KulminderKaur7ਸਾਡੇ ਬਾਪ ਨੇ ਜੋ ਸਾਡੇ ਪੱਲੇ ਬੰਨ੍ਹ ਕੇ ਤੋਰਿਆ, ਉਹ ਸੀ ਵਿੱਦਿਆ ਦਾ ਚਾਨਣ ...”
(23 ਜੂਨ 2021)

 

KulminderKaur Father1 ਅੱਜ ਤੋਂ ਛੇ ਦਹਾਕੇ ਪਹਿਲਾਂ ਦੀਆਂ ਯਾਦਾਂ ਵਿੱਚ ਸਾਨੂੰ ਸਾਡਾ ਬਾਪ ਬਹੁਤ ਗੁਸੈਲ ਤੇ ਸਖਤ ਸੁਭਾਅ ਵਾਲਾ ਲਗਦਾ ਸੀ, ਪਰ ਹੁਣ ਮਾਂ-ਬਾਪ ਦੇ ਦਾਇਰੇ ਵਿੱਚੋਂ ਲੰਘੇ ਤਾਂ ਅੰਦਾਜ਼ਾ ਹੋਇਆ ਕਿ ਭਲੇ ਪਿਓ ਵਿੱਚ ਮਾਂ ਦੇ ਵਿਵਹਾਰ ਵਾਂਗ ਕੋਮਲਤਾ ਤੇ ਮਮਤਾ ਦੀ ਝਲਕ ਨਹੀਂ ਸੀ ਮਿਲਦੀ ਪਰ ਉਸਦਾ ਮਕਸਦ ਤਾਂ ਸਾਡਾ ਭਵਿੱਖ ਸੰਵਾਰਨਾ ਹੀ ਸੀਉਸ ਨੇ ਘਰ ਪਰਿਵਾਰ ਤੇ ਸਮਾਜ ਵਿੱਚ ਆਪਣਾ ਅਹਿਮਤਰੀਨ ਰੋਲ ਨਿਭਾਇਆਸਾਰੇ ਪਿੰਡ ਵਿੱਚੋਂ ਇਹੀ ਪਹਿਲੇ ਮੈਟ੍ਰਿਕ ਪਾਸ ਸ਼ਖਸ ਹੋਏਦਸਵੀਂ ਤੋਂ ਬਾਅਦ ਡਾਕਟਰ (ਵੈਦ) ਦੀ ਯੋਗਤਾ ਪ੍ਰਾਪਤ ਕਰਕੇ ਪਿੰਡ ਤੋਂ ਚਾਰ ਕਿਲੋਮਿਟਰ ਦੂਰ ਸ਼ਹਿਰ ਵਿੱਚ ਆਪਣੇ ਪਿਉ (ਸਾਡੇ ਦਾਦੇ) ਦੀ ਵਿਰਾਸਤ ਦੁਕਾਨ … ਡਾ. ਖੇਮ ਸਿੰਘ, ਟੇਕ ਸਿੰਘ ਦੇ ਨਾਮ ’ਤੇ ਸੰਭਾਲੀਉਹਨਾਂ ਵੇਲਿਆਂ ਵਿੱਚ ਹਕੀਮ, ਵੈਦ ਨੂੰ ਪਿੰਡ ਦੀ ਸਭ ਤੋਂ ਇੱਜ਼ਤਦਾਰ ਸ਼ਖਸੀਅਤ ਮੰਨਿਆ ਜਾਂਦਾ ਸੀ

ਸਾਰੀ ਉਮਰ ਕਿਸਾਨੀ ਧੰਦੇ ਦੇ ਨਾਲ ਹੀ ਇਸ ਕਿੱਤੇ ਪ੍ਰਤੀ ਪੂਰੀ ਦਿਆਨਤਦਾਰੀ ਤੇ ਤਨਦੇਹੀ ਨਾਲ ਨਿਭਦੇ ਰਹੇਸਾਡੀ ਸੰਭਾਲ ਵਿੱਚ ਉਹ ਸ਼ਹਿਰ ਸਾਈਕਲ ’ਤੇ ਹੀ ਜਾਂਦੇ ਸਨਜ਼ਮਾਨਾ ਸਕੂਟਰਾਂ ਤਕ ਪਹੁੰਚ ਗਿਆ ਤਾਂ ਵੀ ਆਪਣੇ ਹਠੀ ਤੇ ਸਿਰੜੀ ਸੁਭਾਅ ਕਾਰਨ, ਉਮਰ ਦੇ ਆਖਰੀ ਪੜਾਅ ਤਕ ਵੀ ਸਾਈਕਲ ਦਾ ਖਹਿੜਾ ਨਾ ਛੱਡਿਆਉਹਨਾਂ ਵੇਲਿਆਂ ਵਿੱਚ ਸਮਾਜਿਕ ਕੁਰੀਤੀਆਂ ਤੇ ਪਿਛਾਂਹ ਖਿੱਚੂ ਸੋਚ ਦੇ ਫੈਲਾਅ ਦਾ ਮੁੱਖ ਸਰੋਤ ਅਨਪੜ੍ਹਤਾ ਹੀ ਮੰਨਿਆ ਜਾਂਦਾ ਸੀਪਿਤਾ ਹੀ ਪੜ੍ਹੇ ਲਿਖੇ ਹੋਣ ਕਾਰਨ ਜਾਗਰੂਕਤਾ ਪੈਦਾ ਕਰਨ ਦਾ ਜਜ਼ਬਾ ਰੱਖਦੇ ਸਨ। ਇਸਦੀ ਸ਼ੁਰੂਆਤ ਘਰ ਤੋਂ ਹੀ ਹੋਈਮੇਰੀ ਮਾਂ ਜਦੋਂ ਵਿਆਹੀ ਆਈ ਤਾਂ ਉਹ ਅੱਠਵੀਂ ਪਾਸ ਸੀ। ਪਿੰਡ ਦੇ ਆਮ ਲੋਕਾਂ ਵਾਂਗ ਸੋਚਦੇ ਤਾਂ ਮਾਂ ਘਰ ਦੀ ਹੋ ਕੇ ਰਹਿ ਜਾਂਦੀ ਪਰ ਪਿਤਾ ਜੀ ਨੇ ਮਾਂ ਦੀ ਸੋਚ ਤੇ ਜ਼ਜਬੇ ਨੂੰ ਠੁੰਮਣਾਂ ਦਿੱਤਾਨੇੜੇ ਤੇੜੇ ਦੇ ਪਿੰਡਾਂ ਤਕ ਕੋਈ ਸਕੂਲ ਨਹੀਂ ਸੀ ਤਾਂ ਪਿਉ ਨੇ ਮਾਂ ਨੂੰ ਪਿੰਡ ਵਿੱਚ ਸਕੂਲ ਖੋਲ੍ਹ ਦਿੱਤਾ ਤੇ ਫਿਰ ਉਸ ਸਮੇਂ ਦੇ ਮੁੱਖ-ਮੰਤਰੀ ਸ, ਪਰਤਾਪ ਸਿੰਘ ਕੈਰੋਂ ਨੂੰ ਬੇਨਤੀ ਕਰਕੇ ਡਿਸਟ੍ਰਿਕਟ ਬੋਰਡ ਦੀ ਮਨਜ਼ੂਰੀ ਲਈਜਾਤ-ਪਾਤ, ਪਾਖੰਡਵਾਦ ਤੇ ਵਹਿਮਾਂ ਭਰਮਾਂ ਦਾ ਪਿਤਾ ਜੀ ਵਿਰੋਧ ਕਰਦੇ। ਪਿੰਡ ਵਿੱਚ ਪੰਡਿਤ, ਭਾਟੜੇ, ਪਾਂਧੇ, ਪਿਤਾ ਜੀ ਨੂੰ ਵੇਖਦਿਆਂ ਹੀ ਰਸਤਾ ਨਾਪ ਲੈਂਦੇਸਿੰਘ ਸਭਾ ਲਹਿਰ ਦੇ ਮੈਂਬਰ ਹੋਣ ਦੇ ਬਾਵਜੂਦ ਧਾਰਮਿਕ ਕੱਟੜਤਾ ਤੋਂ ਉਹ ਦੂਰ ਸਨਹੱਕ-ਹਲਾਲ ਦੀ ਕਮਾਈ ਖਾਣਾ, ਹੱਥੀਂ ਕਿਰਤ ਕਰਨੀ, ਸਾਦਾ ਜੀਵਨ, ਸਚਾਈ ਤੇ ਇਮਾਨਦਾਰੀ ਨੂੰ ਹੀ ਧਰਮ ਸਮਝਦੇ ਸਨਘਰ ਵਿੱਚ ਹੀ ਗੁਰੂ ਗਰੰਥ ਸਾਹਿਬ ਦਾ ਪਾਠ ਨਿੱਤ-ਨੇਮ ਨਾਲ ਕਰਦੇ, ਘਰ ਵਿੱਚ ਪਾਠ ਰੱਖਦੇ, ਭੋਗ ਪੈਂਦੇ ਪਰ ਕਦੇ ਸਪੀਕਰ ਨਹੀਂ ਸੀ ਲਾਉਣ ਦਿੰਦੇ

ਕਦੇ ਪਿਤਾ ਜੀ ਨੇ ਮੈਂਨੂੰ ਕੁੜੀ ਹੋਣ ਦਾ ਇਹਸਾਸ ਨਹੀਂ ਸੀ ਹੋਣ ਦਿੱਤਾਕਿਧਰੇ ਵੀ ਜਾਣਾ ਹੁੰਦਾ ਤਾਂ ਭਰਾਵਾਂ ਦੇ ਨਾਲ ਮੈਂਨੂੰ ਵੀ ਲੱਭਦੇ … ਕਾਕੀ ਕਿੱਥੇ ਹੈਂ ਤੂੰ? ਆਜਾ ਭਈ। ਮੈਂਨੂੰ ਉਹ ਨਾਲ ਲੈ ਕੇ ਜਾਂਦੇਐਤਵਾਰ ਛੁੱਟੀ ਵਾਲੇ ਦਿਨ ਸਾਨੂੰ ਸਾਰੇ ਪਿੰਡ ਦੀ ਸੈਰ ਕਰਾਉਂਦੇਬਾਗਾਂ ਵਿੱਚੋਂ ਅੰਬਾਂ, ਅਮਰੂਦਾਂ ਦੇ ਝੋਲੇ ਭਰ ਲੈਂਦੇ, ਕਦੇ ਪਿੰਡ ਦੇ ਪਿਛਵਾੜੇ ਖੇਤਾਂ ਵਿੱਚ ਗੇੜਾ ਮਾਰਨ ਜਾਂਦੇ ਤਾਂ ਉੱਥੇ ਨਾਲ ਹੀ ਵਹਿੰਦੇ ਸੂਏ ਵਿੱਚ ਅਸੀਂ ਭੈਣ ਭਰਾ ਖੂਬ ਤਾਰੀਆਂ ਲਾਉਂਦੇ ਮੈਂਨੂੰ ਕਦੇ ਵੀ ਉਹ ਕੁੜੀ ਹੋਣ ਕਰਕੇ ਰੋਕਦੇ ਟੋਕਦੇ ਨਾ, ਉਹ ਤਾਂ ਜਦੋਂ ਮੈਂਨੂੰ ਖੁਦ ਨੂੰ ਵੱਡੀ ਹੋ ਜਾਣ ਦਾ ਇਹਸਾਸ ਹੋਇਆ ਤਾਂ ਮੈਂ ਜਾਣਾ ਬੰਦ ਕਰ ਦਿੱਤਾਮੇਰਾ ਪਿਉ ਦੋ ਧੀਆਂ ਨੂੰ ਆਪਣੇ ਤਿੰਨ ਪੁੱਤਰਾਂ ਤੋਂ ਵੱਧ ਲਾਇਕ ਤੇ ਸਮਝਦਾਰ ਮੰਨਦੇ ਤੇ ਅੱਗੇ ਵਧਣ ਦੇ ਵਧੇਰੇ ਮੌਕੇ ਦਿੱਤੇਮੇਰੀ ਵੱਡੀ ਭੈਣ ਤਾਂ ਜੇ. ਬੀ.ਟੀ. ਕਰਕੇ ਅਧਿਆਪਕਾ ਬਣ ਗਈ ਸੀ ਮੈਂਨੂੰ ਹਾਇਰ ਸੈਕੰਡਰੀ ਤੋਂ ਬਾਅਦ ਜਲੰਧਰ ਦੇ ਵਧੀਆ ਕਾਲਜ ਦੇ ਹੋਸਟਲ ਵਿੱਚ ਦਾਖਲ ਕਰਾ ਦਿੱਤਾਮੇਰਾ ਟੀਚਾ ਨਰਸ ਬਣਨਾ ਸੀ ਪਰ ਪਿਤਾ ਜੀ ਦੀ ਕੋਸ਼ਿਸ਼ ਤੇ ਖਾਹਿਸ਼ ਨੇ ਮੈਂਨੂੰ ਲੈਕਚਰਾਰ ਦੇ ਅਹੁਦੇ ਤਕ ਪਹੁੰਚਾ ਦਿੱਤਾਇਹਸਾਸੇ ਜ਼ਿਕਰ ਹੈ ਕਿ ਇਹ ਕਿੱਤਾ ਵੱਧ ਸਕੂਨਦੇਹ ਸਾਬਤ ਹੋਇਆ ਤੇ ਮੈਂਨੂੰ ਬੇਹੱਦ ਮਾਣ-ਸਤਿਕਾਰ ਤੇ ਆਤਮ-ਵਿਸ਼ਵਾਸ ਦਾ ਬਲ ਬਖਸ਼ਿਆ

ਸਾਡੇ ਬਾਪ ਨੂੰ ਸਾਹਿਤ ਪ੍ਰਤੀ ਬੇਹੱਦ ਮੋਹ ਤੇ ਲਗਾਵ ਸੀਮਿਲਾਪ ਤੇ ਅਕਾਲੀ-ਪਤ੍ਰਕਾ ਅਖਬਾਰ ਰੋਜ਼ ਦੁਕਾਨ ’ਤੇ ਆਉਂਦੇ, ਦਿਨੇ ਆਪ ਪੜ੍ਹਦੇ ਤੇ ਸ਼ਾਮ ਨੂੰ ਘਰ ਲੈ ਆਉਂਦੇ।ਫਿਰ ਕਈ ਹੋਰ ਪੜ੍ਹਨ ਲਈ ਲੈ ਜਾਂਦੇਪ੍ਰੀਤ-ਲੜੀ ਮੈਗਜ਼ੀਨ ਦੇ ਉਹ ਜੀਵਨ-ਮੈਂਬਰ ਸਨ ਇੱਦਾਂ ਸਾਹਿਤਕ ਕਿਤਾਬਾਂ ਪੜ੍ਹਨ ਦਾ ਮੇਰਾ ਵੀ ਸ਼ੌਕ ਰਿਹਾਧੀਆਂ ਦੇ ਵਿਆਹ ਦੀ ਗੱਲ ਚੱਲੀ ਤਾਂ ਆਪ ਚੰਗੀ ਜ਼ਮੀਨ-ਜਾਇਦਾਦ ਦੇ ਮਾਲਕ ਹੁੰਦੇ ਹੋਏ ਵੀ ਸਧਾਰਨ ਲੇਕਿਨ ਪੜ੍ਹੇ ਲਿਖੇ ਪਰਿਵਾਰਾਂ ਵਿੱਚ ਰਿਸ਼ਤੇ ਕੀਤੇਸਮਾਜਿਕ ਚੇਤਨਾ ਦੀ ਹਾਮੀ ਭਰਦੇ ਬਾਪ ਨੇ ਦਾਜ-ਦਹੇਜ ਦਾ ਵਿਰੋਧ ਕੀਤਾ, ਅਖੇ ਇਹ ਤਾਂ ਸਮਾਜ ਦਾ ਵੱਡਾ ਕਲੰਕ ਅਤੇ ਲਾਹਨਤ ਹੈਸਾਦੇ ਵਿਆਹ, ਗੁਰ-ਮਰਿਆਦਾ ਅਨੁਸਾਰ ਆਨੰਦ-ਕਾਰਜ ਕਰਾ ਕੇ ਬਿਨਾ ਦਾਜ-ਦਹੇਜ ਅਤੇ ਪਰਦੇ ਤੋਂ ਧੀਆਂ ਨੂੰ ਸਹੁਰੇ ਘਰ ਤੋਰਿਆਇਹ ਗੱਲਾਂ ਉਸ ਜਮਾਨੇ ਵਿਚ ਕਿਸੇ ਅਜੂਬੇ ਤੋਂ ਘੱਟ ਨਹੀਂ ਸਨਮੇਰੇ ਬਾਪ ਦੇ ਇਹ ਵਿਚਾਰ ਪਿੰਡ ਦੀ ਸੱਥ ਵਿੱਚ ਖੁੰਢ-ਚਰਚਾ ਦਾ ਵਿਸ਼ਾ ਤਾਂ ਹੁੰਦੇ ਪਰ ਉਸਦੇ ਸਾਹਮਣੇ ਕੋਈ ਨੁਕਤਾਚੀਨੀ ਨਹੀਂ ਸੀ ਕਰਦਾ

ਸਾਡੇ ਬਾਪ ਨੇ ਜੋ ਸਾਡੇ ਪੱਲੇ ਬੰਨ੍ਹ ਕੇ ਤੋਰਿਆ, ਉਹ ਸੀ ਵਿੱਦਿਆ ਦਾ ਚਾਨਣ ਤੇ ਆਪਣੀ ਸੋਚ, ਜੋ ਕਦੇ ਖਤਮ ਨਹੀਂ ਹੋ ਸਕਦੀ ਤੇ ਨਾ ਹੀ ਕੋਈ ਖੋਹ ਸਕਦਾ ਹੈਇਮਾਨਦਾਰੀ, ਸਚਾਈ, ਫਰਜ਼ਾਂ ਦੀ ਪੂਰਤੀ, ਨੇਕ ਕਮਾਈ ਤੇ ਰਹਿੰਦੀ ਜ਼ਿੰਦਗੀ ਤਕ ਕਿਰਤ ਕਰਦੇ ਹੋਏ ਇਸ ਦੁਨੀਆਂ ਤੋਂ ਰੁਖਸਤ ਹੋ ਜਾਣ ਦਾ ਬਲ-ਬੁੱਧ ਵੀ ਬਖਸ਼ਿਆਮੇਰੀ ਰਿਟਾਇਰਮੈਂਟ ਤੋਂ ਬਾਅਦ ਮੈਂ ਤੇ ਮੇਰੀ ਭੈਣ, ਸਬੱਬੀਂ ਇੱਕ ਹੀ ਬੈਂਕ ਵਿੱਚ ਪੈਨਸ਼ਨ ਲੈਣ ਜਾਂਦੀਆਂਕਦੇ ਮਿਲ ਬੈਠਦੀਆਂ ਤਾਂ ਰਿਸ਼ਤੇ ਨਾਤਿਆਂ ਦੀਆਂ ਇਬਾਰਤਾਂ ਪਾਉਂਦੀ ਹੋਈ ਅਕਸਰ ਭੈਣ ਦੋਵੇਂ ਹੱਥ ਜੋੜ ਕੇ ਕਹਿੰਦੀ, “ਸ਼ੁਕਰ ਹੈ, ਸਾਡੇ ਬਾਪ ਨੇ ਸਾਨੂੰ ਖੁਦਦਾਰ ਬਣਾਇਆ ਹੈ ਤੇ ਅਸੀਂ ਆਪਣੀ ਕਮਾਈ ਹੀ ਖਾਧੀ ਹੈਮੇਰੇ ਪਤੀ ਨੇ ਰਿਟਾਇਰਮੈਂਟ ਵੇਲੇ ਮਹਿਕਮੇ ਤੋਂ ਇਕੱਠੇ ਪੈਸੇ ਵਸੂਲ ਕਰ ਲਏ ਸਨ। ਹੁਣ ਇੰਝ ਲਗਦਾ ਹੈ ਕਿ ਘਰ ਦਾ ਖਰਚਾ ਮੇਰੀ ਪੈਨਸ਼ਨ ਤੋਂ ਹੀ ਚੱਲ ਰਿਹਾ ਹੈ

ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗ ਪਿਆਰ ਕਰੋ - ਦਾ ਹੋਕਾ ਅੱਜ ਇੱਕੀਵੀਂ ਸਦੀ ਵਿੱਚ ਵੀ ਦੇਣਾ ਪੈ ਰਿਹਾ ਹੈ। ਸਾਡੀ ਕਹਾਣੀ ਤਾਂ ਇੱਕ ਸਦੀ ਪਿਛਾਂਹ ਦੀ ਹੈਉਦੋਂ ਸਮਾਜਿਕ ਪਛੜੇਪਨ ਦੀ ਇੰਤਹਾ ਸੀ ਤੇ ਕੁੜੀਆਂ ਦੀ ਮਾਨਤਾ ਮੁੰਡਿਆਂ ਤੋਂ ਮਗਰਲੀ ਕਤਾਰ ਵਿੱਚ ਸੀ

ਆਪਣੀ ਉਮਰ ਹੰਢਾ ਚੁੱਕੇ ਬਾਪ ਨੂੰ ਮੈਂ ਅੱਜ ਵੀ ਸਿਜਦਾ ਕਰਦੀ ਹਾਂ ਤੇ ਰਹਿੰਦੀ ਉਮਰ ਤਕ ਉਸ ਦੀ ਅਹਿਸਾਨਮੰਦ ਤੇ ਰਿਣੀ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2857)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਕੁਲਮਿੰਦਰ ਕੌਰ

ਪ੍ਰੋ. ਕੁਲਮਿੰਦਰ ਕੌਰ

Retired Lecturer.
Mohali, Punjab, India.
Mobile: (91 - 98156 - 52272)

Email: (kulminder.01@gmail.com)

More articles from this author