HarbansSingh7ਦੌਲਤ ਅਤੇ ਸ਼ੋਹਰਤ ਦਾ ਨਸ਼ਾ ਸਿਆਣੇ ਤੋਂ ਸਿਆਣੇ ਮਨੁੱਖ ਤੋਂ ਵੀ ਗਲਤੀਆਂ ਕਰਵਾ ਦਿੰਦਾ ਹੈ। ਗਲਤੀਆਂ ਹੋ ਜਾਣ ...
(5 ਮਾਰਚ 2022)
ਇਸ ਸਮੇਂ ਮਹਿਮਾਨ: 46.


ਅਸੀਂ ਜਦੋਂ ਵੀ ਡੇਰਿਆਂ ਦੀ ਗੱਲ ਕਰਨੀ ਸ਼ੁਰੂ ਕਰਦੇ ਹਾਂ ਤਾਂ ਕਈ ਤਰ੍ਹਾਂ ਦੇ ਸਵਾਲ ਸਾਡੇ ਸਾਹਮਣੇ ਆ ਕੇ ਖੜ੍ਹੇ ਹੋ ਜਾਂਦੇ ਹਨ
ਜਿਵੇਂ ਕਿ ਡੇਰਿਆਂ ਦੀ ਹੋਂਦ ਦਾ ਕਾਰਣ ਕੀ ਹੈ? ਡੇਰਿਆਂ ਦਾ ਲੋਕਾਂ ਉੱਤੇ ਪ੍ਰਭਾਵ ਕੀ ਹੈ? ਕੀ ਡੇਰੇ ਲੋਕਪੱਖੀ ਕੰਮ ਕਰਦੇ ਹਨ? ਆਮ ਲੋਕਾਂ ਨੂੰ ਡੇਰੇ ਕਿੰਨਾ ਕੁ ਪ੍ਰਭਾਵਿਤ ਕਰਦੇ ਹਨ? ਧਰਮ ਦਾ ਡੇਰਿਆਂ ਨਾਲ ਕੀ ਸਬੰਧ ਹੈ? ਡੇਰਿਆਂ ਦੇ ਪ੍ਰਫੁੱਲਿਤ ਹੋਣ ਦੇ ਕਾਰਣ ਕੀ ਹਨ? ਹੋਰ ਵੀ ਬਹੁਤ ਸਾਰੀਆਂ ਗੱਲਾਂ ਹਨ, ਜਿਨ੍ਹਾਂ ਉੱਤੇ ਸਾਨੂੰ ਸਾਰਿਆਂ ਨੂੰ ਡੂੰਘਾਈ ਨਾਲ ਵਿਚਾਰ ਕਰਨੀ ਚਾਹੀਦੀ ਹੈਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਸਾਨੂੰ ਪਤਾ ਲਗਦਾ ਹੈ ਕਿ ਇੱਥੇ ਪੰਜ ਸੱਤ ਪਿੰਡਾਂ ਮਗਰ ਕੋਈ ਨਾ ਕੋਈ ਛੋਟਾ ਵੱਡਾ ਡੇਰਾ ਲੋਕਾਂ ਦੀ ਸ਼ਰਧਾ ਦਾ ਕੇਂਦਰ ਜ਼ਰੂਰ ਬਣਿਆ ਹੋਇਆ ਹੈਧਾਗੇ ਤਵੀਤ ਕਰਨ ਵਾਲੇ ਛੋਟੇ-ਛੋਟੇ ਡੇਰਿਆਂ ਤੋਂ ਲੈ ਕੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਦਾ ਵੱਡਾ ਇਕੱਠ ਕਰਨ ਵਾਲੇ ਇਹਨਾਂ ਡੇਰਿਆਂ ਦੀ ਗਿਣਤੀ ਹਜ਼ਾਰਾਂ ਵਿੱਚ ਵੀ ਹੋਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀਆਮ ਲੋਕਾਂ ਦਾ ਇਹਨਾਂ ਡੇਰਿਆਂ ’ਤੇ ਜਾਣ ਦਾ ਮੁੱਖ ਕਾਰਨ ਮਾਨਸਿਕ ਤੌਰ ’ਤੇ ਕਮਜ਼ੋਰ ਹੋਣਾ ਹੀ ਮੰਨਿਆ ਜਾ ਸਕਦਾ ਹੈਇਹਨਾਂ ਡੇਰਿਆਂ ’ਤੇ ਅਣਪੜ੍ਹ ਤੋਂ ਲੈ ਕੇ ਉੱਚ ਸਿੱਖਿਅਤ ਲੋਕ ਅਤੇ ਗਰੀਬ ਤੋਂ ਲੈ ਕੇ ਬਹੁਤ ਅਮੀਰ ਤਕ, ਸਾਰੇ ਤਰ੍ਹਾਂ ਦੇ ਲੋਕ ਹੀ ਜਾਂਦੇ ਹਨ

ਲਗਾਤਾਰ ਡੇਰੇ ਜਾਣ ਨਾਲ ਲੋਕਾਂ ਦੀ ਆਸਥਾ ਡੇਰੇ ਦੇ ਮੁਖੀ ਉੱਤੇ ਰੱਬ ਦੀ ਤਰ੍ਹਾਂ ਪੱਕੀ ਹੋ ਜਾਂਦੀ ਹੈਪਸ਼ੂ ਬਿਮਾਰ ਹੋਵੇ ਜਾਂ ਫਿਰ ਜਵਾਕ ਬਿਮਾਰ ਹੋਵੇ, ਔਰਤਾਂ ਨੂੰ ਇਹਨਾਂ ਡੇਰੇ ਵਾਲਿਆਂ ਬਾਬਿਆਂ ’ਤੇ ਬਹੁਤ ਵਿਸ਼ਵਾਸ ਹੁੰਦਾ ਹੈ ਕਿ ਇਹਨਾਂ ਬਾਬਿਆਂ ਦੇ ਅਸ਼ੀਰਵਾਦ ਨਾਲ ਬਿਮਾਰੀ ਠੀਕ ਹੋ ਜਾਵੇਗੀਇਹਨਾਂ ਵਿੱਚੋਂ ਕਈ ਡੇਰੇ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕਰਦੇ ਹਨ, ਇਸ ਗੱਲ ਦਾ ਵੀ ਆਮ ਲੋਕਾਂ ’ਤੇ ਕਾਫੀ ਪ੍ਰਭਾਵ ਪੈਂਦਾ ਹੈਇਹਨਾਂ ਡੇਰਿਆਂ ਵਿੱਚੋਂ ਕਈਆਂ ਦਾ ਸਬੰਧ ਸਿੱਖ ਧਰਮ ਨਾਲ ਹੈ ਤੇ ਕਈਆਂ ਦਾ ਸਬੰਧ ਹਿੰਦੂ ਧਰਮ ਨਾਲ ਹੈਕਈ ਡੇਰੇ ਅੱਪਣੀ ਵੱਖਰੀ ਪਹਿਚਾਣ ਰੱਖਦੇ ਹਨ ਤੇ ਉਹਨਾਂ ਦੇ ਪੈਰੋਕਾਰ ਆਪਣੇ-ਆਪਣੇ ਧਰਮ ਨੂੰ ਮੰਨਦੇ ਹੋਏ ਵੀ ਇਹਨਾਂ ਡੇਰਿਆਂ ਦੇ ਪੱਕੇ ਸ਼ਰਧਾਲੂ ਬਣੇ ਹੋਏ ਹਨ

ਪੰਜਾਬ ਦੇ ਲੋਕਾਂ ਉੱਤੇ ਵੱਧ ਪ੍ਰਭਾਵ ਰੱਖਣ ਵਾਲੇ ਡੇਰਿਆਂ ਵਿੱਚੋਂ ਅਸੀਂ ਰਾਧਾ ਸੁਆਮੀ ਡੇਰਾ ਬਿਆਸ, ਨਿਰੰਕਾਰੀ ਮਿਸ਼ਨ, ਡੇਰਾ ਸੱਚਾ ਸੌਦਾ ਸਿਰਸਾ, ਨਾਨਕਸਰ ਠਾਠ ਨਾਲ ਸਬੰਧਤ ਕਈ ਸਾਰੇ ਡੇਰੇ, ਡੇਰਾ ਰੂਮੀ ਵਾਲਾ, ਨੂਰਮਹਿਲ ਵਾਲੇ ਆਸ਼ੂਤੋਸ਼ ਦਾ ਡੇਰਾ, ਡੇਰਾ ਸਚਖੰਡ ਬੱਲਾਂ ਵਾਲਿਆਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰ ਸਕਦੇ ਹਾਂਜਦੋਂ ਵੀ ਚੋਣਾਂ ਦਾ ਮੌਸਮ ਆਉਂਦਾ ਹੈ ਤਾਂ ਇਹਨਾਂ ਡੇਰਿਆਂ ’ਤੇ ਰਾਜਸੀ ਆਗੂਆਂ ਦੇ ਗੇੜੇ ਵੱਜਣੇ ਸ਼ੁਰੂ ਹੋ ਜਾਂਦੇ ਹਨਪੰਚਾਇਤੀ ਚੋਣਾਂ ਤੋਂ ਲੈ ਕੇ ਵਿਧਾਨਸਭਾ ਅਤੇ ਲੋਕਸਭਾ ਦੀਆਂ ਚੋਣਾਂ ਤਕ ਨੂੰ ਇਹ ਡੇਰੇ ਪ੍ਰਭਾਵਿਤ ਕਰਦੇ ਹਨਡੇਰਿਆਂ ਉੱਤੇ ਵੱਡੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀਆਂ ਵੋਟਾਂ ਕਿਸੇ ਵੀ ਉਮੀਦਵਾਰ ਦੀ ਜਿੱਤ ਜਾਂ ਹਾਰ ਦਾ ਕਾਰਣ ਬਣ ਸਕਦੀਆਂ ਹਨਮੁੱਢ ਤੋਂ ਹੀ ਪੰਜਾਬ ਦੀਆਂ ਚੋਣਾਂ ਨੂੰ ਇਹ ਡੇਰੇ ਚੁੱਪ ਚਪੀਤੇ ਪ੍ਰਭਾਵਿਤ ਕਰਦੇ ਰਹੇ ਹਨ

ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਇਹਨਾਂ ਡੇਰਿਆਂ ਨੂੰ ਕੇਂਦਰ ਦੇ ਵਿੱਚ ਲੰਮਾ ਸਮਾਂ ਰਾਜ ਕਰਨ ਵਾਲੀ ਰਾਜਨੀਤਕ ਪਾਰਟੀ ਕਾਂਗਰਸ ਵੱਲੋਂ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਨੀਤਕ ਤੌਰ ’ਤੇ ਕਮਜ਼ੋਰ ਕਰਨ ਲਈ ਅੰਦਰੂਨੀ ਮਦਦ ਮਿਲਦੀ ਰਹੀ ਹੈਸਿੱਖ ਧਰਮ ਨੂੰ ਮੰਨਣ ਵਾਲੇ ਬਹੁ-ਗਿਣਤੀ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਪਾਰਟੀ ਮੰਨ ਕੇ ਉਸਦੀ ਮਦਦ ਕਰਦੇ ਰਹੇ ਹਨਡੇਰਿਆਂ ਵੱਲੋਂ 2007 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕਦੇ ਵੀ ਸਾਹਮਣੇ ਆ ਕੇ ਐਲਾਨੀਆਂ ਕਿਸੇ ਵੀ ਰਾਜਸੀ ਧਿਰ ਦੀ ਮਦਦ ਨਹੀਂ ਕੀਤੀ ਗਈ ਸੀ2007 ਦੀਆਂ ਵਿਧਾਨਸਭਾ ਚੋਣਾਂ ਮੌਕੇ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਖੁੱਲ੍ਹੇ ਆਮ ਕਾਂਗਰਸ ਪਾਰਟੀ ਦੀ ਮਦਦ ਕੀਤੀ ਗਈਡੇਰਾ ਪ੍ਰੇਮੀਆਂ ਦੀਆਂ ਵੋਟਾਂ ਇੱਕ ਪਾਸੜ ਜਾਣ ਕਰਕੇ ਅਕਾਲੀਆਂ ਦਾ ਗੜ੍ਹ ਮੰਨੇ ਜਾਂਦੇ ਮਾਲਵਾ ਖੇਤਰ ਵਿੱਚੋਂ ਕਾਂਗਰਸ ਨੂੰ ਵੱਡੀ ਜਿੱਤ ਹਾਸਲ ਹੋਈ ਸੀਭਾਵੇਂ ਕਿ ਮਾਝੇ ਤੇ ਦੁਆਬੇ ਦੇ ਲੋਕਾਂ ਨੇ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਬਣਾਉਣ ਦਾ ਫਤਵਾ ਦਿੱਤਾ ਤੇ ਇਹ ਸਰਕਾਰ ਲਗਾਤਾਰ ਦਸ ਸਾਲ ਚਲਦੀ ਰਹੀਡੇਰਾ ਸਿਰਸਾ ਵੱਲੋਂ ਕਾਂਗਰਸ ਨੂੰ ਖੁੱਲ੍ਹੀ ਹਿਮਾਇਤ ਦੇਣ ਦੇ ਫੈਸਲੇ ਨੇ ਸਾਰੀਆਂ ਰਾਜਸੀ ਧਿਰਾਂ ਨੂੰ ਡੇਰਿਆਂ ਦੇ ਵਧ ਰਹੇ ਰਾਜਸੀ ਦਖਲ ਨੂੰ ਮਹਿਸੂਸ ਕਰਨ ਲਈ ਮਜਬੂਰ ਕਰ ਦਿੱਤਾਸਾਰੀਆਂ ਰਾਜਸੀ ਧਿਰਾਂ ਦੇ ਵੱਡੇ ਆਗੂ ਇਹਨਾਂ ਡੇਰਿਆਂ ਦੇ ਸਮਾਗਮਾਂ ’ਤੇ ਜਾ ਕੇ ਹਾਜ਼ਰੀ ਲਵਾਉਣ ਨੂੰ ਤਰਜੀਹ ਦੇਣ ਲੱਗ ਪਏਰਾਜਸੀ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਇਹਨਾਂ ਡੇਰਿਆਂ ਦੇ ਪ੍ਰਬੰਧਕਾਂ ਨਾਲ ਨੇੜਤਾ ਵਾਲੇ ਰਿਸ਼ਤੇ ਬਣਨੇ ਸ਼ੁਰੂ ਹੋ ਗਏ

ਰਾਜਨੀਤਕ ਫਾਇਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰਾਂ ਵੱਲੋਂ ਇਹਨਾਂ ਡੇਰਿਆਂ ਦੀ ਮੁਢਲੇ ਦਿਨਾਂ ਵਿੱਚ ਕੀਤੀ ਗਈ ਮਦਦ ਨਾਲ ਇਹ ਡੇਰੇ ਪ੍ਰਭਾਵਸ਼ਾਲੀ ਹੁੰਦੇ ਗਏਡੇਰਿਆਂ ਦੇ ਸਮਾਗਮਾਂ ’ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਆਮ ਤੌਰ ’ਤੇ ਪਰਮਾਤਮਾ ਦੇ ਨਾਲ ਜੋੜਨ ਦੀ ਸਿੱਖਿਆ ਹੀ ਦਿੱਤੀ ਜਾਂਦੀ ਹੈਨਸ਼ੇ ਤੋਂ ਦੂਰ ਰਹਿਣ ਅਤੇ ਇਮਾਨਦਾਰੀ ਨਾਲ ਕੰਮ ਕਰਕੇ ਆਪਣੇ ਪਰਿਵਾਰ ਦੀ ਪਾਲਣਾ ਕਰਨ ਨੂੰ ਤਰਜੀਹ ਦੇਣ ਦੀ ਗੱਲ ਕੀਤੀ ਜਾਂਦੀ ਹੈਡੇਰਿਆਂ ਦੇ ਪ੍ਰਬੰਧਕਾਂ ਵੱਲੋਂ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਗੱਲਾਂ ਦਾ ਆਮ ਤੌਰ ’ਤੇ ਭੋਲੇ ਭਾਲੇ ਸ਼ਰਧਾਲੂਆਂ ਨੂੰ ਕੋਈ ਪਤਾ ਨਹੀਂ ਹੁੰਦਾਚੋਣਾਂ ਤੋਂ ਬਾਅਦ ਸਰਕਾਰ ਬਣਾਉਣ ਵਾਲੀ ਰਾਜਸੀ ਧਿਰ ਵੱਲੋਂ ਵੋਟਾਂ ਸਮੇਂ ਵਿਰੋਧ ਕਰਨ ਵਾਲੇ ਡੇਰਿਆਂ ਦੇ ਪ੍ਰਬੰਧਕਾਂ ਨੂੰ ਕਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈਪੰਜਾਬ ਦੀਆਂ ਮੌਜੂਦਾ ਵਿਧਾਨਸਭਾ ਚੋਣਾਂ ਮੌਕੇ ਡੇਰਾ ਸਿਰਸਾ ਦੇ ਮੁਖੀ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਦੀ ਸਿਫਾਰਸ਼ ’ਤੇ ਇੱਕੀ ਦਿਨਾਂ ਦੀ ਪੈਰੋਲ ਦੇਣ ਦੇ ਮਾਮਲੇ ਨੇ ਡੇਰਿਆਂ ਦੀ ਰਾਜਨੀਤਕ ਅਹਿਮੀਅਤ ਨੂੰ ਹੋਰ ਉਜਾਗਰ ਕਰ ਦਿੱਤਾ ਹੈਰਾਜਨੀਤੀ ਕਰਨ ਵਾਲਿਆਂ ਨੂੰ ਵੋਟਾਂ ਦੀ ਲੋੜ ਹੁੰਦੀ ਹੈ ਤੇ ਡੇਰਿਆਂ ਦੇ ਪ੍ਰਬੰਧਕਾਂ ਨੂੰ ਸਰਕਾਰ ਨਾਲ ਨੇੜਤਾ ਦੀਅੱਜ ਦੀ ਘੜੀ ਦੋਵੇਂ ਹੀ ਇੱਕ ਦੂਜੇ ਦੇ ਪੂਰਕ ਹਨ, ਅਰਥਾਤ ਦੋਵੇਂ ਹੀ ਕਿਸੇ ਨਾ ਕਿਸੇ ਰੂਪ ਵਿੱਚ ਇੱਕ ਦੂਜੇ ਦੇ ਗੁਲਾਮ ਹਨਵੋਟਾਂ ਪੈਣ ਤੋਂ ਪਹਿਲਾਂ ਸਿਆਸਤ ਡੇਰਿਆਂ ਦੀ ਗੁਲਾਮ ਹੁੰਦੀ ਹੈ ਤੇ ਸਰਕਾਰ ਬਣਨ ਤੋਂ ਬਾਅਦ ਡੇਰੇ ਸਿਆਸਤ ਦੇ ਗੁਲਾਮ ਹੋ ਜਾਂਦੇ ਹਨ

ਸਾਡੇ ਦੇਸ਼ ਵਿੱਚ ਧਾਰਮਿਕ ਆਸਥਾ ਅਤੇ ਜਾਤ ਦੇ ਅਸਰ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾਮਨੁੱਖ ਦੀ ਫਿਤਰਤ ਹੈ ਕਿ ਉਹ ਰਾਜਸੱਤਾ ਦੇ ਨਾਲ ਨੇੜਲੇ ਸਬੰਧ ਬਣਾਕੇ ਸੁਰੱਖਿਅਤ ਮਹਿਸੂਸ ਕਰਦਾ ਹੈਜਿਵੇਂ ਜਿਵੇਂ ਡੇਰਿਆਂ ਦੀ ਜਾਇਦਾਦ ਵਿੱਚ ਵਾਧਾ ਹੋਣ ਲਗਦਾ ਹੈ, ਤਿਵੇਂ ਤਿਵੇਂ ਡੇਰੇ ਦੇ ਮੁਖੀ ਨੂੰ ਜਾਂ ਫਿਰ ਪ੍ਰਬੰਧਕਾਂ ਨੂੰ ਸਰਕਾਰ ਨਾਲ ਨੇੜਤਾ ਦੀ ਲੋੜ ਮਹਿਸੂਸ ਹੋਣ ਲੱਗ ਪੈਂਦੀ ਹੈਦੌਲਤ ਅਤੇ ਸ਼ੋਹਰਤ ਦਾ ਨਸ਼ਾ ਸਿਆਣੇ ਤੋਂ ਸਿਆਣੇ ਮਨੁੱਖ ਤੋਂ ਵੀ ਗਲਤੀਆਂ ਕਰਵਾ ਦਿੰਦਾ ਹੈਗਲਤੀਆਂ ਹੋ ਜਾਣ ਨਾਲ ਮਨੁੱਖ ਦੇ ਅੰਦਰ ਡਰ ਪੈਦਾ ਹੋ ਜਾਂਦਾ ਹੈਰਾਜਨੀਤਕ ਪਾਰਟੀਆਂ ਇਸ ਤਰ੍ਹਾਂ ਦੇ ਡਰ ਉੱਤੇ ਤਿੱਖੀ ਨਜ਼ਰ ਰੱਖਦੀਆਂ ਹਨਰਾਜਸੀ ਆਗੂ ਡੇਰੇ ਦੇ ਮੁਖੀ ਜਾਂ ਪ੍ਰਬੰਧਕਾਂ ਨੂੰ ਇਸ ਤਰ੍ਹਾਂ ਦੀਆਂ ਗਲਤੀਆਂ ਕਰਕੇ ਹੀ ਰਾਜਸੱਤਾ ਦੀ ਗੁਲਾਮੀ ਕਰਨ ਲਈ ਮਜਬੂਰ ਕਰਦੇ ਹਨਡੇਰਿਆਂ ਦੇ ਪ੍ਰਬੰਧਕਾਂ ਦੀ ਗੁੱਟਬੰਦੀ ਵੀ ਰਾਜਸੀ ਲੋਕਾਂ ਨੂੰ ਜ਼ਿਆਦਾ ਦਖਲ ਦੇਣ ਲਈ ਉਤਸ਼ਾਹਿਤ ਕਰਦੀ ਹੈਜਿਹੜੇ ਡੇਰੇ ਦੇ ਮੁਖੀ ਕੋਲ਼ ਵੱਡੇ ਰਾਜਸੀ ਆਗੂ ਅਤੇ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਵੱਡੀ ਗਿਣਤੀ ਵਿੱਚ ਆਉਣ ਲੱਗ ਜਾਂਦੇ ਹਨ, ਉਸ ਡੇਰੇ ’ਤੇ ਆਮ ਲੋਕਾਂ ਦੇ ਆਉਣ ਦੀ ਗਿਣਤੀ ਵੀ ਬਹੁਤ ਤੇਜ਼ੀ ਨਾਲ ਵਧ ਜਾਂਦੀ ਹੈਆਮ ਲੋਕਾਂ ਨੂੰ ਤਾਂ ਇਹੀ ਲਗਦਾ ਹੈ ਕਿ ਸਿਆਸਤ ਕਰਨ ਵਾਲੇ ਵੱਡੇ ਵੱਡੇ ਆਗੂਆਂ ਨੂੰ ਵੀ ਬਾਬਿਆਂ ਕੋਲ ਆ ਕੇ ਨਤਮਸਤਕ ਹੋਣਾ ਪੈਂਦਾ ਹੈ, ਪਰ ਹਕੀਕਤ ਇਹ ਹੈ ਕਿ ਡੇਰਿਆਂ ਨੂੰ ਸਿਆਸਤ ਦੇ ਗੁਲਾਮ ਹੋ ਕੇ ਹੀ ਚੱਲਣਾ ਪੈਂਦਾ ਹੈਜੇਕਰ ਡੇਰੇ ਸਿਆਸਤ ਦੇ ਅਨੁਸਾਰ ਨਹੀਂ ਚੱਲਦੇ ਤਾਂ ਫਿਰ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3408)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਹਰਬੰਸ ਸਿੰਘ

ਹਰਬੰਸ ਸਿੰਘ

Bathinda, Punjab, India.
Tel: (91 94649 - 22547)