MintuBrar7ਭਾਈ, ਜੇ ਕੋਈ ਪ੍ਰਵਾਸੀ ਲੱਭਦਾ ਹੈ ਤਾਂ ਉਸ ਨੂੰ ਫੜ ਕੇ ਥਾਣੇ ਦੇ ਆਓ। ਨਹੀਂ ਤਾਂ ਉਹ ...
(28 ਮਾਰਚ 2020)

 

ਵਕਤ ਬੜਾ ਬਲਵਾਨ ਹੈ, ਬਦਲਦਿਆਂ ਦੇਰ ਨਹੀਂ ਲਾਉਂਦਾਕਦੋਂ ਰਾਣੇ ਤੋਂ ਰੰਕ ਬਣਾ ਦੇਵੇ ਤੇ ਕਦੋਂ ਭਿਖਾਰੀ ਨੂੰ ਮਹਿਲੀਂ ਬਿਠਾ ਦੇਵੇ, ਕੁਝ ਨਹੀਂ ਪਤਾ ਲੱਗਦਾਐੱਨ.ਆਰ.ਆਈ. ਲੋਕਾਂ ਦੇ ਇਸ ਸਮੇਂ ਬਦਲੇ ਵਕਤ ਦੀਆਂ ਕੁਝ ਗੱਲਾਂ ਕਰਨ ਤੋਂ ਪਹਿਲਾਂ ਪਿਛਲੇ ਸਮੇਂ ਦੀਆਂ ਵੱਡੀਆਂ ਘਟਨਾਵਾਂ ਨੂੰ ਯਾਦ ਕਰ ਲਈਏ

ਧਰਮਯੁੱਧ ਮੋਰਚੇ ਵਿੱਚੋਂ ਨਿਕਲੀ ਪਾਰਟੀ ਯਾਨੀ ਕਿ ‘ਸ਼੍ਰੋਮਣੀ ਅਕਾਲੀ ਦਲ’ ਨੇ ਆਪਣੇ ਸੌ ਸਾਲ ਦੇ ਇਤਿਹਾਸ ਵਿੱਚ ਬਹੁਤ ਸਾਰੇ ਝੱਖੜਾਂ ਦਾ ਸਾਹਮਣਾ ਕੀਤਾ ਪਰ ਧਰਮ ਦੇ ਨਾਂ ’ਤੇ ਹਰ ਬਾਰ ਮੁਸੀਬਤਾਂ ਦਾ ਸਾਹਮਣਾ ਕਰਦੀ ਰਹੀਧਰਮ ਦੀ ਦੁਹਾਈ ਦੇ ਕੇ ਲੋਕਾਂ ਨੂੰ ਮਗਰ ਲਾਉਂਦੀ ਰਹੀ ਦੋ ਕੁ ਸਾਲ ਪਹਿਲਾਂ ਵਕਤ ਨੇ ਇਹੋ ਜਿਹੀ ਕਰਵਟ ਲਈ ਕਿ ਉਹੀ ਧਰਮ ਸੀ ਤੇ ਉਹੀ ਉਸ ਦੇ ਪੈਰੋਕਾਰ ਅਤੇ ਉਨ੍ਹਾਂ ਦੀਆਂ ਵੋਟਾਂ ਨਾਲ ਜਿੱਤ ਕੇ ਇਸ ਪਾਰਟੀ ਨੇ ਸੱਤਾ ਦੇ ਸੁਖ ਭੋਗੇ ਸਨਪਰ ਬਰਗਾੜੀ ਕਾਂਡ ਨੇ ਇਹੋ ਜਿਹੇ ਦਿਨ ਲਿਆ ਦਿੱਤੇ ਸਨ ਕਿ ਹਰ ਕੋਈ ਆਪਣੇ ਆਪ ਨੂੰ ਅਕਾਲੀ ਕਹਾਉਣ ਤੋਂ ਵੀ ਡਰਨ ਲੱਗ ਗਿਆ ਸੀਜਿਹੜੇ ਪਿੰਡਾਂ ਦੇ ਉਹ ਰਾਜੇ ਸਨ ਉਨ੍ਹਾਂ ਪਿੰਡਾਂ ਵਿੱਚੋਂ ਹੀ ਮੂੰਹ ਢਕ ਕੇ ਲੰਘਣਾ ਪੈਂਦਾ ਸੀਆਪ ਕੀ ਚੱਲਣੋਂ ਹਟ ਗਈ ਸੀ ਤੇ ਬਾਪ ਦੀ ਵਾਰੀ ਆ ਗਈ ਸੀਇਹ ਵੱਖਰੀ ਗੱਲ ਹੈ ਕਿ ਸਾਨੂੰ ਮਾਲਕ ਨੇ ਭੁੱਲਣਹਾਰ ਬਣਾਇਆ ਹੈ, ਸੋ ਅਸੀਂ ਛੇਤੀ ਭੁੱਲ ਕੇ ਫੇਰ ਉਨ੍ਹਾਂ ਦੇ ਮਗਰ ਹੀ ਜੈਕਾਰੇ ਲਾਉਣ ਲੱਗ ਪਏ

ਇਕੱਲੇ ਇਨਸਾਨ ਦੀਆਂ ਉਦਾਹਰਨ ਨਾਲ ਤਾਂ ਇੱਥੇ ਖੂਹ ਭਰਿਆ ਜਾ ਸਕਦਾ ਹੈ ਪਰ ਜਦੋਂ ਵੱਡੇ ਪੱਧਰ ’ਤੇ ਲੁਕਾਈ ਪ੍ਰਭਾਵਿਤ ਹੁੰਦੀ ਹੈ ਤਾਂ ਉਹ ਜ਼ਿਕਰਯੋਗ ਹੁੰਦੀਆਂ ਹਨਇਕੱਲਿਆਂ-ਇਕੱਲਿਆਂ ਵਿੱਚ ਤਾਂ ਸੱਦਾਮ ਹੁਸੈਨ ਤੋਂ ਲੈ ਕੇ ਅਡਵਾਨੀ ਤੱਕ ਬਹੁਤ ਸਾਰੇ ਨਾਮ ਇੱਥੇ ਗਿਣਾਏ ਜਾ ਸਕਦੇ ਹਨਇਹਨਾਂ ਸਭ ਦੇ ਹੁਕਮਾਂ ਤੋਂ ਬਿਨਾਂ ਕਦੇ ਪੱਤਾ ਨਹੀਂ ਸੀ ਹਿੱਲਦਾ ਪਰ ਵਕਤ ਨੇ ਖੁੱਡੀਂ ਵਾੜ ਦਿੱਤੇ ਸਭਗੱਲ ਇੱਥੇ ਇਕੱਲੇ ਵਕਤ ਦੀ ਵੀ ਨਹੀਂ ਕੀਤੀ ਜਾ ਸਕਦੀ, ਗੱਲ ਇੱਥੇ ਉਨ੍ਹਾਂ ਪੈਰੋਕਾਰਾਂ ਦੀ ਵੀ ਕਰਨੀ ਬਣਦੀ ਹੈ ਜੋ ਰਾਤੋ-ਰਾਤ ਅੱਖਾਂ ਫੇਰ ਲੈਂਦੇ ਹਨ

ਮੁੱਦੇ ’ਤੇ ਆਉਂਦੇ ਹਾਂਭਾਵੇਂ ਦੁਨੀਆ ਭਰ ਵਿੱਚ ਪਰਵਾਸ ਹੁੰਦਾ ਆਇਆ ਹੈ ਪਰ ਪੰਜਾਬੀਆਂ ਦਾ ਪਰਵਾਸ ਨਾਲ ਕੁਝ ਜ਼ਿਆਦਾ ਹੀ ਮੋਹ ਰਿਹਾ ਹੈਕਾਰਨ ਕਈ ਹਨਕਿਸੇ ਦੀ ਕੋਈ ਮਜਬੂਰੀ, ਕਿਸੇ ਦੀ ਲਾਲਸਾ ਤੇ ਕਿਸੇ ਦਾ ਸ਼ੌਕਤੇ ਪਰਵਾਸੀ ਆਪਣੇ ਆਪ ਨੂੰ ਦਿਲਾਸਾ ਦੇਣ ਲਈ ਤੇ ਉੱਤਮ ਬਣਨ ਲਈ ਅਕਸਰ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਜੀ ਅਸੀਂ ਤਾਂ ਬਾਬਾ ਨਾਨਕ ਜੀ ਦੇ ਸਰਾਪੇ ਇਨਸਾਨ ਹਾਂਉਨ੍ਹਾਂ ਇੱਕ ਬਾਰ ਮਾੜੇ ਬੰਦਿਆਂ ਨੂੰ ‘ਵਸਦੇ ਰਹੋ’ ਤੇ ਚੰਗੇ ਬੰਦਿਆਂ ਨੂੰ ‘ਉੱਜੜ ਜਾਓ’ ਦਾ ਹੁਕਮ ਕਰ ਦਿੱਤਾ ਸੀ ਤੇ ਹੁਣ ਅਸੀਂ ਦੁਨੀਆ ਵਿੱਚ ਚੰਗਿਆਈ ਖਿਲਾਰ ਰਹੇ ਹਾਂਚਲੋ ਗ਼ਾਲਿਬ ਦੇ ਕਹਿਣ ਵਾਂਗ ਦਿਲ ਪ੍ਰਚਾਉਣ ਨੂੰ ਇਹ ਖ਼ਿਆਲ ਵੀ ਚੰਗਾ ਹੀ ਹੈ

ਪੰਜਾਬੀਆਂ ਦੇ ਪਰਵਾਸ ਦੀਆਂ ਪੈੜਾਂ ਹੁਣ ਤਾਂ ਸਦੀਆਂ ਪੁਰਾਣੀਆਂ ਹੋ ਚੁੱਕੀਆਂ ਹਨਕੋਈ ਵੇਲਾ ਸੀ ਜਦੋਂ ਸਮੁੰਦਰਾਂ ਰਾਹੀਂ ਪਰਵਾਸ ਹੁੰਦਾ ਸੀ ਤੇ ਜਿਹਨਾਂ ਦਾ ਕੋਈ ਜੀਅ ਪਰਵਾਸ ਕਰ ਜਾਂਦਾ ਸੀ, ਉਸ ਟੱਬਰ ਨੂੰ ਪਿੰਡ ਵਿੱਚ ਤਰਸ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ ਤੇ ਅਕਸਰ ਕਿਹਾ ਜਾਂਦਾ ਸੀ ਕਿ ਭਾਈ ਇਹਨਾਂ ਦੇ ਹੱਡਾ ਨੂੰ ਤਾਂ ਵਿਛੋੜੇ ਦਾ ਰੋਗ ਲੱਗਿਆ ਐਕਿਉਂਕਿ ਇੱਕ ਬਾਰ ਗਿਆ ਬੰਦਾ ਜਾਂ ਤਾਂ ਮੁੜਦਾ ਹੀ ਨਹੀਂ ਸੀ ਜਾਂ ਫੇਰ ਸਾਲਾਂ-ਬੱਧੀ ਮੋੜਾ ਪੈਂਦਾਇਤਿਹਾਸ ਦੱਸਦਾ ਹੈ ਕੇ ਜਦੋਂ ਕੋਈ ਪਰਵਾਸੀ ਪਿੰਡ ਵਿੱਚ ਆਉਂਦਾ ਤਾਂ ਸਾਰੇ ਪਿੰਡ ਨੂੰ ਵਿਆਹ ਜਿੰਨਾ ਚਾਅ ਚੜ੍ਹ ਜਾਂਦਾਰਾਤ-ਰਾਤ ਭਰ ਉਸ ਦੇ ਕਿੱਸੇ ਸੁਣਨ ਲਈ ਪਿੰਡ ਇੱਕ ਜੁੱਟ ਹੋ ਕੇ ਬਹਿੰਦਾਫੇਰ ਥੋੜ੍ਹਾ ਜਿਹਾ ਵਕਤ ਬਦਲਿਆਪਰਵਾਸੀ ਹਵਾ ਰਾਹੀਂ ਆਉਣ ਜਾਣ ਲੱਗ ਪਏਪੰਜੀ-ਸੱਤੀ ਸਾਲੀਂ ਪਿੰਡ ਗੇੜਾ ਮਾਰਨ ਲੱਗ ਪਏਜਦੋਂ ਕਦੇ ਪ੍ਰਵਾਸੀ ਪਿੰਡ ਆਉਂਦਾ ਤਾਂ ਜਿੱਥੇ ਮੁੰਡੇ ਖੁੰਢੇ ਕੋਹ-ਕਾਫ਼ ਦੀਆਂ ਪਰੀਆਂ ਦੀਆਂ ਗੱਲਾਂ ਸੁਣਦੇ, ਉੱਥੇ ਬਜ਼ੁਰਗ ਵੀ ਮੁੱਛਾਂ ਥਾਣੀ ਹੱਸਦੇਕਿਉਂਕਿ ਉਦੋਂ ਤੱਕ ਪੱਛਮੀ ਸੰਸਾਰ ਨੂੰ ਬੇਸ਼ਰਮੀ ਨਾਲ ਰਹਿਣ ਵਾਲੇ ਹੀ ਮੰਨਿਆ ਜਾਂਦਾ ਸੀਪਰ ਕੁਲ ਮਿਲਾ ਕੇ ਪ੍ਰਵਾਸੀ ਦੀ ਕਦਰ ਹੁੰਦੀ ਸੀ

ਫੇਰ ਯੁੱਗ ਬਦਲਿਆਪਰਵਾਸ ਕਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਜਦੋਂ ਕਿਸੇ ਨੇ ਬਾਹਰੋਂ ਆਉਣਾ ਹੁੰਦਾ ਤਾਂ ਪਿੰਡ ਵਿੱਚੋਂ ਸਿਫ਼ਾਰਿਸ਼ਾਂ ਆਉਣ ਲੱਗ ਜਾਂਦੀਆਂ ਕਿ ਇਸ ਬਾਰ ਮੈਂ ਜਹਾਜ਼ ਚੜ੍ਹਾ ਕੇ ਆਊ ਜਾ ਲੈ ਕੇ ਆਊਜਹਾਜ਼ਾਂ ਦੇ ਅੱਡਿਆਂ ’ਤੇ ਮੇਲੇ ਲੱਗਦੇਜਾਣਾ ਇੱਕ ਨੇ ਹੁੰਦਾ ਤੇ ਸਾਰਾ ਕੁੜਮ ਕਬੀਲਾ ਜਹਾਜ਼ ਚੜ੍ਹਾਉਣ ਆ ਜਾਂਦਾ

ਅੱਗੇ ਵਧਣ ਤੋਂ ਪਹਿਲਾਂ ਗੱਲ ਸੁਪਨਿਆਂ ਦੀ ਵੀ ਕਰ ਲਈਏਹਰ ਇਨਸਾਨ ਦੇ ਸੁਪਨੇ ਹੁੰਦੇ ਹਨ, ਜੋ ਉਹ ਉੱਠਦਾ-ਬਹਿੰਦਾ ਹਰ ਵਕਤ ਲੈਂਦਾ ਰਹਿੰਦਾ ਹੈਜਦੋਂ ਕੋਈ ਪਰਵਾਸ ਵਾਲਾ ਹੂਲਾ ਫੱਕਣ ਦੀ ਸੋਚਦਾ ਤਾਂ ਉਸ ਦੇ ਇਕੱਲੇ ਜਾਗਦਿਆਂ ਹੀ ਨਹੀਂ ਸੁੱਤਿਆਂ ਵੀ ਸੁਪਨੇ ਵਿੱਚ ਪ੍ਰਦੇਸ ਹੀ ਦਿਸਦਾਚਲੋ, ਕਈਆਂ ਦੇ ਇਹ ਸੁਪਨੇ ਸਾਕਾਰ ਹੋ ਜਾਂਦੇ ਹਨਫੇਰ ਸਮੇਂ ਦਾ ਪਹੀਆ ਉਲਟਾ ਘੁੰਮਦਾ ਹੈ ਤਾਂ ਉਸੇ ਇਨਸਾਨ ਦੇ ਸੁਪਨੇ ਬਦਲ ਜਾਂਦੇ ਹਨਉਹ ਪਰਵਾਸ ਨੂੰ ਪੂਰਨ ਨਹੀਂ ਅਪਣਾਉਂਦਾ ਉਸ ਦੇ ਦਿਲ ਦਿਮਾਗ਼ ਵਿੱਚ ਉਸ ਦਾ ਪਿੰਡ, ਉਸ ਦੇ ਆਪਣੇ, ਆ ਕੇ ਅਟਕ ਜਾਂਦੇ ਹਨਫੇਰ ਉਸ ਦਾ ਇੱਕੋ ਸੁਪਨਾ ਹੁੰਦਾ ਹੈ ਕਿ ਬੱਸ ਦੱਬ ਕੇ ਮਿਹਨਤ ਕਰਨੀ ਹੈ ਕੁਝ ਕੁ ਵਰ੍ਹੇ ਤੇ ਬੱਸ ਫੇਰ ਪਿੰਡ ਜਾ ਕੇ ਰਹਿਣਾ ਆਪਣਿਆਂ ਵਿੱਚ ਤੇ ਪਿੰਡ ਨੂੰ ਵੀ ਬਾਹਰਲੇ ਮੁਲਕ ਵਰਗਾ ਬਣਾ ਲੈਣਾ ਹੈਬੱਸ ਫੇਰ ਕੀ, ਜਾਗਦਾ ਹੀ ਆਪਣੇ ਪਿਛਲਿਆਂ ਦੀ ਬਿਹਤਰੀ ਲਈ ਤਾਣਾ-ਬਾਣਾ ਬੁਣਦਾ ਰਹਿੰਦਾ ਹੈ ਤੇ ਰਾਤ ਨੂੰ ਸੁਪਨੇ ਵਿੱਚ ਪਿੰਡ ਦੀਆਂ ਗਲੀਆਂ ਵਿੱਚ ਭਟਕਦਾ ਫਿਰਦਾ ਹੈਜਦੋਂ ਥੋੜ੍ਹਾ ਜਿਹਾ ਵੀ ਪੈਰਾਂ ਸਿਰ ਹੁੰਦਾ ਹੈ ਤਾਂ ਕਦੇ ਪਿੰਡ ਵਿੱਚ ਕੋਈ ਕੈਂਪ ਲਗਵਾਉਂਦਾ, ਕਦੇ ਕੋਈ ਖੇਡ ਮੇਲਾ ਕਰਵਾਉਂਦਾ ਤੇ ਕਦੇ ਪਿੰਡ ਵਿੱਚ ਲਾਇਬਰੇਰੀ ਖੋਲ੍ਹਦਾ ਹੈ

ਪੰਜਾਬ ’ਤੇ ਆਈਆਂ ਸਾਰੀਆਂ ਹਨੇਰੀਆਂ ਨੂੰ ਪੜਚੋਲ ਕੇ ਦੇਖ ਲਵੋ, ਪ੍ਰਵਾਸੀ ਤਨ ਮਨ ਧਨ ਨਾਲ ਮੂਹਰੇ ਹੋ ਕੇ ਖਲੋਏ ਹਨਭਾਵੇਂ ਲੋਕ ਉਸ ਨੂੰ ਫੁਕਰਾ ਵੀ ਕਹਿ ਦਿੰਦੇ ਕਿ ਬਾਹਰ ਦਿਹਾੜੀਆਂ ਕਰਦਾ ਹੈ ਤੇ ਇੱਥੇ ਸ਼ਾਹੂਕਾਰ ਬਣਦਾ ਫਿਰਦਾ ਹੈਪਰ ਫੇਰ ਵੀ ਉਹ ਰੁਕਦਾ ਨਹੀਂ ਇਸਦੇ ਬਦਲੇ ਪ੍ਰਵਾਸੀਆਂ ਨੂੰ ਕੀ ਮਿਲਦਾ ਹੈ? ਆਪਣੀਆਂ ਪਿਤਾ ਪੁਰਖੀ ਜਾਇਦਾਦਾਂ ਨੂੰ ਬਚਾਉਣ ਦਾ ਵੀ ਫਿਕਰ ਦਿਨ ਰਾਤ ਖਾਂਦਾ ਹੈਜਿਹੜੇ ਚਾਰ ਦਿਨ ਉਹ ਆਪਣੇ ਮੁਲਕ ਆਉਂਦਾ ਹੈ, ਉਨ੍ਹਾਂ ਦਿਨਾਂ ਵਿੱਚ ਹਰ ਕੋਈ ਉਸ ਨੂੰ ਏ.ਟੀ.ਐੱਮ. ਮਸ਼ੀਨ ਹੀ ਸਮਝਦਾ ਹੈ ਕਿ ਜਦੋਂ ਮਰਜ਼ੀ ਕਾਰਡ ਘਸਾ ਲਵੋਬਹੁਤੇ ਆਪਣੇ ਇਸ ਲਈ ਪਾਸਾ ਵੱਟ ਲੈਂਦੇ ਹਨ ਕਿ ਉਨ੍ਹਾਂ ਦੇ ਜੁਆਕਾਂ ਨੂੰ ਬਾਹਰ ਸੈੱਟ ਨਹੀਂ ਕਰਦਾਸਰਕਾਰੀ ਦਫਤਰਾਂ ਅਤੇ ਬਾਜ਼ਾਰਾਂ ਵਿੱਚ ਸੋਨੇ ਦੇ ਆਂਡੇ ਦੇਣ ਵਾਲੀ ਮੁਰਗ਼ੀ ਸਮਝਿਆ ਜਾਂਦਾ ਹੈਨੇਤਾਵਾਂ ਨੇ ਤਾਂ ਹੁਣ ਸ਼ਰੇਆਮ ਕਹਿਣਾ ਸ਼ੁਰੂ ਕਰ ਦਿੱਤਾ ਕਿ ਬਾਹਰਲੀਆਂ ਭੇਡਾਂ ਯਾਨੀ ਐੱਨ.ਆਰ.ਆਈ. ਦੀ ਫੇਰ ਉੱਨ ਲਾਹੁਣ ਵਾਲੀ ਹੋ ਗਈ ਹੈਪਰ ਫੇਰ ਵੀ ਉਹ ਪ੍ਰਵਾਸੀ ਆਪਣੇ ਨਾਲੋਂ ਵੱਧ ਆਪਣਿਆਂ ਬਾਰੇ ਸੋਚਦਾ ਹੈ

ਹੁਣ ਤਾਜ਼ੀ ਮਹਾਂਮਾਰੀ ਕਰੋਨਾ ਤੋਂ ਬਾਅਦ ਪਰਵਾਸੀਆਂ ਪ੍ਰਤੀ ਨਜ਼ਰੀਆ ਬਦਲਿਆ ਹੈਕੱਲ੍ਹ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਦੇਖ ਰਿਹਾ ਸੀ ਜਿਸ ਵਿੱਚ ਇੱਕ ਗੁਰੂ ਘਰ ਵਿੱਚੋਂ ਬਾਬਾ ਜੀ ਸੂਚਨਾ ਬੋਲ ਰਹੇ ਸਨ –‘ਭਾਈ, ਜੇ ਕੋਈ ਪ੍ਰਵਾਸੀ ਲੱਭਦਾ ਹੈ ਤਾਂ ਉਸ ਨੂੰ ਫੜ ਕੇ ਥਾਣੇ ਦੇ ਆਓਨਹੀਂ ਤਾਂ ਉਹ ਸਾਰੇ ਪਿੰਡ ਨੂੰ ਲਾਗ ਲਾ ਦੇਵੇਗਾ

ਅਸੀਂ ਬਿਲਕੁਲ ਮੰਨਦੇ ਹਾਂ ਕਿ ਇਹ ਬਿਮਾਰੀ ਇੱਕ ਮੁਲਕ ਤੋਂ ਦੂਜੇ ਮੁਲਕ ਸਫ਼ਰ ਕਰਕੇ ਫੈਲ ਰਹੀ ਹੈ ਪਰ ਇਸ ਲਈ ਇਕੱਲੇ ਪਰਵਾਸੀ ਹੀ ਦੋਸ਼ੀ ਕਿਉਂ? ਜੇਕਰ ਇਕੱਲੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਹਜ਼ਾਰਾਂ ਵਿੱਚ ਉਹ ਲੋਕ ਤੁਹਾਨੂੰ ਮਿਲ ਜਾਣਗੇ ਜੋ ਬਾਹਰਲੇ ਮੁਲਕਾਂ ਨਾਲ ਵਪਾਰ ਕਰਦੇ ਹਨ ਤੇ ਅਕਸਰ ਹਰ ਮਹੀਨੇ ਸਫ਼ਰ ਕਰਦੇ ਹਨਖ਼ਾਸ ਕਰਕੇ ਚਾਈਨਾ ਤੋਂ ਮੁੜਨ ਵਾਲਿਆਂ ਦੀ ਵੱਡੀ ਗਿਣਤੀ ਹੈਸੋ ਉਹ ਵਪਾਰੀ ਵੀ ਦੋਸ਼ੀ ਗਾਰਦਾਨੋ

ਦੂਜੀ ਗੱਲ ਜਦੋਂ ਕੋਈ ਪਰਵਾਸੀ ਭਾਰਤ ਆਉਂਦਾ ਹੈ ਤਾਂ ਉਸ ਨੂੰ ਚੈੱਕ ਕਰਨ ਦਾ ਫ਼ਰਜ਼ ਸਰਕਾਰ ਦਾ ਬਣਦਾਚਲੋ ਹੁਣ ਤਾਂ ਇੱਕ ਬਾਰ ਸਭ ਰੋਕ ਦਿੱਤਾ ਹੈ ਤੇ ਕੋਈ ਪਰਵਾਸੀ ਆ ਹੀ ਨਹੀਂ ਰਿਹਾਜੋ ਆਏ ਹੋਏ ਨੇ, ਜੇਕਰ ਉਨ੍ਹਾਂ ਪ੍ਰਤੀ ਨਫ਼ਰਤ ਦਾ ਨਜ਼ਰੀਆ ਛੱਡ ਕੇ ਉਨ੍ਹਾਂ ਨੂੰ ਚੈੱਕ ਕਰਵਾਉਣ ਵਿੱਚ ਸਾਥ ਦਿੱਤਾ ਜਾਵੇ ਤਾਂ ਕੀ ਚੰਗਾ ਨਹੀਂ ਹੋਵੇਗਾ? ਇੱਕ ਪਰਵਾਸੀ ਸਦਾ ਹੀ ਖ਼ੁਸ਼ੀਆਂ ਤੇ ਭਲਾ ਲੋਚਦਾ ਹੈ ਆਪਣੇ ਗਰਾਂ ਖੇੜੇ ਦਾ ਇੱਥੇ ਇੱਕ ਗੱਲ ਗ਼ੌਰ ਕਰਨ ਵਾਲੀ ਹੈ ਕਿ ਦੁਨੀਆ ਵਿੱਚ ਐਸਾ ਕੋਈ ਇਨਸਾਨ ਨਹੀਂ ਜੋ ਚਾਹੇਗਾ ਕਿ ਉਹ ਇਹੋ ਜਿਹੀ ਬਿਮਾਰੀ ਫੈਲਣ ਦਾ ਜ਼ਰੀਆ ਬਣੇ

ਵਕਤ ਬਲਵਾਨ ਹੈਇਸ ਦੁਨੀਆ ਵਿੱਚ ਕੁਝ ਵੀ ਸਥਾਈ ਨਹੀਂ ਹੈਇਹ ਬੁਰਾ ਦੌਰ ਵੀ ਗੁਜ਼ਰ ਜਾਵੇਗਾਸਿਆਣਪ ਇਸੇ ਵਿੱਚ ਹੈ ਕਿ ਇੱਕ ਦੂਜੇ ਉੱਤੇ ਦੋਸ਼ ਲਾਉਣਾ ਛੱਡ ਇੱਕ ਦੂਜੇ ਦਾ ਸਹਿਯੋਗ ਕੀਤਾ ਜਾਵੇ

**

ਜਾਂਦੇ-ਜਾਂਦੇ ਮੁੱਦੇ ਤੋਂ ਹਟ ਕੇ ਪਰ ਹਾਲਾਤ ’ਤੇ ਢੁੱਕਦੀ ਗੱਲ, ਜਿਸ ਬਾਰੇ ਸਾਡੇ ਮਿੱਤਰ ‘ਸਪਨ ਮਨਚੰਦਾ’ ਵੱਲੋਂ ਲਿਖੇ ਇਨ੍ਹਾਂ ਸ਼ਬਦਾਂ ਬਾਰੇ ਵਿਚਾਰ ਕਰਨਾ ਬਣਦਾ ਹੈ:

“ਪੁਲਿਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀਸਭ ਤੋਂ ਖ਼ਤਰਨਾਕ ਹੈ ਉਹ ਵੀਡੀਓ ਜੋ ਤੁਸੀਂ ਸੁਆਦ ਲੈ ਕੇ ਸ਼ੇਅਰ ਕਰਦੇ ਹੋ ਤੇ ਪੁਲਿਸ ਹੱਥੋਂ ਜ਼ਲੀਲ ਹੋਏ ਵਿਅਕਤੀ ਨੂੰ ਹੋਰ ਜ਼ਲੀਲ ਕਰਦੇ ਹੋਰਾਸ਼ਨ ‘ਲੱਭਣ’ ਗਏ ਬਾਪ ਦੀਆਂ ਘੀਸੀਆਂ ਅਤੇ ਛਿੱਤਰ ਖਾਂਦੇ ਦੀ ਵੀਡੀਓ ਦੇਖ ਕੇ ਪੁੱਤ ਦਾ, ਧੀ ਦਾ ਸ਼ਰਮ ਨਾਲ ਮਰਨਾ ਕਰੋਨਾ ਨਾਲ ਮਰਨ ਤੋਂ ਵੱਧ ਖ਼ਤਰਨਾਕ ਹੈਕਰੋਨਾ ਇੱਕ ਵਾਰ ਮਾਰੇਗਾ ਪਰ ਮੋਬਾਈਲਾਂ ਵਿੱਚ ਸੇਵ ਹੋ ਚੁੱਕੀਆਂ ਇਹ ਵੀਡੀਓਜ਼ “ਨਾਸੂਰ” ਬਣਨਗੀਆਂ, ਜੋ ਰੋਜ਼ ਮਾਰਨਗੀਆਂਬੰਦੇ ਬਣੋ, ਸ਼ਰਮ ਕਰੋ।”

*****

 (ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2024)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਮਿੰਟੂ ਬਰਾੜ

ਮਿੰਟੂ ਬਰਾੜ

Adelaide, Australia.
Email: (mintubrar@gmail.com)

More articles from this author