×

Warning

JUser: :_load: Unable to load user with ID: 601

VijayKumar7ਜੇਕਰ ਉਹ ਕੁਝ ਕਰਦਾ ਹੁੰਦਾ ਤਾਂ ਮੈਂ ਤੁਹਾਡੀਆਂ ਗੱਲਾਂ ਕਾਹਦੇ ਲਈ ...
(27 ਨਵੰਬਰ 2020)

 

ਆਨ ਲਾਈਨ ਪੜ੍ਹਾਈ ਦੇ ਇਸ ਦੌਰ ਨੇ ਗਰੀਬ ਪਰਿਵਾਰਾਂ ਦੇ ਲੋਕਾਂ ਲਈ ਅਨੇਕ ਤਰ੍ਹਾਂ ਦੀਆਂ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨਦਿਹਾੜੀ-ਦੱਪਾ ਕਰਕੇ ਪਰਿਵਾਰ ਦਾ ਢਿੱਡ ਭਰਨ ਵਾਲੇ ਮਾਪਿਆਂ ਲਈ ਇਹ ਸੰਕਟ ਖੜ੍ਹਾ ਹੋ ਗਿਆ ਕਿ ਉਹ ਆਪਣੇ ਪਰਿਵਾਰ ਨੂੰ ਰੋਟੀ ਖਿਲਾਉਣ ਜਾਂ ਆਪਣੇ ਬੱਚਿਆਂ ਨੂੰ ਟੱਚ ਵਾਲਾ ਰੰਗੀਨ ਮੋਬਾਇਲ ਲੈ ਕੇ ਦੇਣਬੱਚੇ ਮਾਪਿਆਂ ਦੀ ਆਰਥਿਕ ਮਜਬੂਰੀ ਅਤੇ ਅਧਿਆਪਕਾਂ ਵੱਲੋਂ ਦਿੱਤੇ ਜਾਣ ਵਾਲੇ ਘਰ ਦੇ ਕੰਮ ਨੂੰ ਨਾ ਕਰਨ ’ਤੇ ਪੈਣ ਵਾਲੀਆਂ ਝਿੜਕਾਂ ਵਿਚਕਾਰ ਪਿਸਦੇ ਰਹੇ ਹਨਪਿਛਲੇ ਦਿਨੀਂ ਗ਼ਰੀਬੀ ਦਾ ਸੰਤਾਪ ਭੁਗਤ ਰਹੇ ਇੱਕ ਪਰਿਵਾਰ ਦੀ ਕਹਾਣੀ ਨੇ ਮੈਂਨੂੰ ਮਾਨਸਿਕ ਤੌਰ ’ਤੇ ਹਿਲਾ ਕੇ ਰੱਖ ਦਿੱਤਾਮੇਰੀਆਂ ਦੋ ਅਧਿਆਪਕਾਵਾਂ ਮੈਂਨੂੰ ਪਿਛਲੇ ਚਾਰ ਪੰਜ ਮਹੀਨਿਆਂ ਤੋਂ ਇਹ ਸ਼ਿਕਾਇਤ ਕਰ ਰਹੀਆਂ ਸਨ ਕਿ ਕਈ ਬੱਚੇ ਨਾ ਸਕੂਲ ਦੀ ਫੀਸ ਦੇ ਰਹੇ ਹਨ, ਨਾ ਕਿਸੇ ਵੀ ਵਿਸ਼ੇ ਦਾ ਕੰਮ ਲੈ ਰਹੇ ਹਨ ਅਤੇ ਨਾ ਹੀ ਆਨ ਲਾਈਨ ਪੜ੍ਹਾਈ ਅਧੀਨ ਟੈਸਟ ਦੇ ਰਹੇ ਹਨਸਾਨੂੰ ਤਾਂ ਇਹ ਵੀ ਪਤਾ ਨਹੀਂ ਕਿ ਉਹ ਬੱਚੇ ਸਾਡੇ ਕੋਲ ਦਾਖਲ ਹਨ ਵੀ ਜਾਂ ਨਹੀਂਉਹ ਫੋਨ ਕਰਨ ’ਤੇ ਫੋਨ ਵੀ ਨਹੀਂ ਚੁੱਕਦੇਮੈਂ ਅਤੇ ਮੇਰੀਆਂ ਅਧਿਆਪਕਾਵਾਂ ਸੋਚ ਰਹੀਆਂ ਸਨ ਕਿ ਉਹ ਬੱਚੇ ਲਾਪਰਵਾਹ ਹੋਣਗੇਪੜ੍ਹਾਈ ਵਿੱਚ ਦਿਲਚਸਪੀ ਨਹੀਂ ਲੈਂਦੇ ਹੋਣਗੇਉਨ੍ਹਾਂ ਦੇ ਮਾਪੇ ਵੀ ਉਨ੍ਹਾਂ ਵਰਗੇ ਹੀ ਹੋਣਗੇ ਜਾਂ ਫੇਰ ਬੱਚੇ ਉਨ੍ਹਾਂ ਦਾ ਕਹਿਣਾ ਨਹੀਂ ਮੰਨਦੇ ਹੋਣਗੇ

ਪਰ ਅਸਲੀਅਤ ਸਾਡੀਆਂ ਕਿਆਸ ਅਰਾਈਆਂ ਤੋਂ ਉੱਕਾ ਹੀ ਉਲਟ ਨਿਕਲੀਸਤੰਬਰ ਪ੍ਰੀਖਿਆ ਦੇ ਟੈਸਟ ਖਤਮ ਹੋ ਚੁੱਕੇ ਸਨਪ੍ਰੀਖਿਆ ਆਨ ਲਾਈਨ ਹੀ ਹੋਈ ਸੀਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਉਨ੍ਹਾਂ ਦੇ ਪਰਚੇ ਜਮ੍ਹਾਂ ਕਰਵਾਉਣ ਲਈ ਆ ਰਹੇ ਸਨਮੈਂ ਆਪਣੇ ਦਫਤਰ ਵਿੱਚ ਬੈਠਾ ਵੱਖ-ਵੱਖ ਬੱਚਿਆਂ ਦੇ ਮਾਪਿਆਂ ਨੂੰ ਮਿਲ ਰਿਹਾ ਸਾਂਮੇਰੀ ਇੱਕ ਅਧਿਆਪਕਾ ਇੱਕ ਬੱਚੇ ਦੀ ਮਾਂ ਨੂੰ ਲੈ ਕੇ ਮੇਰੇ ਦਫਤਰ ਵਿੱਚ ਆਈਮੈਂ ਉਸ ਅਧਿਆਪਕਾ ਨੂੰ ਉਸ ਔਰਤ ਬਾਰੇ ਪੁੱਛਿਆਅਧਿਆਪਕਾ ਨੇ ਦੱਸਿਆ, “ਸਰ, ਇਸ ਔਰਤ ਦੇ ਸਾਡੇ ਸਕੂਲ ਵਿੱਚ ਦੋ ਬੱਚੇ ਪੜ੍ਹਦੇ ਹਨਇੱਕ ਬੱਚੇ ਦੀ ਫੀਸ ਤਾਂ ਕੋਈ ਦਾਨੀ ਵਿਅਕਤੀ ਦੇ ਰਿਹਾ ਹੈ ਅਤੇ ਦੂਜੇ ਬੱਚੇ ਦੀ ਫੀਸ ਅਜੇ ਤਕ ਨਿੱਕਾ ਪੈਸਾ ਨਹੀਂ ਆਇਆ।”

ਮੈਂ ਅਜੇ ਉਸ ਔਰਤ ਨੂੰ ਉਸ ਦੇ ਬੱਚਿਆਂ ਬਾਰੇ ਕੋਈ ਸਵਾਲ ਕਰਨਾ ਹੀ ਸੀ ਕਿ ਉਹ ਨਿੰਮੋਝੂਣੀ ਜਿਹੀ ਹੋ ਕੇ ਬੋਲੀ, “ਸਰ, ਤੁਸੀਂ ਪਹਿਲਾਂ ਹੋਰ ਬੱਚਿਆਂ ਦੇ ਮਾਪਿਆਂ ਨਾਲ ਗੱਲ ਕਰ ਲਵੋ, ਮੈਂ ਇਨ੍ਹਾਂ ਸਾਹਮਣੇ ਗੱਲ ਨਹੀਂ ਕਰਨੀ।” ਮੈਂ ਵਿੱਚ ਦੀ ਗੱਲ ਸਮਝ ਗਿਆਉਹ ਆਪਣੀ ਆਰਥਿਕ ਮੰਦਹਾਲੀ ਦੀ ਗੱਲ ਦੂਜਿਆਂ ਦੇ ਸਾਹਮਣੇ ਕਰਨਾ ਨਹੀਂ ਚਾਹੁੰਦੀ ਸੀ

ਮੇਰੇ ਦਫਤਰ ਵਿੱਚ ਮਾਪਿਆਂ ਦਾ ਆਉਣਾ ਜਾਣਾ ਵਧਦਾ ਹੀ ਜਾ ਰਿਹਾ ਸੀਉਸ ਔਰਤ ਦੀ ਵਾਰੀ ਨਹੀਂ ਆ ਰਹੀ ਸੀਉਹ ਔਰਤ ਬਾਰ-ਬਾਰ ਖੜ੍ਹੀ ਹੁੰਦੀ ਤੇ ਬੈਠ ਜਾਂਦੀਉਸ ਦਾ ਉੱਠਣਾ ਅਤੇ ਬੈਠਣਾ ਮੇਰੇ ਲਈ ਇਸ਼ਾਰਾ ਸੀ ਕਿ ਮੈਂ ਇੱਕ ਕਬੀਲਦਾਰ ਔਰਤ ਹਾਂ, ਮੈਂ ਘਰ ਜਾ ਕੇ ਕੰਮ ਵੀ ਕਰਨਾ ਹੈ, ਮੇਰੀ ਗੱਲ ਛੇਤੀ ਸੁਣੀ ਜਾਵੇਮੈਂ ਸਕੂਲ ਦੀ ਸੇਵਾਦਾਰ ਨੂੰ ਬੁਲਾ ਕੇ ਕਿਹਾ ਕਿ ਮੈਂ ਜਦੋਂ ਤਕ ਇਸ ਔਰਤ ਨਾਲ ਗੱਲ ਨਾ ਕਰ ਲਵਾਂ, ਤੁਸੀਂ ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦੇਣਾਮੈਂ ਉਸ ਔਰਤ ਨੂੰ ਕਿਹਾ, “ਹਾਂ ਜੀ, ਭੈਣ ਜੀ, ਹੁਣ ਛੇਤੀ ਨਾਲ ਆਪਣੀ ਗੱਲ ਦੱਸੋ, ਦੂਜੇ ਬੱਚਿਆਂ ਦੇ ਮਾਪਿਆਂ ਨੇ ਬਹੁਤੀ ਦੇਰ ਤਕ ਉਡੀਕ ਨਹੀਂ ਕਰਨੀ।” ਉਹ ਅੱਗਿਓਂ ਬੋਲੀ, “ਸਰ, ਸਾਡੇ ਗਰੀਬਾਂ ਵਿੱਚ ਟੱਚ ਵਾਲਾ ਰੰਗਦਾਰ ਮੋਬਾਇਲ ਲੈਣ ਦੀ ਹਿੰਮਤ ਨਹੀਂ ਹੈਇਸੇ ਲਈ ਮੇਰੇ ਬੱਚੇ ਨਾ ਕੰਮ ਲੈਂਦੇ ਸੀ ਅਤੇ ਨਾ ਹੀ ਟੈਸਟ ਦਿੰਦੇ ਸੀਹੁਣ ਮੈਂ ਬਿਆਜ ’ਤੇ ਕਰਜ਼ਾ ਚੁੱਕ ਕੇ ਕਿਸਤਾਂ ’ਤੇ ਮੋਬਾਇਲ ਲਿਆ ਹੈਹੁਣ ਮੇਰੇ ਦੋਵੇਂ ਬੱਚਿਆਂ ਨੇ ਸਤੰਬਰ ਮਹੀਨੇ ਦੇ ਸਾਰੇ ਪਰਚੇ ਦਿੱਤੇ ਹਨਸਰ, ਇਹ ਤੁਹਾਡੀਆਂ ਅਧਿਆਪਕਾਵਾਂ ਮੇਰੀ ਗੱਲ ਸੁਣਦੀਆਂ ਹੀ ਨਹੀਂਮੇਰੇ ਇੱਕ ਬੱਚੇ ਦੀ ਫੀਸ ਰਹਿੰਦੀ ਹੈਮੈਂਨੂੰ ਇੱਕ ਮਹੀਨੇ ਦਾ ਸਮਾਂ ਦੇ ਦਿਓ, ਮੈਂ ਤੁਹਾਡੀ ਸਾਰੀ ਫੀਸ ਜਮ੍ਹਾਂ ਕਰਾ ਦਿਆਂਗੀ।” ਐਨੀ ਗੱਲ ਕਹਿ ਕੇ ਉਹ ਔਰਤ ਫੁੱਟ-ਫੁੱਟ ਕੇ ਰੋਣ ਲੱਗ ਪਈਮੈਂ ਸਕੂਲ ਦੀ ਸੇਵਾਦਾਰ ਨੂੰ ਕਹਿ ਕੇ ਉਸ ਲਈ ਪਾਣੀ ਦਾ ਗਿਲਾਸ ਮੰਗਵਾਇਆਉਸ ਦੇ ਪਾਣੀ ਪੀਣ ਤੋਂ ਬਾਅਦ ਮੈਂ ਉਸ ਨੂੰ ਦੂਜੇ ਦਿਨ ਆਉਣ ਲਈ ਕਿਹਾ

ਉਹ ਔਰਤ ਤਾਂ ਆਪਣੀ ਗੱਲ ਕਹਿ ਕੇ ਆਪਣੇ ਘਰ ਚਲੀ ਗਈ ਪਰ ਮੇਰੇ ਲਈ ਉਹ ਕਈ ਸਵਾਲ ਖੜ੍ਹੇ ਕਰ ਗਈਮੈਂ ਆਪਣੀ ਅਧਿਆਪਕਾ ਨੂੰ ਬੁਲਾ ਕੇ ਪੁੱਛਿਆ ਕਿ ਇਸ ਔਰਤ ਦੇ ਬੱਚੇ ਪੜ੍ਹਨ ਲਈ ਕਿਸ ਤਰ੍ਹਾਂ ਦੇ ਹਨ? ਅਧਿਆਪਕਾ ਨੇ ਦੱਸਿਆ, “ਇਸਦੇ ਦੋਵੇਂ ਬੱਚੇ ਬਹੁਤ ਹੁਸ਼ਿਆਰ ਹਨਗਣਿਤ ਦੇ ਵਿਸ਼ੇ ਵਿੱਚੋਂ ਉਨ੍ਹਾਂ ਦੇ ਪੂਰੇ ਅੰਕ ਹੁੰਦੇ ਹਨਬੱਸ, ਮਾਪਿਆਂ ਦੀ ਲਾਪਰਵਾਹੀ ਕਾਰਨ ਹੀ ਇਹ ਬੱਚੇ ਨਹੀਂ ਪੜ੍ਹਦੇ।”

ਮੈਂ ਅਧਿਆਪਕਾ ਨੂੰ ਕਿਹਾ ਕਿ ਉਸ ਔਰਤ ਨੂੰ ਫੋਨ ਕਰਕੇ ਕੱਲ੍ਹ ਨੂੰ ਜ਼ਰੂਰ ਆਉਣ ਲਈ ਕਹੋਮੈਂ ਮਨ ਵਿੱਚ ਸੋਚ ਰਿਹਾ ਸਾਂ ਕਿ ਸਾਡੀਆਂ ਸਰਕਾਰਾਂ ਨੂੰ ਹੁਣ ਤਕ ਇਹ ਗੱਲ ਕਿਉਂ ਸਮਝ ਨਹੀਂ ਆਈ ਕਿ ਦੇਸ਼ ਦੀ ਅਹਿਮ ਜ਼ਰੂਰਤ ਰਾਫੇਲ ਨਹੀਂ, ਸਗੋਂ ਬੱਚਿਆਂ ਦੀ ਪੜ੍ਹਾਈ ਬਹੁਤ ਜ਼ਰੂਰੀ ਹੈਕਿੰਨਾ ਚੰਗਾ ਹੁੰਦਾ ਕਿ ਜੇਕਰ ਸਰਕਾਰ ਹਰ ਜ਼ਰੂਰਤਮੰਦ ਬੱਚੇ ਦੀ ਪੜ੍ਹਾਈ ਦੀਆਂ ਜਰੂਰਤਾਂ ਪੂਰੀਆਂ ਕਰ ਦਿੰਦੀ

ਦੂਜੇ ਦਿਨ ਉਹ ਔਰਤ ਮੇਰੇ ਦਫਤਰ ਵਿੱਚ ਆ ਪਹੁੰਚੀਮੈਂ ਉਸ ਨੂੰ ਸਵਾਲ ਕੀਤਾ, “ਤੁਹਾਡੇ ਘਰ ਵਾਲਾ ਕੀ ਕੰਮ ਕਰਦਾ ਹੈ?” ਉਹ ਅੱਗੋਂ ਬੋਲੀ, “ਸਰ, ਡੁੱਬੀ ਤਾਂ, ਜੇ ਸਾਹ ਨਹੀਂ ਆਇਆਜੇਕਰ ਉਹ ਕੁਝ ਕਰਦਾ ਹੁੰਦਾ ਤਾਂ ਮੈਂ ਤੁਹਾਡੀਆਂ ਗੱਲਾਂ ਕਾਹਦੇ ਲਈ ਸੁਣਨੀਆਂ ਸਨਜਿੰਨੇ ਕਮਾਉਂਦਾ ਹੈ, ਉਨ੍ਹਾਂ ਵਿੱਚੋਂ ਅੱਧੇ ਸ਼ਰਾਬ ਮੂੰਹ ਉੜਾ ਦਿੰਦਾ ਹੈਮਾਪਿਆਂ ਨੇ ਧੀਆਂ ਜ਼ਿਆਦਾ ਹੋਣ ਕਾਰਨ ਵਿਆਹੁਣ ਦੀ ਕੀਤੀਮੇਰੀ ਜ਼ਿੰਦਗੀ ਬਰਬਾਦ ਹੋ ਗਈ।”

ਮੈਂ ਉਸ ਨੂੰ ਫੇਰ ਪੁੱਛਿਆ, “ਤੁਹਾਡੇ ਬੱਚਿਆਂ ਨੇ ਪਿਛਲਾ ਜਿਹੜਾ ਕੰਮ ਨਹੀਂ ਕੀਤਾ, ਉਸ ਦਾ ਕੀ ਬਣੂ?”

ਉਹ ਅੱਗੋਂ ਬੋਲੀ, “ਸਰ, ਮੈਂ ਵੀ ਪੜ੍ਹੀ ਲਿਖੀ ਹਾਂਮੈਂ ਪਿਛਲਾ ਸਾਰਾ ਕੰਮ ਕਰਵਾ ਦਿੱਤਾ ਹੈ।”

ਮੈਂ ਉਸ ਨੂੰ ਕਿਹਾ, “ਤੁਸੀਂ ਆਪਣੇ ਬੱਚਿਆਂ ਨੂੰ ਦਿਲਚਸਪੀ ਲੈ ਕੇ ਪੜ੍ਹਾਓ, ਇਨ੍ਹਾਂ ਦੀ ਫੀਸ ਮੈਂ ਆਪੇ ਹੀ ਵੇਖ ਲਵਾਂਗਾ।”

ਮੇਰੇ ਸ਼ਬਦ ਸੁਣ ਕੇ ਉਸ ਨੇ ਕਿਹਾ, “ਸਰ, ਤੁਹਾਡੀ ਕਿਰਪਾ ਨਾਲ ਸਾਡੇ ਗਰੀਬਾਂ ਦੇ ਬੱਚੇ ਵੀ ਚੰਗੇ ਸਕੂਲਾਂ ਵਿੱਚ ਪੜ੍ਹ ਜਾਣਗੇ

ਉਸ ਦੇ ਜਾਣ ਤੋਂ ਬਾਅਦ ਮੇਰੇ ਮਨ ਨੇ ਮੈਂਨੂੰ ਕਿਹਾ ਕਿ ਜਿਹੜੇ ਪੈਸੇ ਤੂੰ ਹਰ ਸਾਲ ਧਾਰਮਿਕ ਸਥਾਨ ’ਤੇ ਲੰਗਰ ਲਗਾਉਣ ਲਈ ਦਿੰਦਾ ਹੈ, ਜੇਕਰ ਉਹ ਪੈਸੇ ਇਸ ਔਰਤ ਨੂੰ ਮੋਬਾਇਲ ਖਰੀਦਣ ਲਈ ਦਿੱਤੇ ਹੁੰਦੇ ਤਾਂ ਕਿਤੇ ਚੰਗਾ ਹੋਣਾ ਸੀਲੋਕਾਂ ਨੇ ਕਿਸੇ ਨਾ ਕਿਸੇ ਢੰਗ ਨਾਲ ਢਿੱਡ ਤਾਂ ਭਰ ਹੀ ਲੈਣਾ ਹੁੰਦਾ ਹੈ ਪਰ ਮੋਬਾਇਲ ਅਤੇ ਫੀਸ ਤੋਂ ਬਿਨਾਂ ਬੱਚਿਆਂ ਦੀ ਪੜ੍ਹਾਈ ਛੁੱਟ ਜਾਣੀ ਸੀਹੋ ਸਕਦਾ ਹੈ ਕਿ ਮੈਂ ਹੁਣ ਲੰਗਰ ਲਗਾਉਣ ਦੀ ਬਜਾਏ ਇਹੋ ਜਿਹੇ ਬੱਚਿਆਂ ਦੀ ਸਹਾਇਤਾ ਕਰਨ ਲੱਗ ਜਾਵਾਂਮੈਂ ਅਧਿਆਪਕਾ ਨੂੰ ਬੁਲਾ ਕੇ ਕਿਹਾ ਕਿ ਅੱਜ ਤੋਂ ਉਸ ਬੱਚੇ ਦੀ ਫੀਸ ਮੈਂ ਦੇ ਦਿਆ ਕਰਾਂਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2433)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)