AmarSufi7ਤੂੰ ਵੀ ਸਿੱਧਰਾ ਈ ਐਂ। ਉਹੋ ਜਿਹਾ ਤੇਰਾ ਅਧਿਆਪਕ ਐ, ਗੁਰਦੇਵ ਸਿਹੁੰ। ਡਾਕਟਰ ਤਾਂ ਬੰਦਿਆਂ ...
(12 ਜਨਵਰੀ 2023)
ਮਹਿਮਾਨ: 244.


ਦਸਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਮੈਨੂੰ ਆਪਣੇ ਅਧਿਆਪਕ ਜੀ ਤੋਂ ਪਤਾ ਲੱਗ ਗਿਆ ਸੀ ਕਿ ਡਾਕਟਰ ਕੇਵਲ ਬੰਦਿਆਂ ਤੇ ਪਸ਼ੂਆਂ ਦੇ ਹੀ ਨਹੀਂ ਹੁੰਦੇ ਸਗੋਂ ਫ਼ਲਾਂ
, ਫ਼ਸਲਾਂ, ਸਬਜ਼ੀਆਂ ਤੇ ਸਾਹਿਤ ਦੇ ਨਾਲ ਨਾਲ ਹੋਰ ਵਿਸ਼ਿਆਂ ਦੇ ਵੀ ਹੁੰਦੇ ਹਨ ਪੜ੍ਹਨ ਵਿੱਚ ਮੈਂ ਬਹੁਤ ਹੁਸ਼ਿਆਰ ਵਿਦਿਆਰਥੀ ਸਾਂਮੇਰੇ ਅੰਗਰੇਜ਼ੀ ਵਿਸ਼ੇ ਦੇ ਅਧਿਆਪਕ ਸਰਦਾਰ ਗੁਰਦੇਵ ਸਿੰਘ ਬਰਾੜ ਨੂੰ ਮੇਰੇ ਸਾਹਿਤਕ ਕਿਤਾਬਾਂ ਪੜ੍ਹਨ ਵਾਲੇ ਭੁਸ ਦਾ ਪਤਾ ਸੀਉਨ੍ਹਾਂ ਨੇ ਮੈਨੂੰ ਸਾਲਾਨਾ ਇਮਤਿਹਾਨ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਕਿਹਾ ਸੀ, “ਦਸਵੀਂ ਕਰ ਕੇ, ਬੀ.ਏ. ਕਰ ਲਵੀਂਫਿਰ ਐੱਮ.ਏ. ਕਰ ਲਵੀਂਇਸ ਤੋਂ ਬਾਅਦ ਪੀ.ਐੱਚ.ਡੀ. ਕਰ ਲਵੇਂਗਾ ਤਾਂ ਡਾਕਟਰ ਬਣ ਜਾਵੇਂਗਾਫਿਰ ਕਾਲਜ ਜਾਂ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਲੱਗ ਜਾਵੇਂਗਾਤੇਰੇ ਵਰਗੇ ਵਿਦਿਆਰਥੀਆਂ ਵਾਸਤੇ ਤਾਂ ਇਹ ਖੱਬੇ ਹੱਥ ਦੀ ਖੇਡ ਹੈ।”

ਉਨ੍ਹਾਂ ਦੀ ਆਖੀ ਹੋਈ ਇਹ ਗੱਲ ਮੈਨੂੰ ਅਲੋਕਾਰੀ ਲੱਗੀ ਐਪਰ ਮੇਰੇ ਮਨ ਵਿੱਚ ਪੁੜ ਗਈ ਐੱਮ.ਏ. ਤੀਕ ਦੀ ਪੜ੍ਹਾਈ ਕਰਨ ਬਾਰੇ ਤਾਂ ਪਤਾ ਸੀ ਪਰ ਪੀ.ਐੱਚ.ਡੀ. ਦੀ ਡਿਗਰੀ ਕਰ ਕੇ ਡਾਕਟਰ ਬਣਨ ਵਾਲੀ ਗੱਲ ਪਹਿਲੀ ਵਾਰ ਸੁਣੀ ਸੀਮਨ ਦੀ ਧਰਤੀ ਵਿੱਚ ਅਧਿਆਪਨ ਕਿੱਤੇ ਵਾਲਾ ਬੀਜ ਸ਼ਾਇਦ ਉਸ ਦਿਨ ਹੀ ਬੀਜਿਆ ਗਿਆ ਸੀਸੁਪਨੇ ਵਿੱਚ ਇਹ ਬੀਜ ਢੰਗੂਰ ਮਾਰਦਾ ਵਿਖਾਈ ਦਿੰਦਾਰੀਝ ਦੇ ਪੁੰਗਰੇ ਹੋਏ ਇਸ ਬੂਟੇ ਨੂੰ ਸੇਧ, ਸੋਚ, ਸਮਝ, ਸਹਿਜ, ਸਿਦਕ ਤੇ ਸਿਰੜ ਦੀ ਸਾਂਭ-ਸੰਭਾਲ ਤੇ ਖਾਦ-ਪਾਣੀ ਮਿਲਦਾ ਰਿਹਾ ਤੇ ਇਹ ਇੱਕ ਛਾਂ-ਦਾਰ ਤੇ ਫ਼ਲ-ਦਾਰ ਰੁੱਖ ਬਣ ਗਿਆ

ਇੱਕ ਦਿਨ ਮੈਂ ਆਪਣੀ ਇੱਛਾ ਮਾਂ ਨੂੰ ਦੱਸੀ ਕਿ ਮੈਂ ਸਾਹਿਤ ਦਾ ਡਾਕਟਰ ਬਣਨਾ ਚਾਹੁੰਦਾ ਹਾਂ

“ਕਿਹੜਾ ਡਾਕਟਰ ਬਣਨੈਂ? ਸਾਹਿਤ ਕੀ ਹੁੰਦਾ ਹੈ?” ਮੇਰੀ ਮਾਂ ਬੋਲੀ ਸੀਪੜ੍ਹਨ ਜੋਗੇ ਅੱਖਰ ਗਿਆਨ ਵਾਲੀ ਮੇਰੀ ਮਾਂ ਨੂੰ ਸਾਹਿਤ ਬਾਰੇ ਉੱਕਾ ਹੀ ਪਤਾ ਨਹੀਂ ਸੀ

“ਮਾਤਾ! ਜਿਹੜੀਆਂ ਮੈਂ ਕਿਤਾਬਾਂ ਪੜ੍ਹਦਾ ਹਾਂ, ਉਹ ਸਾਹਿਤ ਹੁੰਦਾ ਹੈਨਾਵਲ, ਕਹਾਣੀਆਂ ਤੇ ਕਵਿਤਾ ਦੀਆਂ ਕਿਤਾਬਾਂ ਪੜ੍ਹ ਕੇ, ਪੀ.ਐੱਚ.ਡੀ. ਕੀਤੀ ਜਾਂਦੀ ਐਇਸ ਤਰ੍ਹਾਂ ਡਾਕਟਰ ਬਣਿਆ ਜਾਂਦਾ ਹੈ।” ਮੈਂ ਗੁਰੂਦੇਵ ਦਾ ਦਿੱਤਾ ਹੋਇਆ ਗਿਆਨ ਮਾਂ ਅੱਗੇ ਢੇਰੀ ਕਰ ਦਿੱਤਾ

“ਤੂੰ ਵੀ ਸਿੱਧਰਾ ਈ ਐਂਉਹੋ ਜਿਹਾ ਤੇਰਾ ਅਧਿਆਪਕ ਐ, ਗੁਰਦੇਵ ਸਿਹੁੰਡਾਕਟਰ ਤਾਂ ਬੰਦਿਆਂ ਤੇ ਡੰਗਰਾਂ ਦੇ ਹੁੰਦੇ ਨੇ ਡੁੱਬੜੀ ਦਿਆ! ਕਿਤਾਬਾਂ ਦੇ ਕਿਹੜੇ ਤੇਰੇ ਪਿਓ ਵਾਲੇ ਡਾਕਟਰ ਹੁੰਦੇ ਨੇ?” ਮੇਰੀ ਮਾਂ ਮੇਰੀ ਤੁੱਛ ਬੁੱਧੀ ’ਤੇ ਹੱਸੀਉਹ ਸੱਚੀ ਵੀ ਸੀ ਕਿਉਂਕਿ ਉਦੋਂ ਕਿਤੇ ਵਿਰਲਾ ਸਾਹਿਤ ਦਾ ਡਾਕਟਰ ਹੁੰਦਾ ਹੋਵੇਗਾਜਦੋਂ ਹੁਣ ਤੀਕ ਮੈਨੂੰ ਨਹੀਂ ਸੀ ਪਤਾ ਲੱਗਿਆ, ਮਾਂ ਨੂੰ ਕੀ ਪਤਾ ਹੋਣਾ ਹੈ? ਉਦੋਂ ਮੇਰੀ ਮਾਂ ਵਰਗੇ ਲੋਕਾਂ ਵਾਸਤੇ ਤਾਂ ਦਸ ਜਮਾਤਾਂ ਪਾਸ ਕਰ ਲੈਣੀਆਂ ਹੀ ਬੜੀ ਵੱਡੀ ਪੜ੍ਹਾਈ ਹੁੰਦੀ ਹੋਵੇਗੀ ਉਂਝ ਉਸ ਦੀ ਦਿਲੀ ਰੀਝ ਮੈਨੂੰ ਅਧਿਆਪਕ ਲੱਗਿਆ ਵੇਖਣ ਦੀ ਹੀ ਸੀ, ਆਪਣੇ ਵਿਚੋਲੇ ਅਤੇ ਫੁੱਫੜ ਸਰਦਾਰ ਹਰੀ ਸਿੰਘ ਸੰਧੂ ਵਾਂਗ, ਜੋ ਬਾਅਦ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ ਡੀ.ਪੀ.ਆਈ. ਬਣ ਕੇ ਸੇਵਾ ਮੁਕਤ ਹੋਏ

ਉਹਨਾਂ ਦਿਨਾਂ ਵਿੱਚ ਹਿਠਾੜ ਇਲਾਕੇ ਦੇ ਬਹੁਤ ਸਾਰੇ ਪਿੰਡ ਸੇਮ ਦੀ ਮਾਰ ਹੇਠ ਆਏ ਹੋਏ ਸਨਸੇਮ ਕਾਰਨ ਪਾਣੀ ਖੇਤਾਂ ਵਿੱਚ ਖੜ੍ਹਾ ਰਹਿੰਦਾਖੇਤਾਂ ਵਿੱਚ ਸ਼ੋਰਾ ਹੀ ਸ਼ੋਰਾ ਹੋ ਗਿਆ ਸੀਇਸ ਕਾਰਨ ਫ਼ਸਲ ਹੋਣੋਂ ਹਟ ਗਈਕਿਸਾਨ ਦੇ ਖੰਭ ਉਸ ਦੀ ਖੇਤੀ ਹੀ ਹੁੰਦੀ ਹੈਫ਼ਸਲ ਨਾ ਹੋਣ ਕਾਰਨ ਆਰਥਿਕਤਾ ਅਜਿਹੀ ਵਿਗੜੀ ਕਿ ਐੱਮ.ਏ., ਪੀ.ਐੱਚ.ਡੀ. ਕਰਨੀ ਤਾਂ ਕੀ, ਸੋਚਣੀ ਵੀ ਦੂਰ ਦੀ ਗੱਲ ਸੀਕਾਲਜ ਦੀ ਫੀਸ ਭਰਨ ਜੋਗੇ ਦਮੜੇ ਵੀ ਨਾ ਜੁੜੇਕਈ ਪਾਪੜ ਵੇਲਦਿਆਂ ਨਿੱਜੀ ਹੈਸੀਅਤ ਵਿੱਚ ਪੜ੍ਹਾਈ ਕਰ ਕੇ ਅਧਿਆਪਕ ਲੱਗਣ ਤੋਂ ਬਾਅਦ ਐੱਮ.ਏ. ਕਰਨ ਦਾ ਸੁਪਨਾ ਵੀ ਮੈਂ ਨਿੱਜੀ ਤੌਰ ’ਤੇ ਪੜ੍ਹਾਈ ਕਰ ਕੇ ਹੀ ਪੂਰਾ ਕਰ ਲਿਆ

ਪੀ.ਐੱਚ.ਡੀ. ਕਰਨ ਦੀ ਇੱਛਾ ਹੁੱਝਾਂ ਮਾਰਦੀ ਰਹਿੰਦੀਇਸ ਵਾਸਤੇ ਪ੍ਰੋ. ਗੁਰਦਿਆਲ ਸਿੰਘ ਹੁਰਾਂ ਕੋਲੋਂ ਰੁੱਕਾ ਲੈ ਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪ੍ਰੋਫੈਸਰ ਡਾਕਟਰ ਰਵਿੰਦਰ ਰਵੀ ਕੋਲ ਗਿਆ ਤਾਂ ਉਨ੍ਹਾਂ ਹਾਂਅ ਕਰ ਦਿੱਤੀਘੰਟੇ ਕੁ ਦੀ ਪਹਿਲੀ ਮੁਲਾਕਾਤ ਵਿੱਚ ਹੀ ਮੈਂ ਉਨ੍ਹਾਂ ਦੇ ਮਨ ਦੇ ਮੇਚ ਆ ਗਿਆਉਨ੍ਹਾਂ ਨੇ ਮੈਨੂੰ ਟੋਹਣ ਵਾਸਤੇ ਗੱਲੀਂ-ਬਾਤੀਂ ਹੀ ਮਾਰਕਸੀ ਰੰਗਤ ਵਾਲੇ ਕਈ ਸਾਹਿਤਕ ਸਵਾਲ ਪੁੱਛੇਮੇਰਾ ਖਿਆਲ ਹੈ ਮੇਰੇ ਵੱਲੋਂ ਦਿੱਤੇ ਗਏ ਉੱਤਰ ਉਨ੍ਹਾਂ ਦੀ ਤਸੱਲੀ ਕਰਵਾਉਣ ਵਾਸਤੇ ਕਾਫੀ ਹੋਣਗੇਉਹ ਵੱਡੇ ਵਿਦਵਾਨ/ਆਲੋਚਕ ਸਨ ਐਪਰ ਉਹ ਮੇਰੇ ਨਾਲ ਇੱਕ ਸਾਧਾਰਨ ਅਧਿਆਪਕ ਵਾਂਗ ਗੱਲਾਂ ਕਰਦੇ ਰਹੇ ਸਨਅਸਲ ਵਿੱਚ ਉਹ ਇੰਨੇ ਵੱਡੇ ਸਨ ਕਿ ਉਨ੍ਹਾਂ ਨੇ ਆਪਣੇ ‘ਵੱਡੇ’ ਹੋਣ ਦਾ ਅਹਿਸਾਸ ਹੀ ਨਹੀਂ ਸੀ ਹੋਣ ਦਿੱਤਾਮੈਂ ਉਨ੍ਹਾਂ ਕੋਲੋਂ ਨਿੱਗਰ ਉਮੀਦ ਲੈ ਕੇ ਮੁੜਿਆ ਸਾਂ

ਅਫ਼ਸੋਸ! ਕੁਝ ਦਿਨਾਂ ਬਾਅਦ ਹੀ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਤੇ ਮੇਰੀ ਡਾਕਟਰ ਬਣਨ ਦੀ ਰੀਝ ਵੀ ਉੱਥੇ ਹੀ, ਉਨ੍ਹਾਂ ਦੇ ਨਾਲ ਹੀ ਦਮ ਤੋੜ ਗਈ

ਮੇਰੇ ਜੀਵਨ ਦੇ ਕਈ ਹੇਰਵਿਆਂ ਵਿੱਚ ਸ਼ਾਮਿਲ ਇਹ ਇੱਕ ਵੱਡਾ ਹੇਰਵਾ ਹੈ ਕਿ ਮੈਂ ਡਾਕਟ੍ਰੇਟ ਨਹੀਂ ਕਰ ਸਕਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3733)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅਮਰ ਸੂਫ਼ੀ

ਅਮਰ ਸੂਫ਼ੀ

Phone: (91 98555 43660)
Email: (amarsufi@yahoo.in)