SohanSChahal71913 ਵਿੱਚ ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਗਣਿਤਕਾਰ ਪ੍ਰੋਫੈਸਰ ਜੀ. ਐੱਚ. ਹਾਰਡੀ ਨਾਲ ਪੱਤਰਾਚਾਰ ਕਰਨਾRamanujan1
(22 ਦਸੰਬਰ 2021)

 

Ramanujan1ਭਾਰਤ ਪੁਰਾਤਨ ਸਮੇਂ ਤੋਂ ਹੀ ਰਿਸ਼ੀਆਂ-ਮੁਨੀਆਂ, ਪੀਰ-ਪੈਗੰਮਬਰਾਂ ਤੇ ਮਹਾਨ ਸਾਇੰਸਦਾਨਾਂ ਤੇ ਗਣਿਤਕਾਰਾਂ ਦਾ ਕੇਂਦਰ ਰਿਹਾ ਹੈ, ਜਿਨ੍ਹਾਂ ਦੁਆਰਾ ਕੀਤੀਆਂ ਖੋਜਾਂ ਤੋਂ ਅੱਜ ਅਧੁਨਿਕ ਸੰਸਾਰ ਲਾਭ ਲੈ ਰਿਹਾ ਹੈ ਕੌਮੀ ਗਣਿਤ ਦਿਵਸ ਹਰ ਸਾਲ 22 ਦਸੰਬਰ ਨੂੰ ਦੇਸ਼ ਭਰ ਵਿੱਚ ਭਾਰਤ ਦੇ ਮਹਾਨ ਗਣਿਤਕਾਰ ਸ਼੍ਰੀ ਨਿਵਾਸ ਰਾਮਾਨੁਜਨ ਦੇ ਜਨਮ ਦਿਵਸ ’ਤੇ ਮਨਾਇਆ ਜਾਂਦਾ ਹੈਸ਼੍ਰੀ ਨਿਵਾਸ ਰਾਮਾਨੁਜਨ ਦਾ ਜਨਮ 22 ਦਸੰਬਰ 1887 ਭਾਰਤ ਦੇ ਦੱਖਣ ਵਿੱਚ ਸਥਿਤ ਕੋਇਮਬਟੂਰ ਦੇ ਈਰੌਡ ਨਾਂ ਦੇ ਪਿੰਡ ਵਿੱਚ ਹੋਇਆ ਜੋ ਕਿ ਤਾਮਿਲਨਾਡੂ ਰਾਜ ਵਿੱਚ ਸਥਿਤ ਹੈਉਨ੍ਹਾਂ ਦੀ ਮਾਤਾ ਦਾ ਨਾਂਅ ਕੋਮਲਤਾਮਲ੍ਹਮ ਅਤੇ ਪਿਤਾ ਦਾ ਨਾਂਅ ਸ਼੍ਰੀ ਨਿਵਾਸ ਅਇੰਗਰ ਸੀ ਜੋ ਕਿ ਇੱਕ ਸਾੜ੍ਹੀਆਂ ਦੀ ਦੁਕਾਨ ’ਤੇ ਮੁਨੀਮ ਦੀ ਨੌਕਰੀ ਕਰਦੇ ਸਨਉਨ੍ਹਾਂ ਦਾ ਬਚਪਨ ਮੰਦਰਾਂ ਦੇ ਪ੍ਰਸਿੱਧ ਸ਼ਹਿਰ ਕੰਭਕੋਣਮ ਵਿੱਚ ਬੀਤਆ

ਸ਼੍ਰੀ ਨਿਵਾਸ ਰਾਮਾਨੁਜਨ ਦਾ ਬਚਪਨ ਵਿੱਚ ਬੌਧਿਕ ਵਿਕਾਸ ਘੱਟ ਹੋਣ ਕਾਰਨ ਉਹ ਤਿੰਨ ਸਾਲ ਦੀ ਉਮਰ ਤਕ ਕੁਝ ਨਹੀਂ ਬੋਲੇਪਰ ਬਾਅਦ ਵਿੱਚ ਆਮ ਬੱਚਿਆਂ ਵਾਂਗ ਉਨ੍ਹਾਂ ਦਾ ਬੌਧਿਕ ਵਿਕਾਸ ਹੋ ਗਿਆਦਸ ਸਾਲ ਦੀ ਉਮਰ ਵਿੱਚ ਰਾਮਾਨੁਜਨ ਪ੍ਰਾਇਮਰੀ ਪ੍ਰੀਖਿਆ ਵਿੱਚ ਪੂਰੇ ਜ਼ਿਲ੍ਹੇ ਵਿੱਚੋਂ ਅੱਵਲ ਆਏਆਪ ਗਣਿਤ ਵਿੱਚ ਬਹੁਤ ਤੇਜ਼ ਸਨ ਸਕੂਲ ਸਮੇਂ ਵਿੱਚ ਹੀ ਕਾਲਜ ਪੱਧਰ ਦਾ ਗਣਿਤ ਹੱਲ ਕਰ ਲੈਂਦੇ ਸਨਗਣਿਤ ਦੇ ਅੰਕ ਉਨ੍ਹਾਂ ਲਈ ਖਿਲੌਣਿਆਂ ਦੀ ਤਰ੍ਹਾਂ ਸਨ ਅਤੇ ਉਹ ਬੜੀ ਅਸਾਨੀ ਨਾਲ ਬਹੁਤ ਹੀ ਘੱਟ ਸਮੇਂ ਵਿੱਚ ਜੋੜ, ਘਟਾਓ, ਗੁਣਾ, ਭਾਗ ਕਰ ਲੈਂਦੇ ਸਨਉਨ੍ਹਾਂ ਦੀ ਇਸ ਪ੍ਰਤਿਭਾ ਨੂੰ ਦੇਖ ਕੇ ਲੋਕ ਹੈਰਾਨ ਹੋ ਜਾਂਦੇ ਸਨ ਰਾਮਾਨੁਜਨ ਲਈ ਬਾਕੀ ਵਿਸ਼ੇ ਨੀਰਸ ਸਨ, ਇਸ ਕਾਰਨ ਉਹ 12ਵੀਂ ਵਿੱਚ ਦੋ ਵਾਰ ਫੇਲ ਹੋ ਗਏ ਸਨ

1908 ਵਿੱਚ ਸ਼੍ਰੀ ਨਿਵਾਸ ਰਾਮਾਨੁਜਨ ਦਾ ਵਿਆਹ ਜਾਨਕੀ ਨਾਂਅ ਦੀ ਲੜਕੀ ਨਾਲ ਹੋ ਗਿਆ ਅਤੇ ਨੌਕਰੀ ਦੀ ਤਲਾਸ਼ ਲਈ ਮਦਰਾਸ ਚਲੇ ਗਏ ਉਨ੍ਹਾਂ ਅੰਦਰ ਗਣਿਤ ਪ੍ਰਤੀ ਬਹੁਤ ਜਨੂੰਨ ਸੀ ਉਨ੍ਹਾਂ ਦੀ ਇੱਛਾ ਸੀ ਕਿ ਬਾਕੀ ਮਹਾਨ ਗਣਿਤਕਾਰਾਂ ਦੀ ਤਰ੍ਹਾਂ ਲੋਕ ਇੱਕ ਦਿਨ ਉਨ੍ਹਾਂ ਦੇ ਸੂਤਰ ਵੀ ਪੜ੍ਹਨਕਈ ਵਾਰ ਉਹ ਰਾਤ ਨੂੰ ਨੀਂਦ ਤੋਂ ਉੱਠ ਕੇ ਗਣਿਤ ਦੇ ਫਾਰਮੂਲੇ ਹੱਲ ਕਰਨ ਬੈਠ ਜਾਂਦੇ ਸਨ1911 ਵਿੱਚ ਉਨ੍ਹਾਂ ਨੇ ਆਪਣਾ ਸੋਧ ਪੱਤਰ ਇੰਡੀਅਨ ਮੈਥੇਮੈਟੀਕਲ ਸੋਸਾਇਟੀ ਵਿੱਚ ਪ੍ਰਕਾਸ਼ਿਤ ਕੀਤਾ ਜਿਸਦਾ ਵਿਸ਼ਾ ‘ਬਰਨੋਲੀ ਸੰਖਿਆਂ ਦੇ ਕੁਝ ਗੁਣ’ ਸੀ

1913 ਵਿੱਚ ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਗਣਿਤਕਾਰ ਪ੍ਰੋਫੈਸਰ ਜੀ. ਐੱਚ. ਹਾਰਡੀ ਨਾਲ ਪੱਤਰਾਚਾਰ ਕਰਨਾ ਸ਼ੁਰੂ ਕਰ ਦਿੱਤਾਪ੍ਰੋਫੈਸਰ ਜੀ. ਐੱਚ. ਹਾਰਡੀ ਰਾਮਾਨੁਜਨ ਦੇ ਗਣਿਤ ਪ੍ਰਤੀ ਰੁਚੀ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਇਸ ਲਈ ਉਨ੍ਹਾਂ ਨੇ ਰਾਮਾਨੁਜਨ ਨੂੰ ਕੈੰਬਰੇਜ ਵਿਸ਼ਵ ਵਿਦਿਆਲਿਆ ਵਿੱਚ ਗਣਿਤ ਦੀ ਪੜ੍ਹਾਈ ਕਰਨ ਲਈ ਬੁਲਾਇਆ1914 ਵਿੱਚ ਰਾਮਾਨੁਜਨ ਇੰਗਲੈਂਡ ਚੱਲੇ ਗਏ

ਰਾਮਾਨੁਜਨ ਨੇ ਇੰਗਲੈਂਡ ਜਾਣ ਤੋਂ ਪਹਿਲਾਂ ਆਪਣੀ ਕਾਪੀ ਵਿੱਚ 3000 ਦੇ ਲਗਭਗ ਗਣਿਤ ਦੇ ਨਵੇਂ ਫਾਰਮੂਲੇ ਲਿਖੇ ਹੋਏ ਸਨਹਾਰਡੀ ਨਾਲ ਮਿਲ ਕੇ ਰਾਮਾਨੁਜਨ ਨੇ ਗਣਿਤ ਦੇ ਕਈ ਸੋਧ ਪੱਤਰ ਪ੍ਰਕਾਸ਼ਿਤ ਕੀਤੇ ਜਿਸ ਨਾਲ ਉਨ੍ਹਾਂ ਦਾ ਕਾਫ਼ੀ ਨਾਮ ਹੋ ਗਿਆਇਸ ਲਈ ਕੈਂਬਰੇਜ ਵਿਸ਼ਵ ਵਿਦਿਆਲਿਆ ਦੁਆਰਾ ਉਨ੍ਹਾਂ ਨੂੰ ਬੀ.ਏ. ਦੀ ਉਪਾਧੀ ਦਿੱਤੀ ਗਈਉਨ੍ਹਾਂ ਦੀ ਇਸ ਕਾਬਲੀਅਤ ਕਰਕੇ ਉਹਨਾਂ ਨੂੰ ਰੌਇਲ ਸੋਸਾਇਟੀ ਦਾ ਫ਼ੈਲੋ ਬਣਾ ਦਿੱਤਾ ਗਿਆਰੌਇਲ ਸੋਸਾਇਟੀ ਦੇ ਇਤਿਹਾਸ ਵਿੱਚ ਅੱਜ ਤਕ ਇੰਨੀ ਘੱਟ ਉਮਰ ਵਾਲਾ ਕੋਈ ਵੀ ਅਸ਼ਵੇਤ (ਰੰਗਦਾਰ) ਵਿਅਕਤੀ ਸਦੱਸਿਆ ਨਹੀਂ ਹੋਇਆ ਜੋ ਕਿ ਇੱਕ ਵੱਡੇ ਗੌਰਵ ਦੀ ਗੱਲ ਸੀ

1917 ਵਿੱਚ ਉਹ ਸਿਹਤ ਠੀਕ ਨਾ ਹੋਣ ਕਾਰਨ ਸ਼੍ਰੀ ਨਿਵਾਸ ਰਾਮਾਨੁਜਨ ਭਾਰਤ ਵਾਪਸ ਆ ਗਏਇੱਥੇ ਆ ਕੇ ਉਨ੍ਹਾਂ ਨੇ ਕੁਝ ਸਮੇਂ ਤਕ ਮਦਰਾਸ ਯੂਨੀਵਰਸਿਟੀ ਵਿੱਚ ਪੜ੍ਹਾਇਆਬਿਮਾਰੀ ਦੀ ਹਾਲਤ ਵਿੱਚ ਵੀ ਉਨ੍ਹਾਂ ਨੇ ‘ਥੀਟਾ’ ਫੰਕਸ਼ਨ ਉੱਪਰ ਆਪਣਾ ਸੋਧ ਪੱਤਰ ਲਿਖਿਆ ਜਿਸਦਾ ਪ੍ਰਯੋਗ ਗਣਿਤ ਵਿੱਚ ਹੀ ਨਹੀਂ ਬਲਕਿ ਅੱਜ ਕੱਲ੍ਹ ਚਕਿਤਸਾ-ਵਿਗਿਆਨ ਵਿੱਚ ਕੈਂਸਰ ਨੂੰ ਸਮਝਣ ਲਈ ਵੀ ਕੀਤਾ ਜਾਂਦਾ ਹੈ

33 ਸਾਲ ਦੀ ਉਮਰ ਵਿੱਚ ਬਿਮਾਰੀ ਕਾਰਨ 26 ਅਪਰੈਲ 1920 ਨੂੰ ਭਾਰਤ ਦਾ ਇਹ ਮਹਾਨ ਵਿਗਿਆਨੀ ਗਣਿਤ ਦੀਆਂ ਮਹਾਨ ਖੋਜਾਂ ਛੱਡ ਕੇ ਸੰਸਾਰ ਨੂੰ ਅਲਵਿਦਾ ਕਹਿ ਗਿਆ ਪਰ ਭਾਰਤ ਦੇ ਮਹਾਨ ਗਣਿਤਕਾਰ ਆਰਿਆਭੱਟ ਤੋਂ ਬਾਅਦ ਗਣਿਤ ਦੇ ਖੇਤਰ ਵਿੱਚ ਆਪਣਾ ਨਾਮ ਬਣਾ ਗਿਆ

33 ਸਾਲ ਦੀ ਉਮਰ ਤਕ ਰਾਮਾਨੁਜਨ ਨੇ 3884 ਸਮੀਕਰਨ ਬਣਾਏਗਣਿਤ ਵਿੱਚ ਸੰਖਿਆ 1729 ਨੂੰ ਰਾਮਾਨੁਜਨ ਸੰਖਿਆ ਦੇ ਨਾਲ ਜਾਣਿਆ ਜਾਂਦਾ ਹੈਰਾਮਾਨੁਜਨ ਮੈਜਿਕ ਵਰਗ ਵੀ ਬਹੁਤ ਪ੍ਰਸਿੱਧ ਹਨ2015 ਵਿੱਚ ਰਾਮਾਨੁਜਨ ਦੀ ਜੀਵਨੀ ’ਤੇ ਇੱਕ ਫਿਲਮ ਵੀ ਬਣਾਈ ਗਈ ਜਿਸਦਾ ਨਾਮ ‘ਦਾ ਮੈਨ ਹੂ ਨਿਊ ਇਨਫੀਨੀਟੀ” ਸੀ

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਨਵਲੋ ਸਾਲ 2012 ਵਿੱਚ ਰਾਮਾਨੁਜਨ ਦੇ ਜਨਮ ਦਿਨ 22 ਦਸੰਬਰ ਨੂੰ ਹਰ ਸਾਲ ਕੌਮੀ ਗਣਿਤ ਦਿਵਸ ਦੇ ਰੂਪ ਵੱਲੋਂ ਮਨਾਉਣ ਦਾ ਐਲਾਨ ਕੀਤਾ ਗਿਆਭਾਰਤ ਦੇ ਇਸ ਮਹਾਨ ਗਣਿਤ ਵਿਗਿਆਨਿਕ ਨੂੰ ਯਾਦ ਕਰਦਿਆਂ ਸਰਕਾਰ ਵਲੋਂ ਡਾਕ ਟਿਕਟਾਂ ਵੀ ਜਾਰੀ ਕੀਤੀਆਂ ਗਈਆਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3223)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਮਾ. ਸੋਹਨ ਸਿੰਘ ਚਾਹਲ

ਮਾ. ਸੋਹਨ ਸਿੰਘ ਚਾਹਲ

Nangal Dam, Rupnagar, Punjab, India.
Phone: (91 - 94639 - 50475)
Email: (sschahal123@gmail.com)