DarshanSRiar7ਨਵੇਂ ਸਾਲ 2022 ਦੇ ਨਵੇਂ ਸੂਰਜ ਦੀਆਂ ਨਵੀਆਂ ਕਿਰਣਾਂ ਆਪਣਾ ਨਵੇਂ ਪੈਗਾਮ ਲੈ ਕੇ ...
(1 ਜਨਵਰੀ 2022)

 

ਚਲਦੇ ਰਹਿਣ ਨੂੰ ਜ਼ਿੰਦਗੀ ਕਹਿੰਦੇ ਹਨਇਸੇ ਗਤੀਵਿਧੀ ਅਧੀਨ ਹੀ ਦਿਨ ਰਾਤ ਬਣਦੇ, ਬਦਲਦੇ ਅਤੇ ਰੁਤਾਂ ਦੀ ਅਦਲਾ-ਬਦਲੀ ਹੁੰਦੀ ਹੈਨਵੀਆਂ ਗਤੀਵਿਧੀਆਂ ਅਤੇ ਤਕਨੀਕਾਂ ਦੀ ਈਜਾਦ ਹੁੰਦੀ ਰਹਿੰਦੀ ਹੈਨਵੇਂ ਜੀਵ ਵੀ ਪੈਦਾ ਹੁੰਦੇ ਹਨ ਅਤੇ ਬੁੱਢੇ ਜਾਂ ਪੁਰਾਣੇ ਚਾਲੇ ਵੀ ਪਾ ਜਾਂਦੇ ਹਨਇੰਜ ਇਹ ਸੰਸਾਰ ਆਵਾਜਾਈ ਦੀ ਯਾਤਰਾ ’ਤੇ ਚੱਲਦਾ ਰਹਿੰਦਾ ਹੈਰੁੱਖ, ਬਨਸਪਤੀ ਤੇ ਹੋਰ ਜੀਵ ਵੀ ਇਸੇ ਪ੍ਰਚਲਣ ਅਧੀਨ ਜੀਵਨ ਯਾਤਰਾ ਜਾਰੀ ਰੱਖਦੇ ਹਨਕਦੇ ਗਰਮੀ ਤੇ ਕਦੇ ਸਰਦੀ, ਕਦੇ ਪੱਤਝੜ ਤੇ ਕਦੇ ਬਸੰਤ, ਕਦੇ ਬਰਸਾਤ ਤੇ ਕਦੇ ਔੜ, ਜਿੰਦਗੀ ਦੇ ਵੰਨ ਸੁਵੰਨੇ ਰੰਗ ਮਨੁੱਖ ਦਾ ਮਨੋਰੰਜਨ ਕਰਦੇ ਰਹਿੰਦੇ ਹਨਪੁਰਾਣੇ ਪੱਤੇ ਜਦੋਂ ਪੱਤਝੜ ਦੀ ਰੁੱਤੇ ਝੜ ਜਾਂਦੇ ਹਨ, ਉਹ ਵੀ ਕੁਦਰਤ ਦਾ ਅਜੀਬ ਜਿਹਾ ਵਰਤਾਰਾ ਹੁੰਦਾ ਹੈਟੁੰਡ ਮਰੁੰਡ ਰੁੱਖ ਨਿਰਾਸ ਜਿਹਾ ਵਾਤਾਵਰਣ ਸਿਰਜ ਦਿੰਦੇ ਹਨਪਰ ਕੁਦਰਤ ਬੜੀ ਕਮਾਲ ਦੀ ਸ਼ਾਹਕਾਰ ਹੈਇਹ ਨਿਰੰਤਰ ਤਬਦੀਲੀ ਨੂੰ ਜਨਮ ਦਿੰਦੀ ਰਹਿੰਦੀ ਹੈਇਸੇ ਤਬਦੀਲੀ ਰਾਹੀਂ ਇਨਕਲਾਬ ਜਨਮ ਲੈਂਦੇ ਹਨਇੱਥੇ ਕੁਝ ਵੀ ਸਥਿਰ ਨਹੀਂ ਹੈਸਭ ਕੁਝ ਹੀ ਗਤੀ ਅਧੀਨ ਹੈਪਾਣੀ ਵੀ ਚੱਲਦਾ ਹੀ ਸਾਫ ਰਹਿੰਦਾ ਹੈ, ਖੜ੍ਹਾ ਹੋਵੇ ਤਾਂ ਸੜ੍ਹਾਂਦ ਮਾਰਨ ਲੱਗ ਜਾਂਦਾ ਹੈਫਿਰ ਉਸ ਨੂੰ ਸਾਫ ਕਰਨਾ ਪੈਂਦਾ ਹੈਕਿਸੇ ਕਵੀ ਨੇ ਇਸ ਤਬਦੀਲੀ ਨੂੰ ਕੁਦਰਤ ਨਾਲ ਜੋੜ ਕੇ ਬੜੇ ਸੋਹਣੇ ਲਫਜ਼ ਕਹੇ ਹਨ:

ਪਿੱਪਲੀ ਦਿਆ ਪੱਤਿਆ ਵੇ ਕਾਹਦੀ ਖੜ ਖੜ ਲਾਈ ਆ, ਪੱਤ ਝੜੇ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ ਆ

ਨਵਾਂ” ਬੜਾ ਹੀ ਆਸ਼ਾਵਾਦੀ ਲਫ਼ਜ਼ ਹੈਪੁਰਾਣੇ ਗਿਲੇ ਸ਼ਿਕਵੇ ਭੁਲਾ ਇਹ ਨਵੀਂ ਆਸ ਪੈਦਾ ਕਰ ਦਿੰਦਾ ਹੈਨਵੇਂ ਦੇ ਆਗਾਜ਼ ਨਾਲ ਮਨੁੱਖ ਪੁਰਾਣੇ ਸਾਰੇ ਜ਼ਖ਼ਮ ਭੁੱਲ ਜਾਂਦਾ ਹੈਮਨੁੱਖ ਦੀ ਇਹ ਭੁੱਲਣ ਦੀ ਆਦਤ ਵੀ ਬੜੀ ਖੁਸ਼ਨਸੀਬ ਹੈ ਵਰਨਾ ਮਨੁੱਖ ਨੇ ਤਾਂ ਆਪਣੇ ਵਡੇਰਿਆਂ ਦੇ ਵਿਛੋੜੇ ਦੇ ਦਰਦਾਂ ਵਿੱਚ ਹੀ ਗਰਕ ਜਾਣਾ ਸੀਸਮਾਂ ਮਨੁੱਖ ਵਾਸਤੇ ਬਹੁਤ ਵੱਡਾ ਸਾਧਨ ਹੈ ਜੋ ਹਮੇਸ਼ਾ ਹੀ ਮਨੁੱਖ ਨੂੰ ਚੰਗੇ ਵਾਸਤੇ ਉਤਸ਼ਾਹਤ ਕਰਦਾ ਰਹਿੰਦਾ ਹੈਇਸੇ ਕਿਰਿਆ ਅਧੀਨ ਹੀ ਪੁਰਾਣੇ ਸਾਲ ਦੇ ਸਮੇਂ ਨੂੰ ਜਿੰਦਗੀ ਵਿੱਚੋਂ ਮਨਫੀ ਕਰਕੇ ਮਨੁੱਖ ਨਵੇਂ ਸਾਲ ਨੂੰ ਖੁਸ਼ਆਮਦੀਦ ਕਹਿੰਦਾ ਹੋਇਆ ਉਸਦੇ ਸੁਆਗਤ ਲਈ ਪੱਬਾਂ ਭਾਰ ਹੋਇਆ ਰਹਿੰਦਾ ਹੈਸਮਾਂ ਜਿਵੇਂ ਮਰਜ਼ੀ ਲੰਘਿਆ ਹੋਵੇ, ਖੁਸ਼ੀਆਂ ਨਾਲ ਲਬਰੇਜ਼ ਰਿਹਾ ਹੋਵੇ ਜਾਂ ਗਮੀਆਂ ਦੇ ਬੋਝ ਥੱਲੇ ਦੱਬਿਆ ਹੋਵੇ, ਮਨੁੱਖ ਨਵੇਂ ਸਾਲ ਨੂੰ ਜੀ ਆਇਆਂ ਕਹਿਣਾ ਨਹੀਂ ਭੁੱਲਦਾਹਾਲਾਂਕਿ ਇਹ ਸਭ ਅਡੰਬਰ ਪੱਛਮੀ ਸੱਭਿਅਤਾ ਤੇ ਸੱਭਿਆਚਾਰ ਦਾ ਰੰਗਿਆ ਹੋਇਆ ਹੈਸਾਡੇ ਭਾਰਤ ਦੀਆਂ ਦੇਸੀ ਰੁੱਤਾਂ ਤੇ ਦੇਸੀ ਜੁਗਾੜ ਹਾਲੇ ਵੀ ਛੱਜੂ ਦੇ ਚੁਬਾਰੇ ਵਾਂਗ ਸਾਡੇ ਦਿਲਾਂ ਦੀਆਂ ਯਾਦਾਂ ਵਿੱਚ ਛਿਪੇ ਹੋਏ ਹਨਵਿਦੇਸ਼ਾਂ ਦੀਆਂ ਧਰਤੀਆਂ ’ਤੇ ਪਹੁੰਚ ਕੇ ਵੀ ਅਸੀਂ ਆਪਣੀ ਵਿਸਾਖੀ ਤੇ ਹੋਲੀ ਦੀ ਰੰਗਤ ਨਹੀਂ ਭੁੱਲਦੇਪਰ 25 ਦਸੰਬਰ ਦੀ ਕ੍ਰਿਸਮਸ ਜੋ ਵਿਸ਼ਵ-ਭਰ ਵਿੱਚ ਪ੍ਰਭਾਵੀ ਹੈ, ਦੇ ਛੇ ਦਿਨ ਬਾਦ ਵਿਸ਼ਵ ਭਰ ਦੇ ਲੋਕ 31 ਦਸੰਬਰ ਦੀ ਰਾਤ ਦੇ 12 ਵਜੇ ਤੱਕ ਮਹੌਲ ਨੂੰ ਰੰਗੀਨ ਬਣਾ ਕੇ, ਢੋਲ ਢਮੱਕੇ ਤੇ ਪਟਾਖਿਆਂ ਦੇ ਸ਼ੋਰਗੁੱਲ ਵਿੱਚ ਨਵੇਂ ਸਾਲ ਦੇ ਸੁਆਗਤ ਲਈ ਜਸ਼ਨਾਂ ਵਿੱਚ ਮਸਤ ਹੋ ਕੇ ਸਭ ਕੁੱਝ ਭੁੱਲ ਜਾਂਦੇ ਹਨਚਲੋ! ਕੁਝ ਤਾਂ ਹੈ ਜੋ ਘੜੀ ਪਲ ਲਈ ਮਨੁੱਖ ਮਾਤਰ ਨੂੰ ਚਿੰਤਾਵਾਂ ਤੋਂ ਮੁਕਤ ਕਰ ਦੇਂਦਾ ਹੈ

ਜਨਵਰੀ ਮਹੀਨੇ ਦੀ ਪਹਿਲੀ ਤਰੀਖ ਤੋਂ ਜਨਮਿਆ ਹਰ ਨਵਾਂ ਸਾਲ 31 ਦਸੰਬਰ ਦੀ ਅੱਧੀ ਰਾਤ ਭਾਵ 12 ਵਜੇ ਰੁਖ਼ਸਤ ਹੋ ਜਾਂਦਾ ਹੈਠੁਰ ਠੁਰ ਕਰਦੀ ਦਸੰਬਰ ਦੀ ਪੁਰਾਣੀ ਠੰਢੀ ਰਾਤ ਮਹੀਨੇ ਭਰ ਲਈ ਜਨਵਰੀ ਰੂਪੀ ਨਵੇਂ ਸਾਲ ਨਾਲ ਵੀ ਠੰਢੀ ਹੀ ਰਹਿੰਦੀ ਹੈਫਰਵਰੀ ਮਹੀਨੇ ਦੀ ਬਸੰਤ ਰੁੱਤ ਫਿਰ ਸੁਹਾਵਣੇ ਮੌਸਮ ਦੇ ਆਗਾਜ਼ ਦਾ ਇਸ਼ਾਰਾ ਕਰ ਦੇਂਦੀ ਹੈ- ਲਉ ਜੀ! ਪਿਛਲੇ ਸਾਲ ਜਨਮਿਆ 2021 ਵੀ ਅੱਜ ਅਲਵਿਦਾ ਆਖ ਕੇ ਸੁਰਖਰੂ ਹੋ ਗਿਆ ਹੈ। ਨਵੇਂ ਸਾਲ 2022 ਦੇ ਨਵੇਂ ਸੂਰਜ ਦੀਆਂ ਨਵੀਆਂ ਕਿਰਣਾਂ ਆਪਣਾ ਨਵੇਂ ਪੈਗਾਮ ਲੈ ਕੇ ਹਰੇਕ ਦਾ ਮਨ ਮੋਹਣ ਲਈ ਆਣ ਚਮਕੀਆਂ ਨੇਪੁਰਾਣੇ ਸਾਲ ਨਾਲ ਬਤੀਤ ਕੀਤੇ 365 ਦਿਨਾਂ ਦੀਆਂ ਯਾਦਾਂ ’ਤੇ ਅਲਵਿਦਾ ਕਹਿਣ ਤੋਂ ਪਹਿਲਾਂ ਪੰਛੀ ਝਾਤ ਮਾਰਨੀ ਸਾਡਾ ਨੈਤਿਕ ਫਰਜ ਬਣਦਾ ਹੈਹਰ ਸਾਲ ਦੀ ਤਰ੍ਹਾਂ ਹੀ ਇਸ ਸਾਲ ਵੀ ਬੜੇ ਬੜੇ ਮਹਾਨ ਰਾਜਨੀਤਕ ਨੇਤਾ, ਵਿਸ਼ਵ ਪ੍ਰਸਿੱਧ ਖਿਡਾਰੀ, ਸਮਾਜ ਸੇਵਕ, ਅਭਿਨੇਤਾ ਤੇ ਹੋਰ ਕਈ ਵਰਗਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਹਸਤਾਖਰ ਸਾਨੂੰ ਅਲਵਿਦਾ ਕਹਿ ਗਏ ਹਨਸਭ ਤੋਂ ਪਹਿਲਾਂ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਉੱਘੇ ਨੇਤਾ ਸ. ਬੂਟਾ ਸਿੰਘ 2 ਜਨਵਰੀ 2021 ਨੂੰ ਦੇਸ਼ ਦੇ ਸਭ ਤੋਂ ਵੱਡੇ ਹਸਪਤਾਲ ਏਮਜ਼ ਵਿਖੇ ਵਿਛੋੜਾ ਦੇ ਗਏਪਿਛਲੇ ਸਾਲ ਨਵੰਬਰ ਦੇ ਮਹੀਨੇ ਤੋਂ ਦਿੱਲੀ ਦੀਆਂ ਬਰੂੰਹਾਂ ਤੇ ਆਪਣੇ ਹੱਕਾਂ ਦੀ ਖਾਤਰ ਸਾਂਤਮਈ ਮੁਜ਼ਾਹਰਾ ਕਰ ਰਹੇ ਕਿਸਾਨ ਮਜਦੂਰਾਂ ਦੇ ਹੱਕ ਵਿੱਚ ਦੇਸ਼ ਦੀ ਸਰਬਉੱਚ ਅਦਾਲਤ ਨੇ ਹਾਅ ਦਾ ਨਾਅਰਾ ਮਾਰ ਕੇ 12 ਜਨਵਰੀ ਵਾਲੇ ਦਿਨ ਚਰਚਿਤ ਤਿੰਨ ਕਨੂੰਨਾਂ ਦੇ ਅਮਲ ਉੱਪਰ ਰੋਕ ਲਗਾ ਦਿੱਤੀਇਸੇ ਮਹੀਨੇ ਦੀ 20 ਤਰੀਖ ਨੂੰ ਵਿਸ਼ਵ ਦੇ ਮੰਨੇ ਪ੍ਰਮੰਨੇ ਦੇਸ਼ ਅਮਰੀਕਾ ਦੇ ਨਵੇਂ ਪ੍ਰਧਾਨ ਜੋਅ ਬਾਇਡਨ ਨੇ ਆਪਣਾ ਕਾਰਜ ਭਾਰ ਸੰਭਾਲਦੇ ਹੋਏ 20 ਭਾਰਤੀ ਮੂਲ ਦੇ ਲੋਕਾਂ ਨੂੰ ਆਪਣੇ ਪ੍ਰਸਾਸ਼ਨ ਵਿੱਚ ਉੱਚ ਅਹੁਦਿਆਂ ਨਾਲ ਨਿਵਾਜਿਆ

22 ਜਨਵਰੀ ਵਾਲੇ ਦਿਨ ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏਮਾਰਚ 6 ਵਾਲੇ ਦਿਨ ਜਲੰਧਰ ਦੇ ਪ੍ਰਸਿੱਧ ਪੱਤਰਕਾਰ ਮੇਜਰ ਸਿੰਘ ਦਾ ਦੇਹਾਂਤ ਹੋ ਗਿਆਮਾਰਚ ਦੇ ਮਹੀਨੇ ਦੌਰਾਨ ਹੀ ਭਾਜਪਾ ਦੇ ਪ੍ਰਸਿੱਧ ਨੇਤਾ ਯਸਵੰਤ ਸਿਨਹਾ ਤ੍ਰਿਣਮੂਲ ਕਾਂਗਰਸ ਦੇ ਉੱਪ ਪ੍ਰਧਾਨ ਬਣ ਗਏਪਹਿਲੀ ਅਪ੍ਰੈਲ 2021 ਤੋਂ ਪੰਜਾਬ ਵਿੱਚ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫਤ ਸਫਰ ਦੀ ਸਹੂਲਤ ਪ੍ਰਦਾਨ ਕੀਤੀ ਗਈਅਪਰੈਲ ਮਹੀਨੇ ਦੀ 9 ਤਰੀਖ ਨੂੰ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਵੱਲੋਂ ਕੋਟਕਪੂਰਾ ਗੋਲੀਕਾਂਡ ਦੀ ਕੁੰਵਰ ਵਿਜੈ ਪ੍ਰਤਾਪ ਰਾਹੀਂ ਕੀਤੀ ਗਈ ਪੜਤਾਲ ਦੀ ਰਿਪੋਰਟ ਰੱਦ ਕਰਕੇ ਨਵੀਂ ਸਿੱਟ ਕਾਇਮ ਕਰਨ ਦੇ ਹੁਕਮ ਜਾਰੀ ਕਰ ਦਿੱਤੇਇਸੇ ਮਹੀਨੇ ਹੀ ਦੇਸ਼ ਦੀ ਸਰਵ ਉੱਚ ਅਦਾਲਤ ਦੇ ਸਭ ਤੋਂ ਸੀਨੀਅਰ ਜੱਜ ਐਨ ਵੀ ਰਮੰਨਾ ਬਤੌਰ ਮੁੱਖ ਜੱਜ ਨਿਯੁੱਕਤ ਕੀਤੇ ਗਏ ਅਤੇ ਸੁਸ਼ੀਲ ਚੰਦਰਾ ਮੁੱਖ ਚੋਣ ਕਮਿਸ਼ਨਰ ਨਿਯੁਕਤ ਹੋਏਇਸੇ ਮਹੀਨੇ ਦੌਰਾਨ ਹੀ ਪੰਜਾਬ ਦੇ ਚਰਚਿਤ ਪੁਲਿਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਨੇ ਅਸਤੀਫਾ ਦੇ ਦਿੱਤਾ

ਪੰਜਾਬੀ ਦੇ ਚਰਚਿਤ ਕਹਾਣੀਕਾਰ ਪ੍ਰੇਮ ਗੋਰਖੀ, ਕੌਮਾਂਤਰੀ ਹਾਕੀ ਖਿਡਾਰੀ ਜੂਨੀਅਰ ਬਲਬੀਰ ਸਿੰਘ ਅਤੇ ਭਾਰਤੀ ਕਮਿਉਨਿਸਟ ਪਾਰਟੀ ਦੇ ਨੇਤਾ ਜੋਗਿੰਦਰ ਦਿਆਲ ਸੰਸਾਰ ਨੂੰ ਅਲਵਿਦਾ ਆਖ ਗਏਕੇਸ਼ਵਾ ਨੰਦ ਭਾਰਤੀ ਨਾਮਕ ਮਸ਼ਹੂਰ ਕੇਸ ਦਾ ਫੈਸਲਾ ਕਰਨ ਵਾਲੇ ਪ੍ਰਸਿੱਧ ਜੱਜ ਸੋਲੀ ਜੇ ਸਰਾਬ ਜੀ ਵੀ ਇਸੇ ਮਹੀਨੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏਜੂਨ ਦਾ ਮਹੀਨਾ ਵੀ ਮਹਾਨ ਹਸਤਾਖਰਾਂ ਦੀ ਵਿਦਾਇਗੀ ਦਾ ਹੀ ਰਿਹਾਸੰਸਾਰ ਪ੍ਰਸਿੱਧ ਭਾਰਤ ਦੇ ਉੱਡਣੇ ਸਿੱਖ ਦੇ ਨਾਮ ਨਾਲ ਮਸ਼ਹੂਰ ਮਿਲਖਾ ਸਿੰਘ ਅਤੇ ਉਹਨਾਂ ਦੀ ਪਤਨੀ ਦਾ ਕੋਰੋਨਾ ਕਾਲ ਦੌਰਾਨ ਦੇਹਾਂਤ ਹੋ ਗਿਆਜੁਲਾਈ ਮਹੀਨੇ ਦੌਰਾਨ ਹੀ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਨੇਤਾ ਵੀਰ ਭੱਦਰ ਸਿੰਘ ਚੱਲ ਵਸੇਸੰਨ 1983 ਵਿੱਚ ਵਿਸ਼ਵ ਕ੍ਰਿਕਟ ਕੱਪ ਵਰਗੀ ਮਹਾਨ ਜਿੱਤ ਦਿਵਾਉਣ ਵਾਲੀ ਟੀਮ ਦੇ ਆਹਲਾ ਖਿਡਾਰੀ ਯਸ਼ਪਾਲ ਸ਼ਰਮਾ, ਬਾਲਿਕਾ ਵਧੂ ਨਾਟਕ ਵਿੱਚ ਚਰਚਿਤ ਭੂਮਿਕਾ ਨਿਭਾਉਣ ਵਾਲੀ ਰੰਗ ਕਰਮੀ ਸੁਰੇਖਾ ਸੀਕਰੀ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ

ਜੁਲਾਈ ਮਹੀਨੇ ਦੌਰਾਨ ਹੀ ਹਿੰਦੀ ਫਿਲਮਾਂ ਦੇ ਸਦਾ ਬਹਾਰ ਬਾਦਸ਼ਾਹ ਦਲੀਪ ਕੁਮਾਰ ਦਾ ਰੁਖਸਤ ਹੋਣਾ ਵੀ ਇਸ ਸਾਲ ਦੀ ਅਹਿਮ ਘਟਨਾ ਰਹੀਹੋਰ ਚਰਚਿਤ ਵਿਛੜੀਆਂ ਰੂਹਾਂ ਵਿੱਚ ਸੁੰਦਰ ਲਾਲ ਬਹੁਗੁਣਾ, ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਜਗਮੋਹਨ, ਪ੍ਰਸਿੱਧ ਲਿਖਾਰੀ ਵੇਦ ਮਹਿਤਾ, ਟੀ ਵੀ ਐਕਟਰ ਸਿਧਾਰਥ ਸ਼ੁਕਲਾ, ਡਿੰਕੋ ਸਿੰਘ, ਮੰਨੂ ਭੰਡਾਰੀ, ਪੱਤਰਕਾਰ ਮਨਜੀਤ ਸਿੰਘ (ਇਬਲੀਸ) ਆਦਿ ਪ੍ਰਮੁੱਖ ਹਨਲੰਬੀ ਹੇਕ ਵਾਲੀ ਪੰਜਾਬ ਦੀ ਲੋਕ ਗਾਇਕ ਗੁਰਮੀਤ ਬਾਵਾ ਦਾ ਵਿਛੋੜਾ ਵੀ ਇਸ ਸਾਲ ਦੀ ਅਹਿਮ ਘਟਨਾ ਹੈਪਰ ਦਸੰਬਰ ਮਹੀਨੇ ਦੌਰਾਨ ਸਭ ਤੋਂ ਅਹਿਮ ਦੁਰਘਟਨਾ ਜਿਸਨੇ ਹਰ ਭਾਰਤੀ ਦਿਲ ਨੂੰ ਗਮਗੀਨ ਕੀਤਾ ਉਹ ਸੀ ਦੇਸ਼ ਦੇ ਚੀਫ ਆਫ ਡਿਫੈਂਸ ਜਨਰਲ ਰਾਵਤ ਅਤੇ ਉਹਨਾਂ ਦੀ ਪਤਨੀ ਦਾ ਹੋਰ ਮਹਾਨ ਸ਼ਖਸ਼ੀਅਤਾਂ ਨਾਲ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਜਾਣਾਇਹ ਦੁਨੀਆ ਬੜੀ ਅਜੀਬ ਹੈ, ਸੰਘਰਸ਼ਸ਼ੀਲ ਅਤੇ ਬੜੀ ਰੰਗੀਨ ਵੀ ਹੈਮਿੱਠੇ, ਫਿੱਕੇ, ਕੌੜੇ ਤੇ ਗਮਗੀਨ ਕਈ ਤਰ੍ਹਾਂ ਦੇ ਘਟਨਾ ਕ੍ਰਮ ਏਥੇ ਵਾਪਰਦੇ ਹੀ ਰਹਿੰਦੇ ਹਨਪਰ ਫਿਰ ਵੀ ਇਹ ਅੱਗੇ ਚੱਲਦੀ ਹੀ ਰਹਿੰਦੀ ਹੈ

ਦਰਦ ਦੇ ਨਾਲ ਖੁਸ਼ੀ ਵਾਲੇ ਵੀ ਬਥੇਰੇ ਮੌਕੇ ਇਸ ਸਾਲ ਦੌਰਾਨ ਆਏ ਹਨ ਜਿਨ੍ਹਾਂ ਨੇ ਭਾਰਤੀਆਂ ਦਾ ਸਿਰ ਮਾਣ ਨਾਲ ਉੱਚਾ ਵੀ ਚੁੱਕਿਆ ਹੈਪੰਜ ਅਗਸਤ ਦਾ ਦਿਨ ਭਾਰਤ ਲਈ ਇੱਕ ਇਤਿਹਾਸਕ ਦਿਨ ਬਣ ਗਿਆ ਜਦੋਂ ਭਾਰਤ ਦੀ ਪੁਰਸ਼ਾਂ ਦੀ ਹਾਕੀ ਟੀਮ ਨੇ ਉਲੰਪਿਕ ਖੇਡਾਂ ਵਿੱਚ 41 ਸਾਲ ਦੇ ਲੰਬੇ ਅਰਸੇ ਬਾਦ ਕਾਂਸੀ ਦਾ ਤਮਗਾ ਜਿੱਤ ਕੇ ਜਰਮਨੀ ਵਰਗੀ ਅਹਿਮ ਟੀਮ ਨੂੰ ਮਾਤ ਦਿੱਤੀ ਸੀਮਹਿਲਾ ਹਾਕੀ ਟੀਮ ਵੀ ਭਾਵੇਂ ਕੋਈ ਤਮਗਾ ਤਾਂ ਪ੍ਰਾਪਤ ਨਹੀਂ ਕਰ ਸਕੀ ਪਰ ਓਲੰਪਿਕ ਦੇ ਸੈਮੀ ਫਾਈਨਲ ਵਿੱਚ ਪਹੁੰਚ ਜਾਣਾ ਵੀ ਉਸ ਲਈ ਮਾਣਮੱਤਾ ਸ਼ਗਨ ਕਿਹਾ ਜਾ ਸਕਦਾ ਹੈਇਕੱਤੀ ਅਗਸਤ ਵਾਲੇ ਦਿਨ ਪੰਜਾਬ ਪ੍ਰਦੇਸ਼ ਦੇ ਨਵੇਂ ਰਾਜਪਾਲ ਵਜੋਂ ਬਨਵਾਰੀ ਲਾਲ ਪੁਰੋਹਿਤ ਨੇ ਅਹੁਦੇ ਦੀ ਸਹੁੰ ਚੁੱਕੀ ਸੀ ਅਤੇ ਇਸੇ ਅਹਿਮ ਦਿਨ ਹੀ ਸਰਵ ਉੱਚ ਅਦਾਲਤ ਦੇ ਨੌਂ ਜੱਜਾਂ ਨੇ ਇਕੱਠੇ ਸਹੁੰ ਚੁੱਕ ਕੇ ਨਵਾਂ ਇਤਹਾਸ ਕਾਇਮ ਕੀਤਾ ਸੀਤੇਰਾਂ ਨਵੰਬਰ 2021 ਨੂੰ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਟੋਕੀਓ ਉਲੰਪਿਕ ਵਿੱਚ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੂੰ 12 ਹੋਰ ਖਿਡਾਰੀਆਂ ਸਣੇ ਰਾਸ਼ਟਰਪਤੀ ਨੇ ਖੇਲ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸ਼ੁਭ ਮੌਕੇ ਤੇ 19 ਨਵੰਬਰ ਵਾਲੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ ਭਰ ਤੋਂ ਸੰਘਰਸ਼ ਕਰ ਰਹੇ ਭਾਰਤ ਦੇ ਕਿਸਾਨ ਮਜਦੂਰਾਂ ਦੇ ਹੱਕ ਵਿੱਚ ਤਿੰਨ ਚਰਚਿਤ ਖੇਤੀ ਕਾਨੂੰਨ ਵਾਪਸ ਲੈਣ ਦਾ ਅਹਿਮ ਐਲਾਨ ਕੀਤਾ24 ਨਵੰਬਰ ਵਾਲੇ ਦਿਨ ਕੇਂਦਰੀ ਕੈਬਨਿਟ ਨੇ ਉਹ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਬਿੱਲ ਪਾਸ ਕਰ ਦਿੱਤਾ29 ਨਵੰਬਰ ਨੂੰ ਸੰਸਦ ਨੇ ਇਹ ਬਿੱਲ ਬਿਨਾਂ ਬਹਿਸ ਹੀ ਪਾਸ ਕਰ ਦਿੱਤੇ ਅਤੇ ਪਹਿਲੀ ਦਸੰਬਰ ਨੂੰ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਕੇ ਇਨ੍ਹਾਂ ਚਰਚਿਤ ਬਿੱਲਾਂ ਦਾ ਭੋਗ ਪਾ ਦਿੱਤਾਇੰਜ 378 ਦਿਨਾਂ ਦੇ ਲੰਬੇ ਅਤੇ ਅਹਿਮ ਸੰਘਰਸ਼ ਉਪਰੰਤ ਦੇਸ਼ ਦੇ ਕਿਸਾਨ ਮਜਦੂਰਾਂ ਨੂੰ ਅਹਿਮ ਜਿੱਤ ਨਸੀਬ ਹੋਈਇਸ ਸੰਘਰਸ਼ ਨੇ ਹਿਚਕੋਲੇ ਖਾਂਦੇ ਲੋਕਰਾਜ ਨੂੰ ਪੁਨਰ ਸੁਰਜੀਤ ਕਰਨ ਦਾ ਅਹਿਮ ਕੰਮ ਵੀ ਕੀਤਾ ਹੈ

ਇਸ ਆਖਰੀ ਮਹੀਨੇ ਕਈ ਹੋਰ ਅਹਿਮ ਘਟਨਾਵਾਂ ਵੀ ਵਾਪਰ ਰਹੀਆਂ ਹਨਆਉਣ ਵਾਲਾ ਨਵਾਂ ਸਾਲ ਦੇਸ਼ ਦੇ ਪੰਜ ਪ੍ਰਾਂਤਾਂ ਵਿੱਚ ਚੋਣਾਂ ਦਾ ਸਾਲ ਹੈਚੋਣ ਰੈਲੀਆਂ ਸ਼ੁਰੂ ਹੋ ਚੁੱਕੀਆਂ ਹਨਉੱਧਰ ਕੋਰੋਨਾ ਦੀ ਤੀਸਰੀ ਲਹਿਰ ਦੇ ਸਿਰ ਚੁੱਕਣ ਦੀਆਂ ਖਬਰਾਂ ਵੀ ਸੁਰਖੀਆਂ ਵਿੱਚ ਹਨਬੇਅਦਬੀ ਦੀਆਂ ਘਟਨਾਵਾਂ ਦਾ ਮੁੜ ਤੋਂ ਚਰਚਾ ਦਾ ਵਿਸ਼ਾ ਬਣਨਾ ਅਤੇ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਬੰਬ ਧਮਾਕਾ ਚਿੰਤਾ ਦਾ ਵਿਸ਼ਾ ਹੈਕਿਸਾਨ ਸੰਗਠਨਾਂ ਦਾ ਇੱਕ ਹਿੱਸਾ ਚੋਣਾਂ ਵਿੱਚ ਹਿੱਸਾ ਲੈਣ ਦਾ ਮਨ ਬਣਾ ਬੈਠਾ ਹੈਉਹਨਾਂ ਦਾ ਕਾਹਲੀ ਵਾਲਾ ਇਹ ਕੰਮ ਕਈ ਇਮਾਨਦਾਰ ਉਮੀਦਵਾਰਾਂ ਦੀਆਂ ਆਸਾਂ ’ਤੇ ਪਾਣੀ ਫੇਰ ਸਕਦਾ ਹੈਵੱਖ ਵੱਖ ਪਾਰਟੀਆਂ ਰੰਗ ਬਰੰਗੇ ਲਾਰੇ ਅਤੇ ਮੁਫਤ ਕਲਚਰ ਦਾ ਰਾਗ ਅਲਾਪ ਕੇ ਲੋਕਾਂ ਨੂੰ ਭਰਮਾਉਣਾ ਚਾਹੁੰਦੀਆਂ ਹਨਪੰਜਾਬ ਦੇ ਅਸਲ ਦਰਦ ਅਤੇ ਅਸਲ ਮੁਸ਼ਕਲ ਦੀ ਕਿਸੇ ਨੂੰ ਪ੍ਰਵਾਹ ਨਹੀਂ ਹੈਚੰਗੀ ਸਿੱਖਿਆ, ਸਿਹਤ ਸਹੂਲਤਾਂ, ਭ੍ਰਿਸ਼ਟਾਚਾਰ , ਗਰੀਬੀ ਅਤੇ ਬੇਰੋਜ਼ਗਾਰੀ ਤੋਂ ਛੁਟਕਾਰਾ ਸਮੇਂ ਦੀ ਮੁੱਖ ਲੋੜ ਹੈ, ਜਦੋਂ ਕਿ ਮੁਫਤ ਕਲਚਰ ’ਤੇ ਜੋਰ ਦਿੱਤਾ ਜਾ ਰਿਹਾ ਹੈ

ਪੰਜਾਬ ਸਿਰ ਪਹਿਲਾਂ ਹੀ ਤਿੰਨ ਲੱਖ ਕਰੋੜ ਤੋਂ ਵੀ ਵਧੇਰੇ ਕਰਜ਼ੇ ਦੀ ਪੰਡ ਦਾ ਵੱਡਾ ਬੋਝ ਹੈਉਸ ਨੂੰ ਉਤਾਰਨ ਦਾ ਕਿਸੇ ਨੂੰ ਵੀ ਫਿਕਰ ਨਹੀਂ ਹੈਆਸ ਕਰਨੀ ਬਣਦੀ ਹੈ ਕਿ ਕੋਈ ਅਜਿਹੀ ਨਿੱਗਰ ਅਤੇ ਈਮਾਨਦਾਰ ਧਿਰ ਉੱਭਰੇ ਜੋ ਪੰਜਾਬ ਨੂੰ ਗਟਦਿਸ਼ ਅਤੇ ਗੁਰਬਤ ਦੇ ਹਨੇਰੇ ਵਿੱਚੋਂ ਉਭਾਰ ਕੇ ਪੈਰਾਂ ਸਿਰ ਅਤੇ ਈਮਾਨਦਾਰ, ਨੈਤਿਕ ਕਦਰਾਂ ਕੀਮਤਾਂ ਵਾਲੀ ਜਿੰਦਗੀ ਜੀਊਣ ਦੇ ਯੋਗ ਬਣਾ ਸਕੇਚੰਗਾ ਹੋਵੇ ਜੇ ਨਵੇਂ ਸਾਲ ਦਾ ਸ਼ੁਭ ਆਰੰਭ ਇਸ ਆਸ ਨੂੰ ਬੂਰ ਪੈਣ ਦੇ ਅਸਾਰ ਪੈਦਾ ਕਰੇ ਅਤੇ ਦੇਸ਼ ਦੀ ਨੌਜਵਾਨੀ ਨੂੰ ਪਰਵਾਸ ਦਾ ਅੱਕ ਚੱਬਣ ਲਈ ਮਜਬੂਰ ਨਾ ਹੋਣਾ ਪਵੇਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਵੱਡੀ ਧਿਰ ਵਜੋਂ ਉੱਭਰਨਾ ਨਵੀਂ ਤਬਦੀਲੀ ਦਾ ਸੰਕੇਤ ਹੈਨਵੀਆਂ ਆਸਾਂ ਨਾਲ ਨਵੇਂ ਸਾਲ 2022 ਦੇ ਸੁਆਗਤ ਲਈ ਇਹ ਢੁਕਵਾਂ ਪੈਗਾਮ ਬਣਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3248)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

 

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author