ChanandeepSAulakh7“... ਸਮਾਰਟਫੋਨ ਦਾ ਸਾਰਾ ਕੰਟਰੋਲ ਹੈਕਰ ਦੇ ਹੱਥ ਵਿੱਚ ਆ ਜਾਂਦਾ ਹੈ। ਸਾਨੂੰ ਹਮੇਸ਼ਾ ...
(7 ਮਈ 2021)

 

(ਇਹ ਐਪਲੀਕੇਸ਼ਨਜ ਫਾਲਤੂ ਵਿਗਿਆਪਨ ਵਿਖਾਉਂਦੀਆਂ ਹਨ ਅਤੇ ਬੈਂਕਿੰਗ ਜਾਣਕਾਰੀ ਹਾਸਲ ਕਰਕੇ ਉਸ ਦੀ ਦੁਰਵਰਤੋਂ ਕਰ ਸਕਦੀਆਂ ਹਨ।)

ਅੱਜ ਕੱਲ੍ਹ ਦੇ ਤਕਨਾਲੌਜੀ ਦੇ ਯੁਗ ਵਿੱਚ ਸਮਾਰਟ ਫੋਨ ਦੀ ਵਰਤੋਂ ਆਮ ਹੋ ਗਈ ਹੈਕੀ ਬੱਚਾ, ਕੀ ਨੌਜਵਾਨ, ਕੀ ਬੁੱਢਾ, ਹਰ ਕੋਈ ਸਮਾਰਟਫੋਨ ਵਿੱਚ ਰੁੱਝਿਆ ਵੇਖਿਆ ਜਾ ਸਕਦਾ ਹੈਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਸਮਾਰਟਫੋਨ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ। ਪਰ ਜਿਵੇਂ ਕਿ ਸਾਇੰਸ ਦੀ ਹਰ ਕਾਢ ਦੇ ਵਧੇਰੇ ਫਾਇਦੇ ਤੇ ਕੁਝ ਨੁਕਸਾਨ ਜ਼ਰੂਰ ਹੁੰਦੇ ਹਨ ਉਵੇਂ ਹੀ ਸਮਾਰਟਫੋਨ ਦੇ ਵੀ ਹਨਅਸੀਂ ਕਿਸੇ ਚੀਜ਼ ਨੂੰ ਕਿਵੇਂ ਵਰਤਦੇ ਹਾਂ, ਫਾਇਦੇ ਅਤੇ ਨੁਕਸਾਨ ਮੁੱਖ ਤੌਰ ’ਤੇ ਵਰਤੋਂ ਕਰਨ ਦੇ ਤਰੀਕੇ ’ਤੇ ਨਿਰਭਰ ਕਰਦੇ ਹਨ ਇੱਥੇ ਬਿਜਲੀ ਦੀ ਉਦਾਹਰਣ ਲਈ ਜਾ ਸਕਦੀ ਹੈਬਿਜਲੀ ਨੂੰ ਤਰੀਕੇ ਨਾਲ ਵਰਤੀਏ ਤਾਂ ਇਹ ਜੀਵਨ ਦੀ ਮੁਢਲੀ ਲੋੜ ਹੈ ਅਤੇ ਲਾਪਰਵਾਹੀ ਨਾਲ ਵਰਤੀਏ ਤਾਂ ਜੀਵਨ ਸਮਾਪਤ ਵੀ ਕਰ ਸਕਦੀ ਹੈ

ਸਮਾਰਟਫੋਨ ਵਿੱਚ ਅਸੀਂ ਸੈਂਕੜੇ ਕਿਸਮ ਦੀਆਂ ਐਪਸ ਡਾਊਨਲੋਡ ਕਰ ਕੇ ਹਜ਼ਾਰਾਂ ਤਰ੍ਹਾਂ ਦੇ ਕੰਮ ਕਰ ਸਕਦੇ ਹਾਂਜਿਵੇਂ ਕਿ ਸੋਸ਼ਲ ਮੀਡੀਆ ਐਪਸ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੁੰਦਿਆਂ ਜੁੜੇ ਰਹਿਣਾ, ਗੂਗਲ ਮੈਪ ਨਾਲ ਅਣਜਾਣ ਰਸਤੇ ਅਸਾਨੀ ਨਾਲ ਲੱਭਣਾ, ਨਿਊਜ਼ ਐਪਸ ਨਾਲ ਤੁਰੰਤ ਖਬਰਾਂ ਅਤੇ ਮੌਸਮ ਦੀ ਜਾਣਕਾਰੀ ਹਾਸਲ ਕਰਨਾ, ਬੈਂਕਿੰਗ ਐਪਸ ਨਾਲ ਘਰ ਬੈਠੇ ਬਿੱਲ, ਕਿਸ਼ਤ ਭਰਨਾ, ਪੈਸੇ ਟਰਾਂਸਫਰ ਕਰਨਾ ਆਦਿ ਆਦਿਪਰ ਜਦੋਂ ਅਸੀਂ ਉਪਰੋਕਤ ਅਤੇ ਹੋਰ ਕੰਮ ਕਰ ਰਹੇ ਹੁੰਦੇ ਹਾਂ ਤਾਂ ਸਾਨੂੰ ਹੋਰ ਤਰ੍ਹਾਂ ਤਰ੍ਹਾਂ ਦੀਆਂ ਐਪਸ ਦੇ ਲੁਭਾਵਣੇ ਵਿਗਿਆਪਨ ਵਿਖਾਈ ਦਿੰਦੇ ਹਨ, ਜਿਨ੍ਹਾਂ ਨੂੰ ਵੇਖ ਕੇ ਅਸੀਂ ਤੁਰੰਤ ਉਨ੍ਹਾਂ ਐਪਸ ਨੂੰ ਡਾਊਨਲੋਡ ਕਰ ਲੈਂਦੇ ਹਾਂਪਰ ਇੱਥੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀਆਂ ਐਪਸ ਸਾਡੇ ਲਈ ਲਾਭਦਾਇਕ ਅਤੇ ਸੁਰੱਖਿਅਤ ਹਨ ਅਤੇ ਕਿਹੜੀਆਂ ਟੇਢੇ ਢੰਗ ਨਾਲ ਸਾਡੀ ਗੁਪਤਤਾ ਅਤੇ ਸੁਰੱਖਿਆ ਨੂੰ ਖੋਰਾ ਲਗਾ ਰਹੀਆਂ ਹਨਅਜਿਹੀਆਂ ਬਹੁਤ ਸਾਰੀਆਂ ਐਪਸ ਹਨ ਜੋ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਪਰ ਅਸਲ ਵਿੱਚ ਉਹ ਨੁਕਸਾਨਦੇਹ ਸਾਬਤ ਹੁੰਦੀਆਂ ਹਨਆਓ ਇਨ੍ਹਾਂ ਵਿੱਚੋਂ ਕੁਝ ਦੀ ਗੱਲ ਕਰਦੇ ਹਾਂ।

ਮੈਮੋਰੀ ਕਲੀਨਰ ਐਪਸ:

ਤੁਸੀਂ ਅਕਸਰ ਮੈਮੋਰੀ ਕਲੀਨਰ ਐਪਸ ਦੇ ਵਿਗਿਆਪਨ ਸਕਰੀਨ ’ਤੇ ਆਉਂਦੇ ਵੇਖੇ ਹੋਣਗੇਇਨ੍ਹਾਂ ਦਾ ਕੰਮ ਫਾਲਤੂ ਫਾਈਲਾਂ ਨੂੰ ਮਿਟਾ ਕੇ ਸਮਾਰਟਫੋਨ ਦੀ ਰੈਮ ਮੈਮੋਰੀ ਨੂੰ ਖਾਲੀ ਕਰ ਕੇ ਸਮਾਰਟਫੋਨ ਨੂੰ ਫਾਸਟ ਕਰਨਾ ਹੁੰਦਾ ਹੈਪਰ ਉਲਟਾ ਇਹ ਫੋਨ ਨੂੰ ਹੋਰ ਧੀਮਾ ਕਰ ਦਿੰਦੀਆਂ ਹਨਇਹ ਐਪਸ ਹਰ ਵਕਤ ਐਕਟਿਵ ਰਹਿਣ ਕਰਕੇ ਬੈਟਰੀ ਬਰਬਾਦ ਕਰਦੀਆਂ ਹਨ ਅਤੇ ਫਾਲਤੂ ਵਿਗਿਆਪਨ ਵੀ ਵਿਖਾਉਂਦੀਆਂ ਹਨ

ਵਾਈ ਫਾਈ ਅਤੇ ਇੰਟਰਨੈੱਟ ਸਪੀਡ ਐਪਸ:

ਪਲੇਅ ਸਟੋਰ ’ਤੇ ਬਹੁਤ ਸਾਰੀਆਂ ਐਪਸ ਵਾਈ ਫਾਈ ਪਾਸਵਰਡ ਹੈਕ ਕਰਨ ਜਾਂ ਇੰਟਰਨੈੱਟ ਦੀ ਸਪੀਡ ਤੇਜ਼ ਕਰਨ ਦਾ ਦਾਅਵਾ ਕਰਦੀਆਂ ਹਨ ਪਰ ਇਹ ਐਪਸ ਅਜਿਹਾ ਕੁਝ ਨਹੀਂ ਕਰ ਸਕਦੀਆਂ ਸਗੋਂ ਸਮਾਰਟਫੋਨ ਦਾ ਡਾਟਾ ਚੋਰੀ ਕਰ ਕੇ ਉਸ ਦੀ ਦੁਰਵਰਤੋਂ ਕਰ ਸਕਦੀਆਂ ਹਨ

ਐਂਟੀ ਵਾਇਰਸ:

ਜਦੋਂ ਕੰਪਿਊਟਰ ਦਾ ਜ਼ਮਾਨਾ ਸੀ ਤਾਂ ਹੈਕਰਾਂ ਲਈ ਡਾਟਾ ਚੋਰੀ ਕਰਨਾ ਔਖਾ ਸੀ ਕਿਉਂਕਿ ਕੰਪਿਊਟਰ ਹਮੇਸ਼ਾ ਇੰਟਰਨੈੱਟ ਨਾਲ ਜੁੜੇ ਨਹੀਂ ਰਹਿੰਦੇ ਸਨਪਰ ਅੱਜ ਕੱਲ੍ਹ ਸਮਾਰਟਫੋਨ ਹਮੇਸ਼ਾ ਇੰਟਰਨੈੱਟ ਨਾਲ ਜੁੜੇ ਰਹਿਣ ਕਰਕੇ ਹੈਕ ਕਰਨੇ ਅਸਾਨ ਹਨਹੈਕਰ ਐਂਟੀ ਵਾਇਰਸ ਐਪਸ ਬਣਾ ਕੇ ਲੁਭਾਵਣੇ ਵਿਗਿਆਪਨ ਦਿੰਦੇ ਹਨਜਦੋਂ ਹੀ ਕੋਈ ਵਰਤੋਂਕਾਰ ਇਸ ਨੂੰ ਇੰਸਟਾਲ ਕਰਦਾ ਹੈ ਤਾਂ ਸਮਾਰਟਫੋਨ ਦਾ ਸਾਰਾ ਕੰਟਰੋਲ ਹੈਕਰ ਦੇ ਹੱਥ ਵਿੱਚ ਆ ਜਾਂਦਾ ਹੈਸਾਨੂੰ ਹਮੇਸ਼ਾ ਭਰੋਸੇਯੋਗ ਡਿਵੈਲਪਰ ਦੁਆਰਾ ਬਣਾਏ ਐਂਟੀ ਵਾਇਰਸ ਨੂੰ ਹੀ ਡਾਊਨ ਲੋਡ ਕਰਨਾ ਚਾਹੀਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2760)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਚਾਨਣ ਦੀਪ ਸਿੰਘ ਔਲਖ

ਚਾਨਣ ਦੀਪ ਸਿੰਘ ਔਲਖ

Phone: (91 - 98768 - 88177)
Email: (
chanandeep@gmail.com)