KirpalSPannu7ਯਾਦ ਰਹੇ ਕਿ ਕੰਪਿਊਟਰ ਆਪਣੇ ਵੱਲੋਂ ਕੁੱਝ ਨਹੀਂ ਕਰਦਾ, ਜੋ ਉਸਨੂੰ ਕਮਾਂਡਾਂ ਮਿਲ਼ਦੀਆਂ ਹਨ, ਉਨ੍ਹਾਂ ਦਾRajwinderSinghDr3
(14 ਜਨਵਰੀ 2022)
ਇਸ ਸਮੇਂ ‘ਸਰੋਕਾਰ’ ਦੇ ਸੰਗੀ-ਸਾਥੀ: 80.

 

ਮੌਨੀਟਰ ਦੀ ਜਾਣ ਪਹਿਚਾਣ 1

ਕੰਪਿਊਟਰ ਨਾਲ਼ ਕੰਮ ਕਰਨ ਤੋਂ ਪਹਿਲੋਂ ਇਸ ਦੀ ਕੰਮ ਕਰਨ ਦੀ ਵਿਧੀ ਅਤੇ ਇਸਦੇ ਚੱਕਰ-ਚਿਹਨ ਤੋਂ ਜਾਣੂੰ ਹੋਣਾ ਬਹੁਤ ਹੀ ਜ਼ਰੂਰੀ ਹੈ।

ਵਿਧੀ: ਕੰਪਿਊਟਰ ਅੰਗਰੇਜੀ ਅੱਖਰਾਂ ਆਈ ਪੀ ਓ ਅਨੁਸਾਰ ਆਪਣੇ ਸਾਰੇ ਕਾਰਜ ਪੂਰੇ ਕਰਦਾ ਹੈ। ਆਈ; ਭਾਵ ‘ਇਨਪੁੱਟ’ ਵਰਤੋਂਕਾਰ ਕੀਅਬੋਰਡ ਆਦਿ ਯੰਤਰਾਂ ਦੀਆਂ ਕਮਾਂਡਾਂ ਰਾਹੀਂ ਕੰਪਿਊਟਰ ਨੂੰ ਹੁਕਮ ਭਾਵ ਇਨਪੁੱਟ ਕਰਦਾ ਹੈ। ਪੀ; ‘ਪ੍ਰੋਸੈੱਸਿੰਗ’ ਕੰਪਿਊਟਰ ਆਪਣੇ ਅੰਦਰ ਪ੍ਰੋਗਰਾਮਰਾਂ ਵੱਲੋਂ ਪਾਏ ਗਏ ਸੋਚ, ਵਿਚਾਰ ਅਤੇ ਰਚਨਾ ਸੰਸਾਰ ਅਨੁਸਾਰ ਉਨ੍ਹਾਂ ਕਮਾਂਡਾਂ ਨੂੰ ਸਮਝਦਾ ਅਤੇ ਉਨ੍ਹਾਂ ਅਨੁਸਾਰ ਪ੍ਰੋਸੈੱਸ ਭਾਵ ਕੰਮ ਕਰਦਾ ਹੈ। ਅਤੇ ਓ; ‘ਆਊਟਪੁੱਟ’ ਕੰਪਿਊਟਰ ਆਪਣੇ ਕੀਤੇ ਕੰਮ ਦੀ ਮੌਨੀਟਰ ਉੱਤੇ ਪ੍ਰਦਰਸ਼ਣੀ ਭਾਵ ਆਊਟਪੁੱਟ ਕਰਦਾ ਹੈ।

ਯਾਦ ਰਹੇ ਕਿ ਕੰਪਿਊਟਰ ਆਪਣੇ ਵੱਲੋਂ ਕੁੱਝ ਨਹੀਂ ਕਰਦਾ, ਜੋ ਉਸਨੂੰ ਕਮਾਂਡਾਂ ਮਿਲ਼ਦੀਆਂ ਹਨ, ਉਨ੍ਹਾਂ ਦਾ ਹਿਸਾਬ ਕਿਤਾਬ ਲਾ ਕੇ ਸਿੱਟੇ ਪੇਸ਼ ਕਰਦ ਹੈ। ਜਦੋਂ ਵਰਤੋਂਕਾਰ ਕਹਿੰਦਾ ਹੈ ਕਿ ਆਹ ਕੰਮ ਆਪੇ ਹੀ ਹੋ ਗਿਆ, ਉਹ ਗ਼ਲਤ ਕਹਿੰਦਾ ਹੈ। ਕਿਧਰੇ ਅਣਜਾਣਪਣੇ ਵਿੱਚ ਗ਼ਲਤੀ ਨਾਲ਼ ਉਸ ਕੋਲ਼ੋਂ ਕੋਈ ਕਮਾਂਡ ਦਿੱਤੀ ਗਈ ਹੁੰਦੀ ਹੈ। ਗੱਲ ਕੀ, ਜੋ ਤੁਸੀਂ ਕਮਾਂਡ ਦੇਵੋਗੇ ਕੰਪਿਊਟਰ ਉਹੋ ਹੀ ਕੰਮ ਕਰੇਗਾ। ਜੇ ਤੁਸੀਂ ਕੀਅਬੋਰਡ ’ਤੇ ‘ਏ’ ਕੀਅ ਦੱਬਕੇ ਕਮਾਂਡ ਦੇਵੋਗੇ ਕਿ ਪੰਜਾਬੀ ਦਾ ਊੜਾ ਟਾਈਪ ਕਰੋ ਤਾਂ ਕੰਪਿਊਟਰ ਮੌਨੀਟਰ ਉੱਤੇ ਊੜਾ ਪਾ ਦੇਵੇਗਾ।

ਬਾਇਨਰੀ ਪ੍ਰਬੰਧ: ਸੰਸਾਰ ਵਿੱਚ ਗਿਣਤੀ ਦੇ ਅਨੇਕ ਪ੍ਰਬੰਧ ਚਲਦੇ ਹਨ। ਜੋ ਬਹੁਤੇ ਪਰਚਲਤ ਹਨ, ਉਹ ਹਨ; 1. ਹੈਕਸਾ: 1, 16, 256 ਆਦਿ ਵਾਲ਼ਾ। 2. ਦਸ਼ਮਲਵ: 1 ਇਕਾਈ, 10 ਦਹਾਈ, 100 ਸੈਂਕੜਾ ਆਦਿ ਵਾਲ਼ਾ। ਜੋ ਆਮ ਹੀ ਵਰਤੋਂ ਵਿੱਚ ਆਉਂਦਾ ਹੈ। 3. ਡੈਕਾ: 1, 8, 64 ਆਦਿ ਵਾਲ਼ਾ। 4. ਬਾਇਨਰੀ: 1, 2, 4, 8, 16 ਆਦਿ ਵਾਲ਼ਾ। ਕੰਪਿਊਟਰ ਬਾਇਨਰੀ ਸਿਸਟਮ ਨਾਲ਼ ਚੱਲਦਾ ਹੈ। ਇਸ ਕੋਲ਼ ਕੇਵਲ ਦੋ ਹੀ ਅੰਕ ਹਨ। 0 ਅਤੇ 1. ਇਹ ਆਪਣੇ ਸਾਰੇ ਕੰਮ ਇਸ 0 ਅਤੇ 1 ਦੇ ਮੇਲ-ਜੋਲ਼ ਨਾਲ਼ ਹੀ ਕਰਦਾ ਹੈ। 0 ਭਾਵ ਇਸਦੇ ਗਿਣਤੀ ਮਿਣਤੀ ਪਰਬੰਧ ਵਿੱਚ ਬਿਜਲੀ ਨਹੀਂ ਗਈ ਅਤੇ 1 ਭਾਵ ਪਰਬੰਧ ਵਿੱਚ ਖਾਸ ਮਿਣਤੀ ਦੀ ਬਿਜਲੀ ਗਈ ਹੈ। ਅੱਗੇ ਫਿਰ ਤਾਰ-ਸੰਦੇਸ਼ ਵਾਂਗ ‘ਡਿੱਡ’, ‘ਡੌਟ’ ਚੱਲਦਾ ਹੈ। ਇਸ 0, 1 ਦੀ ਤਰਲਤਾ ਕਾਰਨ ਕੰਪਿਊਟਰ ਸੰਸਾਰ ਦੀ ਹਰ ਭਾਸ਼ਾ ਸਮਝਦਾ ਹੈ ਅਤੇ ਹਰ ਭਾਸ਼ਾ ਵਿੱਚ ਆਪਣੇ ਸਿੱਟੇ ਪੇਸ਼ ਕਰਦਾ ਹੈ। ਕੰਮ ਕਰਨ ਤੋਂ ਪਹਿਲੋਂ ਕੰਪਿਊਟਰ ਨੂੰ ਇਹ ਦੱਸ ਦਿੱਤਾ ਜਾਂਦਾ ਹੈ ਕਿ ਕਿਸ ਲਿੱਪੀ ਅਤੇ ਕਿਸ ਕੀਅਬੋਰਡ ਅਨੁਸਾਰ ਕੰਮ ਕਰਨਾ ਹੈ।

ਸੋ ਕੰਪਿਊਟਰ ਰਾਹੀਂ ਕੰਮ ਕਰਨ ਦੇ ਦੋ ਹੀ ਮੁੱਖ ਅੰਗ ਹਨ। 1. ਆਈ ਭਾਵ ਇਨਪੁੱਟ ਵਿਧੀਆਂ ਨਾਲ਼ ਕੰਪਿਊਟਰ ਨੂੰ ਹੁਕਮ ਦੇਣੇ। ਜੋ ਕੀਅਬੋਰਡ, ਮਾਊਸ, ਸਕੈਨਰ, ਕੈਮਰਾ, ਇੰਟਰਨੈੱਟ ਰਾਹੀਂ ਦਿੱਤੇ ਜਾ ਸਕਦੇ ਹਨ। 2. ਓ ਭਾਵ ਆਊਟਪੁੱਟ। ਜਿਸ ਦੀ ਪ੍ਰਦਰਸ਼ਣੀ ਮੌਨੀਟਰ ਆਦਿ ਰਾਹੀਂ ਕੀਤੀ ਜਾਂਦੀ ਹੈ ਤੇ ਅਸੀਂ ਆਪਣੇ ਕੀਤੇ ਕਾਰਜ ਨਾਲ਼ ਇੱਕ ਸੁਰ ਵੀ ਰਹਿੰਦੇ ਹਾਂ ਅਤੇ ਉਸਦਾ ਸਹੀ ਹੋਣਾ ਵੀ ਯਕੀਨੀ ਬਣਾਉਂਦੇ ਹਾਂ। ਵਰਤੋਂਕਾਰ ਦਾ ਇਨ੍ਹਾਂ ਦੋਹਾਂ ਪ੍ਰਬੰਧਾਂ ਸਬੰਧੀ ਲੋੜ ਅਨੁਸਾਰ ਵੱਧ ਤੋਂ ਵੱਧ ਜਾਣਕਾਰ ਹੋਣਾ ਲਾਹੇਵੰਦ ਰਹਿੰਦਾ ਹੈ। ਪਹਿਲਾਂ ਨੰਬਰ 2 ਮੌਨੀਟਰ ਦੇ ਪ੍ਰਬੰਧ ਸਬੰਧੀ ਜਾਣਕਾਰੀ ਪ੍ਰਾਪਤ ਕਰ ਲੈਣੀ ਠੀਕ ਰਹੇਗੀ। ਕਿਉਂਕਿ ਇਸ ਵਿੱਚ ਨੰਬਰ 1 ਪ੍ਰਬੰਧ ਵੀ ਬਹੁਤ ਹੱਦ ਤੀਕਰ ਸਮਿਲਤ ਹੈ।

KirpalComp2

ਆਊਟ ਪੁੱਟ ਪ੍ਰਬੰਧ: ਇਸ ਦਾ ਮੁੱਖ ਤੌਰ ਉੱਤੇ ਪ੍ਰਦਰਸ਼ਣ ਮੌਨੀਟਰ ਰਾਹੀਂ ਕੀਤਾ ਜਾਂਦਾ ਹੈ। ਜਦੋਂ ਕੋਈ ਐਪ (ਇੱਥੇ ਐਪ ਤੋਂ ਭਾਵ ਵਰਡ ਪ੍ਰੋਸੈੱਸਰ ਭਾਵ ਸ਼ਬਦ-ਬੀੜ ਮਾਈਕਰੋਸੌਫਟ ਵਰਡ ਹੈ) ਸਤਰਕ ਕੀਤਾ ਜਾਂਦਾ ਹੈ ਤਾਂ ਮੌਨੀਟਰ ਉੱਤੇ ਉਸਦਾ ‘ਯੂਜ਼ਰ’ਜ਼ ਇੰਟਰਫੇਸ’ (ਵਰਤੋਂਕਾਰ ਲਈ ਦ੍ਰਸ਼ਣੀ ਦ੍ਰਿਸ਼) ਸਾਹਮਣੇ ਆ ਜਾਂਦਾ ਹੈ, ਜਿਸਦੀ ਜਾਣਕਾਰੀ ਦੇਣ ਲਈ ਉਸਨੂੰ ਪੰਜਾਂ ਭਾਗਾਂ ਵਿੱਚ ਵੰਡ ਲਈਦਾ ਹੈ। 1. ਇਸਦੇ ਕੇਂਦਰ ਵਿੱਚ ਚਿੱਟਾ ਵੱਡਾ ਮੇਨ ਭਾਗ ਆਪਣਾ ਕੰਮ ਕਰਨ ਲਈ। 2. ਉੱਪਰਲਾ ਵੱਡਾ ਮਹੱਤਵ ਪੂਰਨ ਭਾਗ ਕਮਾਂਡਾਂ ਵਾਲ਼ਾ। 3. ਹੇਠਲਾ ਤਿੰਨ ਪੱਟੀ ਭਾਗ ਜਾਣਕਾਰੀ ਵਾਲ਼ਾ। 4. ਸੱਜੇ ਪਾਸੇ ਉੱਪਰ ਥੱਲੇ ਦੀ ਸਕਰੌਲ ਵਾਲ਼ਾ। 5. ਖੱਬੇ ਪਾਸੇ ਉੱਪਰ ਥੱਲੇ ਦੇ ਰੂਲਰ ਵਾਲ਼ਾ। ਹੁਣ ਇਨ੍ਹਾਂ ਨੂੰ ਇੱਕ-ਇੱਕ ਕਰਕੇ ਵਿਸਥਾਰ ਵਿੱਚ ਵਿਚਾਰਿਆ ਜਾਵੇਗਾ। ਯਾਦ ਰਹੇ ਕਿ ਇਸ ਪ੍ਰਬੰਧ ਦਾ ਗਿਆਨ ਵਰਤੋਂਕਾਰ ਦੀ ਯੋਗਤਾ ਨੂੰ ਚਾਰ ਚੰਨ ਲਾਉਂਦਾ ਹੈ।

1. ਕੇਂਦਰੀ ਭਾਗ: ਇਹ ਵਰਤੋਂਕਾਰ ਦੀ ਕਾਰਜ ਭੂਮੀ ਹੈ। ਉਸਨੇ ਜੋ ਵੀ ਕੰਮ ਕਰਨਾ ਹੈ ਇਸ ਵਿੱਚ ਹੀ ਕਰਨਾ ਹੈ। ਇਸਦੇ ਚਾਰ ਚੁਫੇਰੇ ਤਾਂ ਆਪਣੇ ਕਾਰਜ ਵਿੱਚ ਮਾਨਣਯੋਗ ਸਫਲਤਾ ਪ੍ਰਾਪਤ ਕਰਨ ਲਈ ਵਰਤੇ ਜਾਣ ਵਾਲ਼ੇ ਟੂਲਾਂ ਭਾਵ ਕਮਾਂਡਾਂ ਦਾ ਭੰਡਾਰ ਪਿਆ ਹੈ। ਇਸ ਭਾਗ ਦੇ ਅੱਗੇ ਤਿੰਨ ਭਾਗ ਬਣ ਜਾਂਦੇ ਹਨ। ਪੇਪਰ ਦਾ ਉੱਪਰਲਾ ਇੰਚ ਕੁ ਭਾਗ ਹੈਡਰ, ਅਤੇ ਹੇਠਲਾ ਇੰਚ ਕੁ ਭਾਗ ਫੁਟਰ ਕਹਾਉਂਦਾ ਹੈ। ਇੱਕ ਤੋਂ ਦੂਜੇ ਭਾਗ ਵਿੱਚ ਜਾਣ ਲਈ ਉਸ ਦੂਜੇ ਭਾਗ ਵਿੱਚ ਮਾਊਸ ਲੈ ਜਾ ਕੇ ਡਬਲ ਕਲਿੱਕ ਕਰਨਾ ਹੁੰਦਾ ਹੈ।

KirpalComp2.1

2. ਉੱਪਰਲਾ ਭਾਗ: ਇਸ ਵਿੱਚ ਸਭ ਤੋਂ ਉੱਪਰਲੀ ਪੱਟੀ ਦਾ ਨਾਂ ‘ਟਾਈਟਲ ਬਾਰ’ ਭਾਵ ਸਿਰਨਾਵਾਂ ਪੱਟੀ ਹੈ। ਇਹ ਪੱਟੀ ਚਿੱਠੀ ਉੱਤੇ ਲਿਖੇ ਸਿਰਨਾਵੇਂ ਤੁੱਲ ਹੁੰਦੀ ਹੈਇਸ ਵਿੱਚ ਕਈ ਮਹੱਤਵਪੂਰਨ ਸੂਚਨਾਵਾਂ ਹੁੰਦੀਆਂ ਹਨ। ਜਿਵੇਂ ਕਿ ਇਸ ਫਾਈਲ ਜਾਂ ਡਾਕੂਮੈਂਟ ਦਾ ਨਾਂ ਕੀ ਹੈ, ਇਹ ਕਿਸ ਐਪ ਜਾਂ ਪ੍ਰੋਗਰਾਮ ਵਿੱਚ ਲਿਖੀ ਗਈ ਹੈ ਤੇ ਕਿਸ ਵਿੱਚ ਖੁੱਲ੍ਹੇਗੀ ਆਦਿ। ਇਸ ਪੱਟੀ ਵਿੱਚ ਵਰਤੋਂਕਾਰ ਦੇ ਧੁਰ ਸੱਜੇ ਹੱਥ ਤਿੰਨ ਕੰਟਰੋਲ ਬਟਨ ਹੁੰਦੇ ਹਨ। ਯਾਦੂ ਦੇ ਝੁਰਲੂ ਹੀ ਸਮਝੋ। ਮਾਈਨਸ ਦਾ ਨਿਸ਼ਾਨ ਕਲਿੱਕ ਕਰਨ ਨਾਲ਼ ਡਾਕੂਮੈਂਟ ਬਿੰਦੂ ਬਣਕੇ ਸਟੇਟਸ ਬਾਰ ’ਤੇ ਆ ਜਾਇਗਾ। ਉੱਥੋਂ ਕਲਿੱਕ ਕਰੋਗੇ ਤਾਂ ਪੂਰਾ ਖੁੱਲ੍ਹ ਜਾਇਗਾ। ਬੌਕਸ ਨੂੰ ਕਲਿੱਕ ਕਰੋਗੇ ਤਾਂ ਡਾਕੂਮੈਂਟ ਛੋਟਾ ਹੋ ਜਾਏਗਾ ਅਤੇ ਉਸ ਨੂੰ ਸਿਰ ਤੋਂ ਫੜਕੇ ਕਿਸੇ ਪਾਸੇ ਵੀ ਲੈ ਜਾ ਸਕਦੇ ਹੋਕੋਨੇ ਜਾਂ ਕਿਨਾਰੇ ਤੋਂ ਫੜਕੇ (ਜਦੋਂ ਤੀਰ ਦੋਹੀਂ ਪਾਸੀਂ ਹੋਵੇ) ਡਾਕੂਮੈਂਟ ਨੂੰ ਹੋਰ ਛੋਟਾ ਜਾਂ ਵੱਡਾ ਕਰ ਸਕਦੇ ਹੋਮੁੜ ਬਾਕਸ ਨੂੰ ਕਲਿੱਕ ਕਰੋਗੇ ਡਾਕੂਮੈਂਟ ਰੀਸਟੋਰ ਹੋ ਕੇ ਪੂਰੇ ਸਾਈਜ਼ ਦਾ ਹੋ ਜਾਵੇਗਾ। ਕਰੌਸ ਜਾਂ ਅੰਗਰੇਜੀ ਅੱਖਰ ਐਕਸ, ਜਦੋਂ ਡਾਕੂਮੈਂਟ ਪੱਕਾ ਹੀ ਬੰਦ ਕਰਨਾ ਹੋਵੇ ਤਾਂ ਕਲਿੱਕ ਕਰੀਦਾ ਹੈ। ਕੰਟਰੋਲ ਬਟਨਾਂ ਦੇ ਕੋਲ਼ ਉੱਪਰ ਨੂੰ ਤੀਰ ਵਾਲ਼ਾ ਇੱਕ ਚੌਥਾ ਬਟਨ ਵੀ ਹੁੰਦਾ ਹੈ ਜੋ ਰਿਬਨ ਨੂੰ ਲੋੜ ਅਨੁਸਾਰ ਛੋਟਾ ਵੱਡਾ ਕਰਦਾ ਹੈ। ਵਰਤੋਂਕਾਰ ਦੇ ਖੱਬੇ ਹੱਥ ਮਾਈਨਸ ਹੇਠਾਂ ਤਿਕੋਨ ਹੈ ਜੋ ‘ਕੁਇੱਕ ਐਕਸੈੱਸ ਟੂਲਬਾਰ ਨੂੰ ਰਿਬਨ ਦੇ ਉੱਪਰ ਜਾਂ ਹੇਠਾਂ ਲੈ ਜਾਂਦੀ ਹੈ।

ਰਿਬਨ: ਉੱਪਰਲੇ ਭਾਗ ਵਿੱਚ, ਟਾਈਟਲ ਬਾਰ ਤੋਂ ਥੱਲੇ ਅਤੇ 1, 2, 3 ਇੰਚੀ ਟੇਪ ਤੋਂ ਉੱਪਰਲੇ ਸਾਰੇ ਭਾਗ ਨੂੰ ‘ਰਿਬਨ’ ਕਹਿੰਦੇ ਹਨ। ਇਹ ਕਮਾਂਡਾਂ ਦਾ ਭੰਡਾਰ ਹੈ। ਫਾਈਲ, ਹੋਮ ਵਾਲ਼ੀ ਪੱਟੀ ਵਿੱਚ ਕਮਾਂਡ ਟੈਬਾਂ ਨੂੰ ਵੱਡੇ ਟੂਲ ਬਕਸਿਆਂ ਵਾਂਗ ਰੱਖਿਆ ਗਿਆ ਹੈ। ਜਿਹੜੀ ਵੀ ਕਮਾਂਡ ਟੈਬ ਨੂੰ ਕਲਿੱਕ ਕਰਾਂਗੇ ਉਸਦੇ ਛੋਟੇ ਛੋਟੇ ਕਈ ਟੂਲ ਸੈੱਟ ਖੁੱਲ੍ਹ ਜਾਣਗੇ। ਉਨ੍ਹਾਂ ਨੂੰ ਕਮਾਂਡ ਸੈੱਟ ਕਿਹਾ ਜਾਂਦਾ ਹੈ। ਹਰ ਕਮਾਂਡ ਸੈੱਟ ਦਾ ਪੂਰਾ ਹੇਠਾਂ ਨਾਂ ਲਿਖਿਆ ਹੁੰਦਾ ਹੈਉਸਦੇ ਸੱਜੇ ਖੱਬੇ ਦੋ ਖੜ੍ਹੀਆਂ ਲਾਈਨਾਂ ਉਸਨੂੰ ਦੂਜੇ ਸੈੱਟਾਂ ਤੋਂ ਨਖੇੜਦੀਆਂ ਹਨ। ਹਰ ਇੱਕ ਸੈੱਟ ਵਿੱਚ ਉਸ ਸੈੱਟ ਦੀਆਂ ਕਮਾਂਡਾਂ ਹੁੰਦੀਆਂ ਹਨ। ਹਰ ਲੋੜੀਂਦੇ ਸੈੱਟ ਵਿੱਚ ਉਸਦੇ ਨਾਂ ਤੋਂ ਅੱਗੇ ਸੱਜੇ ਹੇਠਲੇ ਕੋਨੇ ਵਿੱਚ ਇੱਕ ਡੱਬੀ ਵਿੱਚ ਨਿੱਕਾ ਜਿਹਾ ਤੀਰ (ਗੁਲਾਬੂ) ਹੁੰਦਾ ਹੈ। ਉਸਨੂੰ ਕਲਿੱਕ ਕਰੀਏ ਤਾਂ ਉਸ ਸੈੱਟ ਦੀਆਂ ਕਮਾਂਡਾਂ ਦਾ ਵਿਸਥਾਰ ਉਜਾਗਰ ਹੋ ਜਾਂਦਾ ਹੈ। ‘ਰਿਬਨ’ ਦੀ ਚਰਚਾ ਅਗਲੇ ਲੇਖ ਵਿੱਚ ਕੀਤੀ ਜਾਏਗੀ।

(ਚਲਦਾ)

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਲੇਖਾਂ ਨਾਲ ਦਿੱਤੀਆਂ ਤਸਵੀਰਾਂ ਕੁਝ ਸਮੇਂ ਬਾਅਦ ਲਾਹ ਦਿੱਤੀਆਂ ਜਾਂਦੀਆਂ ਹਨ।
(3280)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਕਿਰਪਾਲ ਸਿੰਘ ਪੰਨੂੰ

ਕਿਰਪਾਲ ਸਿੰਘ ਪੰਨੂੰ

Brampton, Ontario, Canada.
Phone: (905 - 796 - 0531)
Email: (kirpal.pannu36@gmail.com)