤਰਾਖੰਡ ਵਿੱਚ, ਅੱਜ ਨੇਪਾਲ ਬਾਰਡਰ ’ਤੇ, ਅੱਜ ਰਾਜਸਥਾਨ ਵਿੱਚ, ਫਿਰ ਹੁਸ਼ਿਆਰਪੁਰ ਵਿਖੇ, ਜਾਣ ਨਹੀਂ ਦਿਆਂਗੇ, ਭੱਜਣ ਨਹੀਂ ਦਿਆਂਗੇ। ਅੱਜ ਪੱਪਲਪ੍ਰੀਤ ਸਿੰਘ ਨੂੰ ਫੜ ਲਿਆ ਗਿਆ, ਅੱਜ ਫਲਾਣਾ ਸਿੰਘ ਨੱਪਿਆ ਗਿਆਅੰਮ੍ਰਿਤਪਾਲ ਸਿੰਘ ਨੂੰ ਘੇਰ ਲਿਆ ਗਿਆ, ਕੋਈ ਰਾਹ ਨਹੀਂ ਛੱਡਿਆ ਗਿਆਪੂਰਾ ਸਵਾ ਮਹੀਨਾ ਇਹੀ ਡਰਾਮਾ ਜਾਰੀ ਰਿਹਾਬਿੱਲੀ ਚੂਹੇ ਵਾਲੀ ਖੇਡ ਖੇਡੀ ਜਾਂਦੀ ਰਹੀਅੰਮ੍ਰਿਤਪਾਲ ਸਿੰਘ ਅੱਗੇ-ਅੱਗੇ ਅਤੇ ਉਸ ਨੂੰ ਫੜਨ ਵਾਲੇ ਪਿੱਛੇ-ਪਿੱਛੇਅੱਜ ਅੰਮ੍ਰਿਤਪਾਲ ਸਿੰਘ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਤਮ ਸਮਰਪਣ ਕਰੇਗਾ, ਅੱਜ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ, ਅੱਜ ਸ਼੍ਰੀ ਦਮਦਮਾ ਸਾਹਿਬ ਵਿਖੇ …. ਖੂਬ ਸੁਰਖੀਆਂ ਬਟੋਰੀਆਂ ਗਈਆਂਦੇਸ਼ ਦੇ ਖਰੀਦੇ ਹੋਏ ਗੋਦੀ ਮੀਡੀਆ ਦੀਆਂ ਮੌਜਾਂ ਲੱਗੀਆਂ ਰਹੀਆਂ ਰੋਜ਼ ਦੀ ਰੋਜ਼ ਟੀ.ਆਰ.ਪੀ. ਵਧਦੀ ਗਈ

ਜੇਕਰ 18 ਮਾਰਚ ਨੂੰ ਹੀ ਜਾਂ ਇਸ ਤੋਂ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਇੰਨੀ ਵੱਡੀ ਪਰਚਾਰ ਮੁਹਿੰਮ ਕਿ ‘ਪੰਜਾਬ ਅੰਦਰ ਇੱਕ ਬਹੁਤ ਵੱਡੀ ਸਾਜ਼ਿਸ਼ ਅਸਫਲ ਕਰ ਦਿੱਤੀ ਗਈ ਹੈ’ ਕਿਵੇਂ ਚਲਦੀਪੰਜਾਬ ਵਿੱਚ ਅਤੇ ਬਦੇਸ਼ਾਂ ਵਿੱਚ ਖਾਲਿਸਤਾਨੀ ਅਨਸਰਾਂ ਵੱਲੋਂ ਜੋ ਧਮੱਚੜ ਇਨ੍ਹਾਂ ਦਿਨਾਂ ਵਿੱਚ ਪਾਇਆ ਗਿਆ ਹੈ, ਉਹ ਕਿਵੇਂ ਪੈਂਦਾ? ਜਿਸ ਦੇਸ਼ ਦੇ ਹਾਕਮ ਹੀ ਆਪਣੇ ਸੌੜੇ ਸਿਆਸੀ ਉਦੇਸ਼ਾਂ ਵਾਸਤੇ ਆਪਣੇ ਦੇਸ਼ ਵਿਰੁੱਧ ਹੀ ਸਾਜ਼ਿਸ਼ਾਂ ਕਰਦੇ ਹੋਣ, ਉਸਦਾ ਕੀ ਬਣੇਗਾ? ਸਾਡੇ ਦੇਸ਼ ਦੇ ਲੋਕਾਂ ਨੂੰ ਇਸ ਬਾਰੇ ਸੋਚਣਾ ਹੋਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3959)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਲਹਿੰਬਰ ਸਿੰਘ ਤੱਗੜ

ਲਹਿੰਬਰ ਸਿੰਘ ਤੱਗੜ

Phone: (91 - 94635 - 42023)