MintuBrar7“ਆਸਟ੍ਰੇਲੀਆ ਦੀ ਪੁਲਿਸ ਕਦੇ ਉੱਚਾ ਨਹੀਂ ਬੋਲਦੀ, ਗਾਲ੍ਹਾਂ ਨਹੀਂ ਕੱਢਦੀ ...”
(17 ਅਪਰੈਲ 2020)

 

ਜਦੋਂ ਕੋਈ ਘਟਨਾ ਜਾਂ ਫਿਰ ਕਹਿ ਲਵੋ ਦੁਰਘਟਨਾ ਵਾਪਰਦੀ ਹੈ ਤਾਂ ਸੌ ਫ਼ੀਸਦੀ ਕੋਈ ਸਹੀ ਨਹੀਂ ਹੁੰਦਾ ਤੇ ਨਾ ਹੀ ਕੋਈ ਸੌ ਫ਼ੀਸਦੀ ਗ਼ਲਤ ਹੁੰਦਾ ਹੈਬਹੁਤ ਸਾਰੇ ਪਹਿਲੂ ਹੁੰਦੇ ਹਨ ਵਿਚਾਰਨਯੋਗਕੋਈ ਵੀ ਘਟਨਾ ਅਚਾਨਕ ਨਹੀਂ ਵਾਪਰਦੀ ਬਲਕਿ ਉਸ ਦੀ ਇਬਾਰਤ ਬਹੁਤ ਪਹਿਲਾਂ ਲਿਖੀ ਜਾਣ ਲੱਗ ਪੈਂਦੀ ਹੈ ਖ਼ਾਲਸਾ ਸਾਜਣਾ ਦਿਵਸ ਤੋਂ ਕੁਝ ਵਕਤ ਪਹਿਲਾਂ ਪਟਿਆਲਾ ਵਿਖੇ ਨਿਹੰਗਾਂ ਅਤੇ ਪੁਲਿਸ ਵਿਚਾਲੇ ਵਾਪਰੇ ਮੰਦਭਾਗੇ ਅਤੇ ਨਿੰਦਣਯੋਗ ਘਟਨਾਕ੍ਰਮ ਦੇ ਕੁਝ ਕੁ ਪਹਿਲੂਆਂਤੇ ਨਿਰਪੱਖ ਰਹਿ ਕੇ ਵਿਚਾਰ ਕਰਦੇ ਹਾਂ

ਹੁਣ ਉਹ ਜ਼ਮਾਨਾ ਨਹੀਂ ਰਿਹਾ ਕਿ ਕਿਸੇ ਹਾਦਸੇ ਦੇ ਗਵਾਹ ਸਿਰਫ਼ ਉਹੀ ਲੋਕ ਹੋਣ ਜੋ ਉਸ ਵਕਤ ਹਾਦਸੇ ਵਾਲੀ ਥਾਂਤੇ ਮੌਜੂਦ ਸਨਹੁਣ ਤਾਂ ਹਾਦਸਾ ਵਾਪਰਨ ਤੋਂ ਬਾਅਦ ਮਿੰਟਾਂ ਵਿੱਚ ਦੁਨੀਆ ਭਰਅੱਖੀਂ ਦੇਖੀਗਵਾਹ ਬਣ ਜਾਂਦੀ ਹੈਕਈ ਹਾਦਸਿਆਂ ਦੇ ਦੁਨੀਆ ਤੱਕ ਪੁੱਜਣ ਵਿੱਚ ਹੋ ਸਕਦਾ ਦਸ-ਵੀਹ ਮਿੰਟ ਲੱਗ ਜਾਣ, ਨਹੀਂ ਤਾਂ ਜ਼ਿਆਦਾਤਰ ਦਾ ਤਾਂ ਹੁਣ ਸਿੱਧਾ ਪ੍ਰਸਾਰਨ ਹੀ ਚਲਦਾ ਹੁੰਦਾ ਹੁਣ ਕੋਈ ਇਹ ਨਹੀਂ ਕਹਿ ਸਕਦਾ ਕਿ ਸੁਣੀ-ਸੁਣਾਈ ਗੱਲ ਹੈ, ਸਰਕਾਰ ਗ਼ਲਤ ਪੇਸ਼ ਕਰ ਰਹੀ ਹੈ ਜਾਂ ਫੇਰ ਮੀਡੀਆ ਮਸਾਲੇ ਲਾ ਰਿਹਾ ਹੈ ਸਭ ਨੇ ਬਾਰ-ਬਾਰ ਇਹ ਹਾਦਸਾ ਵਾਪਰਦਾ ਦੇਖਿਆ ਹੋਣਾ ਹੈਪਰ ਸਭ ਦੇ ਵਿਚਾਰ ਵੱਖੋ-ਵੱਖਰੇ ਹੋਣਗੇਕੋਈ ਅੱਜ ਸੋਸ਼ਲ ਮੀਡੀਆ ਤੇ ਨਿਹੰਗ ਸਿੰਘਾਂ ਨੂੰ ਮਾੜਾ ਕਹਿ ਰਿਹਾ ਤੇ ਕੋਈ ਪੁਲਿਸ ਨੂੰਭਾਵੇਂ ਹਮੇਸ਼ਾ ਹਮਦਰਦੀ ਦੀ ਬਹੁਤਾਤ ਪੀੜਤਾਂ ਨਾਲ ਵੱਧ ਹੁੰਦੀ ਹੈ ਪਰ ਜੇ ਜ਼ਮੀਨੀ ਪੱਧਰ ਤੇ ਆਮ ਲੋਕਾਂ ਦੀ ਆਵਾਜ਼ ਸੁਣੀ ਜਾਵੇ ਤਾਂ ਉਹ ਇਹ ਹੀ ਕਹਿ ਰਹੇ ਹਨ ਕਿ ਚੰਗੀ ਕੀਤੀ, ਐਵੇਂ ਹਰ ਇੱਕ ਨਿਹੱਥੇ ਤੇ ਡਾਂਗਾਂ ਵਰ੍ਹਾਉਂਦੇ ਫਿਰਦੇ ਸੀਅੱਜ ਟੱਕਰਿਆ ਮੂਹਰੇ ਇਹਨਾਂ ਨੂੰ ਵੀ ਕੋਈ ਸਵਾ ਸੇਰ

ਭਾਵੇਂ ਕਾਨੂੰਨੀ ਤੌਰ ਤੇ ਅਤੇ ਇਖ਼ਲਾਕੀ ਤੌਰਤੇ ਇਹ ਸਹੀ ਨਹੀਂ ਹੈ ਪਰ ਜਿਵੇਂ ਕਿ ਉੱਪਰ ਲਿਖਿਆ ਹੈ ਕਿ ਕਿਸੇ ਵੀ ਹਾਦਸੇ ਦੀ ਇਬਾਰਤ ਬਹੁਤ ਪਹਿਲਾਂ ਲਿਖਣੀ ਸ਼ੁਰੂ ਹੋ ਜਾਂਦੀ ਹੈਪੰਜਾਬ ਪੁਲਿਸ ਨੇ ਜੋ ਡੰਡਾ ਪਿਛਲੇ ਕਈ ਦਿਨਾਂ ਤੋਂ ਆਮ ਲੋਕਾਂ ਤੇ ਫੇਰਿਆ ਸੀ, ਇਹ ਇਸ ਤਾਜ਼ਾ ਹਾਦਸੇ ਦੀ ਨੀਂਹ ਹੀ ਤਾਂ ਸੀਇਸੇ ਦਾ ਦੂਜਾ ਪੱਖ ਇਹ ਵੀ ਹੈ ਕਿ ਜੇ ਕੋਈ ਕਾਨੂੰਨ ਦੀ ਪਾਲਣ ਕਰ ਲਵੇ ਤਾਂ ਪੁਲਿਸ ਡੰਡਾ ਘਰ ਵਿੱਚ ਬੈਠਿਆਂ ਉੱਤੇ ਤਾਂ ਫੇਰਨੋ ਰਹੀ

ਇੱਕ ਹੋਰ ਪੱਖਤੇ ਵੀ ਗੱਲ ਕਰਨੀ ਬਣਦੀ ਹੈਕਾਨੂੰਨ ਕੋਈ ਇਕੱਲੇ ਪੰਜਾਬ ਵਿੱਚ ਨਹੀਂ ਤੋੜੇ ਜਾਂਦੇ ਬਲਕਿ ਦੁਨੀਆ ਭਰ ਦੇ ਕਹਿੰਦੇ ਕਹਾਉਂਦੇ ਮੁਲਕਾਂ ਵਿੱਚ ਆਮ ਹੀ ਕਾਨੂੰਨ ਦੀਆਂ ਧੱਜੀਆਂ ਵੇਲੇ-ਕੁਵੇਲੇ ਉੱਡਦੀਆਂ ਅਸੀਂ ਸਭ ਹਰ ਰੋਜ਼ ਦੇਖਦੇ ਹਾਂਉਦਾਹਰਨ ਦੇ ਤੌਰ ਉੱਤੇ ਅਮਰੀਕਾ ਨੂੰ ਲੈ ਲਵੋ, ਉੱਥੇ ਹਰ ਰੋਜ਼ ਗੋਲੀ ਚਲਦੀ ਹੈ, ਨਿਹੱਥੇ ਮਾਰੇ ਜਾਂਦੇ ਹਨਆਸਟ੍ਰੇਲੀਆ ਵਿੱਚ ਹਰ ਰੋਜ਼ ਕੋਈ ਨਾ ਕੋਈ ਖ਼ਬਰ ਆਉਂਦੀ ਹੈ ਕਿ ਪੰਜਾਹ ਦੀ ਸਪੀਡ ਵਾਲੇ ਏਰੀਆ ਵਿੱਚ ਇੱਕ ਸੌ ਵੀਹ ਤੇ ਗੱਡੀ ਚਲਾਉਂਦੇ ਫੜੇ ਗਏਬੱਸ ਫ਼ਰਕ ਇੰਨਾ ਕੁ ਹੈ ਕਿ ਇਹਨਾਂ ਮੁਲਕਾਂ ਦੀ ਪੁਲਿਸ ਫੋਰਸ ਦੀ ਸਿਖਲਾਈ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਇਹ ਲੋਕ ਸੱਪ ਵੀ ਮਾਰ ਲੈਂਦੇ ਹਨ ਤੇ ਸੋਟੀ ਵੀ ਬਚਾ ਲੈਂਦੇ ਹਨ

ਹੁਣ ਤੁਸੀਂ ਕਹੋਗੇ ਕਿ ਪੰਜਾਬ ਪੁਲਿਸ ਦੀ ਵੀ ਬੜੀ ਸਖ਼ਤ ਟਰੇਨਿੰਗ ਹੁੰਦੀ ਹੈਬਿਲਕੁਲ ਹੁੰਦੀ ਹੈ! ਪਰ ਉਸ ਟਰੇਨਿੰਗ ਦਾ ਪਾਲਣ ਉਦੋਂ ਤੱਕ ਕੀਤਾ ਜਾਂਦਾ ਹੈ ਜਦੋਂ ਤੱਕ ਮੁਲਾਜ਼ਮ ਪੱਕਾ ਹੋ ਕੇ ਤਨਖ਼ਾਹ ਨਹੀਂ ਲੈਣ ਲੱਗ ਜਾਂਦਾਉਸ ਤੋਂ ਬਾਅਦ ਤਾਂ ਸਿਰਫ਼ ਗੋਗੜ ਹੀ ਵਧਾਉਣੀ ਹੁੰਦੀ ਹੈਜਾਂ ਫੇਰ ਆਪਣੇ ਤੋਂ ਵੱਡਿਆਂ ਦੀ ਜੀ ਹਜ਼ੂਰੀ ਕਰਨੀ ਹੁੰਦੀ ਹੈਮੈਂ ਤਾਂ ਨਹੀਂ ਦੇਖਿਆ ਕਿ ਉਹ ਕਦੇ ਅਚਾਨਕ ਪਈ ਬਿਪਤਾ ਲਈ ਤਿਆਰ ਹੁੰਦੇ ਹਨ

ਤੁਸੀਂ ਜੇ ਕਦੇ ਇੱਕ ਆਸਟ੍ਰੇਲੀਆ ਦੇ ਪੁਲਿਸ ਵਾਲੇ ਨੂੰ ਤਿਆਰ ਹੁੰਦਾ ਦੇਖ ਲਵੋ ਤਾਂ ਹੈਰਾਨ ਰਹਿ ਜਾਵੋਗੇਉਹ ਜਦੋਂ ਵੀ ਕਦੇ ਆਪਣੀ ਨੌਕਰੀ ਕਰਨ ਜਾਂਦੇ ਹਨ ਤਾਂ ਪਹਿਲਾਂ ਆਪਣਾ ਸਮਾਂ ਇਕੱਲਾ ਜੁੱਤੇ ਲਿਸ਼ਕਾਉਣ ਵਿੱਚ ਨਹੀਂ ਲਾਉਂਦੇ ਬਲਕਿ ਉਹ ਸਾਰਾ ਤੰਗੜ-ਪੱਟੀਆਂ ਕੱਸਦੇ ਹਨ, ਜਿਸ ਦੀ ਭਾਵੇਂ ਉਨ੍ਹਾਂ ਨੂੰ ਕਦੇ ਲੋੜ ਨਹੀਂ ਪਈ ਪਰ ਫੇਰ ਵੀ ਉਨ੍ਹਾਂ ਨੂੰ ਹਦਾਇਤ ਹੁੰਦੀ ਹੈ ਕਿ ਯੋਧੇ ਨੂੰ ਪਤਾ ਨਹੀਂ ਕਦੋਂ ਜੰਗ ਦੇ ਮੈਦਾਨ ਵਿੱਚ ਕੁੱਦਣਾ ਪੈ ਜਾਵੇ, ਸੋ ਹਰ ਵੇਲੇ ਤਿਆਰ ਬਰ ਤਿਆਰ ਰਹੋਉਨ੍ਹਾਂ ਨੂੰ ਇਸ ਸ਼ਬਦ ਦੇ ਮਾਅਨੇ ਦੱਸੇ ਜਾਂਦੇ ਹਨ ਕਿ ਸੂਰਾ ਉਹੀ ਹੈ ਜੋ ਸਮੇਂ ਦੀ ਨਜ਼ਾਕਤ ਨੂੰ ਸਮਝਦਾ ਹੋਇਆ ਤੁਰਤ-ਫੁਰਤ ਫੈਸਲਾ ਲਵੇ ਅਤੇ ਸਮਾਂ ਵਿਚਾਰੇ

ਜੇਕਰ ਤਾਜ਼ਾ ਘਟਨਾਕ੍ਰਮ ਅਮਰੀਕਾ ਦੀ ਪੁਲਿਸ ਨਾਲ ਵਾਪਰਿਆ ਹੁੰਦਾ ਤਾਂ ਉਨ੍ਹਾਂ ਕਿਸੇ ਅਫਸਰ ਨੂੰ ਨਹੀਂ ਸੀ ਉਡੀਕਣਾ, ਉੱਥੇ ਹੀ ਗੋਲੀ ਮਾਰ ਕੇ ਢੇਰੀ ਕਰ ਦੇਣਾ ਸੀਜੇ ਇਸ ਵਿੱਚ ਆਸਟ੍ਰੇਲੀਆ ਦੀ ਪੁਲਿਸ ਸ਼ਾਮਲ ਹੁੰਦੀ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸੁਰੱਖਿਅਤ ਕਰ ਕੇ ਵਕਤ ਵਿਚਾਰਨਾ ਸੀ ਤੇ ਨਾਕਾ ਤੋੜਨ ਵਾਲਿਆਂ ਦੀ ਸ਼ਨਾਖ਼ਤ ਕਰ ਕੇ ਬਾਅਦ ਵਿੱਚ ਇਹੋ ਜਿਹੀਆਂ ਧਾਰਾਵਾਂ ਵਿੱਚ ਫਸਾਉਣਾ ਸੀ ਕਿ ਨਾਕਾ ਤੋੜਨ ਦਾ ਪਛਤਾਵਾ ਉਨ੍ਹਾਂ ਨੂੰ ਸਾਰੀ ਉਮਰ ਭੋਗਣਾ ਪੈਣਾ ਸੀ

ਆਸਟ੍ਰੇਲੀਆ ਦੀ ਪੁਲਿਸ ਕਦੇ ਉੱਚਾ ਨਹੀਂ ਬੋਲਦੀ, ਗਾਲ੍ਹਾਂ ਨਹੀਂ ਕੱਢਦੀ, ਜੀ ਹਜ਼ੂਰ! ਤੋਂ ਬਿਨਾਂ ਤੁਹਾਨੂੰ ਸੰਬੋਧਨ ਨਹੀਂ ਹੁੰਦੀ ਸੜਕਤੇ ਰੋਕਣ ਸਾਰ ਪਹਿਲਾਂ ਤੁਹਾਡੇ ਤੋਂ ਮਾਫ਼ੀ ਮੰਗਦੀ ਹੈਫੇਰ ਤੁਹਾਡਾ ਹਾਲ-ਚਾਲ ਪੁੱਛਦੀ ਹੈਫੇਰ ਤੁਹਾਡਾ ਦਿਨ ਕਿੱਦਾਂ ਦਾ ਰਿਹਾ, ਇਹ ਜਾਣਦੀ ਹੈਕੁਝ ਕੁ ਇੱਧਰਲੀਆਂ-ਉੱਧਰਲੀਆਂ ਗੱਲਾਂ ਮਾਰ ਕੇ ਫੇਰ ਤੁਹਾਨੂੰ ਪਿਆਰ ਨਾਲ ਕਾਰਨ ਪੁੱਛਦੀ ਹੈ ਕਿ ਭਾਈ, ਤੁਹਾਡੀ ਉਹ ਕਿਹੜੀ ਮਜਬੂਰੀ ਸੀ, ਜਿਸ ਕਰਕੇ ਤੁਸੀਂ ਅੱਸੀ ਦੀ ਰਫ਼ਤਾਰ ਵਾਲੇ ਇਲਾਕੇ ਵਿੱਚ ਸੌ ਤੇ ਜਾ ਰਹੇ ਸੀ? ਪੂਰੀ ਗੱਲ ਸੁਣਨ ਤੋਂ ਬਾਅਦ ਮਾਫ਼ੀ ਮੰਗਦੇ ਹੋਏ ਤੁਹਾਡਾ ਚਲਾਨ ਕੱਟ ਕੇ ਹੱਥ ਵਿੱਚ ਫੜਾ ਦਿੰਦੀ ਹੈ ਅਤੇ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਅਲਵਿਦਾ ਕਹਿ ਦਿੰਦੀ ਹੈ

ਉਤਲੇ ਸਾਰੇ ਵਰਤਾਰੇ ਤੋਂ ਬਾਅਦ ਤੁਹਾਨੂੰ ਕੀ ਲਗਦਾ ਹੈ ਕਿ ਅਸੀਂ ਪੁਲਿਸ ਕੋਲੋਂ ਡਰਦੇ ਨਹੀਂ? ਨਹੀਂ, ਸਾਡੀ ਹਾਲਾਤ ਉਸ ਵਕਤ ਦੇਖਣੀ ਬਣਦੀ ਹੈ ਜਦੋਂ ਕੋਈ ਪੁਲਿਸ ਦੀ ਗੱਡੀ ਸਾਨੂੰ ਰੋਕ ਲੈਂਦੀ ਹੈ ਤਾਂ ਇੰਨੀ ਇੱਜ਼ਤ ਕਰਦੇ ਪੁਲਿਸ ਅਫਸਰ ਨੂੰ ਦੇਖ ਕੇ ਦਿਲ ਪਾਟਣ ਨੂੰ ਜਾਂਦਾ ਹੈਉਦੋਂ ਪਤਾ ਲੱਗਦਾ ਜਦੋਂ ਪੰਜ-ਚਾਰ ਸੌ ਡਾਲਰ ਦਾ ਜੁਰਮਾਨਾ ਤੇ ਲਾਇਸੈਂਸ ਦੇ ਤਿੰਨ-ਚਾਰ ਪੁਆਇੰਟ ਉੱਡ ਜਾਂਦੇ ਹਨਇਹ ਸਭ ਨੂੰ ਪਤਾ ਕਿ ਇੱਥੇ ਲਾਇਸੈਂਸ ਤੋਂ ਬਿਨਾਂ ਬੰਦਾ ਕੱਖਾਂ ਤੋਂ ਵੀ ਹੌਲਾ ਹੋ ਕੇ ਰਹਿ ਜਾਂਦਾ ਹੈ ਇੰਨੇ ਪਿਆਰੇ ਵਰਤਾਰੇ ਤੋਂ ਬਾਅਦ ਬੰਦਾ ਆਪਣੀਆਂ ਪੁਸ਼ਤਾਂ ਨੂੰ ਵੀ ਦੱਸ ਕੇ ਜਾਂਦਾ ਹੈ ਕਿ ਭਾਈ ਗੱਡੀ ਚਲਾਉਂਦੇ ਸਮੇਂ ਗ਼ਲਤੀ ਨਾ ਕਰਿਓ

ਦੂਜੇ ਪਾਸੇ ਮਾਂ-ਭੈਣ ਇੱਕ ਕਰਦੀ ਪੰਜਾਬ ਪੁਲਿਸ ਲਗਭਗ ਆਪਣਾ ਰੋਹਬ ਜਨਤਾ ਵਿੱਚੋਂ ਗਵਾ ਚੁੱਕੀ ਹੈਹਰ ਦੂਜੇ ਦਿਨ ਇਹੋ ਜਿਹੀਆਂ ਵੀਡੀਓ ਆਉਂਦੀਆਂ ਹਨ ਜਿਸ ਵਿੱਚ ਪੁਲਸ ਦੀ ਵਧੀਕੀ ਅਕਸਰ ਦੇਖਣ ਨੂੰ ਮਿਲਦੀ ਹੈ ਜੋ ਕਿ ਇੱਕ ਚੰਗੇ ਰਾਜ ਲਈ ਬਹੁਤ ਹੀ ਮੰਦਭਾਗੀ ਗੱਲ ਹੈ

ਇੱਥੇ ਇਕੱਲੇ ਪੁਲਿਸ ਵਾਲਿਆਂ ਦਾ ਹੀ ਸਾਰਾ ਕਸੂਰ ਨਹੀਂ, ਸਰਕਾਰਾਂ ਦਾ ਉਸ ਤੋਂ ਵੀ ਜ਼ਿਆਦਾ ਹੈਸਰਕਾਰਾਂ ਅਕਸਰ ਪੁਲਿਸ ਨੂੰ ਆਪਣੇ ਫ਼ਾਇਦਿਆਂ ਲਈ ਵਰਤਦੀਆਂ ਹਨਇਹ ਵੀ ਸੱਚ ਹੈ ਕਿ ਵੱਡੇ ਪੁਲਿਸ ਅਫਸਰ ਸਰਕਾਰੇ-ਦਰਬਾਰੇ ਆਪਣੀ ਪੈਂਠ ਬਣਾਉਣ ਲਈ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਹਨਵੱਡੀਆਂ ਪੋਸਟਾਂ ਵਿਕਦੀਆਂ ਹਨਪਰ ਸਾਡੀ ਹਮਦਰਦੀ ਵਰਦੀ ਦੇ ਪਿੱਛੇ ਉਸ ਇਨਸਾਨ ਨਾਲ ਵੀ ਹੈ ਜਿਸਦਾ ਪਰਿਵਾਰ ਉਸ ਉੱਤੇ ਨਿਰਭਰ ਹੈ

ਕੁਝ ਕੁ ਸਾਲਾਂ ਦੀ ਗੱਲ ਹੈ, ਐਡੀਲੇਡ ਵਿੱਚ ਇੱਕ ਪੰਜਾਬੀ ਟੈਕਸੀ ਚਾਲਕ ਨਾਲ ਇਕ ਸਵਾਰੀ ਨੇ ਬੁਰਾ ਸਲੂਕ ਕੀਤਾਅਸੀਂ ਪੁਲਿਸ ਵਿੱਚ ਸ਼ਿਕਾਇਤ ਕੀਤੀ ਪਰ ਸਾਨੂੰ ਲੱਗਿਆ ਕਿ ਪੁਲਿਸ ਵਲੋਂ ਸਹੀ ਕਦਮ ਨਹੀਂ ਚੁੱਕੇ ਗਏਅਸੀਂ ਇੰਡੀਆ ਵਾਲਾ ਪੱਤਾ ਖੇਡਿਆਸਿੱਧੀ ਪੁਲਿਸ ਦੇ ਮੰਤਰੀ ਨਾਲ ਜਾ ਮੁਲਾਕਾਤ ਕੀਤੀਸਾਨੂੰ ਲੱਗਿਆ ਕਿ ਹੁਣ ਤਾਂ ਬੱਸ ਪੁਲਿਸ ਵਾਲਾ ਗਧੀ-ਗੇੜ ਪਿਆ ਸਮਝੋਪਰ ਮੰਤਰੀ ਜੀ ਪੂਰੀ ਗੱਲ ਸੁਣ ਕੇ ਕਹਿੰਦੇ,ਚਲੋ ਆਪਾਂ ਥਾਣੇ ਵਿੱਚ ਜਾ ਕੇ ਉਸ ਸਿਪਾਹੀ ਨੂੰ ਪੁੱਛਦੇ ਹਾਂ ਕਿ ਅਸਲ ਵਿੱਚ ਕੀ ਗੱਲ ਹੈ।”

ਅਸੀਂ ਕਿਹਾ ਕਿ ਤੁਸੀਂ ਪੁਲਿਸ ਕਮਿਸ਼ਨਰ ਨੂੰ ਤਲਬ ਕਰੋ ਉਹ ਕਹਿੰਦੇ, ਉਸ ਨਾਲ ਕੀ ਕੰਮ ਤੁਹਾਨੂੰ? ਜਿਹੜੇ ਸਿਪਾਹੀ ਕੋਲ ਕੇਸ ਹੈ, ਉਸ ਕੋਲ ਚੱਲਦੇ ਹਾਂਸਾਡੇ ਨਾਲ ਗਿਆ ਮੰਤਰੀ ਸਾਨੂੰ ਪਿੰਡ ਦੇ ਮੈਂਬਰ ਵਾਂਗ ਜਾਪੇਜਾ ਕੇ ਜਦੋਂ ਅਸੀਂ ਉਸ ਸਿਪਾਹੀ ਨੂੰ ਮਿਲਣ ਦਾ ਵਕਤ ਮੰਗਿਆ ਤਾਂ ਮੂਹਰੇ ਉੱਥੇ ਬੈਠੀ ਬੀਬੀ ਕਹਿੰਦੀ ਉਹ ਤਾਂ ਅਗਲੇ ਹਫ਼ਤੇ ਤੱਕ ਵਿਅਸਤ ਹਨਮੰਤਰੀ ਜੀ ਧੰਨਵਾਦ ਕਰ ਕੇ ਸਾਡੇ ਨਾਲ ਬਾਹਰ ਗਏ ਤੇ ਕਹਿੰਦੇ ਅਗਲੇ ਹਫ਼ਤੇ ਦਾ ਸਮਾਂ ਲੈ ਲਵੋ, ਫੇਰ ਮਿਲਾਂਗੇਸਾਨੂੰ ਸਮਝ ਨਾ ਆਵੇ ਕਿ ਸਿਪਾਹੀ ਵੱਡਾ ਜਾਂ ਮੰਤਰੀ? ਇੱਥੇ ਇਹ ਘਟਨਾ ਸੁਣਾਉਣ ਦਾ ਮਕਸਦ ਤੁਸੀਂ ਸਮਝ ਹੀ ਗਏ ਹੋਵੋਗੇ ...

ਹੁਣ ਮੁੱਦੇ ਤੇ ਆਉਂਦੇ ਹਾਂ ਇਸ ਵਾਪਰੇ ਹਾਦਸੇ ਵਿੱਚ ਜਦੋਂ ਇੱਕ ਗੱਡੀ, ਜਿਸ ਵਿੱਚ ਸੱਤ ਸ਼ਸਤਰਧਾਰੀ ਨਿਹੰਗ ਬੈਠੇ ਹਨ ਤੇ ਜੋ ਪੁਲਿਸ ਦੀ ਹਾਜ਼ਰੀ ਵਿੱਚ ਨਾਕਾ ਤੋੜਨ ਦੀ ਜੁਰਅਤ ਕਰ ਰਹੇ ਹਨ, ਉਨ੍ਹਾਂ ਨੂੰ ਡੰਡਿਆਂ ਨਾਲ ਰੋਕਣਾ ਕੀ ਪੁਲਿਸ ਦਾ ਸਹੀ ਕਦਮ ਸੀ? ਪਹਿਲੀ ਗੱਲ, ਦੁਨੀਆ ਵਿੱਚ ਬਹੁਤ ਘੱਟ ਮੁਲਕ ਰਹਿ ਗਏ ਹੁਣ ਜਿਸ ਦੀ ਪੁਲਿਸ ਕੋਲ ਡੰਡੇ ਰੂਪੀ ਹਥਿਆਰ ਹਨਦੂਜੀ ਗੱਲ, ਜਿਹੜਾ ਅਸਲਾ ਉਨ੍ਹਾਂ ਕੋਲ ਹੈ ਸੀ, ਉਹ ਉਸ ਨੂੰ ਚਲਾਉਣ ਦਾ ਹੱਕ ਨਹੀਂ ਰੱਖਦੇਤੀਜੀ ਗੱਲ, ਉਹ ਸਰੀਰਕ ਪੱਖੋਂ ਨਾ ਹੋਇਆਂ ਵਰਗੇ ਜਿਹਨਾਂ ਨੂੰ ਪੁਲਿਸਬੱਲਕਹਿਣਾ ਵੀ ਦਰੁਸਤ ਨਹੀਂ ਹੈਚੌਥੀ ਗੱਲ, ਸੱਪ ਲੰਘਣ ਤੋਂ ਬਾਅਦ ਹੁਣ ਪੁਲਿਸ ਨੂੰ ਲੱਖਾਂ ਰੁਪਏ ਅਤੇ ਨਸ਼ੇ ਲੱਭ ਗਏ, ਆਪਣੇ ਹੀ ਨੱਕ ਥੱਲਿਓਂਪਰ ਇਹ ਨਿਹੰਗ ਤਾਂ ਬਹੁਤ ਪਹਿਲਾਂ ਤੋਂ ਉੱਥੇ ਵਿਚਰ ਰਹੇ ਸਨ!

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2061)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਮਿੰਟੂ ਬਰਾੜ

ਮਿੰਟੂ ਬਰਾੜ

Adelaide, Australia.
Email: (mintubrar@gmail.com)