MohanSharma7ਬੰਦਾ ਕੰਮ ਕਰਦਾ ਲੋਹਾ ... ਬਹਿ ਗਿਆ ਤਾਂ ਗੋਹਾ ... ਪੈ ਗਿਆ ਤਾਂ ਮੋਇਆ ...
(1 ਜਨਵਰੀ 2019)

 

2018 ਨੂੰ ਸਮੇਂ ਨੇ ਆਪਣੀ ਬੁੱਕਲ ਵਿੱਚ ਲੈ ਲਿਆ ਹੈ ਅਤੇ ਸਾਲ 2019 ਨੇ ਸਾਡੀ ਜ਼ਿੰਦਗੀ ਦੀ ਦਹਿਲੀਜ਼ ਤੇ ਦਸਤਕ ਦਿੱਤੀ ਹੈਦਰਅਸਲ ਬੀਤਿਆ ਸਮਾਂ ਸਾਡੇ ਲਈ ਦਰਪਨ ਹੁੰਦਾ ਹੈਪਿਛਲੇ ਵਰ੍ਹੇ ਦਾ ਲੇਖਾ ਜੋਖਾ ਕਰਦਿਆਂ ਜ਼ਰਾ ਮਨ ਦੇ ਸ਼ੀਸੇ ਨੂੰ ਸਾਫ ਕਰਦਿਆਂ ਇੰਨਾ ਕੁ ਜ਼ਰੂਰ ਝਾਤ ਮਾਰ ਲਈਏ ਕਿ ਪਿਛਲੇ 365 ਦਿਨਾਂ ਦੀ ਸਾਡੀ ਕਾਰਗੁਜ਼ਾਰੀ ਕਿਹੋ ਜਿਹੀ ਰਹੀ? ਨਿੱਜ ਤੋਂ ਸਮੂਹ ਦਾ ਸਫਰ ਤੈਅ ਕਰਦਿਆਂ ਕਿੰਨਿਆਂ ਕੁ ਦੇ ਅੱਥਰੂ ਪੂੰਝਣ ਦੇ ਯਤਨ ਕੀਤੇ? ਆਪਣਿਆਂ ਨੇ ਤਿਖੇ ਬੋਲਾਂ ਦੀ ਵਰਛੀ ਨਾਲ ਸਾਨੂੰ ਕਿੰਨਾ ਕੁ ਵਿੰਨ੍ਹਿਆਅਜਿਹੀ ਸ਼ਾਂਤ ਭਰੀ ਇਕਾਂਤ ਕਿੰਨੀ ਕੁ ਵਾਰ ਨਸੀਬ ਹੋਈ ਜਦੋਂ ਰੂਹ ਨਾਲ ਬੈਠ ਕੇ ਇਕੱਲਿਆਂ ਗੱਲਾਂ ਕੀਤੀਆਂ? ਮੇਰੀ ਗਜ਼ਲ ਦੇ ਇਸ ਸ਼ੇਅਰ ਵਾਂਗ ਕੀ ਤੁਸੀਂ ਵੀ ਕਦੇ ਇੰਜ ਦਾ ਸਫਰ ਹੰਢਾਇਆ ਹੈ?

ਕਈ ਵਾਰੀ ਤਾਂ ਦਿਨ ਪਲ ਬਣਕੇ ਨੈਣਾਂ ਵਿੱਚੋਂ ਲੰਘ ਜਾਵਣ,
ਅਥਰੂਆਂ ਦੇ ਮੌਸਮ ਵੇਲੇ ਪਲ ਵੀ ਜਾਣ ਖੜੋ

ਨਵਾਂ ਵਰ੍ਹਾਂ 2019 ਸੁਪਨੇ ਸਿਰਜਣ ਦਾ ਵੀ ਹੈ, ਸੁਪਨੇ ਸਾਕਾਰ ਕਰਨ ਲਈ ਸੁਹਿਰਦ ਯਤਨ ਕਰਨ ਦਾ ਵੀਆਉ ਇੱਕ ਵਿਦਵਾਨ ਦੇ ਇਹ ਬੋਲਾਂ ਨੂੰ ਨਵੇਂ ਵਰ੍ਹੇ ਦਾ ਸਫਰ ਤੈਅ ਕਰਦਿਆਂ ਆਪਣੇ ਅੰਗ-ਸੰਗ ਰੱਖੀਏ:

“ਬੱਤਖ ਤੈਰਦੀ ਹੋਈ ਹੀ ਚੰਗੀ ਲੱਗਦੀ ਹੈ, ਜਿਵੇਂ ਕਲਮ ਲਿਖਦੀ ਹੋਈ, ਝੀਲ ਭਰੀ ਹੋਈ ਅਤੇ ਜ਼ਿੰਦਗੀ ਵਗਦੀ ਹੋਈਸਮੱਸਿਆਵਾਂ ਵੀ ਜ਼ਿੰਦਗੀ ਦੀ ਰੌਣਕ ਹਨ, ਇਨ੍ਹਾਂ ਨੂੰ ਖਿੜ੍ਹੇ ਮੱਥੇ ਮਿਲਣਾ ਚਾਹੀਦਾ ਹੈਜ਼ਿੰਦਗੀ ਦੇ ਬੁਲੰਦ ਦਰਵਾਜ਼ੇ ਦੀ ਦਹਿਲੀਜ਼ ’ਤੇ ਕਿਉਂ ਖਲੋਤੇ ਹੋ? ਲੰਘ ਆਓ, ਜ਼ਿੰਦਗੀ ਦਾ ਬੂਹਾ ਖੁੱਲ੍ਹਾ ਹੈ

ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਇਹ ਸ਼ਬਦਾਂ ਨੂੰ ਵੀ ਅਮਲੀ ਜਾਮਾ ਪਹਿਨਾਉਣਾ ਅਤਿਅੰਤ ਜਰੂਰੀ ਹੈ:

ਬੰਦਾ ਕੰਮ ਕਰਦਾ ਲੋਹਾ
ਬਹਿ ਗਿਆ ਤਾਂ ਗੋਹਾ

ਪੈ ਗਿਆ ਤਾਂ ਮੋਇਆ

ਨਵਾਂ ਵਰ੍ਹਾ ਖੁਸ਼ੀਆਂ ਨਾਲ ਲਬਰੇਜ਼ ਹੋਵੇਤੁਹਾਡੇ ਮੱਥੇ ’ਤੇ ਤਿਉੜੀਆਂ ਅਤੇ ਤਣਾਉ ਦੀ ਥਾਂ ‘ਜ਼ਿੰਦਗੀ ਜ਼ਿੰਦਾਬਾਦ’ ਦੇ ਸੁਨੇਹੇ ਨਾਲ ਮੁਸਕਰਾਹਟ ਅਠਖੇਲੀਆਂ ਕਰ ਰਹੀ ਹੋਵੇਹੋਠਾਂ ਵਿੱਚੋਂ ਤੇਜ਼ਾਬੀ ਬੋਲਾਂ ਦੀ ਥਾਂ ਮਹਿਕ ਭਰੇ ਸ਼ਬਦਾਂ ਦਾ ਝਰਨਾ ਵਗੇ ਅਤੇ ਤੁਹਾਡੇ ਸ਼ੁਭਚਿੰਤਕਾਂ, ਦੋਸਤਾਂ ਅਤੇ ਸੁਨੇਹੀਆਂ ਦਾ ਦਾਇਰਾ ਹੋਰ ਵਿਸ਼ਾਲ ਹੋਵੇਤੁਹਾਡਾ ਭਵਿੱਖ ਤੁਹਾਡੇ ਵਰਤਮਾਨ ਨਾਲੋਂ ਵੀ ਖੂਬਸੂਰਤ ਹੋਵੇਆਓ, ਨਵੇਂ ਵਰ੍ਹੇ ਵਿੱਚ ਜ਼ਰ ਲੱਗੀਆਂ ਸੋਚਾਂ ਨੂੰ ਤਿਲਾਂਜਲੀ ਦੇ ਕੇ ਉਨ੍ਹਾਂ ਰਿਸ਼ਤਿਆਂ ਵੱਲ ਵੀ ਦੋਸਤੀ ਦਾ ਹੱਥ ਵਧਾਈਏ, ਜਿਹੜੇ ਰਿਸ਼ਤਿਆਂ ’ਤੇ ਚੁੱਪ ਦੀ ਗਰਦ ਜੰਮੀ ਹੋਈ ਹੈ ਅਤੇ ਅਸੀਂ ਉਨ੍ਹਾਂ ਵੱਲ ਪਿੱਠ ਕੀਤੀ ਹੋਈ ਹੈ

*****

(1446)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author