MohanSharma7ਬੂਟਾ ਜੜ੍ਹਾਂ ਤੋਂ ਸੁੱਕ ਰਿਹਾ ਹੈ ਅਤੇ ਸਪਰੇਅ ਪੱਤਿਆਂ ਉੱਤੇ ਕੀਤਾ ਜਾ ਰਿਹਾ ਹੈ ...
(28 ਅਕਤੂਬਰ 2018)

 

ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰੀ ਅਤੇ ਗ਼ੈਰ ਸਰਕਾਰੀ ਯਤਨ ਕੀਤੇ ਤਾਂ ਜਾ ਰਹੇ ਹਨ ਪਰ ਉਨ੍ਹਾਂ ਦੇ ਜ਼ਿਆਦਾ ਸਾਰਥਿਕ ਨਤੀਜੇ ਸਾਹਮਣੇ ਨਹੀਂ ਆ ਰਹੇਦਰਅਸਲ ਯਤਨ ਇਸ ਤਰ੍ਹਾਂ ਦੇ ਹਨ ਕਿ ਛੱਤ ਚੋਅ ਰਹੀ ਹੈ ਪਰ ਸਾਫ਼ ਫਰਸ਼ ਕੀਤਾ ਜਾ ਰਿਹਾ ਹੈਬੂਟਾ ਜੜ੍ਹਾਂ ਤੋਂ ਸੁੱਕ ਰਿਹਾ ਹੈ ਅਤੇ ਸਪਰੇਅ ਪੱਤਿਆਂ ਉੱਤੇ ਕੀਤਾ ਜਾ ਰਿਹਾ ਹੈਡਰਾਇੰਗ ਰੂਮ ਸਾਫ਼ ਕਰਕੇ ਕੂੜਾ ਕਰਕਟ ਗਲੀਚੇ ਹੇਠਾਂ ਕਰਕੇ ਡਰਾਇੰਗ ਰੂਮ ਸਾਫ਼ ਸੁਥਰਾ ਹੋਣ ਦਾ ਭਰਮ ਪਾਲਿਆ ਜਾ ਰਿਹਾ ਹੈਜਖ਼ਮ ਸਿਰ ’ਤੇ ਹੈ ਪਰ ਮਰ੍ਹਮ ਪੱਟੀ ਪੈਰ ਉੱਤੇ ਕੀਤੀ ਜਾ ਰਹੀ ਹੈ

“ਨਸ਼ੱਈ ਵਿਅਕਤੀ ਜਿੰਦਗੀ ਦਾ ਖਲਨਾਇਕ ਨਹੀਂ, ਪੀੜਤ ਹੈਪੀੜਤ ਵਿਅਕਤੀ ਨੂੰ ਪਿਆਰ, ਸਤਿਕਾਰ ਅਤੇ ਹਮਦਰਦੀ ਦੀ ਲੋੜ ਹੈ” ਇਸ ਸੋਚ ਨਾਲ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਨੂੰ ਸੰਦੇਸ਼ ਦਿੱਤਾ ਕਿ ਜਿੰਨੇ ਮਰੀਜ਼ ਇਸ ਸੈਂਟਰ ਵਿੱਚ ਇਲਾਜ ਕਰਵਾ ਰਹੇ ਹਨ, ਉਹ ਕੱਲ੍ਹ ਨੂੰ ਮੇਰੇ ਮਹਿਮਾਨ ਹੋਣਗੇਉਨ੍ਹਾਂ ਨੂੰ ਸ਼ਾਮੀ ਪੰਜ ਵਜੇ ਆਪਣੇ ਨਿਵਾਸ ਅਸਥਾਨ ’ਤੇ ਲੈ ਕੇ ਆਉਣ ਲਈ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ ਨਸ਼ੱਈ ਮਰੀਜ਼, ਜਿਨ੍ਹਾਂ ਦੇ ਹਿੱਸੇ ਪਰਿਵਾਰ, ਸਮਾਜ ਅਤੇ ਰਿਸ਼ਤੇਦਾਰਾਂ ਵਲੋਂ ਬੋਲ ਕੁਬੋਲ ਹੀ ਆਏ ਸਨ, ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਵਲੋਂ ਆਪਣੇ ਨਿਵਾਸ ਅਸਥਾਨ ’ਤੇ ਬੁਲਾਉਣ ਦਾ ਸੱਦਾ ਮਿਲਣਾ ਇੱਕ ਅਨੋਖਾ ਪਰ ਮਨ ਨੂੰ ਸਕੂਨ ਦੇਣ ਵਾਲਾ ਸੁਨੇਹਾ ਸੀਜਦੋਂ ਇਹ ਸੁਨੇਹਾ ਨਸ਼ੱਈ ਮਰੀਜ਼ਾਂ ਨਾਲ ਸਾਂਝਾ ਕੀਤਾ ਗਿਆ ਤਾਂ ਉਨ੍ਹਾਂ ਨੇ ਇਹ ਸੁਨੇਹੇ ਵਾਲੇ ਬੋਲਾਂ ਦਾ ਤਾੜੀਆਂ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਪੈਰ ਧਰਤੀ ’ਤੇ ਨਹੀਂ ਸਨ ਲੱਗ ਰਹੇਨਿਸਚਤ ਸਮੇਂ ’ਤੇ ਉਨ੍ਹਾਂ ਨੂੰ ਲੈ ਕੇ ਜਾਣ ਲਈ ਗੱਡੀ ਪੁੱਜ ਗਈਵੀਹ ਕੁ ਨਸ਼ਾ ਛੱਡਣ ਵਾਲੇ ਮਰੀਜ਼ਾਂ ਦਾ ਕਾਫ਼ਲਾ ਜਦੋਂ ਡਿਪਟੀ ਕਮਿਸ਼ਨਰ ਦੇ ਨਿਵਾਸ ਅਸਥਾਨ ’ਤੇ ਪੁੱਜਿਆ ਤਾਂ ਉਹ ਹੈਰਾਨੀ ਭਰੇ ਚਾਅ ਨਾਲ ਇੱਧਰ-ਉੱਧਰ ਵੇਖ ਰਹੇ ਸਨਉਨ੍ਹਾਂ ਦੇ ਬੈਠਣ ਲਈ ਲਾਅਨ ਵਿੱਚ ਵਿਸ਼ੇਸ਼ ਤੌਰ ’ਤੇ ਕੁਰਸੀਆਂ ਲਾਈਆਂ ਗਈਆਂਡਿਪਟੀ ਕਮਿਸ਼ਨਰ ਨੇ ਪਹਿਲਾਂ ਇਕੱਲੇ ਇਕੱਲੇ ਨਾਲ ਹੱਥ ਮਿਲਾਇਆ ਅਤੇ ਫਿਰ ਉਨ੍ਹਾਂ ਵਿੱਚ ਹੀ ਬੈਠ ਗਏਚਾਹ ਅਤੇ ਮਠਿਆਈ ਪਰੋਸਣ ਉਪਰੰਤ ਨਸ਼ੱਈ ਮਰੀਜ਼ਾਂ ਨਾਲ ਗੱਲਾਂਬਾਤਾਂ ਦਾ ਸਿਲਸਿਲਾ ਸ਼ੁਰੂ ਹੋਇਆਮੁੱਢਲੀ ਜਾਣ-ਪਹਿਚਾਣ ਉਪਰੰਤ ਨਸ਼ੇ ਦੀ ਵਰਤੋਂ ਅਤੇ ਨਸ਼ੇ ਦੀ ਦਲਦਲ ਵਿੱਚ ਧਸਣ ਦੇ ਕਾਰਨ ਪੁੱਛਣ ਤੋਂ ਬਾਅਦ ਸ਼੍ਰੀ ਥੋਰੀ ਨੇ ਉਨ੍ਹਾਂ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ, “ਤੁਸੀਂ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਇਲਾਜ ਕਰਵਾਉਣ ਲਈ ਸੈਂਟਰ ਵਿੱਚ ਦਾਖਲਾ ਲਿਆ ਹੈਭਲਾ ਤੁਹਾਡੀ ਉਮਰ ਦੇ ਕਿੰਨੇ ਕੁ ਹੋਰ ਮੁੰਡੇ ਤੁਹਾਡੇ ਪਿੰਡ ਵਿੱਚ ਨਸ਼ਾ ਕਰਦੇ ਨੇ?”

ਹਰ ਇੱਕ ਨੇ ਅੰਦਾਜ਼ੇ ਅਨੁਸਾਰ ਆਪਣੇ ਆਪਣੇ ਪਿੰਡ ਅਤੇ ਸ਼ਹਿਰ ਵਿੱਚ ਨਸ਼ੱਈਆਂ ਦੀ ਗਿਣਤੀ ਸਬੰਧੀ ਦੱਸਿਆਡਿਪਟੀ ਕਮਿਸ਼ਨਰ ਦਾ ਦੂਜਾ ਸਵਾਲ ਸੀ, “ਇੱਕ ਪਾਸੇ ਤਾਂ ਤੁਸੀਂ ਹੋ ਜਿਹੜੇ ਇਸ ਬੁਰਾਈ ਤੋਂ ਖਹਿੜਾ ਛੁਡਵਾਉਣ ਲਈ ਨਸ਼ਾ ਛੁਡਾਊਂ ਕੇਂਦਰ ਵਿੱਚ ਦਾਖਲਾ ਲਿਆ ਹੈ ਅਤੇ ਦੂਜੇ ਪਾਸੇ ਉਹ ਹਨ ਜਿਹੜੇ ਨਸ਼ੇ ਵਿੱਚ ਧਸ ਕੇ ਪੈਸੇ ਦੀ ਬਰਬਾਦੀ ਕਰਨ ਦੇ ਨਾਲ ਨਾਲ ਆਪਣਾ ਭਵਿੱਖ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਖੇਰੂੰ ਖੇਰੂੰ ਕਰ ਰਹੇ ਹਨ, ਤੁਸੀਂ ਦੱਸੋ ਕਿ ਉਹ ਚੰਗੇ ਹਨ ਜਾਂ ਤੁਸੀਂ ਚੰਗੇ ਹੋ?” ਮਰੀਜ਼ਾਂ ਦਾ ਇੱਕ ਸੁਰ ਵਿੱਚ ਜਵਾਬ ਸੀ, “ਜੀ ਅਸੀਂ ਚੰਗੇ ਹਾਂ, ਉਹ ਤਾਂ ...”

ਫਿਰ ਡੀ. ਸੀ. ਨੇ ਉਨ੍ਹਾਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ, “ਤੁਸੀਂ ਬੁਰਾਈ ਨੂੰ ਤਿਆਗ ਕੇ ਚੰਗੇ ਰਸਤੇ ’ਤੇ ਤੁਰਨ ਦਾ ਪੱਕਾ ਇਰਾਦਾ ਕੀਤਾ ਹੋਇਆ ਹੈ, ਇਸੇ ਲਈ ਮੈਂ ਤੁਹਾਨੂੰ ਇੱਥੇ ਬੁਲਾ ਕੇ ਆਦਰ ਮਾਣ ਦੇ ਰਿਹਾ ਹਾਂਯਾਦ ਰੱਖੋ, ਚੰਗੇ ਰਾਹ ’ਤੇ ਚੱਲਣ ਵਾਲੇ ਨੂੰ ਲੋਕ ਸਤਿਕਾਰ ਦਿੰਦੇ ਹਨ ਅਤੇ ਬੁਰੇ ਬੰਦਿਆਂ ਨੂੰ ਤਾਂ ਲੋਕ ਛਿੱਤਰ ਹੀ ਮਾਰਦੇ ਨੇ।” ਉਨ੍ਹਾਂ ਨੇ ਦੋਸਤਾਨਾ ਲਹਿਜ਼ੇ ਵਿੱਚ ਗੱਲ ਨੂੰ ਅਗਾਂਹ ਤੋਰਿਆ, “ਪਲੇਟ ਵਿੱਚ ਭਾਫ਼ਾਂ ਛੱਡਦੇ ਚੌਲਾਂ ਦੇ ਨੇੜੇ ਕੋਈ ਮੱਖੀ, ਮੱਛਰ ਨਹੀਂ ਆਉਂਦਾਪਤਾ ਹੈ ਕਿਉਂ?” ਮੁੰਡਿਆਂ ਦਾ ਇੱਕ ਸੁਰ ਵਿੱਚ ਜਵਾਬ ਸੀ, ਗਰਮ ਚੌਲਾਂ ਕੋਲ ਆ ਕੇ ਮੱਖੀ ਮੱਛਰ ਤਾਂ ਸੇਕ ਨਾਲ ਹੀ ਮਰ ਜਾਣਗੇ ਜੀ, ਇਸੇ ਕਰਕੇ ...।”

ਬਿਲਕੁਲ ਠੀਕ ਐਮੱਖੀ ਮੱਛਰ ਚੌਲਾਂ ਨੇੜੇ ਉਦੋਂ ਆਉਂਦੇ ਨੇ ਜਦੋਂ ਉਹ ਠੰਢੇ ਹੋ ਜਾਂਦੇ ਨੇ ਅਤੇ ਢਕੇ ਨਹੀਂ ਹੁੰਦੇਬੱਸ, ਸਾਡੀ ਜ਼ਿੰਦਗੀ ਦਾ ਵੀ ਇਹੀ ਹਿਸਾਬ-ਕਿਤਾਬ ਹੈਅਸੀਂ ਆਪਣੀ ਜ਼ਿੰਦਗੀ ਬੇਹੇ ਅਤੇ ਠੰਢੇ ਚੌਲਾਂ ਵਰਗੀ ਰੱਖਾਂਗੇ ਤਾਂ ਕਈ ਤਰ੍ਹਾਂ ਦੀਆਂ ਬੁਰਾਈਆਂ ਸਾਡੇ ਨਾਲ ਜੁੜ ਜਾਣਗੀਆਂਪਰ ਜੇ ਅਸੀਂ ਆਪਣੀ ਜ਼ਿੰਦਗੀ ਭਾਫਾਂ ਛੱਡਦੇ ਚੌਲਾਂ ਵਰਗੀ ਰੱਖਾਂਗੇ ਤਾਂ ਨਸ਼ੇ ਸਮੇਤ ਕੋਈ ਵੀ ਬੁਰਾਈ ਸਾਡੇ ਨੇੜੇ ਨਹੀਂ ਆਵੇਗੀ।”

ਨਸ਼ਾਂ ਛੱਡਣ ਵਾਲੇ ਨੌਜਵਾਨ ਡਿਪਟੀ ਕਮਿਸ਼ਨਰ ਦੀਆਂ ਗੱਲਾਂ ਨੂੰ ਇਕਸਾਰ ਬਿਰਤੀ ਨਾਲ ਸੁਣ ਰਹੇ ਸਨਬਾਅਦ ਵਿੱਚ ਉਨ੍ਹਾਂ ਨੇ ਨਸ਼ੱਈ ਮਰੀਜ਼ਾਂ ਨੂੰ ਚੰਗਾ ਪੁੱਤ, ਚੰਗਾ ਪਤੀ, ਚੰਗਾ ਬਾਪ ਅਤੇ ਚੰਗਾ ਨਾਗਰਿਕ ਬਣਨ ਦੀ ਵੀ ਪ੍ਰੇਰਨਾ ਦਿੱਤੀ ਅਤੇ ਉਨ੍ਹਾਂ ਤੋਂ ਪ੍ਰਣ ਲਿਆ ਕਿ ਉਹ ਨਸ਼ਾ ਮੁਕਤ ਹੋਣ ਉਪਰੰਤ ਹੋਰਾਂ ਨੂੰ ਵੀ ਮੁੱਖ ਧਾਰਾ ਵਿੱਚ ਲਿਆਉਣ ਲਈ ਹਰ ਸੰਭਵ ਯਤਨ ਕਰਨਗੇਡਿਪਟੀ ਕਮਿਸ਼ਨਰ ਦੇ ਇਸ ਨਿਵੇਕਲੇ ਅਤੇ ਵਿਲੱਖਣ ਉਪਰਾਲੇ ਦਾ ਜਿਸ ਨੂੰ ਵੀ ਪਤਾ ਲੱਗਿਆ, ਉਸ ਵੱਲੋਂ ਪਰਸ਼ੰਸਾ ਕੀਤੀ ਗਈ ਅਤੇ ਇਸ ਯਤਨ ਨੂੰ ਨਸ਼ਾ ਮੁਕਤ ਸਮਾਜ ਸਿਰਜਣ ਲਈ ਇੱਕ ਸਾਰਥਕ ਕਦਮ ਮੰਨਿਆ ਗਿਆਦੋ ਘੰਟਿਆਂ ਦੀ ਮੁਲਾਕਾਤ ਤੋਂ ਬਾਅਦ ਜਦੋਂ ਨਸ਼ਾ ਛੱਡਣ ਵਾਲੇ ਨੌਜਵਾਨ ਵਾਪਸ ਨਸ਼ਾ ਛੁਡਾਊ ਕੇਂਦਰ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਦੇ ਚਿਹਰਿਆਂ ’ਤੇ ਆਤਮ ਵਿਸ਼ਵਾਸ, ਚੰਗਾ ਇਨਸਾਨ ਬਣਨ ਦਾ ਦ੍ਰਿੜ੍ਹ ਸੰਕਲਪ, ਭਵਿੱਖ ਪ੍ਰਤੀ ਉਸਾਰੂ ਸੋਚ ਅਤੇ ਜ਼ਿੰਦਗੀ ਜਿਉਣ ਦਾ ਚਾਅ ਡੁੱਲ੍ਹ-ਡੁੱਲ੍ਹ ਪੈਂਦਾ ਸੀ

*****

(1367)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author